ਵਿਦਿਆਰਥੀਆਂ ਲਈ ਖ਼ਾਸ ਖ਼ਬਰ : ਚੰਗੇ ਭਵਿੱਖ ਲਈ ਦਿਮਾਗ ’ਚ ਰੱਖੋ ਇਹ ਗੱਲਾਂ, ਆਉਣਗੀਆਂ ਕੰਮ

05/05/2021 6:44:48 PM

ਅੱਜ ਤੋਂ ਕੁਝ ਸਮੇਂ ਪਹਿਲਾਂ ਸਿਰਫ਼ ਡਿਰਗੀ ਲੈਣਾ ਹੀ ਕਾਫ਼ੀ ਸਮਝਿਆ ਜਾਂਦਾ ਸੀ, ਜਦਕਿ ਅਜੌਕੇ ਸਮੇਂ ’ਚ ਅਜਿਹਾ ਕੁਝ ਨਹੀਂ ਰਿਹਾ। ਕਾਲਜ ਦੀ ਪੜ੍ਹਾਈ ਤੋਂ ਬਾਅਦ ਅਤੇ ਨੌਕਰੀ ਮਿਲਣ ਤੋਂ ਬਾਅਦ ਵੀ ਉਹਦੇ ’ਚ ਬਣੇ ਰਹਿਣ ਲਈ ਵੱਖ-ਵੱਖ ਚੀਜ਼ਾਂ ਸਿੱਖਣੀਆਂ ਅਤੇ ਉਨ੍ਹਾਂ ਬਾਰੇ ਪੜ੍ਹਨਾ ਪੈ ਰਿਹਾ ਹੈ। ਕੰਮ ਕੋਈ ਵੀ ਕਿਉਂ ਨਾ ਹੋਵੇ, ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਅਜੌਕੇ ਸਮੇਂ ’ਚ ਕਿਸੇ ਕੋਲ ਸਮਾਂ ਨਹੀਂ ਕਿ ਉਹ ਦੂਜੇ ਵਿਅਕਤੀ ਨੂੰ ਕੁਝ ਦੱਸ ਸਕਣ। ਇਸੇ ਲਈ ਲੋਕ ਸੋਸ਼ਲ ਮੀਡੀਆ ਦੀ ਵਰਤੋਂ ਕਰ ਰਹੇ ਹਨ, ਜਿਸ ਨਾਲ ਉਨ੍ਹਾਂ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ। ਜੇਕਰ ਤੁਸੀਂ ਵੀ ਆਪਣਾ ਚੰਗਾ ਭੱਵਿਖ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਪਵੇਗਾ, ਜਿਵੇਂ.... 

1. ਕੁਸ਼ਲਤਾ ਲਿਆਓ
ਮੌਜੂਦਾ ਪਰਿਸਥਿਤੀਆਂ ਵਿੱਚ ਕਿਤਾਬੀ ਕੀੜਾ ਬਣ ਕੇ ਜਾਂ ਡਿਗਰੀਆਂ ਦਾ ਢੇਰ ਲਗਾ ਕੇ ਸਫਲਤਾ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਆਪਣੇ ਅੰਦਰ ਝਾਤੀ ਮਾਰ ਕੇ ਆਪਣੀ ਪ੍ਰਤਿਭਾ ਨੂੰ ਪਛਾਣੋ ਕਿ ਤੁਸੀਂ ਕਿਹੜੇ ਖੇਤਰ ਵਿੱਚ ਕੁਸ਼ਲਤਾ ਹਾਸਲ ਕਰਕੇ ਅਗਾਂਹ ਵਧ ਸਕਦੇ ਹੋ। ਜਿਸ ਖੇਤਰ ਵਿੱਚ ਤੁਹਾਡੀ ਰੁਚੀ ਹੋਵੇ, ਉਹਦੇ ਬਾਰੇ ਜ਼ਿਆਦਾ ਤੋਂ ਜ਼ਿਆਦਾ ਜਾਣਕਾਰੀ ਹਾਸਲ ਕਰੋ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

2. ਆਤਮਵਿਸ਼ਵਾਸ ਵਿਕਸਿਤ ਕਰੋ
ਜੀਵਨ ਦੇ ਕੁਰੂਕਸ਼ੇਤਰ ਦੀ ਅੱਧੀ ਲੜਾਈ ਆਤਮਵਿਸ਼ਵਾਸ ਨਾਲ ਹੀ ਜਿੱਤੀ ਜਾ ਸਕਦੀ ਹੈ। ਜੇ ਯੋਗਤਾ ਦੇ ਨਾਲ ਆਤਮਵਿਸ਼ਵਾਸ ਵਧਾਇਆ ਜਾਵੇ ਤਾਂ ਭੱਵਿਖ ਦੇ ਕੁਰੂਕਸ਼ੇਤਰ ਵਿੱਚ ਤੁਹਾਨੂੰ ਕੋਈ ਹਰਾ ਨਹੀਂ ਸਕਦਾ। ਪੜ੍ਹਾਈ ਦੇ ਨਾਲ-ਨਾਲ ਤੁਸੀਂ ਉਨ੍ਹਾਂ ਗਤੀਵਿਧੀਆਂ ਵਿੱਚ ਵੀ ਹਿੱਸਾ ਲਵੋ, ਜਿਨ੍ਹਾਂ ਨਾਲ ਤੁਹਾਡਾ ਆਤਮਵਿਸ਼ਵਾਸ ਵਧੇ। ਕਾਰਜਸ਼ਾਲਾਵਾਂ ਅਤੇ ਵਿਅਕਤਿਤਵ ਵਿਕਾਸ ਵਾਲੀਆਂ ਸੰਸਥਾਵਾਂ ਵਿੱਚ ਇਹੋ ਕੁਝ ਹੁੰਦਾ ਹੈ।

ਪੜ੍ਹੋ ਇਹ ਵੀ ਖਬਰ ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ

3. ਸੰਪਰਕ ਵਧਾਓ
ਯਾਦ ਰੱਖੋ ਅੱਜ ਦਾ ਸਮਾਂ ਸੂਚਨਾ ਅਤੇ ਤਕਨੀਕ ਦਾ ਹੈ। ਏਥੇ ਜਿੰਨੀ ਜਾਣਕਾਰੀ, ਜਿੰਨੀਆਂ ਸੂਚਨਾਵਾਂ ਤੁਹਾਡੇ ਕੋਲ ਹੋਣਗੀਆਂ, ਭੱਵਿਖ ਬਨਾਉਣ ਦਾ ਰਸਤਾ ਤੁਹਾਡੇ ਲਈ ਓਨਾ ਸੌਖਾ ਹੋ ਜਾਵੇਗਾ। ਇਸ ਲਈ ਸ਼ਰਮ ਛੱਡੋ, ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਮਿਲੋ। ਜਾਣਕਾਰੀ ਸਾਂਝੀ ਕਰਨ ਦੇ ਨਾਲ-ਨਾਲ ਉਨ੍ਹਾਂ ਤੋਂ ਵੀ ਜਾਣਕਾਰੀ ਲਵੋ। ਤੁਹਾਨੂੰ ਜਾਨਣ ਵਾਲਿਆਂ ਦਾ ਜਾਲ ਜਿੰਨਾ ਵਿਸ਼ਾਲ ਹੋਵੇਗਾ, ਭੱਵਿਖ ਵਿੱਚ ਅੱਗੇ ਵਧਣ ਦੇ ਮੌਕੇ ਵੀ ਓਨੇ ਜ਼ਿਆਦਾ ਹੋਣਗੇ। ਤੁਹਾਡੇ ਇਹ ਸੰਪਰਕ ਸਫ਼ਲਤਾ ਵਿੱਚ ਵੱਡੀ ਭੂਮਿਕਾ ਨਿਭਾਉਣਗੇ।

ਪੜ੍ਹੋ ਇਹ ਵੀ ਖਬਰ ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ

4. ਤਕਨੀਕ ਦੇ ਹਿਸਾਬ ਨਾਲ ਚੱਲੋ
ਅੱਜ ਦੇ ਪ੍ਰਤੀਯੋਗਿਤਾ ਵਾਲੇ ਸਮੇਂ ਵਿੱਚ ਤਕਨੀਕ ਤੇ ਮਹੱਤਵ ਨੂੰ ਨਕਾਰਿਆ ਨਹੀਂ ਜਾ ਸਕਦਾ। ਕਿਸੇ ਵੀ ਖੇਤਰ ਵਿੱਚ ਜਾਣ ਤੋਂ ਪਹਿਲਾਂ ਇਹ ਜ਼ਰੂਰ ਪੁੱਛਿਆ ਜਾਂਦਾ ਹੈ ਕਿ ਤੁਹਾਨੂੰ ਕੰਪਿਊਟਰ ਦੀ ਜਾਣਕਾਰੀ ਹੈ ਜਾਂ ਨਹੀਂ? ਇਸ ਲਈ ਕੰਪਿਊਟਰ ਦਾ ਬੇਸਿਕ ਗਿਆਨ ਜ਼ਰੂਰ ਹਾਸਲ ਕਰੋ। ਅੱਜ ਦੇ ਜ਼ਮਾਨੇ ’ਚ ਇਹੀ ਅੱਲ੍ਹਾਦੀਨ ਹੈ, ਜਿਹੜਾ ਤੁਹਾਡੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ।

5. ਕਾਰ-ਵਿਹਾਰ ਸਿੱਖੋ
ਤੁਹਾਡਾ ਸੰਘਰਸ਼, ਤੁਹਾਡੀ ਪਰੇਸ਼ਾਨੀ, ਤੁਹਾਡਾ ਨਿਜੀ ਮਾਮਲਾ ਹੈ। ਇਹਦਾ ਅਸਰ ਦੂਜਿਆਂ ਨਾਲ ਕਾਰ ਵਿਹਾਰ ’ਤੇ ਨਹੀਂ ਪੈਣਾ ਚਾਹੀਦਾ। ਜਿਹੜਾ ਵੀ ਟੀਮ ਵਰਕ ’ਚ ਕੰਮ ਕਰਨਾ ਸਿੱਖ ਲੈਂਦਾ ਹੈ, ਸਫਲਤਾ ਉਹਨੂੰ ਜ਼ਰੂਰ ਮਿਲਦੀ ਹੈ। ਟੀਮ ਵਰਕ ਹੀ ਅੱਜ ਦੇ ਯੁੱਗ ਵਿੱਚ ਮੈਨੇਜਮੈਂਟ ਦਾ ਮੂਲ ਮੰਤਰ ਹੈ।

ਪੜ੍ਹੋ ਇਹ ਵੀ ਖ਼ਬਰਾਂ - Health Tips: ਸਿਰਫ਼ ਮਿੱਠਾ ਖਾਣ ਨਾਲ ਹੀ ਨਹੀਂ ਸਗੋਂ ਇਨ੍ਹਾਂ ਕਾਰਨਾਂ ਕਰਕੇ ਵੀ ਹੋ ਸਕਦੀ ਹੈ ਤੁਹਾਨੂੰ ‘ਸ਼ੂਗਰ’, ਜਾਣੋ

6. ਈਮਾਨਦਾਰ ਬਣੋ
ਏਨਾ ਯਾਦ ਰੱਖੋ ਅੱਜ ਦੇ ਜ਼ਮਾਨੇ ’ਚ ਝੂਠ ਜਿਆਦਾ ਦੇਰ ਨਹੀਂ ਟਿਕਦਾ। ਇਸ ਲਈ ਆਪਣੇ ਬਾਰੇ ਸੱਚੀ ਤਸਵੀਰ ਹੀ ਪੇਸ਼ ਕਰੋ। ਆਪਣੇ ਕੰਮ ਪ੍ਰਤੀ ਈਮਾਨਦਾਰ ਰਹੋ। ਨਿਸ਼ਠਾਪੂਰਪਕ ਵਿਹਾਰ ਦੀ ਸਾਰੇ ਕਦਰ ਕਰਦੇ ਹਨ। 
ਇਹ ਨਾ ਭੁੱਲੋ ਕਿ ਕੰਮ ਹੀ ਪੂਜਾ ਹੈ। ਈਮਾਨਦਾਰੀ ਤੁਹਾਨੂੰ ਸਫਲਤਾ ਜ਼ਰੂਰ ਦਿਵਾਏਗੀ।

7. ਅਤਿ-ਮਹੱਤਵਕਾਂਕਸ਼ੀ ਨਾ ਬਣੋ
ਅੱਜ ਦੇ ਸਮੇਂ ਵਿੱਚ ਮਹੱਤਵਕਾਂਕਸ਼ੀ ਹੋਣਾ ਜ਼ਰੂਰੀ ਹੈ। ਪਰ ਯਾਦ ਰੱਖੋ ਅਤਿ-ਮਹੱਤਵਕਾਂਕਸ਼ੀ ਹੋਣਾ ਹਾਨੀਕਾਰਕ ਹੋ ਸਕਦਾ ਹੈ ਕਿਉਂਕਿ ਅਤਿ ਕਿਸੇ ਵੀ ਖੇਤਰ ਵਿੱਚ ਨੁਕਸਾਨਦਾਇਕ ਹੀ ਹੁੰਦੀ ਹੈ। ਕਿਸੇ ਚਮਤਕਾਰ ਦੀ ਉਮੀਦ ਨਾ ਰੱਖੋ। ਮਿਹਨਤੇ ਕਰਦੇ ਰਹੋ, ਓਹਦਾ ਫਲ ਸਮੇਂ ’ਤੇ ਹੀ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰਾਂ - Health tips : ਢਿੱਡ ਦੀ ਵੱਧ ਰਹੀ ‘ਚਰਬੀ’ ਤੋਂ ਪਰੇਸ਼ਾਨ ਲੋਕ ਹੁਣ ਇੰਝ ਘਟਾ ਸਕਦੇ ਹਨ ਆਪਣਾ ‘ਮੋਟਾਪਾ’

8. ਸਮੇਂ ਅਨੁਸਾਰ ਖ਼ੁਦ ਨੂੰ ਬਦਲੋ
ਕਰਿਅਰ ਵੀ ਅੱਜਕਲ ਵਸਤੂ ਵਾਂਗ ਹੋ ਗਿਆ ਹੈ। ਮੁਕਾਬਲੇ ਦੇ ਇਸ ਯੁੱਗ ਵਿੱਚ ਉਹੀ  ਚੀਜ਼ ਟਿਕ ਪਾਉਂਦੀ ਹੈ ਜਿਹੜੀ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲ ਲੈਂਦੀ ਹੈ। ਇਸ ਲਈ ਜਿਸ ਖੇਤਰ ਵਿੱਚ ਵੀ ਤੁਸੀਂ ਹੋ, ਉਸ ਕਰਿਅਰ ਦੀਆਂ ਜ਼ਰੂਰਤਾਂ ਮੁਤਾਬਕ ਆਪਣੇ ਆਪ ਨੂੰ ਸਮੇਂ ਅਨੁਸਾਰ ਢਾਲਦੇ ਰਹੋ ਤਾਂ ਹੀ ਤੁਹਾਡਾ ਮੁੱਲ ਪਵੇਗਾ।

9. ਮਲਟੀਟਾਸਕਿੰਗ ਬਣੋ
ਮੌਜੂਦਾ ਸਮੇਂ ਵਿੱਚ ਕੰਪਨੀਆਂ ਮਲਟੀਟਾਂਸਕਿੰਗ ਉਮੀਦਵਾਰਾਂ ਨੂੰ ਪਹਿਲ ਦਿੰਦੀਆਂ ਹਨ। ਇਸ ਲਈ ਆਪਣੇ ਲਈ ਤੁਸੀਂ ਜਿਹੜਾ ਖੇਤਰ ਚੁਣਿਆ ਹੈ, ਉਸ ਵਿੱਚ ਮਲਟੀਟਾਸਕਿੰਗ ਬਣਨ ਦੀ ਕੋਸ਼ਿਸ਼ ਕਰੋ। ਆਪਣੀ ਯੋਗਤਾ ਨੂੰ ਵਧਾਉਣ  ਦੇ ਮੌਕੇ ਤਲਾਸ਼ਦੇ ਰਹੋ।

ਪੜ੍ਹੋ ਇਹ ਵੀ ਖ਼ਬਰਾਂ - Health Tips : ਜੇਕਰ ਤੁਹਾਨੂੰ ਵੀ ਸੌਂਦੇ ਸਮੇਂ ਬੇਚੈਨੀ ਤੇ ਸਾਹ ਲੈਣ ’ਚ ਹੁੰਦੀ ਹੈ ‘ਤਕਲੀਫ਼’ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

10. ਨਵੀਂ ਤਕਨੀਕ ਦੇ ਉਸਤਾਦ ਬਣੋ
ਤਕਨੀਤੀ ਯੁੱਗ ਵਿੱਚ ਹਰ ਖੇਤਰ ਵਿੱਚ ਨਿਤ ਨਵੀਆਂ ਤਕਨੀਕਾਂ ਸਾਹਮਣੇ ਆ ਰਹੀਆਂ ਹਨ। ਇਕੋ ਕਰੀਅਰ ਦੌਰਾਨ ਉਸੇ ਕੰਮ ਲਈ ਤਕਨੀਕਾਂ ਜਲਦੀ ਜਲਦੀ-ਬਦਲਦੀਆਂ ਰਹਿੰਦੀਆਂ ਹਨ।  ਇਸ ਲਈ ਨਵੀਂ ਤਕਨੀਕ ਸਿੱਖਣ ਤੋਂ ਕਦੇ ਵੀ ਨਾਂਹ ਨਾ ਕਰੋ। ਜੇ ਤੁਸੀਂ ਤਕਨੀਕ ਨਾਲ ਤਾਲਮੇਲ ਕਰਨਾ ਸਿੱਖ ਲਿਆ ਤਾਂ ਸਫਲ ਹੋਣ ਤੋਂ ਤੁਹਾਨੂੰ ਕੋਈ ਨਹੀਂ ਰੋਕ ਸਕਦਾ।

ਵੀਨਾ ਭਾਰਤੀ

ਪੜ੍ਹੋ ਇਹ ਵੀ ਖ਼ਬਰਾਂ - ਸਾਵਧਾਨ ! ਜਾਣੋ ਕਿਹੜੀਆਂ ਗੱਲਾਂ ਕਰਕੇ ‘ਪਤੀ-ਪਤਨੀ’ ਦੇ ਰਿਸ਼ਤੇ ’ਚ ਆ ਸਕਦੀ ਹੈ ‘ਦਰਾੜ’


rajwinder kaur

Content Editor

Related News