ਰੋਜ਼ ਲਓ ਇਕ ਚਮਚ ਇਹ ਪਾਊਡਰ, ਤੇਜ਼ੀ ਨਾਲ ਘਟੇਗਾ ਮੋਟਾਪਾ

05/17/2017 4:15:49 PM

ਜਲੰਧਰ— ਤ੍ਰਿਫਲਾ ਤਿੰਨ ਹਰਬਸ ਆਮਲਾ, ਹਰੜ ਅਤੇ ਬਹੇੜਾ ਦਾ ਸੁਮੇਲ ਹੁੰਦਾ ਹੈ। ਉਂਝ ਇਹ ਤਿੰਨੇ ਚੀਜ਼ਾਂ ਵੱਖ-ਵੱਖ ਲੈਣ ''ਤੇ ਵੀ ਕਾਫੀ ਫਾਇਦੇਮੰਦ ਹੁੰਦੀਆਂ ਹਨ ਪਰ ਇੱਕਠੀਆਂ ਮਿਲਾ ਲੈਣ ਨਾਲ ਇਨ੍ਹਾਂ ਦੇ ਫਾਇਦੇ ਹੋਰ ਵੱਧ ਜਾਂਦੇ ਹਨ। ਆਯੁਰਵੇਦ ਸਪੇਸ਼ਲਿਸਟ ਡਾਕਟਰ ਉਮੇਸ਼ ਸ਼ਰਮਾ ਮੁਤਾਬਕ ਰੋਜ਼ ਇਕ ਚਮਚ ਤ੍ਰਿਫਲਾ ਪਾਊਡਰ ਕੋਸੇ ਪਾਣੀ ਨਾਲ ਲੈਣ ''ਤੇ ਸਿਹਤ ਸੰਬੰਧੀ ਕਈ ਫਾਇਦੇ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਇਨ੍ਹਾਂ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਰੋਜ਼ ਸਵੇਰੇ ਇਕ ਗਿਲਾਸ ਕੋਸੇ ਪਾਣੀ ''ਚ ਇਕ ਚਮਚ ਤ੍ਰਿਫਲਾ ਪਾਊਡਰ ਅਤੇ ਇਕ ਚਮਚ ਸ਼ਇਦ ਮਿਲਾ ਕੇ ਪੀਣ ਨਾਲ ਮੋਟਾਪਾ ਦੂਰ ਹੁੰਦਾ ਹੈ।
2. ਰਾਤ ਨੂੰ ਮਿੱਟੀ ਦੇ ਬਰਤਨ ''ਚ ਇਕ ਚਮਚ ਤ੍ਰਿਫਲਾ ਪਾਊਡਰ ਪਾਣੀ ''ਚ ਭਿਓਂ ਕੇ ਰੱਖ ਦਿਓ। ਸਵੇਰੇ ਇਹ ਪਾਣੀ ਛਾਣ ਕੇ ਪੀਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ।
3. ਰਾਤ ਨੂੰ ਮਿੱਟੀ ਦੇ ਬਰਤਨ ''ਚ ਭਿਓਂਏ ਤ੍ਰਿਫਲਾ ਪਾਊਡਰ ਦੇ ਪਾਣੀ ਨੂੰ ਛਾਣ ਕੇ ਅੱਖਾਂ ਧੋਣ ਨਾਲ ਅੱਖਾਂ ਦੀ ਜਲਨ ਸ਼ਾਂਤ ਹੁੰਦੀ ਹੈ।
4. ਸਵੇਰੇ-ਸ਼ਾਮ ਦੋ ਚਮਚ ਤ੍ਰਿਫਲਾ ਚੂਰਨ ਕੋਸੇ ਪਾਣੀ ਨਾਲ ਲੈਣ ''ਤੇ ਸਕਿਨ ਸੰਬੰਧੀ ਬੀਮਾਰੀਆਂ ਦੂਰ ਹੁੰਦੀਆਂ ਹਨ।
5. ਤ੍ਰਿਫਲਾ ਦੇ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਅਤੇ ਹੋਰ ਬੀਮਾਰੀਆਂ ਦੂਰ ਹੁੰਦੀਆਂ ਹਨ।
6. ਤ੍ਰਿਫਲਾ ਪਾਊਡਰ ਨਾਲ ਦੰਦ ਸਾਫ ਕਰਨ ਨਾਲ ਦੰਦਾਂ ਦੀ ਤਕਲੀਫ ''ਚ ਫਾਇਦਾ ਹੁੰਦਾ ਹੈ।
7. ਰੋਜ਼ਾਨਾ ਤ੍ਰਿਫਲਾ ਲੈਣ ਨਾਲ ਸਾਹ ਸੰਬੰਧੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਇਹ ਫੇਫੜਿਆਂ ਦੀ ਇਨਫੈਕਸ਼ਨ ਵੀ ਦੂਰ ਕਰਦਾ ਹੈ।
8. ਤ੍ਰਿਫਲਾ ਪੇਨਕਿਰਿਆਜ ਨੂੰ ਐਕਟਿਵ ਕਰਦਾ ਹੈ ਜਿਸ ਨਾਲ ਖੂਨ ''ਚ ਇਨਸੁਲਿਨ ਦਾ ਉਤਪਾਦਨ ਵੱਧਦਾ ਹੈ ਅਤੇ ਸ਼ੂਗਰ ਪੱਧਰ ਸਹੀ ਰਹਿੰਦਾ ਹੈ।
9. ਤ੍ਰਿਫਲਾ ਸਰੀਰ ''ਚ ਐਂਟੀ ਬਾਡੀ ਦੀ ਮਾਤਰਾ ਵਧਾਉਂਦਾ ਹੈ ਅਤੇ ਰੈੱਡ ਬਲੱਡ ਸੈੱਲਾਂ ਦੀ ਸੰਖਿਆ ਵੱਧ ਕੇ ਹਾਨੀਕਾਰਕ ਬੈਕਟੀਰੀਆ ਨੂੰ ਮਾਰਦਾ ਹੈ।
10. ਤ੍ਰਿਫਲਾ ਐਂਟੀ ਆਕਸੀਡੈਂਟ ਹੁੰਦਾ ਹੈ। ਇਸ ਨੂੰ ਰੋਜ਼ਾਨਾ ਲੈਣ ਨਾਲ ਵਾਲ ਜਲਦੀ ਚਿੱਟੇ ਨਹੀਂ ਹੁੰਦੇ ਅਤੇ ਸਕਿਨ ''ਤੇ ਝੁਰੜੀਆਂ ਵੀ ਨਹੀਂ ਪੈਂਦੀਆਂ ।

Related News