ਗਰਭ ਅਵਸਥਾ ''ਚ ਪੇਟ ਦੀ ਇਨਫੈਕਸ਼ਨ ਤੋਂ ਇੰਝ ਪਾਓ ਛੁਟਕਾਰਾ

12/06/2018 1:14:33 PM

ਨਵੀਂ ਦਿੱਲੀ— ਗਰਭ ਅਵਸਥਾ 'ਚ ਮਾਂ ਨੂੰ ਨਾ ਸਿਰਫ ਆਪਣੀ ਸਗੋਂ ਗਰਭ 'ਚ ਪਲ ਰਹੇ ਬੱਚੇ ਦੀ ਸਿਹਤ ਦਾ ਵੀ ਪੂਰਾ ਧਿਆਨ ਰੱਖਣਾ ਪੈਂਦਾ ਹੈ। ਇਸ ਦੌਰਾਨ ਸਿਹਤ ਸਬੰਧੀ ਕਈ ਤਰ੍ਹਾਂ ਦੀ ਪ੍ਰੇਸ਼ਾਨੀਆਂ ਆਉਂਦੀਆਂ ਹਨ, ਜਿਸ ਦਾ ਕਾਰਨ ਹਾਰਮੋਨਲ ਬਦਲਾਅ ਹੈ। ਗਰਭ ਅਵਸਥਾ 'ਚ ਪੇਟ ਦੀ ਇਨਫੈਕਸ਼ਨ ਹੋਣਾ ਆਮ ਗੱਲ ਹੈ ਪਰ ਇਸ ਦਾ ਮਾੜਾ ਅਸਰ ਬੱਚੇ 'ਤੇ ਵੀ ਪੈਂਦਾ ਹੈ। ਜੇਕਰ ਵਾਰ-ਵਾਰ ਪੇਟ 'ਚ ਦਰਦ, ਇਨਫੈਕਸ਼ਨ, ਗੈਸ ਜਾਂ ਫਿਰ ਭਾਰੀਪਨ ਮਹਿਸੂਸ ਹੋ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਹਾਨੀਕਾਰਕ ਹੈ। ਪੇਟ ਦੀ ਇਨਫੈਕਸ਼ਨ ਤੋਂ ਛੁਟਕਾਰਾ ਪਾਉਣ ਲਈ ਕੁਝ ਛੋਟੀਆਂ-ਛੋਟੀਆਂ ਅਤੇ ਖਾਸ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। 
 

- ਹਾਈਜੀਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ 
ਗੰਦਗੀ ਇਨਫੈਕਸ਼ਨ ਫੈਲਾਉਣ ਦੀ ਸਭ ਤੋਂ ਵੱਡੀ ਵਜ੍ਹਾ ਹੈ। ਗਰਭ ਅਵਸਥਾ 'ਚ ਸਭ ਤੋਂ ਪਹਿਲਾਂ ਹਾਈਜੀਨ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਹੱਥਾਂ 'ਤੇ ਲੱਗੇ ਬੈਕਟੀਰੀਆ ਬਹੁਤ ਜਲਦੀ ਪੇਟ 'ਚ ਪ੍ਰਵੇਸ਼ ਕਰ ਜਾਂਦੇ ਹਨ। ਇਨ੍ਹਾਂ ਕੀਟਾਣੁਆਂ ਨਾਲ ਪੇਟ ਦਰਦ, ਦਸਤ, ਉਲਟੀ ਆਦਿ ਵਰਗੀਆਂ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਜੇਕਰ ਸਾਫ-ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। 
 

- ਹਲਕਾ ਭੋਜਨ ਖਾਓ
ਪੇਟ 'ਚ ਜ਼ਰਾ ਜਿਹੀ ਵੀ ਗੜਬੜੀ ਮਹਿਸੂਸ ਹੋਣ 'ਤੇ ਖਾਣ-ਪੀਣ ਦਾ ਖਾਸ ਧਿਆਨ ਰੱਖੋ। ਜ਼ੰਕ ਫੂਡਸ, ਪਿੱਜ਼ਾ, ਬਰਗਰ, ਨੂਡਲਸ ਆਦਿ ਤੋਂ ਪਰਹੇਜ਼ ਕਰੋ ਕਿਉਂਕਿ ਇਸ 'ਚ ਬੈਕਟੀਰੀਆ ਅਤੇ ਕੀਟਾਣੁ ਬਹੁਤ ਜ਼ਿਆਦਾ ਮਾਤਰਾ 'ਚ ਹੁੰਦੇ ਹਨ ਜੋ ਪੇਟ ਦੀ ਇਨਫੈਕਸ਼ਨ ਨੂੰ ਵਧਾਉਣ ਦਾ ਕੰਮ ਕਰਦੇ ਹਨ। ਇਸ ਤੋਂ ਇਲਾਵਾ ਹਲਕਾ ਖਾਣਾ ਖਾਓ। ਇਸ ਵਾਰ ਪੇਟ ਭਰ ਕੇ ਖਾਣ ਦੀ ਬਜਾਏ ਥੋੜ੍ਹੀ-ਥੋੜ੍ਹੀ ਦੇਰ 'ਚ ਕੁਝ ਨਾ ਕੁਝ ਖਾਂਦੇ ਰਹੋ।
 

- ਭਰਪੂਰ ਪਾਣੀ ਦਾ ਸੇਵਨ 
ਸਰੀਰ 'ਚ ਪਾਣੀ ਦੀ ਕਮੀ ਵੀ ਹੋਵੇ ਤਾਂ ਪੇਟ ਨਾਲ ਜੁੜੀਆਂ ਕਈ ਪ੍ਰੇਸ਼ਾਨੀਆਂ ਹੋਣ ਲੱਗਦੀਆਂ ਹਨ। ਗਰਭ ਅਵਸਥਾ 'ਚ ਭਰਪੂਰ ਮਾਤਰਾ 'ਚ ਪਾਣੀ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੈ। ਇਸ ਨਾਲ ਜ਼ਹਿਰੀਲੇ ਪਦਾਰਥ ਸਰੀਰ 'ਚੋਂ ਬਾਹਰ ਨਿਕਲਣ ਨਾਲ ਇਨਫੈਕਸ਼ਨ ਵੀ ਦੂਰ ਹੋ ਜਾਂਦੀ ਹੈ। ਪਾਣੀ ਦੀ ਥਾਂ 'ਤੇ ਲੱਸੀ, ਨਿੰਬੂ ਪਾਣੀ, ਜੂਸ ਆਦਿ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ।
 

- ਅਦਰਕ ਹੈ ਫਾਇਦੇਮੰਦ 
ਕਿਸੇ ਵੀ ਤਰ੍ਹਾਂ ਦੀ ਇਨਫੈਕਸ਼ਨ ਨੂੰ ਦੂਰ ਕਰਨ ਲਈ ਅਦਰਕ ਬੈਸਟ ਹੈ। ਇਸ ਦੇ ਐਂਟੀ-ਆਕਸੀਡੈਂਟ ਅਤੇ ਐਂਟੀ-ਸੈਪਟਿਕ ਗੁਣ ਪੇਟ ਦੇ ਬੈਕਟੀਰੀਆ ਅਤੇ ਕੀਟਾਣੁਆਂ ਨਾਲ ਲੜਣ 'ਚ ਮਦਦਗਾਰ ਹੈ। ਖਾਣੇ 'ਚ ਅਦਰਕ ਜ਼ਰੂਰ ਸ਼ਾਮਲ ਕਰੋ ਪਰ ਇਸ ਦਾ ਸੇਵਨ ਜ਼ਰੂਰਤ ਤੋਂ ਜ਼ਿਆਦਾ ਨਾ ਕਰੋ।
 

- ਸੈਰ ਕਰਨਾ ਬਹੁਤ ਜ਼ਰੂਰੀ 
ਖਾਣਾ ਖਾਣ ਦੇ ਇਕਦਮ ਬਾਅਦ ਲੇਟਣ ਨਾਲ ਵੀ ਪਾਚਨ ਸਬੰਧੀ ਵਿਕਾਰ ਪੈਦਾ ਹੋ ਜਾਂਦੇ ਹਨ। ਕੁਝ ਵੀ ਖਾਣ ਦੇ ਬਾਅਦ 5 ਤੋਂ 10 ਮਿੰਟਾਂ ਤੱਕ ਟਹਿਲਣ ਨਾਲ ਪਾਚਨ ਕਿਰਿਆ ਦਰੁਸਤ ਰਹਿੰਦੀ ਹੈ ਅਤੇ ਇਨਫੈਕਸ਼ਨ ਦਾ ਵੀ ਡਰ ਨਹੀਂ ਰਹਿੰਦਾ। 
 

- ਪੁਦੀਨੇ ਦਾ ਸੇਵਨ 
ਪੇਟ 'ਚ ਗੈਸ ਦੀ ਪ੍ਰੇਸ਼ਾਨੀ ਹੋਣ 'ਤੇ ਪੁਦੀਨੇ ਦੇ 1 ਜਾਂ 2 ਪੱਤੇ ਚਬਾਉਣ ਨਾਲ ਵੀ ਫਾਇਦਾ ਮਿਲਦਾ ਹੈ। ਨਿੰਬੂ ਪਾਣੀ 'ਚ ਪੁਦੀਨੇ ਦੇ ਪੱਤੇ ਪਾ ਕੇ ਵੀ ਪੀ ਸਕਦੇ ਹੋ।
 


Neha Meniya

Content Editor

Related News