ਮੁਟਿਆਰਾਂ ਨੂੰ ਪਸੰਦ ਆ ਰਹੀ ਹੈ ਸ਼ਾਰਟ ਸਕਰਟ

Wednesday, Apr 02, 2025 - 11:23 AM (IST)

ਮੁਟਿਆਰਾਂ ਨੂੰ ਪਸੰਦ ਆ ਰਹੀ ਹੈ ਸ਼ਾਰਟ ਸਕਰਟ

ਮੁੰਬਈ- ਪੱਛਮੀ ਪਹਿਰਾਵੇ ਵਿਚ ਮੁਟਿਆਰਾਂ ਨੂੰ ਜੀਨਸ ਟਾਪ ਦੇ ਨਾਲ-ਨਾਲ ਸਕਰਟ ਟਾਪ ਪਹਿਨਣਾ ਵੀ ਬਹੁਤ ਪਸੰਦ ਹੁੰਦਾ ਹੈ। ਜ਼ਿਆਦਾਤਰ ਮੁਟਿਆਰਾਂ ਤਰ੍ਹਾਂ-ਤਰ੍ਹਾਂ ਦੇ ਟਾਪ ਤੋਂ ਲੈ ਕੇ ਸ਼ਰਟ, ਕ੍ਰਾਪ ਟਾਪ ਅਤੇ ਟੀ-ਸ਼ਰਟ ਦੇ ਨਾਲ ਵੀ ਸ਼ਾਰਟ ਸਕਰਟ ਪਹਿਨ ਰਹੀਆਂ ਹਨ। ਸ਼ਾਰਟ ਸਕਰਟ ਨੂੰ ਮਿਨੀ ਸਕਰਟ ਵੀ ਕਿਹਾ ਜਾਂਦਾ ਹੈ ਅਤੇ ਇਹ ਬਹੁਤ ਸਮੇਂ ਪਹਿਲਾਂ ਫੈਸ਼ਨ ਵਿਚ ਆਈ ਸੀ। ਇਹ ਮੁਟਿਆਰਾਂ ਦਰਮਿਆਨ ਇਕ ਟਰੈਡੀ ਡਰੈੱਸ ਬਣ ਗਈ ਹੈ। ਸ਼ਾਰਟ ਸਕਰਟ ਦਾ ਫੈਸ਼ਨ ਹਮੇਸ਼ਾ ਟਰੈਂਡ ਵਿਚ ਰਹਿੰਦਾ ਹੈ।

ਅੱਜਕੱਲ ਮਾਰਕੀਟ ਵਿਚ ਤਰ੍ਹਾਂ-ਤਰ੍ਹਾਂ ਦੀਆਂ ਸ਼ਾਰਟ ਸਕਰਟ ਮੁਹੱਈਆ ਹੈ ਜਿਨ੍ਹਾਂ ਵਿਚ ਪ੍ਰਿੰਟਿਡ ਤੋਂ ਲੈ ਕੇ ਸਿੰਪਲ ਸਕਰਟ ਤੱਕ ਸ਼ਾਮਲ ਹਨ। ਮੁਟਿਆਰਾਂ ਸ਼ਾਰਟ ਸਕਰਟ ਦੇ ਨਾਲ ਕਈ ਤਰ੍ਹਾਂ ਦੇ ਟਾਪ, ਸ਼ਰਟਸ, ਕ੍ਰਾਪ ਟਾਪ ਆਦਿ ਨੂੰ ਟਰਾਈ ਕਰ ਰਹੀਆਂ ਹਨ। ਸ਼ਾਰਟ ਸਕਰਟ ਦੇ ਨਾਲ ਕ੍ਰਾਪ ਟਾਪ ਮੁਟਿਆਰਾਂ ਨੂੰ ਇਕ ਮਾਡਰਨ ਅਤੇ ਸਟਾਈਲਿਸ਼ ਲੁੱਕ ਦਿੰਦਾ ਹੈ। ਕੈਜੁਅਲ ਲੁੱਕ ਲਈ ਮੁਟਿਆਰਾਂ ਸ਼ਾਰਟ ਸਕਰਟ ਨਾਲ ਸਿੰਪਲ ਟੀ-ਸ਼ਰਟ ਵੀ ਪਹਿਨ ਰਹੀਆਂ ਹਨ। ਮੁਟਿਆਰਾਂ ਸ਼ੀਅਰ ਟਾਪ ਨੂੰ ਸ਼ਾਰਟ ਸਕਰਟ ਦੇ ਨਾਲ ਪਹਿਨਕੇ ਇਕ ਲੇਅਰਡ ਲੁੱਕ ਬਣਾ ਸਕਦੀਆਂ ਹਨ। ਦੂਜੇ ਪਾਸੇ ਬੇਂਜਰ ਜੈਕੇਟ ਨੂੰ ਸ਼ਾਰਟ ਸਕਰਟ ਨਾਲ ਪਹਿਨ ਕੇ ਮੁਟਿਆਰਾਂ ਨੂੰ ਇਕ ਸਮਾਰਟ ਅਤੇ ਸਟਾਈਲਿਸ਼ ਲੁੱਕ ਮਿਲਦੀ ਹੈ। ਇਸੇ ਤਰ੍ਹਾਂ ਨਾਲ ਬੰਬਰ ਜੈਕੇਟ ਨੂੰ ਸ਼ਾਰਟ ਸਕਰਟ ਨਾਲ ਪਹਿਨਕੇ ਇਕ ਸਟਾਈਲਿਸ਼ ਅਤੇ ਫੈਸ਼ਨੇਬਲ ਲੁੱਕ ਮਿਲਦੀ ਹੈ।

ਕੁਝ ਮੁਟਿਆਰਾਂ ਸ਼ਾਰਟ ਸਕਰਟ ਨਾਲ ਲੈਦਰ ਜੈਕੇਟ ਨੂੰ ਵੀ ਟਰਾਈ ਕਰ ਰਹੀਆਂ ਹਨ ਜੋ ਉਨ੍ਹਾਂ ਨੂੰ ਰਾਕ ਐਂਡ ਰੋਲ ਲੁੱਕ ਦਿੰਦੀ ਹੈ। ਡੈਨਿਮ ਜੈਕੇਟ ਵੀ ਸ਼ਾਰਟ ਸਕਰਟ ਨਾਲ ਮੁਟਿਆਰਾਂ ਨੂੰ ਬਹੁਤ ਸਟਾਈਲਿਸ ਅਤੇ ਵੱਖਰੀ ਲੁੱਕ ਦਿੰਦੀ ਹੈ। ਸਟ੍ਰੈਪੀ ਟਾਪ ਸ਼ਾਰਟ ਸਕਰਟ ਨਾਲ ਮੁਟਿਆਰਾਂ ਨੂੰ ਬੈਸਟ ਸਮਰ ਲੁੱਕ ਮਿਲਦੀ ਹੈ। ਜ਼ਿਆਦਾਤਰ ਮੁਟਿਆਰਾਂ ਨੂੰ ਸ਼ਾਰਟ ਸਕਰਟ ਨਾਲ ਵ੍ਹਾਈਟ ਰੰਗ ਦੀ ਸ਼ਰਟ ਵੀ ਪਹਿਨੇ ਦੇਖਿਆ ਜਾ ਸਕਦਾ ਹੈ ਜਿਸ ਨਾਲ ਉਨ੍ਹਾਂ ਨੂੰ ਬਹੁਤ ਪ੍ਰੋਫੈਸ਼ਨਲ ਲੁੱਕ ਮਿਲਦੀ ਹੈ। ਕੁਝ ਮੁਟਿਆਰਾਂ ਅਤੇ ਔਰਤਾਂ ਆਪਣੀ ਲੰਬਾਈ ਨੂੰ ਸਟਾਈਲਿਸ਼ ਦਿਖਾਉਣ ਲਈ ਵੀ ਤਰ੍ਹਾਂ-ਤਰ੍ਹਾਂ ਦੇ ਟਾਪ ਨਾਲ ਸ਼ਾਰਟ ਸਕਰਟ ਨੂੰ ਟਰਾਈ ਕਰ ਰਹੀਆਂ ਹਨ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਹਾਈ ਹੀਲਸ, ਹਾਈ ਬੈਲੀ ਅਤੇ ਲਾਂਗ ਸ਼ੂਜ ਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ ਜੋ ਉਨ੍ਹਾਂ ਦੀ ਲੁੱਕ ਨੂੰ ਹੋਰ ਵੀ ਖੂਬਸੂਰਤ ਬਣਾਉਂਦੇ ਹਨ।


author

cherry

Content Editor

Related News