Skin Care:ਸਕਿਨ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰੇਗਾ ਨਾਰੀਅਲ ਤੇਲ ਅਤੇ ਕਪੂਰ, ਜਾਣੋ ਵਰਤੋਂ ਦੇ ਢੰਗ

08/10/2022 1:57:16 PM

ਨਵੀਂ ਦਿੱਲੀ- ਸਕਿਨ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰਾਡੈਕਟਸ ਦਾ ਇਸਤੇਮਾਲ ਕਰਦੀਆਂ ਹਨ ਪਰ ਬਿਊਟੀ ਪ੍ਰਾਡੈਕਟਸ ਸਕਿਨ ਲਈ ਨੁਕਸਾਨਦਾਇਕ ਵੀ ਹੋ ਸਕਦੇ ਹਨ। ਤੁਸੀਂ ਚਿਹਰੇ 'ਤੇ ਕੁਝ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰਕੇ ਵੀ ਸਕਿਨ ਦੀ ਦੇਖਭਾਲ ਕਰ ਸਕਦੇ ਹੋ। ਨਾਰੀਅਲ ਤੇਲ ਅਤੇ ਕਪੂਰ ਤੁਸੀਂ ਸਕਿਨ 'ਤੇ ਇਸਤੇਮਾਲ ਕਰ ਸਕਦੇ ਹੋ। ਨਾਰੀਅਲ ਤੇਲ ਸਕਿਨ ਨੂੰ ਨੈਰਿਸ਼ ਕਰਕੇ ਨਮੀ ਬਰਕਰਾਰ ਰੱਖਣ 'ਚ ਮਦਦ ਕਰਦਾ ਹੈ। ਉਧਰ ਕਪੂਰ 'ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਕਿਨ ਲਈ ਬਹੁਤ ਲਾਹੇਵੰਦ ਹੁੰਦੇ ਹਨ ਤਾਂ ਆਓ ਜਾਣਦੇ ਹਾਂ ਕਪੂਰ ਅਤੇ ਨਾਰੀਅਲ ਤੇਲ ਲਗਾਉਣ ਨਾਲ ਸਕਿਨ 'ਤੇ ਕੀ-ਕੀ ਫਾਇਦੇ ਹੋਣਗੇ। 
ਸਕਿਨ ਨੂੰ ਐਲਰਜੀ ਤੋਂ ਦਿਵਾਏ ਰਾਹਤ 
ਧੂੜ-ਮਿੱਟੀ, ਪ੍ਰਦੂਸ਼ਣ ਅਤੇ ਤੇਜ਼ ਧੁੱਪ ਕਾਰਨ ਸਕਿਨ 'ਤੇ ਇਨਫੈਕਸ਼ਨ ਹੋ ਸਕਦੀ ਹੈ। ਕਈ ਔਰਤਾਂ ਨੂੰ ਇਸ ਨਾਲ ਐਲਰਜੀ ਵੀ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਨਾਰੀਅਲ ਦੇ ਤੇਲ 'ਚ ਕਪੂਰ ਮਿਲਾ ਕੇ ਸਕਿਨ 'ਤੇ ਲਗਾਓ। ਐਲਰਜੀ ਅਤੇ ਕਿਸੇ ਵੀ ਤਰ੍ਹਾਂ ਦੇ ਇਨਫੈਕਸ਼ਨ ਤੋਂ ਰਾਹਤ ਮਿਲੇਗੀ। 

PunjabKesari
ਨਹੁੰਆਂ ਲਈ ਫਾਇਦੇਮੰਦ
ਨਾਰੀਅਲ ਤੇਲ ਅਤੇ ਕਪੂਰ ਦੋਵਾਂ 'ਚ ਹੀ ਐਂਟੀ-ਫੰਗਲ ਤੱਤ ਮੌਜੂਦ ਹੁੰਦੇ ਹਨ। ਬਰਸਾਤੀ ਮੌਸਮ 'ਚ ਨਹੁੰਆਂ 'ਤੇ ਫੰਗਲ ਇਨਫੈਕਸ਼ਨ ਹੋ ਜਾਂਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਇਨ੍ਹਾਂ ਦੋਵਾਂ ਚੀਜ਼ਾਂ ਦਾ ਇਸਤੇਮਾਲ ਕਰ ਸਕਦੇ ਹੋ। ਨਾਰੀਅਲ ਤੇਲ 'ਚ ਕਪੂਰ ਮਿਲਾਓ। ਦੋਵਾਂ ਚੀਜ਼ਾਂ ਨਾਲ ਤਿਆਰ ਹਲਕਾ ਕੋਸਾ ਤੇਲ ਨਹੁੰਆਂ 'ਤੇ ਲਗਾਓ। ਹਲਕੇ ਹੱਥਾਂ ਨਾਲ ਮਾਲਿਸ਼ ਕਰੋ। ਨਹੁੰਆਂ 'ਤੇ ਹੋਈ ਫੰਗਲ ਇਨਫੈਕਸ਼ਨ ਠੀਕ ਹੋ ਜਾਵੇਗੀ।

PunjabKesari
ਛਾਈਆਂ ਕਰੇ ਦੂਰ
ਖਰਾਬ ਖੁਰਾਕ ਅਤੇ ਚੰਗੀ ਸਕਿਨ ਰੂਟੀਨ ਨੂੰ ਫੋਲੋ ਨਾ ਕਰਨ ਕਰਕੇ ਵੀ ਕਈ ਔਰਤਾਂ ਦੇ ਚਿਹਰੇ 'ਤੇ ਛਾਈਆਂ ਹੋ ਸਕਦੀਆਂ ਹਨ। ਜਿਸ ਕਾਰਨ ਚਿਹਰਾ ਰੁਖਾ ਅਤੇ ਬੇਜਾਨ ਦਿਖਣ ਲੱਗਦਾ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਨਿਯਮਿਤ ਰੂਪ ਨਾਲ ਸਕਿਨ ਦੀ ਦੇਖਭਾਲ ਲਈ ਨਾਰੀਅਲ ਤੇਲ 'ਚ ਕਪੂਰ ਮਿਲਾ ਕੇ ਲਗਾਓ। ਇਸ ਨਾਲ ਚਿਹਰੇ 'ਤੇ ਹੋਣ ਵਾਲੀਆਂ ਛਾਈਆਂ ਠੀਕ ਹੋ ਜਾਣਗੀਆਂ। 

PunjabKesari
ਸਿੱਕਰੀ ਭਜਾਏ ਦੂਰ
ਵਾਲਾਂ 'ਚ ਰੁਖਾਪਨ ਹੋਣ ਕਾਰਨ ਸਿੱਕਰੀ ਦੀ ਸਮੱਸਿਆ ਹੋਣ ਲੱਗਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਨਾਰੀਅਲ ਤੇਲ 'ਚ ਕਪੂਰ ਮਿਲਾ ਕੇ ਲਗਾਓ। ਦੋਵਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਵਾਲਾਂ ਦੀ ਮਾਲਿਸ਼ ਕਰੋ। ਇਸ ਨਾਲ ਵਾਲਾਂ 'ਚ ਮੌਜੂਦ ਸਿੱਕਰੀ ਆਸਾਨੀ ਨਾਲ ਨਿਕਲ ਜਾਵੇਗੀ।

PunjabKesari
ਕਿੱਲ ਮੁਹਾਸਿਆਂ ਤੋਂ ਨਿਜ਼ਾਤ
ਨਾਰੀਅਲ ਤੇਲ 'ਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਨਾਰੀਅਲ ਅਤੇ ਕਪੂਰ ਦੇ ਤੇਲ ਦਾ ਮਿਸ਼ਰਨ ਚਿਹਰੇ 'ਤੇ ਲਗਾਉਣ ਨਾਲ ਤੁਸੀਂ ਕਿੱਲ, ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਪਾ ਸਕਦੇ ਹੋ। ਨਿਯਮਿਤ ਰੂਪ ਨਾਲ ਦੋਵਾਂ ਚੀਜ਼ਾਂ ਦਾ ਇਸਤੇਮਾਲ ਕਰਨ ਨਾਲ ਸਕਿਨ ਦੇ ਕਿੱਲ ਮੁਹਾਸੇ ਗਾਇਬ ਹੋ ਜਾਣਗੇ।

PunjabKesari 


Aarti dhillon

Content Editor

Related News