ਸ਼ਹਿਨਾਜ਼ ਹੁਸੈਨ : ਕੋਰੋਨਾ ਦੇ ਸਾਏ ''ਚ ਪਿਆਰ ਦਾ ਇਜ਼ਹਾਰ, ਪਾਰਟਨਰ ਦੇ ਨਾਲ ਇੰਝ ਮਨਾਓ ਵੈਲੇਂਨਟਾਈਨ ਡੇਅ

Thursday, Jan 27, 2022 - 03:28 PM (IST)

ਪਿਆਰ ਦੇ ਤਿਉਹਾਰ ਵੈਲੇਂਟਾਈਨ ਡੇਅ ਦੇ ਜਸ਼ਨ 'ਚ ਕੋਰੋਨਾ ਵਾਇਰਸ ਇਸ ਸਾਲ ਫਿਰ ਰੁਕਾਵਟ ਪਾਉਣ ਜਾ ਰਿਹਾ ਹੈ। ਕੋਰੋਨਾ ਦੀ ਇਸ ਤੀਜੀ ਲਹਿਰ ਨਾਲ ਵੈਲੇਂਟਾਈਨ ਡੇਅ ਦੀਆਂ ਖੁਸ਼ੀਆਂ 'ਤੇ ਵਾਇਰਸ ਦਾ ਸਾਇਆ ਮੰਡਰਾਉਂਦਾ ਦਿਖ ਰਿਹਾ ਹੈ। ਕੋਰੋਨਾ ਦੇ ਸਾਏ ਨੇ ਇਸ ਪਾਵਨ ਤਿਉਹਾਰ ਨੂੰ ਮੰਨੋ ਜਿਵੇਂ ਫਿਰ ਗ੍ਰਹਿਣ ਲਗਾ ਦਿੱਤਾ ਹੈ। ਹਾਲਾਂਕਿ ਬੀਤੇ ਕੁਝ ਦਿਨਾਂ 'ਚ ਦੇਸ਼ 'ਚ ਕੋਰੋਨਾ ਦੇ ਮਾਮਲੇ ਕਾਫੀ ਘੱਟ ਹੋਏ ਹਨ ਪਰ ਸਿਹਤ ਵਿਭਾਗ ਦੇ ਮਾਹਿਰਾਂ ਦਾ ਮੰਨਣਾ ਹੈ ਕਿ ਸਾਨੂੰ ਫਰਵਰੀ ਮਹੀਨੇ ਤੱਕ ਪੂਰੀ ਸਾਵਧਾਨੀ ਵਰਤਣੀ ਚਾਹੀਦੀ। ਇਸ ਦੇ ਨਾਲ ਹੀ ਮਾਸਕ ਪਾਉਣ ਅਤੇ ਸੋਸ਼ਲ ਡਿਸਟੈਂਸਿੰਗ ਵਰਗੇ ਨਿਯਮਾਂ ਦਾ ਪੂਰੀ ਤਰ੍ਹਾਂ ਪਾਲਨ ਕਰਨਾ ਚਾਹੀਦਾ ਤਾਂ ਜੋ ਕੋਰੋਨਾ ਦੀ ਲਹਿਰ ਅਤੇ ਕਹਿਰ 'ਤੇ ਲਗਾਮ ਲਗਾਈ ਜਾ ਸਕੇ। ਕੋਰੋਨਾ ਸੰਕਟ ਤੋਂ ਨਿਪਟਣ ਲਈ ਸੂਬਾ ਸਰਕਾਰਾਂ ਨੇ ਜਨਤਕ ਆਯੋਜਨਾਂ, ਤਿਉਹਾਰਾਂ ਨੂੰ ਮਨਾਉਣ ਲਈ ਕੁਝ ਸ਼ਰਤਾਂ ਅਤੇ ਨਿਯਮ ਜੋੜੇ ਹਨ। ਅਜਿਹੇ 'ਚ ਇਨ੍ਹਾਂ ਨਿਯਮਾਂ ਦਾ ਪਾਲਨ ਕਰਦੇ ਹੋਏ ਹੀ ਸਾਨੂੰ ਵੈਲੇਂਨਟਾਈਨ ਡੇਅ ਨੂੰ ਮਨਾਉਣਾ ਹੋਵੇਗਾ।
ਵੈਲੇਂਟਾਈਨ ਡੇਅ ਨੂੰ ਉਮੰਗ ਅਤੇ ਉਤਸ਼ਾਹ ਨਾਲ ਮਨਾਉਂਦੇ ਦੁਨੀਆ ਭਰ ਦੇ ਨੌਜਵਾਨ
ਵੈਲੇਂਨਟਾਈਡ ਡੇਅ ਨੂੰ ਦੁਨੀਆ ਭਰ ਦੇ ਨੌਜਵਾਨ ਜੋੜੇ ਦਿਨ ਭਰ ਪਿਆਰ, ਉਮੰਗ ਅਤੇ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਦਿਨ ਪ੍ਰੇਮੀ ਜੋੜੇ ਆਪਣੇ ਪਿਆਰ ਨੂੰ ਜਤਾਉਣ ਲਈ ਪਾਰਟੀਆਂ, ਜਿਵੇਂ ਰੈਸਤਰਾਂ, ਆਊਟਡੋਰ ਪਿਕਨਿਕ, ਮੂਵੀ, ਮਸਤੀ ਜਾਂ ਮਾਰਕਿਟ 'ਚ ਜਾਂਦੇ ਹਨ। ਗੁਲਾਬ, ਚਾਕਲੇਟ, ਜਿਊਲਰੀ ਆਦਿ ਖਰੀਦ ਕੇ ਇਕ ਫੈਂਸੀ ਡੇਟ ਪਲਾਨ ਕਰਦੇ ਹਨ ਪਰ ਪਿਛਲੇ 2 ਸਾਲਾਂ ਤੋਂ ਕੋਰੋਨਾ ਦੇ ਸਾਏ 'ਚ ਕੋਵਿਡ ਪ੍ਰੋਟੋਕਾਲ ਦਾ ਪਲਾਨ ਕਰਦੇ ਹੋਏ ਵੈਲੇਂਟਾਈਨ ਡੇਅ 'ਚ ਉਤਸ਼ਾਹ, ਉਮੰਗ ਖੁਸ਼ੀ ਦੀ ਘਾਟ ਦਿਖ ਰਹੀ ਹੈ। ਸਮਾਜਿਕ ਦੂਰੀ, ਡਰ ਆਦਿ ਦੀ ਵਜ੍ਹਾ ਨਾਲ ਇਹ ਤਿਉਹਾਰ ਆਪਣੀ ਚਮਕ ਖੋਹਦਾ ਜਾ ਰਿਹਾ ਹੈ।

PunjabKesari
ਵਰਚੁਅਲ ਡੇਟ ਦੇ ਰਾਹੀਂ ਮਨਾਓ ਇਹ ਖ਼ਾਸ ਦਿਨ
ਇਹ ਸੁਭਾਵਿਕ ਹੈ ਕਿ ਇਸ ਦੇ ਬਾਵਜੂਦ ਤੁਸੀਂ ਰਚਨਾਤਮਕ ਸੋਚ ਅਤੇ ਪਲਾਂਨਿੰਗ ਦੇ ਨਾਲ ਇਸ ਰੋਮਾਂਸ ਦੇ ਸੀਜ਼ਨ ਦਾ ਆਨੰਦ ਲੈ ਸਕਦੇ ਹੋ। ਜੇਕਰ ਤੁਸੀਂ ਜਾਂ ਤੁਹਾਡਾ ਪ੍ਰੇਮੀ ਕਿਸੇ ਕਾਰਨਾਂ ਕਰਕੇ ਦੂਰ ਰਹਿੰਦਾ ਹੈ। ਇਸ ਤੋਂ ਇਲਾਵਾ ਸਿਹਤ ਸਬੰਧੀ ਕਾਰਨਾਂ ਕਰਕੇ ਤੁਸੀਂ ਆਪਣੇ ਪ੍ਰੇਮੀ ਨੂੰ ਮਿਲ ਨਹੀਂ ਸਕਦੇ ਹੋ ਤਾਂ ਤੁਸੀਂ ਵਰਚੁਅਲ ਡੇਟ ਦੇ ਰਾਹੀਂ ਇਸ ਤਿਉਹਾਰ ਦਾ ਆਨੰਦ ਲੈ ਸਕਦੇ ਹੋ। ਹਾਲਾਂਕਿ ਸਰੀਰਕ ਤੌਰ 'ਤੇ ਇਕੱਠੇ ਹੋਣ ਦਾ ਸਕ੍ਰੀਨ ਬਿਹਤਰ ਵਿਕਲਪ ਕਦੇ ਨਹੀਂ ਹੋ ਸਕਦੀ ਪਰ ਫਿਰ ਵੀ ਤੁਸੀਂ ਗੱਲਬਾਤ ਕਰਕੇ ਜੀਵਨ ਦੇ ਪਲਾਂ ਦਾ ਆਨੰਦ ਲੈ ਸਕਦੇ ਹੋ। ਤੁਸੀਂ ਆਪਣੇ ਪ੍ਰੇਮੀ ਦਾ ਮਨਪਸੰਦ ਖਾਣਾ ਐਪ ਦੇ ਮਾਧਿਅਮ ਨਾਲ ਡਿਲਿਵਰ ਵਰਚੁਅਲ ਮਾਧਿਅਮ ਨਾਲ ਖਾਣੇ ਦਾ ਆਨੰਦ ਵੀ ਲੈ ਸਕਦੀ ਹੋ। ਦੂਰੀ ਦੇ ਬਾਵਜੂਦ ਤੁਸੀਂ ਵਰਚੁਅਲ ਮਾਧਿਅਮ ਨਾਲ ਰਾਤ ਦਾ ਡਿਨਰ ਇਕੱਠੇ ਕਰ ਸਕਦੇ ਹੋ ਅਤੇ ਕੋਰੋਨਾ ਦੇ ਸਮੇਂ 'ਚ ਵੀ ਇਕੱਠੇ ਹੋਣ ਦਾ ਅਹਿਸਾਸ ਕਰ ਸਕਦੇ ਹੋ ਅਤੇ ਸਮੇਂ ਨੂੰ ਆਨੰਦਮਈ ਅਤੇ ਯਾਦਗਾਰ ਬਣਾ ਸਕਦੇ ਹੋ। 
ਇਕੱਠੇ ਘੁੰਮਣ ਜਾਓ
ਜੇਕਰ ਤੁਸੀਂ ਇਕ ਹੀ ਸ਼ਹਿਰ 'ਚ ਰਹਿੰਦੇ ਹੋ ਅਤੇ ਉਸ ਦਿਨ ਨੂੰ ਇਕੱਠੇ ਰਹਿ ਕੇ ਮਨਾਉਣਾ ਚਾਹੁੰਦੇ ਹੋ ਤਾਂ ਸ਼ਹਿਰ ਦੇ ਬਾਜ਼ਾਰਾਂ, ਰੈਸਤਰਾਂ ਦੀ ਭੀੜ ਦੀ ਜਗ੍ਹਾ ਨਹੀਂ ਸਗੋਂ ਖੁੱਲ੍ਹੀ ਥਾਂ ਜਿਵੇਂ ਪਾਰਕ, ਹੀਲ ਸਟੇਸ਼ਨ, ਸਮੁੰਦਰ ਕਿਨਾਰੇ ਪਿਕਨਿਕ ਮਨਾ ਸਕਦੇ ਹੋ। ਤੁਸੀਂ ਆਪਣਾ ਮਨਪਸੰਦ ਖਾਣਾ, ਡਰਿੰਕਸ ਆਦਿ ਖੁੱਲ੍ਹੇ ਆਸਮਾਨ 'ਚ ਭਰਪੂਰ ਆਨੰਦ ਮਾਣ ਸਕਦੇ ਹੋ।  

PunjabKesari
ਕੈਂਪਿੰਗ ਟਰਿੱਪ ਦਾ ਲਓ ਮਜ਼ਾ
ਆਪਣੇ ਖੂਬਸੂਰਤ ਪਲਾਂ ਨੂੰ ਕੋਰੋਨਾ ਦੇ ਡਰ ਦੇ ਸਾਏ ਤੋਂ ਦੂਰ ਮਨਾਉਣ ਲਈ ਤੁਸੀਂ ਕੈਂਪਿੰਗ ਟਰਿੱਪ 'ਤੇ ਵੀ ਜਾ ਸਕਦੇ ਹੋ। ਜੇਕਰ ਤੁਸੀਂ ਦੋਵੇਂ ਐਡਵੈਂਚਰ ਟਰਿੱਪ 'ਤੇ ਜਾਂਦੇ ਹੋ ਤਾਂ ਇਸ ਨਾਲ ਤੁਹਾਡੇ ਰਿਸ਼ਤੇ ਹੋਰ ਬਿਹਤਰ ਹੋਣਗੇ ਅਤੇ ਦੋਵਾਂ ਦੇ ਵਿਚਾਲੇ ਪਿਆਰ ਦਾ ਅਹਿਸਾਸ ਵੀ ਵਧੇਗਾ। 
ਮੈਸੇਜ ਰਾਹੀਂ ਭਾਵਨਾਵਾਂ ਕਰੋ ਜ਼ਾਹਿਰ
ਜੇਕਰ ਤੁਸੀਂ ਦੂਜੇ ਸ਼ਹਿਰ 'ਚ ਰਹਿ ਰਹੇ ਹੋ ਤਾਂ ਤੁਸੀਂ ਵਟਸਐਪ ਜਾਂ ਐੱਸ.ਐੱਮ.ਐੱਸ ਰਾਹੀਂ ਆਪਣੀਆਂ ਭਾਵਨਾਵਾਂ ਜ਼ਾਹਿਰ ਕਰਕੇ ਆਪਣੇ ਪਾਰਟਨਰ ਦਾ ਵਰਚੁਅਲ ਆਲਿੰਗਨ (ਜੱਫੀ) ਕਰ ਸਕਦੀ ਹੈ। ਆਪਣੇ ਪਾਰਟਨਰ ਨੂੰ ਰੋਮਾਂਟਿਕ ਕਵਿਤਾ ਜਾਂ ਸ਼ਾਇਰੀ ਭੇਜ ਕੇ ਇਨ੍ਹਾਂ ਪਲਾਂ ਨੂੰ ਖੁਸ਼ਨੁਮਾ ਬਣਾ ਸਕਦੇ ਹੋ। 
ਪਾਰਟਨਰ ਦੀ ਪਸੰਦੀਦਾ ਡਿਸ਼ ਬਣਾ ਕੇ ਕਰੋ ਖੁਸ਼
ਜੇਕਰ ਤੁਸੀਂ ਮੈਰਿਡ ਹੋ ਤਾਂ ਇਸ ਦਿਨ ਨੂੰ ਯਾਦਗਾਰ ਬਣਾਉਣ ਲਈ ਘਰ 'ਚ ਉਨ੍ਹਾਂ ਦੀ ਪਸੰਦ ਦੀ ਡਿਸ਼ ਬਣਾ ਕੇ ਖਵਾਓ। ਇਸ ਤੋਂ ਇਲਾਵਾ ਤੁਸੀਂ ਆਪਣੇ ਹੱਥਾਂ ਨਾਲ ਕੇਕ ਜਾਂ ਕੁਕੀਜ਼ ਬਣਾ ਕੇ ਵੀ ਪਾਰਟਨਰ ਦੇ ਮੂਡ ਨੂੰ ਬਦਲ ਸਕਦੇ ਹੋ। 

PunjabKesari
ਵੈਲੇਂਟਾਈਨ ਨਾਈਟ ਵੀ ਹੋ ਖ਼ਾਸ
ਇਸ ਦਿਨ ਨੂੰ ਖ਼ਾਸ ਬਣਾਉਣ ਲਈ ਵੈਲੇਂਟਾਈਨ ਨਾਈਟ ਨੂੰ ਪਾਰਟਨਰ ਦੇ ਨਾਲ ਘਰ ਹੀ ਆਪਣੇ ਪਸੰਦੀਦਾ ਰੈਸਟੋਰੈਂਟ ਤੋਂ ਫੈਂਸੀ ਡਿਨਰ ਮੰਗਵਾ ਕੇ ਰੋਮਾਂਟਿਕ ਮੂਵੀ ਦਾ ਮਜ਼ਾ ਲਓ ਅਤੇ ਪਿਆਰ ਦਾ ਇਜ਼ਹਾਰ ਕਰੋ। ਤੁਹਾਨੂੰ ਨੈੱਟਫਿਲਕਸ, ਐਮਾਜ਼ਾਨ, ਹੌਟਸਟਾਰ ਵਰਗੀ ਆਨਲਾਈਨ ਮੂਵੀ ਸਟਰੀਮਿੰਗ ਐਪ 'ਤੇ ਬਹੁਤ ਸਾਰੀਆਂ ਫਿਲਮਾਂ ਮਿਲ ਜਾਣਗੀਆਂ। 
ਤੋਹਫ਼ੇ ਦੇ ਕੇ ਕਰੋ ਪਿਆਰ ਦਾ ਇਜ਼ਹਾਰ
ਤੁਸੀਂ ਆਪਣੇ ਪਾਰਟਨਰ ਨੂੰ ਵੈਲੇਂਨਟਾਈਨ ਥੀਮ 'ਤੇ ਆਧਾਰਿਤ ਪੇਂਟਿੰਗ, ਫੋਟੋ ਫਰੇਮ, ਕਿਚਨ ਆਈਟਮ ਜਾਂ ਉਸ ਦੀ ਪਸੰਦ ਦੀ ਕੋਈ ਚੀਜ਼ ਖਰੀਦ ਕੇ ਦੇ ਸਕਦੇ ਹਨ। 
ਅਜਿਹਾ ਕਰਨ ਨਾਲ ਤੁਹਾਡਾ ਵੈਲੇਂਨਟਾਈਨ ਡੇਅ ਯਾਦਗਰ ਬਣ ਜਾਵੇਗਾ। 
ਔਰਤਾਂ ਨੂੰ ਸੋਨੇ ਦੀ ਗਹਿਣੇ ਕਾਫੀ ਪਸੰਦ ਹੁੰਦੇ ਹਨ। ਤੁਸੀਂ ਆਪਣੇ ਪਾਰਟਨਰ ਨੂੰ ਰਿੰਗ, ਈਅਰ ਰਿੰਗ ਜਾਂ ਗਲੇ ਦੀ ਚੇਨ ਗਿਫ਼ਟ ਕਰ ਸਕਦੇ ਹੋ। ਅਜਿਹਾ ਕਰਨ ਨਾਲ ਪਾਰਟਨਰ ਦੇ ਲਈ ਵੈਲੇਂਨਟਾਈਨ ਡੇਅ ਯਾਦਗਾਰ ਹੋ ਜਾਵੇਗਾ।
ਸ਼ਹਿਨਾਜ਼ ਹੁਸੈਨ


Aarti dhillon

Content Editor

Related News