ਸਿੰਪਲ ਸੂਟ ਨੂੰ ਸਟਾਈਲਿਸ਼ ਲੁੱਕ ਦੇ ਰਹੇ ਮਲਟੀ ਕਲਰ ਦੁਪੱਟੇ

Wednesday, Jun 03, 2026 - 09:49 AM (IST)

ਸਿੰਪਲ ਸੂਟ ਨੂੰ ਸਟਾਈਲਿਸ਼ ਲੁੱਕ ਦੇ ਰਹੇ ਮਲਟੀ ਕਲਰ ਦੁਪੱਟੇ

ਵੈੱਬ ਡੈਸਕ- ਇੰਡੀਅਨ ਡਰੈੱਸਾਂ ’ਚ ਸੂਟ ਹਮੇਸ਼ਾ ਤੋਂ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਰਹੇ ਹਨ। ਸੂਟ ਕਾਫ਼ੀ ਕੰਫਰਟੇਬਲ ਹੋਣ ਦੇ ਨਾਲ-ਨਾਲ ਸਿੰਪਲ ਅਤੇ ਸੋਬਰ ਲੁੱਕ ਵੀ ਦਿੰਦੇ ਹਨ। ਵੈਸੇ ਤਾਂ ਸੂਟ ਤਿੰਨ ਪੀਸਾਂ ’ਚ ਆਉਂਦੇ ਹਨ ਕੁੜਤੀ, ਬਾਟਮ ਅਤੇ ਦੁਪੱਟਾ, ਪਰ ਕਈ ਵਾਰ ਸੂਟ ਦੇ ਨਾਲ ਦੁਪੱਟਾ ਉਪਲਬਧ ਨਹੀਂ ਹੁੰਦਾ। ਦੁਪੱਟੇ ਦੀ ਗੱਲ ਕਰੀਏ ਤਾਂ ਇਹ ਸੂਟ ਦੇ ਨਾਲ ਲੁੱਕ ਨੂੰ ਹੋਰ ਨਿਖਾਰ ਦਿੰਦਾ ਹੈ। ਅੱਜਕੱਲ ਮੁਟਿਆਰਾਂ ਨੂੰ ਤਰ੍ਹਾਂ-ਤਰ੍ਹਾਂ ਦੇ ਸੂਟ ਨਾਲ ਮੈਚਿੰਗ ਦੁਪੱਟੇ ਸਟਾਈਲ ਕਰਦੇ ਦੇਖਿਆ ਜਾ ਸਕਦਾ ਹੈ। ਮਾਰਕੀਟ ’ਚ ਪ੍ਰਿੰਟਿਡ, ਸਿੰਗਲ ਕਲਰ ਤੇ ਕਢਾਈ ਵਾਲੇ ਦੁਪੱਟੇ ਆਸਾਨੀ ਨਾਲ ਮਿਲ ਜਾਂਦੇ ਹਨ ਪਰ ਇਸ ਸਮੇਂ ਫੈਸ਼ਨ ਦੀ ਦੁਨੀਆ ’ਚ ਇਕ ਵਾਰ ਫਿਰ ਮਲਟੀ ਕਲਰ ਦੁਪੱਟਿਆਂ ਦਾ ਟ੍ਰੈਂਡ ਵਾਪਸ ਆਇਆ ਹੈ।

ਜ਼ਿਆਦਾਤਰ ਮੁਟਿਆਰਾਂ ਤੇ ਔਰਤਾਂ ਇਨ੍ਹਾਂ ਮਲਟੀ ਕਲਰ ਦੁਪੱਟਿਆਂ ਦੀਆਂ ਦੀਵਾਨੀਆਂ ਹਨ। ਇਹੀ ਵਜ੍ਹਾ ਹੈ ਕਿ ਕਈ ਵਾਰ ਸੂਟ ਦੇ ਨਾਲ ਆਏ ਮੈਚਿੰਗ ਦੁਪੱਟੇ ਦੀ ਬਜਾਏ ਉਹ ਮਾਰਕੀਟ ਤੋਂ ਵੱਖਰੇ ਤੌਰ ’ਤੇ ਮਲਟੀ ਕਲਰ ਦੁਪੱਟਾ ਖਰੀਦ ਕੇ ਸਟਾਈਲ ਕਰਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਮਲਟੀ ਕਲਰ ਦੁਪੱਟੇ ਸਿੰਪਲ ਪਲੇਨ ਸਿੰਗਲ ਕਲਰ ਵਾਲੇ ਸੂਟ ਨੂੰ ਵੀ ਖ਼ਾਸ ਬਣਾ ਦਿੰਦੇ ਹਨ ਅਤੇ ਲੁੱਕ ਨੂੰ ਪੂਰੀ ਤਰ੍ਹਾਂ ਬਦਲ ਦਿੰਦੇ ਹਨ। ਮਲਟੀ ਕਲਰ ਦੁਪੱਟਿਆਂ ’ਚ ਕਈ ਤਰ੍ਹਾਂ ਦੇ ਪ੍ਰਿੰਟ ਦੇਖਣ ਨੂੰ ਮਿਲਦੇ ਹਨ। ਡਾਟ ਪ੍ਰਿੰਟ, ਲਾਈਨ ਪ੍ਰਿੰਟ, ਫਲੋਰਲ ਪ੍ਰਿੰਟ, ਜ਼ਿਗਜ਼ੈਗ ਪ੍ਰਿੰਟ, ਲਹਿਰੀਆ ਪ੍ਰਿੰਟ ਤੇ ਐਬਸਟ੍ਰੈਕਟ ਪ੍ਰਿੰਟ ਅੱਜਕੱਲ ਕਾਫ਼ੀ ਡਿਮਾਂਡ ’ਚ ਹਨ।

PunjabKesari

ਰੰਗਾਂ ਦੀ ਗੱਲ ਕਰੀਏ ਤਾਂ ਇਨ੍ਹਾਂ ’ਚ ਰੈੱਡ, ਪਿੰਕ, ਗ੍ਰੀਨ, ਬਲੂ, ਯੈਲੋ, ਬਲੈਕ ਤੋਂ ਲੈ ਕੇ ਕਈ ਬ੍ਰਾਈਟ ਸ਼ੇਡਸ ਸ਼ਾਮਲ ਹਨ। ਜੈਪੁਰੀ ਲਹਿਰੀਆ ਦੁਪੱਟੇ ਅਤੇ ਪੰਜਾਬੀ ਫੁੱਲਕਾਰੀ ਦੁਪੱਟੇ ਵੀ ਮਲਟੀ ਕਲਰ ’ਚ ਖੂਬ ਪਸੰਦ ਕੀਤੇ ਜਾ ਰਹੇ ਹਨ। ਇਨ੍ਹਾਂ ਦੁਪੱਟਿਆਂ ਨੂੰ ਮੁਟਿਆਰਾਂ ਸਿੰਪਲ ਸੂਟ, ਫਰਾਕ ਸੂਟ, ਪਲਾਜ਼ੋ ਸੂਟ, ਸ਼ਰਾਰਾ ਸੂਟ ਅਤੇ ਅਨਾਰਕਲੀ ਸੂਟ ਦੇ ਨਾਲ ਆਸਾਨੀ ਨਾਲ ਕੈਰੀ ਕਰ ਲੈਂਦੀਆਂ ਹਨ। ਕੋਈ ਇਨ੍ਹਾਂ ਨੂੰ ਵਨ ਸ਼ੋਲਡਰ ਸਟਾਈਲ ’ਚ ਕੈਰੀ ਕਰਦੀ ਹੈ ਤਾਂ ਕੋਈ ਗਲੇ ’ਚ ਸਕਾਰਫ਼ ਵਾਂਗ। ਨਵੇਂ-ਨਵੇਂ ਤਰੀਕਿਆਂ ਨਾਲ ਦੁਪੱਟਾ ਸਟਾਈਲ ਕਰ ਕੇ ਮੁਟਿਆਰਾਂ ਹਰ ਵਾਰ ਆਪਣੀ ਲੁੱਕ ਨੂੰ ਫ੍ਰੈਸ਼ ਬਣਾਉਂਦੀਆਂ ਹਨ। ਇਹ ਦੁਪੱਟੇ ਕਾਟਨ, ਰੇਯਾਨ, ਜਾਰਜੈਟ ਅਤੇ ਸਿਲਕ ਵਰਗੇ ਸਾਫਟ ਫੈਬਰਿਕ ’ਚ ਆਉਂਦੇ ਹਨ।

ਹਲਕੇ ਹੋਣ ਕਾਰਨ ਇਨ੍ਹਾਂ ਨੂੰ ਪੂਰਾ ਦਿਨ ਆਸਾਨੀ ਨਾਲ ਕੈਰੀ ਕੀਤਾ ਜਾ ਸਕਦਾ ਹੈ। ਖ਼ਾਸ ਤੌਰ ’ਤੇ ਕਾਟਨ ਮਲਟੀ ਕਲਰ ਦੁਪੱਟੇ ਗਰਮੀਆਂ ’ਚ ਸਿੰਗਲ ਕਲਰ ਸੂਟ ਦੇ ਨਾਲ ਲੁੱਕ ਨੂੰ ਚਾਰ ਚੰਨ ਲਾ ਦਿੰਦੇ ਹਨ। ਮਾਰਕੀਟ ’ਚ ਇਹ ਦੁਪੱਟੇ ਬਜਟ ਦੇ ਹਿਸਾਬ ਨਾਲ 200 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਮਿਲ ਜਾਂਦੇ ਹਨ। ਇਨ੍ਹਾਂ ਦੀ ਸਭ ਤੋਂ ਵੱਡੀ ਖ਼ਾਸੀਅਤ ਇਹ ਹੈ ਕਿ ਮਲਟੀ ਕਲਰ ਦੁਪੱਟਿਆਂ ਦਾ ਫੈਸ਼ਨ ਕਦੇ ਨਹੀਂ ਜਾਂਦਾ ਹੈ। ਇਹ ਹਮੇਸ਼ਾ ਟ੍ਰੈਂਡ ’ਚ ਬਣੇ ਰਹਿੰਦੇ ਹਨ। ਇਹੀ ਕਾਰਨ ਹੈ ਕਿ ਹਰ ਮੁਟਿਆਰ ਦੀ ਵਾਰਡਰੋਬ ’ਚ ਇਕ-ਦੋ ਮਲਟੀ ਕਲਰ ਦੁਪੱਟੇ ਜ਼ਰੂਰ ਰਹਿੰਦੇ ਹਨ। ਅੱਜ ਇਹ ਦੁਪੱਟੇ ਹਰ ਮੁਟਿਆਰ ਦੇ ਸਟਾਈਲ ਦਾ ਅਹਿਮ ਹਿੱਸਾ ਬਣ ਚੁੱਕੇ ਹਨ।


author

DIsha

Content Editor

Related News