ਔਰਤਾਂ ਨੂੰ ਟ੍ਰੈਡੀਸ਼ਨਲ ਲੁਕ ਦੇ ਰਹੇ ਹਨ ਸ਼ਾਲ ਟਾਈਪ ਪੋਂਚੂ

Friday, Jan 03, 2025 - 06:15 PM (IST)

ਔਰਤਾਂ ਨੂੰ ਟ੍ਰੈਡੀਸ਼ਨਲ ਲੁਕ ਦੇ ਰਹੇ ਹਨ ਸ਼ਾਲ ਟਾਈਪ ਪੋਂਚੂ

ਵੈੱਬ ਡੈਸਕ-ਸਰਦੀ ਤੋਂ ਬਚਾਅ ਲਈ ਔਰਤਾਂ ਨੂੰ ਤਰ੍ਹਾਂ-ਤਰ੍ਹਾਂ ਦੇ ਡਰੈੱਸ ਪਹਿਨੇ ਦੇਖਿਆ ਜਾ ਸਕਦਾ ਹੈ। ਔਰਤਾਂ ਜ਼ਿਆਦਾਤਰ ਅਜਿਹੀਆਂ ਡਰੈੱਸਾਂ ਪਹਿਨਣਾ ਪਸੰਦ ਕਰਦੀਆਂ ਹਨ ਜੋ ਠੰਢ ਤੋਂ ਬਚਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਸਟਾਈਲਿਸ਼ ਲੁਕ ਵੀ ਦੇਣ। ਜਿਸ ਤਰ੍ਹਾਂ ਨਾਲ ਸਰਦੀਆਂ ਵਿਚ ਸਵੈਟਰ, ਜੈਕੇਟ, ਸ਼ਰੱਗ ਤੇ ਕੋਟ ਆਦਿ ਪਹਿਨੇ ਜਾਂਦੇ ਹਨ ਉਂਝ ਹੀ ਔਰਤਾਂ ਪੋਂਚੂ ਪਹਿਨਣਾ ਪਸੰਦ ਕਰਦੀਆਂ ਹਨ। ਜਿਥੇ ਕਾਲਜ ਜਾਣ ਵਾਲੀਆਂ ਕੁੜੀਆਂ ਨੂੰ ਮਾਰਡਰਨ ਪੋਂਚੂ ਪਸੰਦ ਆ ਰਹੇ ਹਨ ਉਥੇ ਔਰਤਾਂ ਨੂੰ ਸ਼ਾਲ ਟਾਈਪ ਪੋਂਚੂ ਜ਼ਿਆਦਾ ਪਹਿਨੇ ਦੇਖਿਆ ਜਾ ਸਕਦਾ ਹੈ। ਜ਼ਿਆਦਾਤਰ ਨਿਊ ਬ੍ਰਾਈਡਲ ਨੂੰ ਰੈੱਡ, ਮੈਰੂਨ, ਪਿੰਕ, ਬ੍ਰਾਊਨ, ਚਾਕਲੇਟ ਅਤੇ ਮਲਟੀਕਲਰ ਪੋਂਚੂ ਪਹਿਨੇ ਦੇਖਿਆ ਜਾ ਸਕਦਾ ਹੈ। ਪੋਂਚੂ ਦੀ ਖਾਸੀਅਤ ਇਹ ਹੈ ਕਿ ਇਸਨੂੰ ਔਰਤਾਂ ਸੂਟ ਦੇ ਨਾਲ-ਨਾਲ ਜੀਨਸ ਟਾਪ ’ਤੇ ਵੀ ਪਹਿਨ ਸਕਦੀਆਂ ਹਨ। ਇਸਦੇ ਨਾਲ ਹੀ ਹੋਰ ਵੈਸਟਰਨ ਡਰੈੱਸਾਂ ਦੇ ਨਾਲ ਵੀ ਇਸਨੂੰ ਪਹਿਨਿਆ ਜਾ ਸਕਦਾ ਹੈ। ਅੱਜਕੱਲ ਮਾਰਕੀਟ ’ਚ ਸ਼ਾਲ ਟਾਈਪ ਪੋਂਚੂ ਦੀ ਭਰਮਾਰ ਹੈ। ਕੁਝ ਔਰਤਾਂ ਘਰ ਵਿਚ ਵੀ ਸ਼ਾਲ ਨੂੰ ਪੋਂਚੂ ਵਾਂਗ ਮਿਲ ਕੇ ਕੈਰੀ ਕਰ ਰਹੀਆਂ ਹਨ। ਇਹ ਔਰਤਾਂ ਨੂੰ ਟ੍ਰੈਡੀਸ਼ਨਲ, ਸਟਾਈਲਿਸ਼ ਅਤੇ ਡਿਫ੍ਰੈਂਟ ਲੁਕ ਦਿੰਦੇ ਹਨ।
ਮਾਰਕੀਟ ਵਿਚ ਕੈਪ ਅਤੇ ਪਾਕੇਟ ਵਾਲੇ ਪੋਂਚੂ ਵੀ ਮਿਲਦੇ ਹਨ। ਇਨ੍ਹਾਂ ਨੂੰ ਔਰਤਾਂ ਜ਼ਿਆਦਾ ਪਸੰਦ ਕਰ ਰਹੀਆਂ ਹਨ, ਕਿਉਂਕਿ ਜ਼ਿਆਦਾ ਠੰਢ ਹੋਣ ’ਤੇ ਔਰਤਾਂ ਇਨ੍ਹਾਂ ਦੀ ਕੈਪ ਦੀ ਵੀ ਵਰਤੋਂ ਕਰਦੀਆਂ ਹਨ ਅਤੇ ਇਨ੍ਹਾਂ ਵਿਚ ਬਣਾਈ ਗਈ ਪਾਕੇਟ ਵਿਚ ਔਰਤਾਂ ਮੋਬਾਈਲ, ਪੈਸੇ ਆਦਿ ਵੀ ਆਸਾਨੀ ਨਾਲ ਰੱਖ ਸਕਦੀਆਂ ਹਨ


author

Aarti dhillon

Content Editor

Related News