ਸਕੂਲ ਜਾਣ ਲਈ ਬੱਚਿਆਂ ਨੂੰ ਕਰੋ ਤਿਆਰ, ਵਿਵਹਾਰ ਵਿੱਚ ਲਿਆਓ ਇਹ ਤਬਦੀਲੀ

Thursday, May 28, 2020 - 02:27 PM (IST)

ਪੂਜਾ ਸ਼ਰਮਾ
9914459033

ਕੋਰੋਨਾ ਮਹਾਮਾਰੀ ਪੂਰੇ ਸੰਸਾਰ ਦੇ 213 ਦੇਸ਼ਾਂ ਲਈ ਚੁਣੌਤੀ ਦਾ ਵਿਸ਼ਾ ਬਣੀ ਹੋਈ ਹੈ। ਇਸ ਸਮੇਂ ਸੰਸਾਰ ਭਰ ਵਿੱਚ ਲੱਖਾਂ ਲੋਕ ਇਸ ਬੀਮਾਰੀ ਤੋਂ ਪੀੜਤ ਹੋ ਚੁੱਕੇ ਹਨ। ਜੇ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਇਸ ਸਮੇਂ ਲੱਖਾਂ ਬੰਦੇ ਕੋਵਿਡ-19 ਦੀ ਚਪੇਟ ਵਿਚ ਆ ਚੁੱਕੇ ਹਨ ਅਤੇ ਕਈ ਬੰਦੇ ਆਪਣੀ ਜਾਨ ਗੁਆ ਬੈਠੇ ਹਨ। ਇਸ ਸਮੇਂ ਵਿਸ਼ਵ ਦੇ ਹਰ ਦੇਸ਼ ਲਈ ਸਥਿਤੀ ਬਹੁਤ ਚਿੰਤਾਜਨਕ ਬਣੀ ਹੋਈ ਹੈ। ਸਾਰੇ ਦੇਸ਼ਾਂ ਦੇ ਵਿਗਿਆਨਕ ਇਸ ਮਹਾਮਾਰੀ ਦਾ ਇਲਾਜ ਲੱਭਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੇ ਹਨ। ਫਿਲਹਾਲ ਇਸ ਬੀਮਾਰੀ ’ਤੇ ਕਾਬੂ ਪਾਉਣ ਦਾ ਇਕੋ ਇੱਕ ਹੀਲਾ ਤਾਲਾਬੰਦੀ ਹੈ, ਜਿਸ ਦੀ ਪਾਲਣਾ ਸਾਰੇ ਦੇਸ਼ ਕਰ ਰਹੇ ਹਨ।

ਸਾਰੇ ਦੇਸ਼ ਦੇ ਸਕੂਲ-ਕਾਲਜ ਉਸ ਸਮੇਂ ਤੋਂ ਹੀ ਬੰਦ ਹਨ। ਜਿਸ ਸਮੇਂ ਤਾਲਾਬੰਦੀ ਦੈ ਐਲਾਨ ਕੀਤਾ ਗਿਆ ਸੀ, ਉਸ ਸਮੇਂ ਵੱਖ-ਵੱਖ ਸੂਬਿਆਂ ਵਿਚ ਬੋਰਡ ਦੀਆਂ ਪ੍ਰੀਖਿਆਵਾਂ ਚੱਲ ਰਹੀਆਂ ਸਨ। ਅਜੇ ਵੀ ਬੱਚੇ ਇਸ ਇੰਤਜ਼ਾਰ ਵਿੱਚ ਹਨ ਕਿ ਕਦੋਂ ਤਾਲਾਬੰਦੀ ਖੁੱਲ੍ਹੇਗੀ ਅਤੇ ਉਹ ਪ੍ਰੀਖਿਆ ਵਿੱਚ ਬੈਠਣਗੇ। ਇਸ ਸਮੇਂ ਅਧਿਆਪਕ ਘਰ ਬੈਠੇ ਹੀ ਬੱਚਿਆਂ ਨਾਲ ਆਨ-ਲਾਈਨ ਜੁੜੇ ਹੋਏ ਹਨ। ਅਧਿਆਪਕ ਸਾਹਿਬਾਨ ਉਨ੍ਹਾਂ ਨੂੰ ਜੂਮ ਐਪ ਰਾਹੀਂ ਪੜ੍ਹਾ ਰਹੇ ਹਨ ਅਤੇ ਗੂਗਲ ਫਾਰਮ, ਪੀ.ਪੀ.ਟੀ.,ਪੀ.ਡੀ.ਐੱਫ ਅਤੇ ਵਰਡ ਫਾਈਲ ਦੁਆਰਾ ਲੋੜੀਂਦੀ ਸਮੱਗਰੀ ਭੇਜ ਰਹੇ ਹਨ, ਜੋ ਬਹੁਤ ਸ਼ਲਾਘਾਯੋਗ ਉਪਰਾਲਾ ਹੈ।

ਪੜ੍ਹੋ ਇਹ ਵੀ - ਵਿਰਸੇ ਤੇ ਕੁਦਰਤ ਦਾ ਕਲਾਕਾਰ ਖੁਸ਼ਪ੍ਰੀਤ ਸਿੰਘ ਕਾਉਣੀ ਤਾਲਾਬੰਦੀ ਦੇ ਸਦਉਪਯੋਗ ਦੀ ਬਣਿਆ ਮਿਸਾਲ

ਪੜ੍ਹੋ ਇਹ ਵੀ - 95 ਸਾਲਾਂ ਦੇ ਨੌਜਵਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਨਾਲ ਜੁੜੀਆਂ ਕੁਝ ਮਿੱਠੀਆ ਯਾਦਾਂ 

ਹੌਲੀ-ਹੌਲੀ ਹੁਣ ਤਾਲਾਬੰਦੀ ਵਿਚ ਢਿੱਲ ਦੇਣੀ ਸ਼ੁਰੂ ਹੋ ਗਈ ਹੈ ਅਤੇ ਇਸ ਨਾਲ ਬੱਚਿਆਂ ਅਤੇ ਮਾਪਿਆਂ ਦੇ ਮਨ ਵਿੱਚ ਵੀ ਉਮੀਦ ਪੈਦਾ ਹੋ ਗਈ ਹੈ ਕਿ ਜਲਦੀ ਹੀ ਸਕੂਲ, ਕਾਲਜ਼ ਖੁੱਲ ਜਾਣਗੇ। ਸਕੂਲ ਕਾਲਜ ਖੁੱਲ੍ਹਣ ਤੋਂ ਬਾਅਦ ਹੋਰ ਵੀ ਚੇਤੰਨ ਰਹਿਣ ਦੀ ਲੋੜ ਹੈ। ਸਾਨੂੰ ਬੱਚਿਆਂ ਨੂੰ ਹੁਣ ਤੋਂ ਹੀ ਮਾਨਸਿਕ ਰੂਪ ਵਿੱਚ ਤਿਆਰ ਕਰਨਾ ਚਾਹੀਦਾ ਹੈ ਕਿ ਸਕੂਲ ਖੁਲ੍ਹਣ ਤੋਂ ਬਾਅਦ ਉਨ੍ਹਾਂ ਦੇ ਵਿਵਹਾਰ ਵਿਚ ਕੀ ਤਬਦੀਲੀਆਂ ਆਉਣੀਆਂ ਚਾਹੀਦੀਆਂ ਹਨ। ਆਓ ਅਸੀਂ ਜਾਣਦੇ ਹਾਂ ਕਿ ਬੱਚਿਆਂ ਨੂੰ ਕੀ ਸਮਝਾਇਆ ਜਾਵੇ...

1. ਸਭ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਮਾਸਕ ਨਾਲ ਢੱਕ ਕੇ ਰੱਖਣਾ ਸਮੇਂ ਦੀ ਲੋੜ ਹੈ।
2. ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਲਾਜ਼ਮੀ ਬਣਦੀ ਹੈ। ਸਕੂਲ ਖੋਲ੍ਹਣ ਤੋਂ ਬਾਅਦ ਚਾਹੇ ਉਹ ਪ੍ਰਾਰਥਨਾ ਸਭਾ ਹੋਵੇ, ਕਲਾਸ ਰੂਮ, ਲਾਇਬਰੇਰੀ ਜਾਂ ਖੇਡ ਦਾ ਮੈਦਾਨ ਬੱਚਿਆਂ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਪਵੇਗੀ।
3. ਆਪਣੇ ਦੋਸਤਾਂ ਜਾਂ ਸਹਿਪਾਠੀਆਂ ਨੂੰ ਮਿਲਣ ਸਮੇਂ ਹੱਥ ਜੋੜ ਕੇ ਨਮਸਕਾਰ ਕਰਨ ਦੀ ਆਦਤ ਵਿਕਸਿਤ ਕਰ ਲਈ ਜਾਵੇ ਬਜਾਏ ਇਸਦੇ ਕਿ ਹੱਥ ਮਿਲਾਉਣ ਜਾਂ ਗਲੇ ਮਿਲਣ।
4. ਆਪਣੇ ਦੋਸਤਾਂ ਨਾਲ ਕਾਪੀ ਪੈੱਨ ਆਦਿ ਸ਼ੇਅਰ ਨਾ ਕਰਨ।
5. ਬੱਚਿਆਂ ਕੋਲ ਸੈਨੇਟਾਈਜ਼ਰ ਜਾਂ ਸਾਬਣ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਜੋ ਸਮੇਂ-ਸਮੇਂ ਤੇ ਆਪਣੇ ਹੱਥ ਧੋਂਦੇ ਰਹਿਣ।
6. ਬੱਚੇ ਅਕਸਰ ਆਪਣੇ ਦੋਸਤਾਂ ਨਾਲ ਖਾਣਾ ਮਿਲ ਜੁਲ ਕੇ ਖਾਂਦੇ ਹਨ ਪਰ ਹੁਣ ਉਨ੍ਹਾਂ ਨੂੰ ਇਹ ਆਦਤ ਬਦਲਣੀ ਪਵੇਗੀ। ਇਹ ਸਮੇਂ ਦੀ ਨਜ਼ਾਕਤ ਹੈ।
7. ਸਭ ਤੋਂ ਜ਼ਰੂਰੀ ਗੱਲ ਜਿਸ ਬੱਚੇ ਦੀ ਸਿਹਤ ਖਰਾਬ ਹੋਵੇ ਆਮ ਖਾਂਸੀ, ਜੁਕਾਮ, ਬੁਖ਼ਾਰ ਆਦਿ ਹੋਣ ਉਸ ਨੂੰ ਸਕੂਲ ਨਹੀਂ ਜਾਣਾ ਚਾਹੀਦਾ ਜਿੰਨੀ ਦੇਰ ਤੱਕ ਉਹ ਸਿਹਤਮੰਦ ਨਹੀਂ ਹੁੰਦਾ।

ਪੜ੍ਹੋ ਇਹ ਵੀ - ਬਠਿੰਡਾ: ਸਿਵਲ ਹਸਪਤਾਲ ’ਚ ਡਾਕਟਰਾਂ ਦੇ ਸਾਹਮਣੇ ਉਡੀਆਂ ਸੋਸ਼ਲ ਡਿਸਟੈਂਸ ਦੀਆਂ ਧੱਜੀਆਂ (ਤਸਵੀਰਾਂ)

ਪੜ੍ਹੋ ਇਹ ਵੀ - ਨਵੀਂ ਖੋਜ : ਲਾਗ ਲੱਗਣ ਤੋਂ 11 ਦਿਨ ਬਾਅਦ ਮਰੀਜ਼ ਨਹੀਂ ਫੈਲਾ ਸਕਦਾ ਕੋਰੋਨਾ (ਵੀਡੀਓ)

PunjabKesari

ਇਸ ਤਰ੍ਹਾਂ ਕੁਝ ਸਾਵਧਾਨੀਆਂ ਦਾ ਪਾਲਣ ਕਰਨਾ ਬਣਦਾ ਹੈ, ਜਿੰਨੀ ਦੇਰ ਤੱਕ ਸਾਡਾ ਦੇਸ਼ ਇਸ ਮਹਾਂਮਾਰੀ ਤੋਂ ਨਿਜਾਤ ਨਹੀਂ ਪਾ ਲੈਂਦਾ। ਸਾਨੂੰ ਆਪਣੇ ਘਰ ਦੀ ਤਰ੍ਹਾਂ ਸਕੂਲ ਨੂੰ ਵੀ ਸਾਫ-ਸੁਥਰਾ ਰੱਖਣਾ ਚਾਹੀਦਾ ਹੈ। ਤਾਲਾਬੰਦੀ ਖੋਲ੍ਹਣ ਤੋਂ ਬਾਅਦ ਪੂਰੀ ਸਾਵਧਾਨੀ ਨਾਲ ਸਕੂਲ ਤੋਂ ਘਰ ਅਤੇ ਘਰੋਂ ਸਕੂਲ ਜਾਣਾ ਬਣਦਾ ਹੈ। ਹਰ ਥਾਂ ’ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਕਰਨੀ ਚਾਹੀਦੀ ਹੈ। ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਹਰ ਪਲ ਸੁਚੇਤ ਰਹਿਣਾ ਚਾਹੀਦਾ ਹੈ। ਉਮੀਦ ਹੈ ਕਿ ਜਦੋਂ ਬੱਚੇ ਸਕੂਲ ਜਾਣਗੇ, ਉਹ ਇਨ੍ਹਾਂ ਸਾਰੀਆਂ ਗੱਲਾਂ ਦਾ ਚੰਗੀ ਤਰ੍ਹਾਂ ਪਾਲਨ ਕਰਨਗੇ, ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੇ ਪਰਿਵਾਰ, ਸਮਾਜ ਅਤੇ ਦੇਸ਼ ਲਈ ਬਹੁਤ ਅਹਿਮ ਹੈ।

‘ਐਸਿਡਿਟੀ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖੇ, ਹੋਣਗੇ ਲਾਹੇਵੰਦ ਸਿੱਧ


rajwinder kaur

Content Editor

Related News