ਸ਼ਹਿਨਾਜ਼ ਹੁਸੈਨ ਦੇ ਟਿਪਸ: ਕੋਰੋਨਾ ਕਾਲ 'ਚ ਹੋ ਰਹੀ ਹੈ ਮਾਸਕ ਨਾਲ ਐਲਰਜੀ ਤਾਂ ਕੀ ਕਰੀਏ?

Saturday, Sep 04, 2021 - 05:33 PM (IST)

ਸ਼ਹਿਨਾਜ਼ ਹੁਸੈਨ ਦੇ ਟਿਪਸ: ਕੋਰੋਨਾ ਕਾਲ 'ਚ ਹੋ ਰਹੀ ਹੈ ਮਾਸਕ ਨਾਲ ਐਲਰਜੀ ਤਾਂ ਕੀ ਕਰੀਏ?

ਨਵੀਂ ਦਿੱਲੀ- ਕੋਵਿਡ-19 ਮਹਾਮਾਰੀ ਦੇ ਫੈਲਣ ਨਾਲ ਹੀ ਪਿਛਲੇ ਦੋ ਸਾਲਾਂ ਤੋਂ ਮਾਸਕ ਪਾਉਣਾ ਜ਼ਿੰਦਗੀ ਦਾ ਜ਼ਰੂਰੀ ਹਿੱਸਾ ਬਣ ਗਿਆ ਹੈ। ਹਾਲਾਂਕਿ ਵਾਇਰਸ ਤੋਂ ਬਚਾਅ ਲਈ ਮਾਸਕ ਪਾਉਣਾ ਜ਼ਰੂਰੀ ਹੈ ਪਰ ਲਗਾਤਾਰ ਮਾਸਕ ਪਾਉਣ ਨਾਲ 'ਤੇ ਚਮੜੀ ਨੂੰ ਨੁਕਸਾਨ ਹੋ ਰਿਹਾ ਹੈ। 
ਮਾਸਕ ਦੀ ਲਗਾਤਾਰ ਵਰਤੋਂ ਨਾਲ ਮਾਸਕ ਦੇ ਅੰਦਰ ਕਾਰਬਨ ਡਾਈਆਕਸਾਈਡ ਵਰਗੀ ਗੰਦੀ ਹਵਾ ਅਤੇ ਮੂੰਹ ਦੀ ਲਾਰ ਅੰਦਰ ਇਕੱਠੀ ਹੋ ਜਾਂਦੀ ਹੈ ਜਿਸ ਨਾਲ ਸੌਂਦਰਯ ਦੇ ਨਾਲ ਹੀ ਸਾਹ ਦੇ ਰੋਗੀਆਂ ਲਈ ਸਮੱਸਿਆਵਾਂ ਖੜ੍ਹੀਆਂ ਹੋ ਜਾਂਦੀਆਂ ਹਨ। 
ਮਾਸਕ ਲਗਾਉਣ ਨਾਲ ਚਿਹਰੇ ਨੂੰ ਹੋਣ ਵਾਲੇ ਨੁਕਸਾਨ
ਇਸ ਨਾਲ ਚਮੜੀ 'ਚ ਜਲਨ ਅਤੇ ਸੋਜ ਵੀ ਹੋ ਸਕਦੀ ਹੈ। ਲਗਾਤਾਰ ਮਾਸਕ ਪਾਉਣ ਨਾਲ ਚਮੜੀ 'ਚ ਨਮੀ ਦੀ ਘਾਟ ਅਤੇ ਮੂੰਹ ਦੇ ਆਲੇ-ਦੁਆਲੇ ਦੀ ਚਮੜੀ ਰੁਖੀ ਹੋ ਜਾਂਦੀ ਹੈ। ਮਾਸਕ ਪਾਉਣ ਤੇ ਚਮੜੀ 'ਤੇ ਤੇਲ ਅਤੇ ਪਸੀਨਾ ਜਮ੍ਹਾ ਹੋਣ ਨਾਲ ਮੁਹਾਸੇ ਹੋਣ ਦਾ ਖਤਰਾ ਬਣਿਆ ਰਹਿੰਦਾ ਹੈ। ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਮਾਸਕ ਦੀ ਵਰਤੋਂ ਕੀਤੇ ਜਾਣ ਵਾਲੇ ਕੱਪੜੇ ਇਨ੍ਹਾਂ ਸਮੱਸਿਆਵਾਂ ਦਾ ਮੁੱਖ ਕਾਰਨ ਹਨ। ਕਿਉਂਕਿ ਸਿੰਥੈਟਿਕ ਦੇ ਕੱਪੜਿਆਂ ਨਾਲ ਬਣੇ ਮਾਸਕ ਸਾਹ ਨੂੰ ਬਾਹਰ ਜਾਣ ਤੋਂ ਰੋਕ ਦਿੰਦੇ ਹਨ ਜੋ ਕਿ ਅਨੇਕ ਰੋਗਾਂ ਦਾ ਕਾਰਨ ਬਣਦੀ ਹੈ ਅਤੇ ਇਹ ਸਾਹ ਲੈਣ ਅਤੇ ਪਸੀਨੇ ਨਾਲ ਹੋਣ ਵਾਲੀ ਨਮੀ ਨੂੰ ਸੋਖਦਾ ਹੈ। ਅਜਿਹਾ ਵੀ ਦੇਖਣ 'ਚ ਆਇਆ ਹੈ ਕਿ ਮਾਸਕ ਲਈ ਵਰਤੋਂ ਕੀਤੇ ਜਾ ਰਹੇ ਕੱਪੜਿਆਂ 'ਚ ਵਰਤੋਂ ਤੋਂ ਪਹਿਲਾਂ ਕੈਮੀਕਲਸ ਦੀ ਵਰਤੋਂ ਕੀਤੀ ਜਾਂਦੀ ਹੈ।
ਮਾਸਕ ਐਲਰਜੀ ਤੋਂ ਬਚਣ ਦੇ ਟਿਪਸ
ਮਾਸਕ ਦੀ ਨਿਯਮਿਤ ਵਰਤੋਂ ਨਾਲ ਠੋਡੀ, ਜਬੜੇ, ਗੱਲ੍ਹਾਂ ਅਤੇ ਮੂੰਹ 'ਤੇ ਗੰਦਗੀ, ਆਇਲੀ ਪਦਾਰਥ, ਪਸੀਨਾ ਆਦਿ ਜਮਣ ਨਾਲ ਸਾਹ ਲੈਣ 'ਚ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਚਮੜੀ ਦੀ ਦੇਖਪਾਲ ਲਈ ਅੱਜ ਅਸੀਂ ਤੁਹਾਨੂੰ ਬਿਊਟੀ ਐਕਸਪਰਟ ਸ਼ਹਿਨਾਜ਼ ਹੁਸੈਨ ਦੇ ਕੁਝ ਖਾਸ ਸਕਿਨ ਕੇਅਰ ਟਿਪਸ ਦੱਸਦੇ ਹਾਂ। -
ਜੇਕਰ ਤੁਸੀਂ ਲਗਾਤਾਰ ਫੇਸ ਮਾਸਕ ਪਹਿਨ ਰਹੇ ਹੋ ਤਾਂ ਵੀ ਮਾਸਕਲਾਈਨ ਦੇ ਬਾਹਰ ਹਲਕੇ ਸੌਂਦਰਯ ਪ੍ਰੋਡੈਕਟਸ ਦੀ ਵਰਤੋਂ ਕਰ ਸਕਦੇ ਹੋ। ਪਰ ਫੇਸ ਮਾਸਕ ਨਾਲ ਢਕੀ ਚਮੜੀ ਅਤੇ ਚਿਹਰੇ ਦੇ ਹੇਠਲੇ ਹਿੱਸੇ 'ਤੇ ਕਿਸੇ ਵੀ ਤਰ੍ਹਾਂ ਦੇ ਮੇਕਅਪ ਆਦਿ ਤੋਂ ਪਰਹੇਜ਼ ਕਰਨਾ ਚਾਹੀਦਾ। ਸਾਡੀ ਚਮੜੀ ਨੂੰ ਸਾਹ ਲੈਣ ਲਈ ਕੁਝ ਖੁੱਲ੍ਹੀ ਜਗ੍ਹਾ ਚਾਹੀਦੀ ਹੁੰਦੀ ਹੈ। ਇਸ ਲਈ ਹਮੇਸ਼ਾ ਕਾਟਨ, ਕੁਦਰਤੀ ਸਿਲਕ ਜਾਂ ਬਾਂਸ ਦੇ ਕੱਪੜਿਆਂ ਨਾਲ ਬਣੇ ਫੇਸ ਮਾਸਕ ਪਾਉਣ ਨੂੰ ਪਹਿਲ ਦਿਓ। ਜਿਸ ਨਾਲ ਚਮੜੀ ਨੂੰ ਕੋਈ ਜਲਨ ਜਾਂ ਖਾਰਸ਼ ਆਦਿ ਦਾ ਅਹਿਸਾਸ ਨਾ ਹੋਵੇ। ਆਪਣੇ ਫੇਸ ਮਾਸਕ ਨੂੰ ਨਿਯਮਿਤ ਰੂਪ ਨਾਲ ਧੋ ਕੇ, ਸਾਫ ਰੱਖ ਕੇ ਇਸ ਨੂੰ ਸੈਨੇਟਾਈਜ਼ ਕਰੋ। ਚਮੜੀ ਦੇ ਅਨੁਕੂਲ ਕੱਪੜਿਆਂ ਨਾਲ ਬਣਾਏ ਗਏ ਫੇਸ ਮਾਸਕ ਦੀ ਵਰਤੋਂ ਜਿਥੇ ਚਮੜੀ ਸਹਿਜ ਮਹਿਸੂਸ ਕਰਦੀ ਹੈ ਉਧਰ ਵਾਤਾਵਰਣ 'ਚ ਪੈਦਾ ਹੋਣ ਵਾਲੇ ਪ੍ਰਦੂਸ਼ਣ ਅਤੇ ਹੋਰ ਹਾਨੀਕਾਰਕ ਤੱਤਾਂ ਤੋਂ ਵੀ ਚਮੜੀ ਦੀ ਪ੍ਰਭਾਵੀ ਰੋਕਥਾਮ ਸੰਭਵ ਕੀਤੀ ਜਾ ਸਕਦੀ ਹੈ। ਸਿੰਥੈਟਿਕ ਕੱਪੜੇ ਦੇ ਫੇਸ ਮਾਸਕ ਐਲਰਜੀ ਤੋਂ ਬਚਣ ਲਈ ਚਮੜੀ ਦੀ ਕਲੀਜਿੰਗ, ਟੈਨਿੰਗ ਅਤੇ ਮਾਇਸਚੁਰਾਈਜਿੰਗ ਕਰੋ।

PunjabKesari
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ 
ਜੇ ਤੁਹਾਨੂੰ ਫੇਸ ਮਾਸਕ ਨਾਲ ਢਕੀ ਹੋਈ ਚਮੜੀ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਪੈ ਰਿਹਾ ਹੈ, ਤਾਂ ਤੁਹਾਨੂੰ ਫੇਸ ਮਾਸਕ ਨੂੰ ਧੋਣ ਵਾਲੇ ਸਾਬਣ, ਡਿਟਰਜੈਂਟ ਨੂੰ ਬਦਲਣ ਦੀ ਜ਼ਰੂਰਤ ਹੈ। ਆਪਣੇ ਚਿਹਰੇ ਨੂੰ ਹਰ ਵੇਲੇ ਮਾਇਸਚੁਰਾਈਜ਼ਰ ਨਾਲ ਢੱਕ ਕੇ ਰੱਖੋ ਕਿਉਂਕਿ ਇਸ ਨਾਲ ਚਮੜੀ ਅਤੇ ਮਾਸਕ ਵਿਚਕਾਰ ਰਗੜ ਘੱਟ ਹੋ ਜਾਵੇਗੀ, ਜਿਸ ਨਾਲ ਚਮੜੀ ਦੀਆਂ ਪਰੇਸ਼ਾਨੀਆਂ ਘੱਟ ਹੋਣਗੀਆਂ।
-ਫੇਸ ਮਾਸਕ ਨਾਲ ਢੱਕੇ ਚਿਹਰੇ ਵਾਲੀ ਚਮੜੀ ਦੀ ਕੁਦਰਤੀ ਆਫਤ ਅਤੇ ਉਸ ਦੇ ਸਵਰੂਪ ਨੂੰ ਬਣਾਏ ਰੱਖਣ ਲਈ ਮਾਇਸਚੁਰਾਇਜ਼ਰ ਸੀਰਮ ਅਤੇ ਕ੍ਰੀਮ ਲਗਾਓ। ਦਿਨ ਦੇ ਸਮੇਂ ਪਾਣੀ ਵਾਲੇ ਫ਼ਲ, ਭੋਜਨ ਤੋਂ ਇਲਾਵਾ 8-10 ਗਿਲਾਸ ਪਾਣੀ , ਨਾਰੀਅਲ ਪਾਣੀ, ਜੂਸ ਜਾਂ ਸੂਪ ਦਾ ਸੇਵਨ ਜ਼ਰੂਰ ਕਰੋ। ਹਾਈਡਰੇਟਿਡ ਚਮੜੀ ਤੇਲ ਯੁਕਤ ਪਦਾਰਥ ਨਹੀਂ ਛੱਡਦੀ, ਜਿਸ ਕਾਰਨ ਤੁਹਾਡੀ ਚਮੜੀ ਸਿਹਤਮੰਦ ਅਤੇ ਤਾਜ਼ਗੀ ਨਾਲ ਭਰੀ ਰਹਿੰਦੀ ਹੈ।
-ਫੇਸ ਮਾਸਕ ਲਗਾਉਣ ਕਾਰਨ ਚਿਹਰੇ ਦਾ ਅੱਧਾ ਹਿੱਸਾ ਢੱਕਿਆ ਹੋਣ ਕਾਰਨ ਲਿਪਸਟਿਕ ਅਤੇ ਫਾਊਂਡੇਸ਼ਨ ਦੀ ਮੰਗ ਵਿਚ ਭਾਰੀ ਗਿਰਾਵਟ ਆਈ ਹੈ। ਬਹੁਤ ਸਾਰੀਆਂ ਬੀਬੀਆਂ ਨੇ ਫਾਊਂਡੇਸ਼ਨ ਦੇ ਸਥਾਨ 'ਤੇ ਕੰਪੈਕਟ ਪਾਊਡਰ ਜਾਂ ਹਾਈਲਾਈਟਰ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜੇਕਰ ਤੁਹਾਨੂੰ ਫਾਊਂਡੇਸ਼ਨ ਇਸਤੇਮਾਲ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਤਾਂ ਪਾਣੀ ਅਧਾਰਿਤ ਹਲਕੇ ਫਾਊਂਡੇਸ਼ਨ ਦਾ ਇਸਤੇਮਾਲ ਕਰੋ। ਆਮ ਤੌਰ 'ਤੇ ਤੇਲ ਮੁਕਤ (ਆਇਲ ਫਰੀ) ਕ੍ਰੀਮ ਦੀ ਵਰਤੋਂ ਨੂੰ ਪਹਿਲ ਦਿਓ ਕਿਉਂਕਿ ਇਹ ਮਾਸਕ ਦੇ ਅੰਦਰ ਵਾਲੇ ਹਿੱਸੇ ਨੂੰ ਲੈ ਕੇ ਬੋਝ ਮਹਿਸੂਸ ਨਹੀਂ ਹੋਣ ਦੇਵੇਗੀ। ਮਾਸਕ ਦੇ ਅੰਦਰ ਵਾਟਰ ਪਰੂਫ ਅਤੇ ਸਪੰਜੀ ਪਰੂਫ ਸੁੰਦਰਤਾ ਉਤਪਾਦ ਜ਼ਿਆਦਾ ਉਪਯੋਗੀ ਅਤੇ ਅਰਾਮਦਾਇਕ ਸਾਬਤ ਹੋਣਗੇ।

PunjabKesari
ਸਕਰੱਬ
- ਬਦਾਮ ਨਾਲ ਸਭ ਤੋਂ ਬਿਹਤਰੀਨ ਸਕਰੱਬ ਬਣਦਾ ਹੈ। ਬਦਾਮ ਨੂੰ ਗਰਮ ਪਾਣੀ 'ਚ ਉਦੋਂ ਤੱਕ ਭਿੱਜਿਆ ਰਹਿਣ ਦਿਓ ਜਦੋਂ ਤੱਕ ਇਸ ਦਾ ਬਾਹਰੀ ਛਿਲਕਾ ਨਾ ਹੱਟ ਜਾਵੇ। ਇਸ ਤੋਂ ਬਾਅਦ ਬਦਾਮ ਨੂੰ ਸੁਕਾ ਕੇ ਅਤੇ ਪੀਸ ਕੇ ਇਸ ਦਾ ਪਾਊਡਰ ਬਣਾ ਕੇ ਏਅਰਟਾਈਟ ਡੱਬੇ 'ਚ ਰੱਖ ਲਵੋ। ਰੋਜ਼ਾਨਾ ਸਵੇਰੇ 2 ਚਮਚੇ ਪਾਊਡਰ 'ਚ ਦਹੀਂ ਜਾਂ ਠੰਡਾ ਦੁੱਧ ਮਿਲਾ ਕੇ ਇਕ ਪੇਸਟ ਬਣਾ ਲਵੋ ਅਤੇ ਉਸ ਨੂੰ ਕੋਮਲਤਾ ਨਾਲ ਚਮੜੀ 'ਤੇ ਲਗਾਓ।
- ਚੌਲਾਂ ਦੇ ਪਾਊਡਰ 'ਚ ਦਹੀਂ ਮਿਲਾ ਕੇ ਸਕਰੱਬ ਦੇ ਤੌਰ 'ਤੇ ਵਰਤੋਂ ਕਰਨ ਨਾਲ ਆਇਲੀ ਸਕਿਨ ਤੋਂ ਰਾਹਤ ਮਿਲਦੀ ਹੈ।
- ਥੋੜ੍ਹੀ ਜਿਹੀ ਹਲਦੀ ਨੂੰ ਦਹੀਂ 'ਚ ਮਿਲਾ ਕੇ ਰੋਜ਼ਾਨਾ ਸਕਿਨ 'ਤੇ ਕੋਮਲਤਾ ਨਾਲ ਲਗਾ ਕੇ 30 ਮਿੰਟ ਤਕ ਰਹਿਣ ਦਿਓ। ਬਾਅਦ 'ਚ ਤਾਜ਼ੇ ਸਾਫ ਪਾਣੀ ਨਾਲ ਧੋ ਲਵੋ।
- ਇਕ ਚਮਚ ਸ਼ਹਿਦ 'ਚ ਦੋ ਚਮਚੇ ਨਿੰਬੂ ਦੇ ਰਸ ਨੂੰ ਮਿਲਾ ਕੇ ਰੋਜ਼ਾਨਾ ਚਿਹਰੇ 'ਤੇ ਲਾਓ। 30 ਮਿੰਟ ਬਾਅਦ ਚਿਹਰਾ ਤਾਜ਼ੇ ਪਾਣੀ ਨਾਲ ਧੋਵੇ।
- ਖੀਰੇ ਦੇ ਗੂੰਦਾ ਨੂੰ ਦਹੀਂ 'ਚ ਮਿਲਾ ਕੇ ਰੋਜ਼ਾਨਾ ਚਿਹਰੇ 'ਤੇ 20 ਮਿੰਟ ਤਕ ਲਗਾਓ। ਬਾਅਦ 'ਚ ਤਾਜ਼ੇ ਪਾਣੀ ਨਾਲ ਧੋ ਲਵੋ। ਇਹ ਆਇਲੀ ਸਕਿਨ ਲਈ ਸਭ ਤੋਂ ਜ਼ਿਆਦਾ ਲਾਹੇਵੰਦ ਰਹੇਗਾ। 
- ਇਸ ਤੋਂ ਇਲਾਵਾ ਆਇਲੀ ਸਕਿਨ ਲਈ ਟਮਾਟਰ ਦੇ ਗੂੰਦੇ 'ਚ ਇਕ ਚਮਚਾ ਸ਼ਹਿਦ ਮਿਲਾ ਕੇ ਇਸ ਮਿਕਸਚਰ ਨੂੰ ਹਰ ਰੋਜ਼ ਸਕਿਨ 'ਤੇ ਲਾਓ। 20 ਮਿੰਟ ਬਾਅਦ ਧੋ ਲਵੋ।
- ਰੂੰ ਦੀ ਮਦਦ ਨਾਲ ਠੰਡਾ ਦੁੱਧ ਕੋਮਲਤਾ ਨਾਲ ਹਰ ਰੋਜ਼ ਸਕਿਨ 'ਤੇ ਲਾਓ। ਇਸ ਨਾਲ ਸਕਿਨ ਨੂੰ ਨਾ ਸਿਰਫ਼ ਰਾਹਤ ਮਿਲੇਗੀ ਸਗੋਂ ਨਰਮ ਬਣ ਕੇ ਨਿਖਰੇਗੀ। ਲੰਬੇ ਸਮੇਂ ਤੱਕ ਇਸ ਦੀ ਵਰਤੋਂ ਕਰਨ ਨਾਲ ਰੰਗਤ 'ਚ ਨਿਖਾਰ ਆਵੇਗਾ ਅਤੇ ਇਹ ਖੁਸ਼ਕ ਤੇ ਆਮ ਸਕਿਨ ਲਈ ਲਾਹੇਵੰਦ ਸਾਹਤ ਹੋਵੇਗਾ।
- ਸਕਿਨ ਦੇ ਉਪਚਾਰ ਤੇ ਬਚਾਅ 'ਚ ਤਿਲ ਅਹਿਮ ਭੂਮਿਕਾ ਅਦਾ ਕਰਦੇ ਹਨ। ਮੁੱਠੀ ਭਰ ਤਿਲ ਪੀਸ ਕੇ ਇਸ ਨੂੰ ਅੱਧੇ ਕੱਪ ਪਾਣੀ 'ਚ 2 ਘੰਟੇ ਤੱਕ ਭਿੱਜਣ ਦਿਓ। ਬਾਅਦ 'ਚ ਪਾਣੀ ਛਾਣ ਕੇ ਇਸ ਨਾਲ ਚਿਹਰਾ ਸਾਫ ਕਰ ਲਵੋ।

PunjabKesari
ਕਲੀਜਿੰਗ ਮਾਸਕ
ਖੀਰੇ ਅਤੇ ਪਪੀਤੇ ਦਾ ਗੂਦਾ ਕੱਢ ਕੇ ਇਸ ’ਚ ਇਕ ਚਮਚਾ ਦਹੀਂ, ਇਕ ਚਮਚਾ ਸ਼ਹਿਦ, ਚਾਰ ਚਮਚੇ ਓਟਸ ਆਟਾ ਅਤੇ ਇਕ ਚਮਚਾ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਨ ਨੂੰ ਹਫ਼ਤੇ ’ਚ ਦੋ ਵਾਰ 30 ਮਿੰਟ ਲਈ ਚਿਹਰੇ 'ਤੇ ਲਗਾਓ। ਬਾਅਦ ’ਚ ਤਾਜ਼ੇ ਪਾਣੀ ਨਾਲ ਧੋ ਲਵੋ। 
ਦਹੀਂ ਅਤੇ ਹਲਦੀ ਦੇ ਫੇਸ ਮਾਸਕ ਲਈ, 2 ਚਮਚੇ ਦਹੀਂ ’ਚ ਇਕ ਚੁਟਕੀ ਹਲਦੀ ਮਿਲਾਓ। ਰੋਜ਼ਾਨਾ ਮਾਸਕ ਨੂੰ ਲਗਾਓ। ਇਸ ਨੂੰ 20 ਮਿੰਟ ਬਾਅਦ ਧੋ ਲਵੋ। ਇਸ ਨਾਲ ਚਮੜੀ ਦੀ ਟੈਨਿੰਗ ਘੱਟ ਹੋ ਜਾਂਦੀ ਹੈ। ਜੇਕਰ ਮਾਸਕ ਨਾਲ ਢੱਕੀ ਜਗ੍ਹਾ ਖੁਸ਼ਕ ਹੈ ਤਾਂ ਰੋਜ਼ਾਨਾ ਐਲੋਵੇਰਾ ਜੈੱਲ ਲਗਾਓ ਅਤੇ 20 ਮਿੰਟਾਂ ਬਾਅਦ ਸਾਦੇ ਪਾਣੀ ਨਾਲ ਧੋ ਲਵੋ। ਚਿਹਰੇ 'ਤੇ ਸਕਰੱਬ ਦੀ ਵਰਤੋਂ ਨਾਲ ਵੀ ਟੈਨਿੰਗ ਨੂੰ ਘੱਟ ਕੀਤਾ ਜਾ ਸਕਦਾ ਹੈ। ਜੇ ਚਮੜੀ ਖੁਸ਼ਕ ਹੈ ਤਾਂ ਸਕਰੱਬ ਦੀ ਵਰਤੋਂ ਹਫ਼ਤੇ ’ਚ ਇਕ ਵਾਰ ਹੀ ਕਰਨੀ ਚਾਹੀਦੀ ਹੈ ਪਰ ਤੇਲਯੁਕਤ ਚਮੜੀ ਲਈ ਇਸ ਦੀ ਜ਼ਿਆਦਾ ਵਰਤੋਂ ਕੀਤੀ ਜਾ ਸਕਦੀ ਹੈ। ਸਕਰਬ ਨੂੰ ਚਮੜੀ 'ਤੇ ਲਗਾਓ ਅਤੇ ਇਸ ਨੂੰ ਨਰਮੀ ਨਾਲ ਰਗੜੋ। ਫਿਰ ਇਸ ਨੂੰ ਸਾਦੇ ਪਾਣੀ ਨਾਲ ਧੋ ਲਵੋ। ਇਹ ਚਮੜੀ ਦੇ ਮਰੇ ਹੋਏ ਸੈੱਲਾਂ ਨੂੰ ਹਟਾਉਣ ’ਚ ਸਹਾਇਤਾ ਕਰਦਾ ਹੈ। ਚਮੜੀ ’ਚ ਇਕ ਚਮਕ ਆਉਂਦੀ ਹੈ ਅਤੇ ਹੌਲੀ-ਹੌਲੀ ਚਮੜੀ ’ਚ ਕਾਲਾਪਨ ਘੱਟ ਜਾਂਦਾ ਹੈ। ਬਦਾਮ ਦਾ ਸਕਰੱਬ ਇਸ ਵਿਚ ਬਹੁਤ ਮਦਦਗਾਰ ਸਾਬਤ ਹੋ ਸਕਦਾ ਹੈ।
ਦਹੀਂ ’ਚ ਬੇਸਨ, ਨਿੰਬੂ ਦਾ ਰਸ ਅਤੇ ਥੋੜ੍ਹੀ ਹਲਦੀ ਮਿਲਾ ਕੇ ਚਿਹਰੇ ’ਤੇ ਹਫ਼ਤੇ ’ਚ ਤਿੰਨ ਵਾਰ ਮਾਲਿਸ਼ ਕਰੋ ਅਤੇ 30 ਮਿੰਟਾਂ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਲਵੋ।
ਰਾਤ ਨੂੰ ਚਮੜੀ ਨੂੰ ਸਾਫ਼ ਕਰਨਾ ਵੀ ਜ਼ਰੂਰੀ ਹੈ। ਇਕ ਅਜਿਹੀ ਕਰੀਮ ਲਗਾਓ ਜੋ ਚਮੜੀ ਨੂੰ ਆਰਾਮ ਵੀ ਦੇਵੇ। ਚੰਦਨ ਦੀ ਕਵਰ ਕਰੀਮ ਨੂੰ ਮਾਇਸਚੁਰਾਈਜ਼ਰ ਦੇ ਨਾਲ ਮਿਲਾ ਕੇ ਮਾਸਕ ਪਹਿਨਣ ਤੋਂ ਪਹਿਲਾਂ ਲਗਾਓ
ਸੁਝਾਅ- ਲਗਾਤਾਰ ਮਾਸਕ ਨਾ ਪਹਿਨੋ। ਜਦੋਂ ਵੀ ਤੁਸੀਂ ਇਕੱਲੇ ਹੋਵੋ ਜਾਂ ਆਪਣੀ ਕਾਰ ਖ਼ਾਸ ਕਰਕੇ ਏਸੀ ਕਾਰ ਚਲਾਉਂਦੇ ਹੋ ਤਾਂ ਮਾਸਕ ਹਟਾ ਦਿਓ। ਬਾਅਦ 'ਚ ਇਸ ਨੂੰ ਪਾਣੀ ਨਾਲ ਧੋ ਲਵੋ।


author

Aarti dhillon

Content Editor

Related News