ਕੁੜੀਆਂ ਨੂੰ ਕੂਲ ਲੁੱਕ ਦਿੰਦੀ ਹੈ ਸ਼ਾਰਟ ਫਰਾਕ

Saturday, Oct 05, 2024 - 05:12 PM (IST)

ਕੁੜੀਆਂ ਨੂੰ ਕੂਲ ਲੁੱਕ ਦਿੰਦੀ ਹੈ ਸ਼ਾਰਟ ਫਰਾਕ

ਨਵੀਂ ਦਿੱਲੀ- ਗਰਮੀਆਂ ਦੇ ਮੌਸਮ ਵਿਚ ਜ਼ਿਆਦਾਤਰ ਕੁੜੀਆਂ ਨੂੰ ਭਾਰਤੀ ਪਹਿਰਾਵੇ ਵਿਚ ਜਿੱਥੇ ਸੂਟ, ਪਲਾਜੋ ਸੂਟ, ਲਾਂਗ ਫਰਾਕ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਉਥੋਂ ਪੱਛਮੀ ਪਹਿਰਾਵੇ ਵਿਚ ਸ਼ਾਰਟ ਫਾਰਕ ਕੁੜੀਆਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਅੱਜ ਕੱਲ੍ਹ ਸ਼ਾਰਟ ਫਰਾਕ ਰੈਗੁਲਰ ਅਤੇ ਆਊਟਿੰਗ ਲਈ ਬੈਸਟ ਆਪਸ਼ਨ ਬਣੀ ਹੋਈ ਹੈ। ਸ਼ਾਰਟ ਫਰਾਕ ਪਹਿਨਣ ਵਿਚ ਬਹੁਤ ਜ਼ਿਆਦਾ ਆਰਾਮਦਾਇਕ ਹੁੰਦੀ ਹੈ ਅਤੇ ਸਟਾਈਲਿਸ਼ ਵੀ ਲੱਗਦੀ ਹੈ। ਗਰਮੀਆਂ ਦੇ ਮੌਸਮ ਵਿਚ ਸ਼ਾਰਟ ਫਰਾਕ ਕੁੜੀਆਂ ਨੂੰ ਬਹੁਤ ਕੂਲ ਅਤੇ ਅਟ੍ਰੈਕਟਿਵ ਲੁੱਕ ਦਿੰਦੀ ਹੈ।
ਜ਼ਿਆਦਾਤਰ ਕੁੜੀਆਂ ਨੂੰ ਸ਼ਾਪਿੰਗ, ਪਿਕਨਿਕ ਅਤੇ ਆਊਟਿੰਗ ਦੌਰਾਨ ਤਰ੍ਹਾਂ-ਤਰ੍ਹਾਂ ਦੇ ਡਿਜ਼ਾਈਨ ਅਤੇ ਪੈਟਰਨ ਵਿਚ ਫਲਾਵਰ ਪ੍ਰਿੰਟਿਡ ਅਤੇ ਹੋਰ ਫਰਾਕਾਂ ਵਿਚ ਦੇਖਿਆ ਜਾ ਸਕਦਾ ਹੈ। ਕੁਝ ਕੁੜੀਆਂ ਮਲਟੀਕਲਰ ਸ਼ਾਰਟ ਫਰਾਕ ਵੀ ਪਸੰਦ ਕਰਦੀਆਂ ਹਨ ਜੋ ਉਨ੍ਹਾਂ ਨੂੰ ਯੂਨਿਕ ਲੁੱਕ ਪ੍ਰਦਾਨ ਕਰਦੀ ਹੈ। ਜਿਨ੍ਹਾਂ ਕੁੜੀਆਂ ਨੂੰ ਸ਼ਾਰਟ ਡਰੈੱਸ ਪਹਿਨਣਾ ਚੰਗਾ ਲੱਗਦਾ ਹੈ ਉਨ੍ਹਾਂ ਨੂੰ ਜ਼ਿਆਦਾਤਰ ਸ਼ਾਰਟ ਫਰਾਕ ਹੀ ਪਸੰਦ ਆ ਰਹੀਆਂ ਹਨ। ਕੁੜੀਆਂ ਪਾਰਟੀ, ਫੰਕਸ਼ਨ, ਇਵਨਿੰਗ ਗੈਟ ਟੂ ਗੈਦਰ ਜਾਂ ਫਿਰ ਨਾਈਟ ਕਲੱਬ ਵਿਚ ਵੀ ਇਸਨੂੰ ਪਹਿਨਣਾ ਪਸੰਦ ਕਰ ਰਹੀਆਂ ਹਨ।
ਸ਼ਾਰਟ ਫਰਾਕ ਦੀ ਖਾਸੀਅਤ ਇਹ ਹੈ ਕਿ ਕੁੜੀਆਂ ਇਸ ਦੇ ਨਾਲ ਜੀਨਸ, ਲੈਗਿੰਗ, ਸਲੈਕਸ, ਪਲਾਜੋ, ਪੈਂਟ ਅਤੇ ਪਲੇਅਰ ਆਦਿ ਪਹਿਨ ਸਕਦੀਆਂ ਹਨ। ਫੁਟਵੇਅਰ ਵਿਚ ਜ਼ਿਆਦਾਤਰ ਕੁੜੀਆਂ ਨੂੰ ਸ਼ਾਰਟ ਫਰਾਕ ਦੇ ਨਾਲ ਲਾਂਗ ਸ਼ੂਜ, ਸਪੋਰਟਸ ਸ਼ੂਜ, ਹਾਈ ਹੀਲਸ, ਪਲੇਟਫਾਰਮ ਹੀਲਸ ਆਦਿ ਪਹਿਨੇ ਦੇਖਿਆ ਜਾ ਸਕਦਾ ਹੈ। ਪਾਰਟੀ ਅਤੇ ਵਿਆਹਾਂ ਵਿਚ ਕੁੜੀਆਂ ਸ਼ਾਰਟ ਫਰਾਕ ਨਾਲ ਹਾਈ ਹੀਲਸ ਪਹਿਨ ਰਹੀਆਂ ਹਨ ਅਤੇ ਆਊਟਿੰਗ ਦੌਰਾਨ ਉਨ੍ਹਾਂ ਨੂੰ ਸਪੋਰਟਸ ਸ਼ੂਜ ਪਹਿਨੇ ਦੇਖਿਆ ਜਾ ਸਕਦਾ ਹੈ। ਕੁਝ ਕੁੜੀਆਂ ਸ਼ਾਰਟ ਫਰਾਕ ਦੇ ਨਾਲ ਲਾਂਗ ਸ਼ੂਟ ਵੀ ਟਰਾਈ ਕਰ ਰਹੀਆਂ ਹਨ ਜੋ ਕਿ ਉਨ੍ਹਾਂ ਨੂੰ ਬਹੁਤ ਕਲਾਸੀ ਲੁੱਕ ਦਿੰਦੇ ਹਨ। ਬਾਜ਼ਾਰਾਂ ਵਿਚ ਕਈ ਡਿਜ਼ਾਈਨਾਂ ਅਤੇ ਪੈਟਰਨਾਂ ਵਿਚ ਸ਼ਾਰਟ ਫਰਾਕਾਂ ਮੁਹੱਈਆ ਹਨ ਜਿਨ੍ਹਾਂ ਵਿਚ ਜ਼ਿਆਦਾਤਰ ਕੁੜੀਆਂ ਫਲਾਵਰ ਪ੍ਰਿੰਟਿਡ, ਲਾਈਨ ਪ੍ਰਿੰਟਿਡ, ਡੈਨਿਮ ਟਾਈਪ ਅਤੇ ਮਲਟੀਕਲਰ ਡਿਜ਼ਾਈਨ ਦੀਆਂ ਸ਼ਾਰਟ ਫਰਾਕਾਂ ਖਰੀਦ ਰਹੀਆਂ ਹਨ। ਆਊਟਿੰਗ ਦੌਰਾਨ ਕੁੜੀਆਂ ਨੂੰ ਜ਼ਿਆਦਾਤਰ ਹਾਫ ਸ਼ੋਲਡਰ, ਸਲੀਵਲੈੱਸ ਅਤੇ ਟ੍ਰਿਪ ਵਾਲੀਆਂ ਸ਼ਾਰਟ ਫਰਾਕ ਪਹਿਨੇ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਦਫਤਰ ਲਈ ਕੁੜੀਆਂ ਰਾਊਂਡ ਨੈੱਕ, ਕਾਲਰ ਪੈਟਰਨ ਅਤੇ ਵੀ-ਨੈੱਕ ਡਿਜ਼ਾਈਨ ਦੀਆਂ ਸ਼ਾਰਟ ਫਰਾਕਾਂ ਨੂੰ ਵੀ ਟਰਾਈ ਕਰ ਰਹੀਆਂ ਹਨ।


author

Aarti dhillon

Content Editor

Related News