ਇਸ ਤਰ੍ਹਾਂ ਕਰੋ ਤੁਲਸੀ ਦੇ ਪੌਦੇ ਦੀ ਦੇਖਭਾਲ

12/21/2016 1:08:33 PM

 ਜਲੰਧਰ— ਘਰ ''ਚ ਤੁਲਸੀ ਦਾ ਪੌਦਾ ਲਗਾਉਣਾ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ । ਇਸ ਨਾਲ ਘਰ ਦੀ ਸ਼ੁੱਧੀ ਹੁੰਦੀ ਹੈ। ਇਹ ਵਾਤਾਵਰਨ ਵੀ ਵਧੀਆ ਰੱਖਦਾ ਹੈ। ਇਹ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੈ । ਸਹੀ ਦੇਖਭਾਲ ਨਾ ਹੋਣ ਦੇ ਕਾਰਨ ਤੁਲਸੀ ਦਾ ਪੌਦਾ ਸੁੱਕ ਜਾਂਦਾ ਹੈ। ਆਓ ਜਾਣਦੇ ਹਾਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ ਤੁਲਸੀ ਦੀ ਦੇਖਭਾਲ
1.ਘਰ ''ਚ ਕੱਚੀ ਜਗ੍ਹਾਂ ''ਤੇ ਤੁਲਸੀ ਦਾ ਪੌਦਾ ਲਾਉਣਾ ਚਾਹੀਦਾ ਹੈ। ਜਮੀਨ ''ਚ ਇਸ ਦੀਆਂ ਜੜ੍ਹਾਂ ਮਜ਼ਬੂਤ ਰਹਿੰਦੀਆ ਹਨ। 
2. ਤੁਲਸੀ ਦਾ ਪੌਦਾ ਜ਼ਿਆਦਾ ਗਰਮੀ ''ਚ ਨਾ ਰੱਖੋ। ਇਸ ਨਾਲ ਇਹ ਮੁਰਝਾ ਸਕਦਾ ਹੈ  ਜੇਕਰ ਸਰਦੀ ਜ਼ਿਆਦਾ ਹੈ ਤਾਂ ਕੋਸ਼ਿਸ਼ ਕਰੋ ਇਸ ਨੂੰ ਛਾਂ ''ਚ ਰੱਖੋ।
3. ਤੁਲਸੀ ਦਾ ਪੌਦਾ ਵਿਹੜੇ ਦਾ ਵਿੱਚ ਲਗਾਉਣ ਦੀ ਵਜਾਏ ਕੋਨੇ ''ਚ ਲਗਾਓ।
4. ਪੌਦਿਆ ਨੂੰ ਜ਼ਰੂਰਤ ਤੋਂ ਜ਼ਿਆਦਾ ਪਾਣੀ ਦੇਣ ਨਾਲ ਵੀ ਇਹ ਸੜ ਜਾਂਦੇ ਹਨ। ਇਸ ਗੱਲ ਦਾ ਧਿਆਨ ਰੱਖੋ ਕਿ ਪਾਣੀ ਔਨਾਂ ਹੀ ਪਾਓ ਜਿੰਨ੍ਹੀ ਜ਼ਰੂਰਤ ਹੈ। ਜ਼ਿਆਦਾ ਪਾਣੀ ਨਾਲ ਇਸ ਦੀਆਂ ਜੜ੍ਹਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ।
5. ਸਿੱਧੀ ਧੁੱਪ ''ਚ ਪੌਦੇ ਨੂੰ ਰੱਖਣ ਨਾਲੋ ਚੰਗਾ ਹੈ ਕਿ ਇਸ ਨੂੰ ਹਲਕੀ ਨੈਂਟ ਨਾਲ ਢੱਕ ਦਿਓ। ਇਸ ਤਰ੍ਹਾਂ ਪੌਦੇ ਨੂੰ ਲੰਬੇ ਸਮੇਂ ਤੱਕ ਸੰਭਾਲ ਕੇ ਰੱਖ ਸਕਦੇ ਹੋ।
6. ਪੌਦੇ ਦੀ ਸਮੇਂ-ਸਮੇਂ ''ਤੇ ਸਫਾਈ ਕਰਨੀ ਵੀ ਬਹੁਤ ਜ਼ਰੂਰੀ ਹੈ। ਇਸ ਨਾਲ ਮਿੱਟੀ ਦੇ ਪੌਸ਼ਟਕ ਤੱਤਾਂ ਦਾ ਵਾਧਾ ਹੁੰਦਾ ਹੈ
7. ਤੁਲਸੀ ਦੇ ਪੌਦੇ ''ਚ ਵਧੀਆ ਕਿਸਮ ਦੀ ਖਾਦ ਨਾਲ ਵੀ ਇਸ ਨੂੰ ਸੁਰੱਖਿਅਤ ਰੱਖਿਆ ਜਾ ਸਕਦਾ ਹੈ।


Related News