ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੇ ਹਨ ਸ਼ਰੱਗ
Friday, Apr 04, 2025 - 12:17 PM (IST)

ਮੁੰਬਈ- ਸ਼ਰੱਗ ਪਹਿਨਣਾ ਹਰ ਮੁਟਿਆਰ ਦੀ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਕਿ ਭਾਰਤੀ ਪਹਿਰਾਵੇ ਵਿਚ ਵੀ ਸ਼ਰੱਗ ਵਾਲੀ ਡਰੈੱਸ ਦੇਖੀ ਜਾ ਸਕਦੀ ਹੈ। ਮੁਟਿਆਰਾਂ ਜੀਨਸ-ਟਾਪ, ਟਾਪ-ਸਕਰਟ, ਟਾਪ-ਸ਼ਾਟਸ, ਫਰਾਕ ਤੇ ਹੋਰ ਕਈ ਤਰ੍ਹਾਂ ਦੇ ਪੱਛਮੀ ਪਹਿਰਾਵਿਆਂ ਨਾਲ ਸ਼ਰੱਗ ਨੂੰ ਕੈਰੀ ਕਰਨਾ ਪਸੰਦ ਕਰ ਰਹੀਆਂ ਹਨ। ਦੂਜੇ ਕ੍ਰਾਪ ਟਾਪ ਦੀ ਗੱਲ ਕਰੀਏ ਤਾਂ ਕ੍ਰਾਪ ਟਾਪ ਜੀਨਸ, ਕ੍ਰਾਪ ਟਾਪ ਸਕਰਟ ਅਤੇ ਕ੍ਰਾਪ ਟਾਪ ਸ਼ਾਟਸ ਨਾਲ ਸ਼ਰੱਗ ਮੁਟਿਆਰਾਂ ਦੀ ਲੁਕ ਨੂੰ ਚਾਰ ਚੰਦ ਲਗਾਉਂਦਾ ਹੈ। ਮੁਟਿਆਰਾਂ ਨੂੰ ਕਈ ਤਰ੍ਹਾਂ ਦੇ ਸ਼ਰੱਗ ਪਹਿਨੇ ਦੇਖਿਆ ਜਾ ਸਕਦਾ ਹੈ ਜਿਨ੍ਹਾਂ ਵਿਚ ਉਨ੍ਹਾਂ ਨੂੰ ਸਭ ਤੋਂ ਵੱਧ ਫਲਾਵਰ ਪ੍ਰਿੰਟਿਡ ਸ਼ਰੱਗ ਪਸੰਦ ਆ ਰਹੇ ਹਨ। ਅੱਜਕੱਲ ਮੌਸਮ ਬਦਲਣ ਦੇ ਨਾਲ ਹੀ ਮੁਟਿਆਰਾਂ ਨੂੰ ਫਲਾਵਰ ਪ੍ਰਿੰਟਿਡ ਸ਼ਰੱਗ ਜ਼ਿਆਦਾ ਪਹਿਨੇ ਦੇਖਿਆ ਜਾ ਸਕਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਸ਼ਰੱਗ ਧੁੱਪ ਅਤੇ ਗਰਮੀ ’ਚ ਉਨ੍ਹਾਂ ਨੂੰ ਬਹੁਤ ਕੂਲ ਲੁਕ ਦਿੰਦੇ ਹਨ। ਇਸ ਦੇ ਨਾਲ ਹੀ ਇਹ ਹਰ ਤਰ੍ਹਾਂ ਦੇ ਟਾਪ ਅਤੇ ਟੀ-ਸ਼ਰਟ ਦੇ ਨਾਲ ਜਚਦੇ ਹਨ। ਕੁਝ ਮੁਟਿਆਰਾਂ ਨੂੰ ਪਲੇਨ ਸ਼ਰੱਗ ਵੀ ਪਸੰਦ ਆ ਰਹੇ ਹਨ।
ਇਸ ਤਰ੍ਹਾਂ ਦੇ ਸ਼ਰੱਗ ਨੂੰ ਮੁਟਿਆਰਾਂ ਲਾਂਗ ਸ਼ਰਟ ਵਾਂਗ ਵੀ ਕੈਰੀ ਕਰ ਰਹੀਆਂ ਹਨ। ਇਹ ਮੁਟਿਆਰਾਂ ਨੂੰ ਬਹੁਤ ਵੱਖਰੀ ਅਤੇ ਵਿਲੱਖਣ ਦਿੱਖ ਦਿੰਦੇ ਹਨ। ਮੁਟਿਆਰਾਂ ਨੂੰ ਡਾਟ ਪ੍ਰਿੰਟਿਡ ਅਤੇ ਲਾਈਨ ਪ੍ਰਿੰਟਿਡ ਸ਼ਰੱਗ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਦੇ ਸ਼ਰੱਗ ਮਿਲ ਰਹੇ ਹਨ ਜਿਨ੍ਹਾਂ ਵਿਚ ਮੁਟਿਆਰਾਂ ਨੂੰ ਜ਼ਿਆਦਾ ਗਰਮੀ ਹੋਣ ’ਤੇ ਫੁੱਲ ਸਲੀਵਸ ਅਤੇ ਨਾਰਮਲ ਮੌਸਮ ਦੌਰਾਨ ਹਾਫ ਸਲੀਵਸ ਜਾਂ ਸਲੀਵਲੈੱਸ ਸ਼ਰੱਗ ਵੀ ਪਹਿਨੇ ਦੇਖਿਆ ਜਾ ਸਕਦਾ ਹੈ। ਕੁਝ ਮੁਟਿਆਰਾਂ ਨੂੰ ਸਟਾਈਲਿਸ਼ ਸਲੀਵਸ ਵਾਲੇ ਸ਼ਰੱਗ ਵੀ ਪਸੰਦ ਆ ਰਹੇ ਹਨ। ਮੁਟਿਆਰਾਂ ਆਊਟਿੰਗ, ਪਿਕਨਿਕ ਅਤੇ ਸ਼ਾਪਿੰਗ ਦੌਰਾਨ ਇਨ੍ਹਾਂ ਨੂੰ ਕੈਰੀ ਕਰਨਾ ਜ਼ਿਆਦਾ ਪਸੰਦ ਕਰਦੀਆਂ ਹਨ। ਦੂਜੇ ਪਾਸੇ ਪਾਰਟੀ ਤੇ ਹੋਰ ਖਾਸ ਮੌਕਿਆਂ ਦੌਰਾਨ ਵੀ ਮੁਟਿਆਰਾਂ ਨੂੰ ਨਵੇਂ ਡਿਜ਼ਾਈਨ ਦੇ ਟਰੈਂਡੀ ਸ਼ਰੱਗ ਪਹਿਨੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਮੁਟਿਆਰਾਂ ਜ਼ਿਆਦਾਤਰ ਖੁੱਲ੍ਹੇ ਵਾਲ ਰੱਖਣਾ ਪਸੰਦ ਕਰਦੀਆਂ ਹਨ। ਕੁਝ ਨੂੰ ਉੱਚੀ ਪੋਨੀ ਕੀਤੇ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਨਾਲ ਜੁੱਤੀ ਵਿਚ ਮੁਟਿਆਰਾਂ ਆਪਣੀ ਪਸੰਦ ਦੇ ਸਪੋਰਟਸ ਸ਼ੂਜ, ਲਾਂਗ ਸ਼ੂਜ, ਫਲੈਟਸ, ਸੈਂਡਲ ਆਦਿ ਵੀ ਪਹਿਨ ਰਹੀਆਂ ਹਨ। ਕੁਝ ਮੁਟਿਆਰਾਂ ਜਿਨ੍ਹਾਂ ਨੂੰ ਸਲੀਵਲੈੱਸ ਟਾਪ ਜਾਂ ਹੋਰ ਡਰੈੱਸ ਪਹਿਨਣਾ ਪਸੰਦ ਨਹੀਂ ਹੁੰਦਾ ਉਗ ਜ਼ਿਆਦਾਤਰ ਸਲੀਵਲੈੱਸ ਡਰੈੱਸ ਨਾਲ ਵੀ ਫੁੱਲ ਸਲੀਵਸ ਵਾਲੇ ਸ਼ਰੱਗ ਨੂੰ ਕੈਰੀ ਕਰਦੀ ਹੈ। ਜ਼ਿਆਦਾਤਰ ਮੁਟਿਆਰਾਂ ਮੀਡੀਅਮ ਲੈਂਥ ਵਾਲੇ ਸ਼ਰੱਗ ਪਹਿਨਣਾ ਪਸੰਦ ਕਰ ਰਹੀਆਂ ਹਨ।