ਭਾਰਤ ਦੀਆਂ ਇੰਨ੍ਹਾਂ ਥਾਵਾ ''ਤੇ ਲਓ ਬਰਫਵਾਰੀ ਦਾ ਮਜ੍ਹਾ
Friday, Dec 23, 2016 - 12:21 PM (IST)

ਜਲੰਧਰ— ਨਵੇ ਸਾਲ ਦੀ ਵਧੀਆ ਸ਼ੁਰੂਆਤ ਕਰਨ ਦੇ ਲਈ ਲੋਕ ਆਪਣੇ ਪਰਿਵਾਰ ਦੇ ਨਾਲ ਕਿਸੇ ਅਜਿਹੀ ਜਗ੍ਹਾਂ ''ਤੇ ਘੁੰਮਣਾ ਚਾਹੁੰਦੇ ਹਨ, ਜਿੱਥੇ ਉਹ ਬਰਫਵਾਰੀ ਦਾ ਮਜ੍ਹਾਂ ਲੈ ਸਕਣ । ਸਰਦੀਆ ''ਚ ਇਨ੍ਹਾਂ ਜਗ੍ਹਾਂ ''ਤੇ ਘੁੰਮਣ ਜਾ ਵੱਖਰਾ ਹੀ ਅਨੁਭਵ ਹੁੰਦਾ ਹੈ। ਇਸ ਬਾਰ ਤੁਸੀਂ ਵੀ ਆਪਣੇ ਕੰਮ ਤੋਂ ਛੁੱਟੀ ਲੈ ਕੇ ਆਪਣੇ ਪਰਿਵਾਰ ਜਾਂ ਦੋਸਤਾਂ ਦੇ ਨਾਲ ਸਮਾਂ ਬਤਾਉਂਣਾ ਚਾਹੁੰਦੇ ਹੋ ਅਤੇ ਕਿਸੇ ਅਜਿਹੀ ਜਗ੍ਹਾਂ ਦੀ ਤਲਾਸ਼ ''ਚ ਹੋ ਤਾਂ ਆਓ ਜਾਣਦੇ ਹਾਂ ਕੁਝ ਅਜਿਹੀਆਂ ਜਗ੍ਹਾਂ ਦੇ ਬਾਰੇ ,ਜਿੱਥੇ ਜਾ ਕੇ ਤੁਸੀਂ ਕੁਦਰਤੀ ਅਤੇ ਠੰਡ ਦਾ ਖੁਲ ਕੇ ਮਜਾ ਲੈ ਸਕਦੇ ਹੋ।
1. ਔਲੀ
ਔਲੀ ਭਾਰਤ ਦਾ ਖੂਬਸੂਰਤ ਸ਼ਹਿਰ ਹੈ। ਉਤਰਾਖੰਡ ਦਾ ਇਹ ਸ਼ਹਿਰ ਸਰਦੀਆਂ ਦੇ ਮੌਸਮ ''ਚ ਡਰੀਮਲੈਂਡ ਦੀ ਤਰ੍ਹਾਂ ਦਿਖਾਈ ਦਿੰਦਾ ਹੈ । ਸਰਦੀਆਂ ''ਚ ਇੱਥੇ ਹਰ ਪਾਸੇ ਬਰਫ ਹੀ ਬਰਫ ਦਿਖਾਈ ਦਿੰਦੀ ਹੈ। ਇਸਦੇ ਖੂਬਸੂਰਤ ਨਜ਼ਾਰੇ ਯਾਤਰੀਆਂ ਦਾ ਧਿਆਨ ਆਪਣੇ ਵੱਲ ਆਕਰਸ਼ਿਤ ਕਰਦੇ ਹਨ । ਦੇਵਦਾਰ ਦੇ ਵੱਡੇ-ਵੱਡੇ ਦਰਖਤ ਠੰਡੀਆਂ ਹਵਾਵਾਂ ''ਚ ਆਪਣੀ ਖੂਸ਼ਬੂ ਖਿਲਾਰਦੇ ਹਨ। ਜਦੋਂ ਉੱਥੇ ਬਰਫ ਦੀ ਮੋਟੀ ਪਰਤ ਜੰਮ ਜਾਂਦੀ ਹੈ ਤਾਂ ਸਾਈਕਲਿੰਗ ਦੇ ਸ਼ੌਕੀਨ ਲੋਕ ਦੂਰ-ਦੂਰ ਤੋਂ ਇੱਥੇ ਆਉਦੇ ਹਨ।
2.ਗੁਲਮਾਰਗ
ਕੁਦਰਤੀ ਸੁੰਦਰਤਾ ਦੀ ਗੱਲ ਕਰੀਏ ਤਾਂ ਕਸ਼ਮੀਰ ਨੂੰ ਧਰਤੀ ਦਾ ਸਵਰਗ ਕਿਹਾ ਜਾਂਦਾ ਹੈ। ਗੁਲਮਾਰਗ ਜੰਮੂ-ਕਸ਼ਮੀਰ ਦਾ ਬਹੁਤ ਖੂਬਸੂਰਤ ਇਲਾਕਾ ਹੈ। ਸਰਦੀਅÎਾਂ ''ਚ ਇੱਥੇ ਦੇਸ਼ੀ ਅਤੇ ਵਿਦੇਸ਼ੀ ਸੈਲਾਨੀ ਬਰਫਵਾਰੀ ਦਾ ਮਜ੍ਹਾ ਲੈਣ ਆਉਦੇ ਹਨ। ਇਸ ਦੇ ਖੂਬਸੂਰਤੀ ਦੇ ਕਾਰਨ ਹੀ ਬਹੁਤ ਸਾਰੀਆ ਫਿਲਮਾਂ ਦੀ ਸ਼ੂਟਿੰਗ ਇਸ ਜਗ੍ਹਾਂ ''ਤੇ ਹੋ ਚੁੱਕੀ ਹੈ। ਤੁਸੀਂ ਇੱਥੇ ਵੀ ਸਾਈਕਲਿੰਗ ਦਾ ਮਜ੍ਹਾ ਲੈ ਸਕਦੇ ਹੋ।
ਕੁੱਲੂ-ਮਨਾਲੀ
ਖੂਬਸੂਰਤ ਵਾਦਿਆਂ ਦਾ ਮਜ੍ਹਾ ਲੈਣਾ ਚਾਹੁੰਦੇ ਹੋ ਤਾਂ ਕੁੱਲੂ-ਮਨਾਲੀ ਸ਼ਾਨਦਾਰ ਜਗ੍ਹਾਂ ਹੈ। ਹਨੀਮੂਨ ਦੇ ਲਈ ਅਤੇ ਐਡਵੇਨਚਰ ਦੇ ਸ਼ੌਕੀਨ ਲੋਕਾਂ ਦੇ ਲਈ ਇਹ ਸਭ ਤੋਂ ਬਿਹਤਰ ਜਗ੍ਹਾਂ ਹੈ।
4.ਕੁਫਰੀ
ਹਾਈਕਿੰਗ, ਸਾਈਕਲਿੰਗ, ਸਕੀ ਸਲੋਪਸ ਅਤੇ ਕੁਦਰਤੀ ਨਜ਼ਾਰਿਆਂ ਦੇ ਲਈ ਇਹ ਜਗ੍ਹਾਂ ਲੋਕਾਂ ਦੀ ਪਸੰਦ ਦੀ ਜਗ੍ਹਾਂ ਹੈ। ਹਰ ਸਾਲ ਬਰਫਵਾਰੀ ਦੇ ਦੌਰਾਨ ਇੱਥੇ ਸੈਲਾਨੀਆਂ ਦੀ ਭੀੜ ਲੱਗੀ ਰਹਿੰਦੀ ਹੈ। ਇਸ ਨੂੰ ਸਰਦੀਆਂ ਦਾ ਹੌਟਟੇਸਟ ਪਲੇਸ ਵੀ ਕਿਹਾ ਜਾਂਦਾ ਹੈ।