ਗਰਮੀਆਂ ''ਚ ਵਾਲਾਂ ਨੂੰ ਨਹੀਂ ਪਵੇਗੀ Extra Care ਦੀ ਲੋੜ, ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ ਟਿਪਸ

Saturday, Apr 08, 2023 - 01:29 PM (IST)

ਗਰਮੀਆਂ ''ਚ ਵਾਲਾਂ ਨੂੰ ਨਹੀਂ ਪਵੇਗੀ Extra Care ਦੀ ਲੋੜ, ਅਪਣਾਓ ਸ਼ਹਿਨਾਜ਼ ਹੁਸੈਨ ਦੇ ਇਹ ਟਿਪਸ

ਮੁੰਬਈ- ਗਰਮੀਆਂ 'ਚ ਵਾਲਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਹੁੰਦੀ ਹੈ। ਜ਼ਿਆਦਾ ਨਮੀ ਅਤੇ ਗਰਮੀ ਵਾਲਾਂ ਦੀ ਸਿਹਤ ਨੂੰ ਪ੍ਰਭਾਵਿਤ ਕਰਦੀ ਹਨ। ਜ਼ਿਆਦਾ ਨਮੀ ਨਾਲ ਵਾਲਾਂ ਦੀਆਂ ਲਟਾਂ 'ਚ ਖਿੱਚਾਅ ਆਉਂਦਾ ਹੈ, ਇਸ ਦੇ ਨਾਲ ਹੀ ਤੇਜ਼ ਗਰਮੀ ਅਤੇ ਧੁੱਪ ਨਾਲ ਵਾਲ ਸਖ਼ਤ ਅਤੇ ਬੇਜ਼ਾਨ ਦਿੱਖਣ ਲੱਗਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਗਰਮੀਆਂ 'ਚ ਵਾਲ ਸਭ ਤੋਂ ਜ਼ਿਆਦਾ ਝੜਦੇ ਹਨ। ਗਰਮੀਆਂ ਦੇ ਦੌਰਾਨ ਸਿਰ 'ਤੇ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ ਜਿਸ ਨਾਲ ਸਿੱਕਰੀ ਪੈਦਾ ਹੋ ਸਕਦੀ ਹੈ ਅਤੇ ਸਿਰ ਗੰਦਾ ਲੱਗਦਾ ਹੈ ਅਤੇ ਵਾਲਾਂ ਨੂੰ ਹਰ ਦਿਨ ਧੋਣ ਦੀ ਇੱਛਾ ਹੁੰਦੀ ਹੈ, ਪਰ ਇਹ ਸਹੀ ਨਹੀਂ ਹੈ। ਰੋਜ਼ ਵਾਲ ਧੋਣ ਨਾਲ ਵਾਲਾਂ ਦਾ ਕੁਦਰਤੀ ਤੇਲ ਖਤਮ ਹੋ ਜਾਂਦਾ ਹੈ, ਇਸ ਲਈ ਗਰਮੀਆਂ 'ਚ ਹਫ਼ਤੇ 'ਚ ਘੱਟ ਤੋਂ ਘੱਟ 2-3 ਵਾਰ ਹੀ ਵਾਲ ਧੋਣੇ ਚਾਹੀਦੇ ਹਨ ਤਾਂ ਜੋ ਵਾਲਾਂ 'ਚੋਂ ਗੰਦਗੀ ਸਾਫ਼ ਹੋ ਜਾਵੇ ਅਤੇ ਵਾਲ ਸੰਘਣੇ ਅਤੇ ਲੰਬੇ ਨਜ਼ਰ ਆਉਣ ਪਰ ਵਾਲਾਂ ਨੂੰ ਧੋਣ ਦੇ ਨਾਲ ਹੀ ਸੁਕਾਉਣ ਦਾ ਸਹੀ ਤਰੀਕਾ ਵੀ ਆਉਣਾ ਚਾਹੀਦਾ ਹੈ। 

ਇਹ ਵੀ ਪੜ੍ਹੋ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 32.9 ਕਰੋੜ ਡਾਲਰ ਘਟਿਆ

PunjabKesari
ਧੋਣ ਤੋਂ ਬਾਅਦ ਕਰੋ ਇਹ ਕੰਮ
ਗਰਮੀਆਂ 'ਚ ਵਾਲ ਧੋਣ ਤੋਂ ਬਾਅਦ ਉਨ੍ਹਾਂ ਨੂੰ ਸੁਲਝਾਉਣ 'ਚ ਕਾਫ਼ੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਹਮੇਸ਼ਾ ਵਾਲ ਦੋ-ਮੂੰਹੇ ਹੋ ਜਾਂਦੇ ਹਨ। ਆਪਣੇ ਵਾਲਾਂ ਨੂੰ ਸੁੰਦਰ ਬਣਾਏ ਰੱਖਣ ਲਈ ਸਭ ਤੋਂ ਉਪਯੁਕਤ ਤਰੀਕਾ ਹੈ, ਉਨ੍ਹਾਂ ਨੂੰ ਨਿਯਮਿਤ ਰੂਪ ਨਾਲ ਧੋਣਾ ਅਤੇ ਫਿਰ ਚੰਗੀ ਤਰ੍ਹਾਂ ਨਾਲ ਕੁਦਰਤੀ ਤੌਰ 'ਤੇ ਸੁਕਾਉਣਾ। ਇਹ ਗਰਮੀਆਂ 'ਚ ਨਮੀ ਨਾਲ ਵਾਲਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਕਰਦਾ ਹੈ। ਜ਼ਿਆਦਾਤਰ ਔਰਤਾਂ ਵਾਲਾਂ ਨੂੰ ਧੋਣ ਤੋਂ ਬਾਅਦ ਤੌਲੀਏ ਨਾਲ ਲਪੇਟ ਲੈਂਦੀਆਂ ਹਨ। ਕਦੇ ਵੀ ਗਿੱਲੇ ਵਾਲਾਂ ਨੂੰ ਨਾ ਬੰਨ੍ਹੋ, ਅਜਿਹਾ ਕਰਨ ਨਾਲ ਵਾਲ ਸੁੱਕ ਨਹੀਂ ਪਾਉਂਦੇ ਜਿਸ ਨਾਲ ਵਾਲਾਂ 'ਚੋਂ ਬਦਬੂ ਆਉਂਦੀ ਹੈ, ਇਸ ਦੇ ਨਾਲ-ਨਾਲ ਅਜਿਹਾ ਕਰਨ ਨਾਲ ਜੂੰਆਂ ਹੋਣ ਦੀ ਵੀ ਸੰਭਾਵਨਾ ਰਹਿੰਦੀ ਹੈ। ਕੁਝ ਲੋਕ ਵਾਲਾਂ ਨੂੰ ਬਹੁਤ ਦੇਰ ਤੱਕ ਤੌਲੀਏ ਨਾਲ ਰਗੜਦੇ ਰਹਿੰਦੇ ਹਨ ਜਿਸ ਨਾਲ ਵਾਲ ਟੁੱਟਦੇ ਹਨ ਅਤੇ ਖਰਾਬ ਹੁੰਦੇ ਹਨ। ਇਸ ਦੀ ਬਜਾਏ ਇਕ ਮਾਈਕ੍ਰੋਫਾਈਬਰ ਤੌਲੀਏ ਦੀ ਵਰਤੋਂ ਕਰੋ ਜੋ ਵਾਲਾਂ ਨੂੰ ਚੰਗੀ ਤਰੀਕੇ ਨਾਲ ਸੁਕਾਉਣ 'ਚ ਮਦਦ ਕਰੇਗਾ। 

ਇਹ ਵੀ ਪੜ੍ਹੋ- ਜੌਨਸਨ ਐਂਡ ਜੌਨਸਨ ਟੈਲਕਮ ਪਾਊਡਰ ਕੈਂਸਰ ਮਾਮਲਿਆਂ 'ਚ ਪੀੜਤਾਂ ਨੂੰ 8.9 ਅਰਬ ਡਾਲਰ ਦੇਣ ਨੂੰ ਤਿਆਰ
ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ ਨਾ ਕਿ ਅਸੀਂ ਵਾਲਾਂ ਨੂੰ ਧੋਣ ਦੇ ਸਹੀ ਤਰੀਕਿਆਂ ਦੇ ਬਾਰੇ 'ਚ ਕੀ ਗੱਲ ਕਰ ਰਹੇ ਹਾਂ। ਹੈ ਨਾ? ਇਸ 'ਚ ਕਿਹੜੀ ਵੱਡੀ ਗੱਲ ਹੈ। ਇਹ ਤਾਂ ਸਭ ਤੋਂ ਆਸਾਨ ਕੰਮ ਹੈ, ਤੁਸੀਂ ਜਿਸ ਤਰ੍ਹਾਂ ਆਪਣੇ ਵਾਲਾਂ ਨੂੰ ਧੋਂਦੇ ਹੋ, ਉਸ ਨਾਲ ਇਸ ਗੱਲ 'ਤੇ ਬਹੁਤ ਅਸਰ ਪੈਂਦਾ ਹੈ ਕਿ ਤੁਹਾਡੇ ਵਾਲਾਂ ਦੇ ਲਈ ਚੰਗਾ ਦਿਨ ਹੈ ਜਾਂ ਬੁਰਾ।

PunjabKesari
ਕਿੰਝ ਧੋਣੇ ਚਾਹੀਦੇ ਹਨ ਵਾਲ?
ਵਾਲਾਂ ਨੂੰ ਧੋਣ ਲਈ ਤੁਹਾਨੂੰ ਸਭ ਤੋਂ ਪਹਿਲਾਂ ਹੇਅਰ ਟਾਈਪ ਦੇ ਹਿਸਾਬ ਨਾਲ ਸ਼ੈਂਪੂ ਨੂੰ ਚੁਣਨਾ ਜ਼ਰੂਰੀ ਹੁੰਦਾ ਹੈ। ਸ਼ੈਂਪੂ ਲਈ ਤੁਸੀਂ ਹਮੇਸ਼ਾ ਹਲਕੇ ਜਾਂ ਮਾਧਿਅਮ ਪ੍ਰਾਜੈਕਟ ਦੀ ਹੀ ਚੋਣ ਕਰੋ। ਇਸ ਤੋਂ ਬਾਅਦ ਵਾਲਾਂ ਨੂੰ ਸਹੀ ਤਰੀਕੇ ਧੋਣਾ ਜ਼ਰੂਰੀ ਹੁੰਦਾ ਹੈ ਤਾਂ ਜੋ ਤੁਹਾਡੇ ਵਾਲ ਖ਼ੂਬਸੂਰਤ ਨਜ਼ਰ ਆਉਣ। ਹੇਅਰ ਟਾਈਪ ਲਈ ਦੱਸ ਦੇਈਏ ਕਿ ਆਇਲੀ ਵਾਲਾਂ ਨੂੰ ਹਫ਼ਤੇ 'ਚ ਕਰੀਬ 3 ਵਾਰ ਤੱਕ ਧੋਣਾ ਚਾਹੀਦਾ। ਇਸ ਦੇ ਨਾਲ ਰੁੱਖੇ ਵਾਲਾਂ ਨੂੰ ਤੁਸੀਂ ਹਫ਼ਤੇ 'ਚ ਸਿਰਫ਼ ਦੋ ਵਾਰ ਹੀ ਧੋਵੋ। ਤੁਸੀਂ ਸ਼ੈਂਪੂ ਨੂੰ ਸਕੈਲਪ 'ਤੇ ਚੰਗੀ ਤਰ੍ਹਾਂ ਲਗਾਓ ਤਾਂ ਜੋ ਵਾਲਾਂ ਦੀਆਂ ਜੜ੍ਹਾਂ ਤੱਕ ਸਫ਼ਾਈ ਸੁਨਿਸ਼ਚਿਤ ਕੀਤੀ ਜਾ ਸਕੇ। 

PunjabKesari
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਵਾਲਾਂ ਨੂੰ ਧੋਣ ਲਈ ਤੁਸੀਂ ਹਮੇਸ਼ਾ ਹਲਕੇ ਹੱਥਾਂ ਦੇ ਪ੍ਰੈਸ਼ਰ ਦਾ ਇਸਤੇਮਾਲ ਕਰੋ। 
ਝੜਦੇ ਵਾਲਾਂ ਲਈ ਉਪਾਅ
ਗਿੱਲੇ ਵਾਲਾਂ 'ਤੇ ਹੇਅਰ ਬੁਰਸ਼ ਜਾਂ ਕੰਘੀ ਦੀ ਵਰਤੋਂ ਕਰਨ ਤੋਂ ਬਚੋ। ਗਿੱਲੇ ਵਾਲਾਂ ਲਈ ਤੁਸੀਂ ਚੌੜੇ ਦੰਦਾਂ ਵਾਲੀ ਕੰਘੀ ਦੀ ਵਰਤੋਂ ਕਰੋ। ਵਾਲਾਂ ਨੂੰ ਕੁਦਰਤੀ ਤੌਰ 'ਤੇ ਸੁੱਕਣ ਦਿਓ।

ਇਹ ਵੀ ਪੜ੍ਹੋ- ਭਾਰਤ ਨੇ ਇਲੈਕਟ੍ਰਿਕ ਵਾਹਨ ਅਪਣਾਉਣ ਲਈ ਮਜ਼ਬੂਤ ਚਾਰਜਿੰਗ ਬੁਨਿਆਦੀ ਢਾਂਚਾ ਜ਼ਰੂਰੀ : ਈਥਰ ਐਨਰਜੀ
ਵਾਲ ਧੋਣ ਤੋਂ ਪਹਿਲਾਂ ਇਹ ਕਰੋ
ਆਮ ਤੋਂ ਤੇਲਯੁਕਤ ਵਾਲਾਂ ਨੂੰ ਧੋਣ ਤੋਂ ਇਕ ਰਾਤ ਪਹਿਲਾਂ ਹਲਕੇ ਹੱਥਾਂ ਨਾਲ ਵਾਲਾਂ ਨੂੰ ਤੇਲ ਲਗਾਓ। ਇਹ ਵਾਲਾਂ ਨੂੰ ਪੋਸ਼ਣ ਦੇਣ 'ਚ ਮਦਦ ਕਰੇਗਾ। ਇਸ ਤੋਂ ਇਲਾਵਾ ਤੁਸੀਂ ਆਮ ਤੋਂ ਸੁੱਕੇ ਵਾਲਾਂ 'ਤੇ ਦਹੀਂ ਲਗਾ ਸਕਦੇ ਹੋ ਅਤੇ ਲਗਭਗ 30 ਮਿੰਟਾਂ ਤੱਕ ਵਾਲਾਂ 'ਤੇ ਦਹੀਂ ਲਗਾਉਣ ਤੋਂ ਬਾਅਦ ਪਾਣੀ ਨਾਲ ਧੋ ਸਕਦੇ ਹੋ। ਤੇਲਯੁਕਤ ਵਾਲਾਂ ਲਈ ਤੁਸੀਂ ਆਂਡੇ ਦੇ ਸਫੇਦ ਹਿੱਸੇ ਨੂੰ ਕੱਢ ਕੇ ਲਗਾ ਸਕਦੇ ਹੋ। ਦੱਸ ਦਈਏ ਕਿ ਇਸ ਨਾਲ ਵਾਲਾਂ ਦੀ ਡੂੰਘੀ ਸਫ਼ਾਈ 'ਚ ਮਦਦ ਮਿਲੇਗੀ। ਦੂਜੇ ਪਾਸੇ ਸੁੱਕੇ ਵਾਲਾਂ 'ਤੇ ਤੁਸੀਂ ਆਂਡੇ ਦੇ ਪੀਲੇ ਹਿੱਸੇ ਨੂੰ ਕੱਢ ਕੇ ਲਗਾ ਸਕਦੇ ਹੋ। ਇਹ ਤੁਹਾਡੇ ਵਾਲਾਂ ਨੂੰ ਪੋਸ਼ਣ ਦੇਣ 'ਚ ਮਦਦ ਕਰੇਗਾ।

PunjabKesari
ਇੰਝ ਸੁਕਾਓ ਵਾਲ
ਧੋਣ ਤੋਂ ਬਾਅਦ ਪਰਫੈਕਟ ਸਟਾਈਲਿੰਗ ਦੇਣ ਲਈ ਤੁਹਾਨੂੰ ਇਸ ਨੂੰ ਚੰਗੀ ਤਰ੍ਹਾਂ ਸੁਕਾਉਣਾ ਵੀ ਜ਼ਰੂਰੀ ਹੁੰਦਾ ਹੈ। ਦੱਸ ਦੇਈਏ ਕਿ ਤੁਸੀਂ ਵਾਲਾਂ ਨੂੰ ਸੁਕਾਉਣ ਲਈ ਬਲੋ ਡ੍ਰਾਇਅਰ ਦੀ ਵਰਤੋਂ ਕਰ ਸਕਦੇ ਹੋ। ਦੂਜੇ ਪਾਸੇ ਤੁਸੀਂ ਛੋਟੇ ਵਾਲਾਂ ਨੂੰ ਉਂਗਲਾਂ ਦੀ ਮਦਦ ਨਾਲ ਵੱਖ ਕਰਕੇ ਆਸਾਨੀ ਨਾਲ ਸੁੱਕਾ ਸਕਦੇ ਹੋ, ਪਰ ਲੰਬੇ ਅਤੇ ਭਾਰੀ ਵਾਲਾਂ ਨੂੰ ਸੁਕਾਉਣ ਲਈ, ਤੁਹਾਨੂੰ ਬਲੋ ਡ੍ਰਾਇਅਰ ਦੇ ਨਾਲ-ਨਾਲ ਸਟਾਈਲਿੰਗ ਕੰਘੀ ਦੀ ਜ਼ਰੂਰਤ ਹੋਵੇਗੀ। ਇਸ ਦੇ ਨਾਲ ਹੀ ਤੁਸੀਂ ਸਟਾਈਲਿੰਗ ਬੁਰਸ਼ ਦੀ ਮਦਦ ਵੀ ਲੈ ਸਕਦੇ ਹੋ। ਸਭ ਤੋਂ ਪਹਿਲਾਂ ਵਾਲਾਂ ਦੇ ਪਤਲੇ ਹਿੱਸੇ ਬਣਾਓ ਅਤੇ ਇੱਕ ਹਿੱਸੇ ਨੂੰ ਛੱਡ ਕੇ, ਬਾਕੀ ਦੇ ਵਾਲਾਂ ਦੇ ਕਲਿੱਪ ਨਾਲ ਬੰਨ੍ਹੋ। ਹੁਣ ਡ੍ਰਾਇਅਰ ਨੂੰ ਵਾਲਾਂ ਤੋਂ ਥੋੜ੍ਹੀ ਦੂਰੀ 'ਤੇ ਰੱਖ ਕੇ ਡ੍ਰਾਇਅਰ ਦੀ ਮਦਦ ਨਾਲ ਹੌਲੀ-ਹੌਲੀ ਸੁਕਾਓ। ਹੌਲੀ-ਹੌਲੀ ਤੁਸੀਂ ਵਾਲਾਂ ਨੂੰ ਵੀ ਇਸੇ ਤਰ੍ਹਾਂ ਸੁਕਾ ਸਕਦੇ ਹੋ। ਅੰਤ 'ਚ ਉਂਗਲਾਂ ਦੀ ਮਦਦ ਨਾਲ ਵਾਲਾਂ ਨੂੰ ਸਟਾਈਲ ਕਰੋ ਤਾਂ ਜੋ ਸਾਰੇ ਵਾਲ ਇਕੱਠੇ ਮਿਲ ਕੇ ਸੰਘਣੇ ਦਿਖਾਈ ਦੇਣ।

ਲੇਖਕਾ ਇੱਕ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੁੰਦਰਤਾ ਮਾਹਿਰ ਵਜੋਂ ਜਾਣੀ ਜਾਂਦੀ ਹੈ ਅਤੇ ਹਰਬਲ ਕੁਈਨ ਵਜੋਂ ਮਸ਼ਹੂਰ ਹੈ। 

ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ। 

 


author

Aarti dhillon

Content Editor

Related News