ਪੈਸੇ ਦੇ ਮਾਮਲੇ ’ਚ ‘ਕੰਜੂਸ’ ਹੋਣ ਦੇ ਨਾਲ-ਨਾਲ ‘ਗੁੱਸੇ’ ਵਾਲੇ ਹੁੰਦੇ ਹਨ ਇਸ ਅੱਖਰ ਦੇ ਲੋਕ

09/04/2020 6:22:56 PM

ਜਲੰਧਰ - ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਕਿਸੇ ਵੀ ਸ਼ਖਸ ਨੂੰ ਜਦੋਂ ਮਿਲਦੇ ਹਾਂ ਤਾਂ ਉਸ ਨਾਲ ਗੱਲਬਾਤ ਜ਼ਰੂਰ ਕਰਦੇ ਹਾਂ। ਇਸ ਦੇ ਗੱਲਬਾਤ ਕਰਨ ਦੇ ਢੰਗ ਤੋਂ ਉਸਦੇ ਸੁਭਾਅ ਬਾਰੇ ਪਤਾ ਲੱਗ ਜਾਂਦਾ ਹੈ। ਗੱਲਬਾਤ ਕਰਨ ’ਚ ਕਈ ਲੋਕ ਬਹੁਤ ਚੰਗੇ ਹੁੰਦੇ ਹਨ ਅਤੇ ਕਈ ਬਹੁਤ ਬੁਰੇ। ਅਜਿਹੇ ’ਚ ਕਿਸੇ ਸ਼ਖਸ ਦੇ ਨਾਂ ਦਾ ਪਹਿਲਾਂ ਅੱਖਰ ਵੀ ਉਸ ਦੇ ਸੁਭਾਅ ’ਤੇ ਡੂੰਘਾ ਪ੍ਰਭਾਵ ਪਾਉਂਦਾ ਹੈ, ਜੋ ਉਸਦੀ ਸ਼ਖਸੀਅਤ ਬਾਰੇ ਬਹੁਤ ਕੁਝ ਦੱਸਦਾ ਹੈ। ਇਸ ਲਈ, ਅੱਜ ਅਸੀਂ ਤੁਹਾਨੂੰ ਉਨ੍ਹਾਂ ਕੁੜੀਆਂ ਦੇ ਸੁਭਾਅ, ਆਦਤਾਂ ਅਤੇ ਹੋਰ ਚੰਗੇ ਅਤੇ ਮਾੜੇ ਗੁਣਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਅੰਗ੍ਰੇਜ਼ੀ ਦੇ ‘S’ ‘ਐੱਸ’ ਅੱਖਰ ਤੋਂ ਸ਼ੁਰੂ ਹੁੰਦਾ ਹੈ। ਆਓ ਜਾਣਗੇ ਤਾਂ ਇਸ ਨਾਂ ਦੀਆਂ ਕੁੜੀਆਂ ਦੇ ਬਾਰੇ....
 ਬੁਧਿਮਾਨ

ਚੁਸਤ ਅਤੇ ਬੁੱਧੀਮਾਨ
‘S’ ਅੱਖਰ ਦੇ ਨਾਂ ਵਾਲੀਆਂ ਕੁੜੀਆਂ ਚੁਸਤ ਅਤੇ ਬੁੱਧੀਮਾਨ ਹੁੰਦੀਆਂ ਹਨ। ਇਸੇ ਕਰਕੇ ਇਨ੍ਹਾਂ ਕੁੜੀਆਂ ਨੂੰ ਹਰੇਕ ਗੱਲ ਬਹੁਤ ਜਲਦੀ ਸਮਝ ਆ ਜਾਂਦੀ ਹੈ। ਇਹ ਕੁੜੀਆਂ ਨਵੀਆਂ ਨਵੀਆਂ ਚੀਜ਼ਾਂ ਅਤੇ ਗੱਲਾਂ ਜਾਣਨ ਵਿਚ ਡੂੰਘੀ ਦਿਲਚਸਪੀ ਰੱਖਦੀਆਂ ਹਨ।

PunjabKesari

ਗੁੱਸਾ
ਇਸ ਅੱਖਰ ਦੀਆਂ ਕੁੜੀਆਂ ਨੂੰ ਬਹੁਤ ਗੁੱਸਾ ਆਉਂਦਾ ਹੈ। ਇਸੇ ਗੁੱਸੇ ਕਾਰਨ ਇਹ ਕੁੜੀਆਂ ਆਪਣਾ ਆਪਾ ਖੋਹ ਬੈਠਦੀਆਂ ਹਨ। ਇਹ ਕੁੜੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਲੈ ਕੇ ਆਪਣਾ ਗੁੱਸਾ ਕਾਬੂ ਨਹੀਂ ਕਰ ਪਾਉਂਦੀਆਂ।

ਕਿਤੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਤਾਂ ਨਹੀਂ ਬੋਲ ਰਿਹਾ ਇਹ ਝੂਠ, ਤਾਂ ਹੋ ਜਾਵੋ ਸਾਵਧਾਨ

ਵਫਾਦਾਰੀ ਅਤੇ ਪਿਆਰ
ਇਸ ਅੱਖਰ ਦੀਆਂ ਕੁੜੀਆਂ ਆਪਣੇ ਰਿਸ਼ਤੇ ਤੋਂ ਚੰਗੀ ਤਰ੍ਹਾਂ ਜਾਣੂ ਹੁੰਦੀਆਂ ਹਨ। ਇਹ ਕੁੜੀਆਂ ਆਪਣੇ ਜੀਵਨ ਸਾਥੀ ਨਾਲ ਵਫਾਦਾਰੀ ਅਤੇ ਪਿਆਰ ਨਾਲ ਰਿਸ਼ਤਾਂ ਨਿਭਾਉਣ ’ਚ ਵਿਸ਼ਵਾਸ ਰੱਖਦੀਆਂ ਹਨ। ਇਹ ਆਪਣੇ ਸਾਥੀ ਦੇ ਹਰੇਕ ਦੁੱਖ-ਸੁੱਖ ਵਿਚ ਸ਼ਾਮਲ ਹੁੰਦੀਆਂ ਹਨ।

ਭਾਵਨਾਵਾਂ ਨੂੰ ਸਾਂਝਾ ਨਾ ਕਰਨ ਵਾਲੀਆਂ 
ਇਸ ਅੱਖਰ ਦੀਆਂ ਕੁੜੀਆਂ ਆਪਣੀਆਂ ਭਾਵਨਾਵਾਂ ਨੂੰ ਦੂਜੇ ਲੋਕਾਂ ਨਾਲ ਸਾਂਝਾ ਕਰਨ ਦੀ ਉਨ੍ਹਾਂ ਨੂੰ ਅੰਦਰ ਦਬਾ ਕੇ ਰੱਖਣਾ ਪਸੰਦ ਕਰਦੀਆਂ ਹਨ। ਆਪਣੀ ਇਸੇ ਆਦਤ ਦੇ ਕਾਰਨ ਇਹ ਕੁੜੀਆਂ ਤਣਾਅ ਦਾ ਸ਼ਿਕਾਰ ਹੋ ਸਕਦੀਆਂ ਹਨ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

ਖੂਬਸੂਰਤ
ਇਸ ਨਾਮ ਨਾਲ ਕੁੜੀਆਂ ਦੇਖਣ ਵਿਚ ਬਹੁਤ ਖੂਬਸੂਰਤ ਹੁੰਦੀਆਂ ਹਨ ਅਤੇ ਆਕਰਸ਼ਕ ਵੀ ਹੁੰਦੀਆਂ ਹਨ। ਜਿਸ ਕਾਰਨ ਲੋਕ ਇਨ੍ਹਾਂ ਨੂੰ ਜਲਦੀ ਪਸੰਦ ਕਰ ਲੈਂਦੇ ਹਨ। 

ਕੀ ਤੁਸੀਂ ਵੀ ਆਪਣੇ ਖਾਣੇ ਨੂੰ ਸਵਾਦ ਬਣਾਉਣਾ ਚਾਹੁੰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਮਦਦ ਕਰਨ ਨੂੰ ਤਿਆਰ
ਇਸ ਅੱਖਰ ਦੀਆਂ ਕੁੜੀਆਂ ਸਾਰੇ ਲੋਕਾਂ ਦੀ ਮਦਦ ਕਰਨ ਨੂੰ ਹਮੇਸ਼ਾ ਤਿਆਰ ਰਹਿੰਦੀਆਂ ਹਨ। ਇਹ ਦੋਸਤਾਂ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਲਗੇ ਕਦੇ ਪਿੱਛੇ ਨਹੀਂ ਹਟਦੀਆਂ।

ਕੰਜੂਸ
ਇਸ ਅੱਖਰ ਦੀਆਂ ਕੁੜੀਆਂ ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੀਆਂ ਹਨ। ਇਹ ਬਿਨਾਂ ਕਿਸੇ ਕੰਮ ਅਤੇ ਮਤਲਬ ਤੋਂ ਪੈਸੇ ਖਰਚ ਕਰਨਾ ਪਸੰਦ ਨਹੀਂ ਕਰਦੀਆਂ।

ਰੁਝੇਵਿਆਂ ਕਾਰਨ ਕਸਰਤ ਲਈ ਨਹੀਂ ਮਿਲ ਰਿਹਾ ਸਮਾਂ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari
 


rajwinder kaur

Content Editor

Related News