ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

Friday, Jul 03, 2020 - 12:26 PM (IST)

ਤੁਸੀਂ ਵੀ ਹੋ ਟੈਟੂ ਬਣਵਾਉਣ ਦੇ ਸ਼ੌਕੀਨ ਤਾਂ ਇਨ੍ਹਾਂ ਖ਼ਾਸ ਗੱਲਾਂ ਦਾ ਰੱਖੋ ਧਿਆਨ

ਜਲੰਧਰ - ਅਜੌਕੇ ਸਮੇਂ ਵਿਚ ਟੈਟੂ ਬਣਾਵਾਉਣ ਦਾ ਸ਼ੌਕ ਨੌਜਵਾਨ ਪੀੜ੍ਹੀ ਵਿਚ ਦਿਨੋ-ਬ-ਦਿਨ ਵੱਧ ਰਿਹਾ ਹੈ। ਅੱਜ ਕੱਲ ਨੌਜਵਾਨਾਂ ਤੋਂ ਲੈ ਕੇ ਹਰ ਵਰਗ ਦੇ ਲੋਕ ਟੈਟੂ ਬਣਵਾ ਰਹੇ ਹਨ। ਸਾਡੀ ਜ਼ਿੰਦਗੀ 'ਚ ਬਹੁਤ ਸਾਰੇ ਖਾਸ ਪੱਲ ਹੁੰਦੈ ਹਨ, ਜਿਨ੍ਹਾਂ ਨੂੰ ਯਾਦਗਾਰ ਬਣਾਉਣ ਦੇ ਲਈ ਟੈਟੂ ਬਣਵਾ ਲਿਆ ਜਾਂਦਾ ਹੈ ਤਾਂ ਕਿ ਉਸ ਟੈਟੂ ਨੂੰ ਦੇਖ ਕੇ ਖਾਸ ਪੱਲ ਨੂੰ ਮੁੜ ਤੋਂ ਯਾਦ ਕੀਤਾ ਜਾ ਸਕੇ। ਅੱਜ ਦੇ ਸਮੇਂ ਜੀ ਜੇਕਰ ਗੱਲ ਕੀਤੀ ਜਾਵੇ ਤਾਂ ਨੌਜਵਾਨ ਮੁੰਡੇ-ਕੁੜੀਆਂ ਆਪਣੇ ਮਾਤਾ-ਪਿਤਾ ਦੇ ਨਾਂ ਦਾ ਟੈਟੂ ਆਪਣੇ ਸਰੀਰ ’ਤੇ ਬਣਵਾ ਰਹੇ ਹਨ। ਬਹੁਤ ਸਾਰੇ ਲੋਕ ਉਹ ਵੀ ਹਨ, ਜੋ ਆਪਣੇ ਪਿਆਰ ਦੀ ਖਾਤਰ ਉਸ ਦੇ ਨਾਂ ਦਾ ਟੈਟੂ ਬਣਵਾ ਲੈਂਦੇ ਹਨ। ਕੋਈ ਆਪਣੇ ਪਿਆਰ ਨੂੰ ਉਸ ਟੈਟੂ 'ਚ ਦਿਖਾ ਰਿਹਾ ਹੁੰਦਾ ਹੈ ਤਾਂ ਕੋਈ ਜ਼ਿੰਦਗੀ ਬਹੁਤ ਸਾਰੇ ਪੜਾਅ ਨੂੰ ਦਿਖਾ ਰਿਹਾ ਹੁੰਦਾ ਹੈ।

ਦੱਸ ਦੇਈਏ ਕਿ ਉਕਤ ਲੋਕਾਂ ਨੂੰ ਟੈਟੂ ਬਣਵਾਉਣ ਦਾ ਸ਼ੌਕ ਤਾਂ ਹੈ ਪਰ ਕੀ ਕਿਸੇ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਉਸ ਸਮੇਂ ਦਰਦ ਕਿੰਨਾ ਕੁ ਹੁੰਦਾ ਹੈ? ਟੈਟੂ ਬਣਵਾਉਣਾ, ਵਾਲਾਂ ਨੂੰ ਰੰਗ ਕਰਵਾਉਣ ਵਾਂਗ ਆਸਾਨ ਨਹੀਂ ਹੁੰਦਾ। ਟੈਟੂ ਪਾਰਲਰ ਨੂੰ ਹਸਪਤਾਲ ਦੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ ਤਾਂ ਜੋ ਟੈਟੂ ਬਣਵਾਉਂਦੇ ਹੋਏ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਇਨਫੈਕਸ਼ਨ ਨਾ ਹੋ ਸਕੇ। ਟੈਟੂ ਨਾਲ ਕੋਈ ਸਾਈਡ ਇਫੈਕਟ ਤਾਂ ਨਹੀਂ ਹੋ ਜਾਵੇਗਾ, ਕਿੰਨਾ ਖਰਚ ਹੋਵੇਗਾ ਆਦਿ, ਕਈ ਸਵਾਲ ਮਨ ’ਚ ਆਉਂਦੇ ਹਨ। ਇਸੇ ਕਾਰਨ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਤੁਹਾਡੇ ਲਈ ਫਾਇਦੇਮੰਦ ਹਨ...

ਹਰ ਤੀਵੀਂ ਆਪਣੇ ਪਤੀ ਤੋਂ ਕੁੱਝ ਖ਼ਾਸ ਗੱਲਾਂ ਦੀ ਕਰਦੀ ਹੈ ਉਮੀਦ, ਜਾਣੋ ਕਿਹੜੀਆਂ

. ਟੈਟੂ ਬਣਵਾਉਣ ਲਈ ਤੁਹਾਡਾ 18 ਸਾਲ ਦਾ ਹੋਣਾ ਲਾਜ਼ਮੀ ਹੈ। ਹਾਲਾਂਕਿ ਬਹੁਤ ਸਾਰੇ ਪਾਰਲਰਾਂ ਵਿਚ ਮਾਂ-ਪਿਓ ਦੀ ਮਨਜ਼ੂਰੀ ਨਾਲ ਇਸ ਤੋਂ ਪਹਿਲਾਂ ਵੀ ਟੈਟੂ ਬਣਵਾਇਆ ਜਾ ਸਕਦਾ ਹੈ। 

PunjabKesari

. ਟੈਟੂ ਬਣਵਾਉਣ ਤੋਂ ਪਹਿਲਾਂ ਪਾਰਲਰ ਵਿਚ ਜ਼ਰੂਰ 2-3 ਵਾਰ ਜਾਓ ਅਤੇ ਟੈਟੂ ਆਰਟਿਸਟ ਦਾ ਅਨੁਭਵ ਜਾਣਨ ਦੀ ਕੋਸ਼ਿਸ਼ ਵੀ ਕਰੋ। ਇਸ ਦੌਰਾਨ ਜੇਕਰ ਹੋ ਸਕੇ ਤਾਂ ਉਸ ਨੂੰ ਆਪਣਾ ਲਾਇਸੈਂਸ ਵੀ ਦਿਖਾਉਣ ਨੂੰ ਕਹੋ। 

. ਟੈਟੂ ਕਿਥੇ ਬਣਵਾਉਣਾ ਹੈ, ਇਹ ਵੀ ਪਹਿਲਾਂ ਤੋਂ ਤੈਅ ਕਰ ਲਵੋ। ਟੈਟੂ ਕਰਨ ਤੋਂ ਪਹਿਲਾਂ ਤੁਹਾਡੀ ਪਸੰਦ ਦੀ ਹੋਈ ਡਿਜ਼ਾਇਨ ਨੂੰ ਤੁਹਾਡੇ ਸਰੀਰ ਦੇ ਉਸ ਹਿਸੇ ’ਤੇ ਬਣਾਇਆ ਜਾਂਦਾ ਹੈ ਜਿੱਥੇ ਤੁਹਾਡੀ ਮਰਜ਼ੀ ਹੁੰਦੀ ਹੈ।

. ਟੈਟੂ ਬਣਵਾਉਂਦੇ ਹੋਏ ਉਸ ਨੂੰ ਧਿਆਨ ਨਾਲ ਦੇਖੋ, ਤਾਂਕਿ ਕਿਤੇ ਕੋਈ ਗਲਤੀ ਨਾ ਰਹਿ ਜਾਵੇ। 

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

PunjabKesari

. ਜਦੋਂ ਤੁਸੀਂ ਕੋਈ ਨਾਮ ਦਾ ਟੈਟੂ ਬਣਵਾ ਰਹੇ ਹੋਣ ਤਾਂ ਤੁਹਾਡਾ ਧਿਆਨ ਦੇਣਾ ਹੋਰ ਜ਼ਰੂਰੀ ਹੋ ਜਾਂਦਾ ਹੈ, ਕਿਉਂਕਿ ਕਈ ਵਾਰ ਸਪੈਲਿੰਗ ਵਿਚ ਗਲਤੀਆਂ ਰਹਿ ਜਾਂਦੀਆਂ ਹਨ।

. ਇਸ ਦੇ ਨਾਲ ਹੀ ਤੁਸੀਂ ਟੈਟੂ ਬਣਵਾਉਣ ਦੇ ਸਮੇਂ ਇਸ ਗੱਲ ਦਾ ਵੀ ਧਿਆਨ ਦਿਓ ਕਿ ਟੈਟੂ ਆਰਟਿਸਟ ਤੁਹਾਡੇ ਸਾਹਮਣੇ ਹੀ ਟੈਟੂ ਬਣਾਉਣ ਲਈ ਵਰਤੋਂ ਕਰਨ ਵਾਲੀ ਨੀਡਲ ਦਾ ਪੈਕੇਟ ਖੋਲ੍ਹੇ। ਇੰਕ ਕਪ ਨਵਾਂ ਹੋਣਾ ਚਾਹੀਦਾ ਹੈ

. ਟੈਟੂ ਦੇ ਸਮੇਂ ਆਰਟਿਸਟ ਨੇ ਆਪਣੇ ਹੱਥਾਂ ’ਤੇ ਦਸਤਾਨੇ ਜ਼ਰੂਰ ਪਾਏ ਹੋਣ। ਟੈਟੂ ਲਈ ਵਰਤੀ ਇਕ ਹੀ ਸੂਈ ਦੀ ਮੁੜ ਤੋਂ ਵਰਤੋਂ ਕਰਨ ਨਾਲ ਕਈ ਤਰ੍ਹਾਂ ਦੀਆਂ ਗੰਭੀਰ ਬੀਮਾਰੀਆਂ ਹੋ ਸਕਦੀਆਂ ਹਨ, ਜਿਸ ਵੱਲ ਤੁਹਾਨੂੰ ਧਿਆਨ ਦੇਣਾ ਚਾਹੀਦੈ ਹੈ।

ਕੋਕੀਨ ਵਾਂਗ ਹੈ ਖੰਡ ਦੀ ਆਦਤ, ਜਿੰਨਾ ਹੋ ਸਕਦੈ ਇਸ ਤੋਂ ਬਚੋ

PunjabKesari

. ਸਭ ਤੋਂ ਖਾਸ ਅਤੇ ਜ਼ਰੂਰੀ ਗੱਲ ਇਹ ਹੈ ਕਿ ਟੈਟੂ ਬਣਵਾਉਣ ਦੇ ਸਮੇਂ ਜੇਕਰ ਆਰਟਿਸਟ ਦੀ ਕੋਈ ਹਰਕੱਤ ਤੁਹਾਨੂੰ ਗਲਤ ਲੱਗ ਰਹੀ ਹੈ ਤਾਂ ਤੁਸੀਂ ਤੁਰਤ ਟੈਟੂ ਬਣਵਾਉਣ ਦਾ ਇਰਾਦਾ ਛੱਡ ਦਿਓ। 


author

rajwinder kaur

Content Editor

Related News