ਇਨ੍ਹਾਂ 5 ਤਰੀਕਿਆਂ ਨਾਲ ਸਕਿਨ ਅਤੇ ਵਾਲਾਂ ਲਈ ਫਾਇਦੇਮੰਦ ਹੈ ਆਂਡਾ

01/08/2020 11:05:19 AM

ਜਲੰਧਰ—ਪ੍ਰੋਟੀਨ, ਵਿਟਾਮਿਨ, ਕੈਲਸ਼ੀਅਮ, ਓਮੇਗਾ 3 ਫੈਟੀ ਐਸਿਡ ਨਾਲ ਭਰਪੂਰ ਆਂਡਾ ਸਿਹਤ ਲਈ ਕਾਫੀ ਫਾਇਦੇਮੰਦ ਹੈ। ਇਸ ਲਈ ਲੋਕ ਸਰਦੀਆਂ 'ਚ ਇਸ ਦੀ ਜ਼ਿਆਦਾ ਵਰਤੋਂ ਕਰਦੇ ਹਨ। ਪਰ ਆਂਡੇ ਨਾਲ ਤੁਸੀਂ ਆਪਣੇ ਬਿਊਟੀ ਪ੍ਰਾਬਲਮਸ ਤੋਂ ਵੀ ਛੁਟਕਾਰਾ ਪਾ ਸਕਦੇ ਹੋ। ਚੱਲੋ ਤੁਹਾਨੂੰ ਦੱਸਦੇ ਹਾਂ ਕਿ ਕਿਸ ਤਰ੍ਹਾਂ ਆਂਡੇ ਦੀ ਵਰਤੋਂ ਤੁਹਾਡੀ ਬਿਊਟੀ ਪ੍ਰਾਬਲਮਸ ਨੂੰ ਦੂਰ ਕਰ ਸਕਦੀ ਹੈ।
ਸਕਿਨ ਲਈ
1 ਆਂਡੇ ਦਾ ਸਫੇਦ ਹਿੱਸਾ ਕੱਢ ਕੇ ਉਸ ਨੂੰ ਕਾਟਨ ਦੀ ਮਦਦ ਨਾਲ ਚਿਹਰੇ 'ਤੇ ਲਗਾਓ। 10-15 ਮਿੰਟ ਬਾਅਦ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਸਕਿਨ ਸਾਫ ਅਤੇ ਟਾਈਟ ਹੋਵੇਗੀ। ਨਾਲ ਹੀ ਇਸ ਨਾਲ ਛਾਈਆਂ-ਝੁਰੜੀਆਂ ਦੀਆਂ ਸਮੱਸਿਆ ਵੀ ਦੂਰ ਰਹੇਗੀ।
ਵਾਲਾਂ ਲਈ
ਐਗ ਵ੍ਹਾਈਟ ਸਕਿਨ ਦੇ ਨਾਲ ਵਾਲਾਂ ਲਈ ਵੀ ਫਾਇਦੇਮੰਦ ਹੈ। ਇਸ ਲਈ 2 ਆਂਡਿਆਂ ਦੇ ਸਫੇਦ ਹਿੱਸੇ 'ਚ 2 ਟੇਬਲਸਪੂਨ ਆਲਿਵ ਆਇਲ ਮਿਕਸ ਕਰੋ। ਇਸ ਨੂੰ 30 ਮਿੰਟ ਤੱਕ ਵਾਲਾਂ 'ਤੇ ਲਗਾਓ। ਇਸ ਦੇ ਬਾਅਦ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਧੋਵੋ। ਇਸ ਨਾਲ ਵਾਲਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲੇਗਾ ਅਤੇ ਉਨ੍ਹਾਂ ਦਾ ਝੜਣਾ ਘੱਟ ਹੋਵੇਗਾ। ਨਾਲ ਹੀ ਇਹ ਵਾਲਾਂ ਨੂੰ ਸ਼ਾਇਨੀ, ਸਿਲਕੀ ਅਤੇ ਸਮੂਦ ਵੀ ਬਣਾਏਗਾ।

PunjabKesari
ਆਂਡੇ ਦਾ ਤੇਲ ਵੀ ਹੈ ਫਾਇਦੇਮੰਦ
ਆਂਡੇ ਦੇ ਨਾਲ-ਨਾਲ ਤੁਸੀਂ ਇਸ ਦੇ ਤੇਲ ਦੀ ਵਰਤੋਂ ਵੀ ਕਰ ਸਕਦੇ ਹਨ। ਸਕਿਨ ਜਾਂ ਵਾਲਾਂ 'ਚ ਇਸ ਦੇ ਤੇਲ ਨਾਲ ਮਾਲਿਸ਼ ਕਰਨ 'ਤੇ ਬਲੱਡ ਸਰਕੁਲੇਸ਼ਨ ਤੇਜ਼ ਹੋਵੇਗਾ, ਜਿਸ ਨਾਲ ਤੁਸੀਂ ਕਈ ਬਿਊਟੀ ਪ੍ਰਾਬਲਮਸ ਤੋਂ ਬਚੇ ਰਹੋਗੇ।
ਬਲੈਕਹੈੱਡਸ ਨੂੰ ਕਰੇ ਦੂਰ
ਐੱਗ ਵ੍ਹਾਈਟ ਦੀ ਵਰਤੋਂ ਨਾਲ ਤੁਸੀਂ ਬਲੈਕਹੈੱਡਸ ਦੀ ਪ੍ਰੇਸ਼ਾਨੀ ਨੂੰ ਵੀ ਦੂਰ ਕਰ ਸਕਦੇ ਹੋ। ਇਸ ਲਈ ਆਂਡੇ ਦੇ ਸਫੇਦ ਹਿੱਸੇ 'ਚ ਸ਼ਹਿਦ ਮਿਲਾ ਕੇ ਪੇਸਟ ਬਣਾਓ। ਬਰੱਸ਼ ਦੀ ਮਦਦ ਨਾਲ ਬਲੈਕਹੈੱਡਸ 'ਤੇ ਇਸ ਪੇਸ਼ਟ ਦੀਆਂ ਦੋ-ਤਿੰਨ ਪਰਤਾਂ ਲਗਾਓ। 20 ਮਿੰਟ ਬਾਅਦ ਵੈਕਸਿੰਗ ਦੀ ਤਰ੍ਹਾਂ ਰੀਮੂਵ ਕਰੋ। ਇਸ ਨਾਲ ਜਿੱਦੀ ਤੋਂ ਜਿੱਦੀ ਬਲੈਕਹੈੱਡਸ ਆਸਾਨੀ ਨਾਲ ਬਾਹਰ ਨਿਕਲ ਆਉਣਗੇ।

PunjabKesari
ਚਿਹਰੇ ਦੇ ਦਾਗ-ਧੱਬੇ ਹਟਾਉਣ ਲਈ
ਵਿਟਾਮਿਨ ਏ-ਨਿਊਟ੍ਰੀਏਟਸ, ਪ੍ਰੋਟੀਨ ਅਤੇ ਫੈਟੀ ਐਸਿਡ ਦੇ ਗੁਣਾਂ ਨਾਲ ਭਰਪੂਰ ਐੱਗ ਵ੍ਹਾਈਟ ਦਾਗ-ਧੱਬਿਆਂ,ਐਕਨੇ, ਪਿੰਪਲਸ, ਕਿੱਲ-ਮੁੰਹਾਸੇ ਨੂੰ ਵਧਣ ਤੋਂ ਰੋਕਣ ਅਤੇ ਬਾਰੀਕ ਲਾਈਨਸ ਨੂੰ ਘੱਟ ਕਰਨ 'ਚ ਵੀ ਕਾਫੀ ਕਾਰਗਰ ਹੁੰਦਾ ਹੈ।


Aarti dhillon

Content Editor

Related News