ਬੱਚਿਆਂ ਨੂੰ ਇਸ ਤਰ੍ਹਾਂ ਸਿਖਾਓ, ਅਜਨਬੀ ਲੋਕਾਂ ਤੋਂ ਦੂਰ ਰਹਿਣਾ
Thursday, Mar 30, 2017 - 03:38 PM (IST)

ਜਲੰਧਰ— ਛੋਟੇ ਬੱਚੇ ਇੰਨੇ ਪਿਆਰ ਅਤੇ ਮਾਸੂਮ ਹੁੰਦੇ ਹਨ ਕਿ ਹਰ ਕੋਈ ਉਨ੍ਹਾਂ ਨੂੰ ਬੁਲਾਉਣ ਜਾਂ ਛੂਣ ਦੀ ਕੋਸ਼ਿਸ਼ ਕਰਦਾ ਹੈ ਪਰ ਅੱਜ-ਕਲ੍ਹ ਕਿਸੇ ਵੀ ਅਜਨਬੀ ''ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਇਹ ਅਜਨਬੀ ਬੱਚੇ ਨੂੰ ਨੁਕਸਾਨ ਵੀ ਪੁਚਾ ਸਕਦਾ ਹੈ। ਕਈ ਵਾਰੀ ਬੱਚਿਆਂ ਨੂੰ ਕੋਈ ਅਜਨਬੀ ਬੁਲਾਉਂਦਾ ਹੈ ਅਤੇ ਖਾਣ ਲਈ ਚੀਜ਼ ਵੀ ਦਿੰਦਾ ਹੈ। ਬੱਚੇ ਇੰਨੇ ਮਾਸੂਮ ਹੁੰਦੇ ਹਨ ਕਿ ਉਨ੍ਹਾਂ ਕੋਲ ਚਲੇ ਵੀ ਜਾਂਦੇ ਹਨ ਅਤੇ ਚੀਜ਼ ਵੀ ਲੈ ਲੈਂਦੇ ਹਨ। ਉਸ ਅਜਨਬੀ ਦੀ ਛੂਹਣ ਨਾਲ ਬੱਚਿਆਂ ਨੂੰ ਇੰਨਫੈਕਸ਼ਨ ਵੀ ਹੋ ਸਕਦੀ ਹੈ ਅਤੇ ਉਹ ਬੀਮਾਰ ਵੀ ਹੋ ਸਕਦੇ ਹਨ। ਅਜਿਹੀ ਸਥਿਤੀ ''ਚ ਆਪਣੇ ਬੱਚੇ ਨੂੰ ਅਜਨਬੀ ਲੋਕਾਂ ਤੋਂ ਦੂਰ ਰਹਿਣਾ ਸਿਖਾਉਣਾ ਚਾਹੀਦਾ ਹੈ।
1. ਬੱਚੇ ਅਕਸਰ ਘਰ ਤੋਂ ਬਾਹਰ ਖੇਡਦੇ ਹਨ ਅਤੇ ਕਈ ਵਾਰੀ ਗੁਆਂਢੀ ਪਿਆਰ ਨਾਲ ਉਨ੍ਹਾਂ ਨੂੰ ਕੁਝ ਖਾਣ ਲਈ ਦਿੰਦੇ ਹਨ। ਇਹ ਚੀਜ਼ ਖਾਣ ਨਾਲ ਕਈ ਵਾਰੀ ਬੱਚੇ ਨੂੰ ਇਨਫੈਕਸ਼ਨ ਜਾਂ ਬੁਖਾਰ ਹੋ ਜਾਂਦਾ ਹੈ। ਜੇ ਤੁਹਾਡੇ ਗੁਆਂਢੀ ਰੋਜ਼ਾਨਾ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਇਸ ਤਰ੍ਹਾਂ ਕਰਨ ਤੋਂ ਮਨਾ ਕਰ ਦੇਣਾ ਚਾਹੀਦਾ ਹੈ। ਬੱਚੇ ਨੂੰ ਵੀ ਸਮਝਾਉਣਾ ਚਾਹੀਦਾ ਹੈ ਕਿ ਰੋਜ਼ਾਨਾ ਬਾਹਰੀ ਲੋਕਾਂ ਤੋਂ ਚੀਜ਼ ਲੈ ਕੇ ਨਹੀਂ ਖਾਣੀ ਚਾਹੀਦੀ।
2. ਯਾਤਰਾ ਦੌਰਾਨ ਜਾਂ ਕਿਸੇ ਜਨਤਕ ਥਾਂ ''ਤੇ ਕੋਈ ਅਜਨਬੀ ਮਨੁੱਖ ਤੁਹਾਡੇ ਬੱਚੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਾਂ ਕੁਝ ਖਾਣ ਲਈ ਦਿੰਦਾ ਹੈ ਤਾਂ ਆਪਣੇ ਬੱਚੇ ਦਾ ਜ਼ਿਆਦਾ ਧਿਆਨ ਰੱਖੋ। ਬੱਚੇ ਨੂੰ ਪਹਿਲਾਂ ਤੋਂ ਹੀ ਪਿਆਰ ਨਾਲ ਸਮਝਾ ਦਿਓ ਕਿ ਅਜਨਬੀ ਵਿਅਕਤੀ ਤੋਂ ਕੋਈ ਵੀ ਚੀਜ਼ ਲੈ ਕੇ ਨਹੀਂ ਖਾਣੀ ਚਾਹੀਦੀ।
3. ਕੁਦਰਤੀ ਤੌਰ ''ਤੇ ਮਾਂ ਨੂੰ ਬੱਚੇ ''ਤੇ ਆਉਣ ਵਾਲੀ ਮੁਸੀਬਤ ਦਾ ਪਤਾ ਪਹਿਲਾਂ ਹੀ ਲੱਗ ਜਾਂਦਾ ਹੈ। ਇਸ ਲਈ ਕੋਈ ਅਜਿਹਾ ਵਿਅਕਤੀ ਜੋ ਤੁਹਾਡੇ ਬੱਚੇ ਵੱਲ ਲੋੜ ਤੋਂ ਵੱਧ ਧਿਆਨ ਦਿੰਦਾ ਹੈ ਆਪਣੇ ਬੱਚੇ ਨੂੰ ਉਸ ਕੋਲ ਜਾਣ ਤੋਂ ਰੋਕ ਦੇਣਾ ਚਾਹੀਦਾ ਹੈ।
4. ਬੱਚੇ ਨੂੰ ਸਮਝਾਉਣਾ ਚਾਹੀਦਾ ਹੈ ਕਿ ਅਜਨਬੀ ਵਿਅਕਤੀ ਦੇ ਕੋਲ ਨਹੀਂ ਜਾਣਾ ਚਾਹੀਦਾ ਅਤੇ ਨਾ ਹੀ ਉਸ ਕੋਲੋਂ ਕੋਈ ਚੀਜ਼ ਲੈ ਕੇ ਖਾਣੀ ਚਾਹੀਦੀ ਹੈ।