Beauty Tips: ਗਰਮੀਆਂ ’ਚ ਲਿਪਸਟਿਕ ਖਰੀਦਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਵਧੇਗੀ ਖ਼ੂਬਸੂਰਤੀ

08/15/2022 5:05:35 PM

ਜਲੰਧਰ (ਬਿਊਰੋ) - ਸਾਰੀਆਂ ਕੁੜੀਆਂ ਨੂੰ ਲਿਪਸਟਿਕ ਲਗਾਉਣ ਦਾ ਬਹੁਤ ਸ਼ੌਕ ਹੁੰਦਾ ਹੈ, ਜਿਸ ਲਈ ਉਹ ਵੱਖੋ-ਵੱਖਰੇ ਰੰਗ ਦੀ ਚੋਣ ਕਰਦੀਆਂ ਹਨ। ਕਈ ਵਾਰ ਕੁਝ ਜਨਾਨੀਆਂ ਮੇਕਅੱਪ ਨੂੰ ਲੈ ਕੇ ਉਲਝਣ 'ਚ ਪੈ ਜਾਂਦੀਆਂ ਹਨ। ਖ਼ਾਸ ਕਰ ਲਿਪਸਟਿਕ ਖਰੀਦਣ ਦੇ ਸਮੇਂ ਉਹ ਬਹੁਤ ਸੋਚ ਵਿਚਾਰ ਕਰਦੀਆਂ ਹਨ। ਇਸ ਦਾ ਕਾਰਨ ਇਹ ਹੈ ਕਿ ਕਈ ਵਾਰ ਅਸੀਂ ਆਪਣੀ ਸਕਿਨ ਟੋਨ ਦੇ ਮੁਤਾਬਕ ਲਿਪਸਟਿਕ ਦੇ ਪਰਫੈਕਟ ਸ਼ੇਡ ਦੀ ਚੋਣ ਨਹੀਂ ਕਰ ਪਾਉਂਦੇ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਖ਼ਾਸ ਗੱਲਾਂ ਦੇ ਬਾਰੇ ਦੱਸਾਂਗੇ, ਜਿਸ ਨਾਲ ਤੁਸੀਂ ਪਰਫੈਕਟ ਲਿਪਸਟਿਕ ਦੀ ਚੋਣ ਕਰ ਸਕੋਗੇ, ਜੋ ਤੁਹਾਡੀ ਸਕਿਨ ਟੋਨ ਨਾਲ ਮੇਲ ਖਾਂਦੀ ਹੋਵੇਗੀ....

ਲਿਪਸਟਿਕ ਦੇ ਰੰਗ ਦੀ ਚੋਣ
ਲਿਪਸਟਿਕ ਦੀ ਖਰੀਦਦੇ ਸਮੇਂ ਜਨਾਨੀਆਂ ਇਸ ਗੱਲ ਦਾ ਖ਼ਾਸ ਧਿਆਨ ਰੱਖਣ ਕਿ ਜਿਸ ਰੰਗ ਨੂੰ ਤੁਸੀਂ ਚੁਣਿਆ ਹੈ, ਕੀ ਉਹ ਤੁਹਾਡੇ ਬੁੱਲ੍ਹਾਂ ਨੂੰ ਭਰਿਆ ਹੋਇਆ ਦਿਖਾ ਰਿਹਾ ਹੈ। ਉਦਾਹਰਣ ਵਜੋਂ ਜੇਕਰ ਲਿਪਸਟਿਕ ਲਗਾਉਣ ਤੋਂ ਬਾਅਦ ਤੁਹਾਡੇ ਬੁੱਲ੍ਹਾਂ ਦੇ ਬਾਹਰੀ ਹਿੱਸੇ ਦਾ ਰੰਗ ਵੱਖਰਾ ਦਿਖਾਈ ਦਿੰਦਾ ਹੈ, ਤਾਂ ਤੁਸੀਂ ਆਪਣੇ ਲਈ ਗਲਤ ਲਿਪਸਟਿਕ ਦੀ ਚੋਣ ਕੀਤੀ ਹੈ।

PunjabKesari

ਚਮੜੀ ਦੇ ਹਿਸਾਬ ਨਾਲ ਕਰੋ ਲਿਪਸਟਿਕ ਦੇ ਰੰਗ ਦੀ ਚੋਣ
ਜੇਕਰ ਤੁਹਾਡੀ ਚਮੜੀ ਦਾ ਰੰਗ ਪੀਲਾ ਜਾਂ ਕਣਕ ਦੇ ਰੰਗ ਵਰਗਾ ਹੈ ਤਾਂ ਤੁਸੀਂ  ਲਿਪਸਟਿਕ ਦੀ ਸ਼ੇਡ ਉਸ ਅਨੁਸਾਰ ਹੀ ਚੁਣੋ। ਜੇਕਰ ਤੁਹਾਡੀ ਚਮੜੀ ਥੋੜੀ ਜਿਹੀ ਗੁਲਾਬੀ ਹੈ, ਤਾਂ ਆਪਣੀ ਲਿਪਸਟਿਕ ਦਾ ਰੰਗ ਉਸੇ ਹਿਸਾਬ ਨਾਲ ਚੁਣੋ।

ਸਹੀ ਤਰੀਕੇ ਨਾਲ ਲਗਾਓ
ਲਿਪਸਟਿਕ ਨੂੰ ਸਹੀ ਤਰੀਕੇ ਨਾਲ ਲਗਾਉਣ ’ਤੇ ਚਿਹਰੇ ਦੀ ਖ਼ੂਬਸੂਰਤੀ ਜ਼ਿਆਦਾ ਵੱਧਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਤੁਸੀਂ ਕਿਹੜੀ ਲਿਪਸਟਿਕ ਚੰਗੀ ਤਰ੍ਹਾਂ ਲਗਾ ਸਕਦੇ ਹੋ। ਲਿਕਵਿਡ, ਗਲਾਸ, ਮੈਟ ਅਤੇ ਕ੍ਰੀਓਨ, ਇੱਕੋ ਸ਼ੇਡ ਕਿਸੇ ਵੀ ਕਿਸਮ ਦੀ ਲਿਪਸਟਿਕ ਵਿੱਚ ਵੱਖੋ-ਵੱਖਰੀ ਦਿੱਖ ਦਿੰਦੀ ਹੈ।

PunjabKesari

ਲਿਪਸਟਿਕ ਦੀ ਕਰੋ ਜਾਂਚ
ਲਿਪਸਟਿਕ ਖਰੀਦਣ ਤੋਂ ਪਹਿਲਾਂ ਉਸ ਦੀ ਚੰਗੀ ਤਰ੍ਹਾਂ ਜਾਂਚ ਕਰ ਲਓ। ਲਿਪਸਟਿਕ ਦੇ ਰੰਗ ਨੂੰ ਪਹਿਲਾਂ ਆਪਣੇ ਗੁੱਟ 'ਤੇ ਅਜ਼ਮਾਓ, ਕਿਉਂਕਿ ਇਹ ਹਿੱਸਾ ਤੁਹਾਡੇ ਚਿਹਰੇ ਦੇ ਰੰਗ ਨਾਲ ਮੇਲ ਖਾਂਦਾ ਹੈ। ਲਿਪਸਟਿਕ ਦੇ ਰੰਗ ਦੀ ਚੋਣ ਹਮੇਸ਼ਾ ਆਪਣੇ ਬੁੱਲ੍ਹਾਂ ਦੇ ਕੁਦਰਤੀ ਰੰਗ ਨਾਲ ਮਿਲਾ ਕੇ ਕਰੋ। 


rajwinder kaur

Content Editor

Related News