ਪੈਸੇ ਦੇ ਮਾਮਲੇ ’ਚ ਕੰਜੂਸ ਹੁੰਦੇ ਹਨ ਇਸ ਅੱਖਰ ਦੇ ਲੋਕ, ਜਾਣੋ ਹੋਰ ਵੀ ਚੰਗੀਆਂ ਤੇ ਮਾੜੀਆਂ ਗੱਲਾਂ

Thursday, Aug 06, 2020 - 05:51 PM (IST)

ਜਲੰਧਰ - ਹਮੇਸ਼ਾ ਇਸ ਤਰ੍ਹਾਂ ਹੁੰਦਾ ਹੈ ਕਿ ਜਦੋਂ ਅਸੀਂ ਕਿਸੇ ਸ਼ਖਸ ਨੂੰ ਮਿਲਦੇ ਹਾਂ, ਉਸ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਉਸ ਸ਼ਖਸ ਦੇ ਸੁਭਾਅ ਬਾਰੇ ਪਤਾ ਲੱਗ ਜਾਂਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਦੇ ਸੁਭਾਅ ਬਹੁਤ ਚੁੰਗਾ ਹੁੰਦਾ ਹੈ ਅਤੇ ਕਈ ਬੁਰੇ ਵੀ ਹੁੰਦੇ ਹਨ। ਅਜਿਹੀ ਸਥਿਤੀ ਵਿਚ ਕਿਸੇ ਵੀ ਸ਼ਖਸ ਦੇ ਨਾਮ ਦਾ ਪਹਿਲਾ ਅੱਖਰ ਵੀ ਉਸ ’ਤੇ ਗਹਿਰਾ ਪ੍ਰਭਾਵ ਪਾਉਂਦਾ ਹੈ। ਚਾਹੋ ਉਹ ਕਿਸੇ ਵੀ ਅੱਖਰ ਦਾ ਹੋਵੇ। ਨਾਮ ਦਾ ਪਹਿਲਾਂ ਅੱਖਰ ਉਸ ਦੀ ਸ਼ਖਸੀਅਤ 'ਤੇ ਡੂੰਘਾ ਪ੍ਰਭਾਵ ਪਾਉਂਦਾ ਹੈ, ਜੋ ਉਸਦੇ ਬਾਰੇ ਬਹੁਤ ਕੁਝ ਸੌਖੇ ਢੰਗ ਨਾਲ ਦੱਸਣ ਦਾ ਕੰਮ ਕਰਦਾ ਹੈ। ਅਸੀਂ ਤੁਹਾਨੂੰ ਪਹਿਲਾਂ ‘ਕੇ’, ‘ਐੱਮ’ ਅਤੇ ‘ਸੀ’ ਅੱਖਰ ਦੇ ਲੋਕਾਂ ਬਾਰੇ ਦੱਸ ਚੁੱਕੇ ਹਾਂ। ਠੀਕ ਉਸੇ ਤਰ੍ਹਾਂ ਅੱਜ ਅਸੀਂ ਤੁਹਾਨੂੰ ਅਗ੍ਰੇਜ਼ੀ ਦੇ ‘S’ ‘ਐੱਸ’ ਅੱਖਰ ਦੇ ਨਾਮ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਬਾਰੇ ਦੱਸਾਂਗੇ। ਇਸ ਦੇ ਨਾਲ-ਨਾਲ ਅਸੀਂ ਤੁਹਾਨੂੰ ਉਨ੍ਹਾਂ ਦੇ ਸੁਭਾਅ, ਆਦਤਾਂ ਅਤੇ ਹੋਰ ਚੰਗੇ ਅਤੇ ਮਾੜੇ ਗੁਣਾਂ ਬਾਰੇ ਵੀ ਜਾਣਕਾਰੀ ਦੇਵਾਂਗੇ...

1. ਆਪਣੀਆਂ ਭਾਵਨਾਵਾਂ ਨੂੰ ਲੁੱਕੋ ਕੇ ਰੱਖਣ ਵਾਲੀਆਂ
‘ਐੱਸ’ ਅੱਖਰ ਦੀਆਂ ਕੁੜੀਆਂ ਆਪਣੀਆਂ ਚੀਜ਼ਾਂ ਅਤੇ ਗੱਲਾਂ ਨੂੰ ਦੂਜੇ ਲੋਕਾਂ ਨਾਲ ਸਾਂਝੀਆਂ ਨਹੀਂ ਕਰਦੀਆਂ, ਸਗੋਂ ਉਨ੍ਹਾਂ ਨੂੰ ਆਪਣੇ ਅੰਦਰ ਦਬਾ ਕੇ ਰੱਖਣਾ ਪਸੰਦ ਕਰਦੀਆਂ ਹਨ। ਇਨ੍ਹਾਂ ਕੁੜੀਆਂ ਦੀ ਇਸ ਆਦਤ ਦੇ ਕਾਰਨ ਇਨ੍ਹਾਂ ਕੁੜੀਆਂ ਦੇ ਤਣਾਅ ’ਚ ਜਾਣ ਦਾ ਖਤਰਾ ਜ਼ਿਆਦਾ ਹੋ ਜਾਂਦਾ ਹੈ।

PunjabKesari

2. ਖੂਬਸੂਰਤ
ਇਸ ਅੱਖਰ ਦੀਆਂ ਕੁੜੀਆਂ ਬਹੁਤ ਖੂਬਸੂਰਤ ਹੁੰਦੀਆਂ ਹਨ। ਇਨ੍ਹਾਂ ਦੀ ਸੁੰਦਰਤਾ ਦੇ ਕਾਰਨ ਲੋਕ ਇਨ੍ਹਾਂ ਨੂੰ ਬਹੁਤ ਜਲਦੀ ਪਸੰਦ ਕਰ ਲੈਂਦੇ ਹਨ।

3. ਗੁੱਸਾ
ਇਨ੍ਹਾਂ ਕੁੜੀਆਂ ਨੂੰ ਗੁੱਸਾ ਬਹੁਤ ਆਉਂਦਾ ਹੈ, ਜਿਸ ਕਰਕੇ ਇਹ ਗੁੱਸੇ ਵਿਚ ਆਪਣੇ ਆਪਣਿਆਂ ਨੂੰ ਖੋਹ ਦਿੰਦੀਆਂ ਹਨ। ਇਨ੍ਹਾਂ ਕੁੜੀਆਂ ਨੂੰ ਹਰੇਕ ਛੋਟੀ ਤੋਂ ਛੋਟੀ ਗੱਲ ’ਤੇ ਗੁੱਸਾ ਆ ਜਾਂਦਾ ਹੈ, ਜਿਸ ਨੂੰ ਇਹ ਕੰਟਰੋਲ ਨਹੀਂ ਕਰ ਪਾਉਂਦੀਆਂ।

4. ਮਦਦ ਕਰਨ ਲਈ ਹਮੇਸ਼ਾ ਤਿਆਰ
ਇਹ ਕੁੜੀਆਂ ਹਰ ਕਿਸੇ ਦੀ ਮਦਦ ਕਰਨ ਲਈ ਤਿਆਰ ਰਹਿੰਦੀਆਂ ਹਨ। ਇਹ ਆਪਣੇ ਦੋਸਤਾਂ ਅਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਦੇ ਲਈ ਕਦੇ ਵੀ ਆਪਣੇ ਹੱਥ ਪਿੱਛੇ ਨਹੀਂ ਕਰਦੀਆਂ।

PunjabKesari

5. ਕੰਜੂਸ
‘ਐੱਸ’ ਅੱਖਰ ਦੀਆਂ ਕੁੜੀਆਂ ਪੈਸੇ ਦੇ ਮਾਮਲੇ ’ਚ ਥੋੜੀਆਂ ਕੰਜੂਸ ਹੁੰਦੀਆਂ ਹਨ। ਇਨ੍ਹਾਂ ਕੁੜੀਆਂ ਨੂੰ ਬਿਨਾਂ ਕਿਸੇ ਕੰਮ ਤੋਂ ਪੈਸੇ ਖਰਚ ਕਰਨਾ ਪਸੰਦ ਨਹੀਂ ਹੁੰਦਾ।

6. ਬੁੱਧੀਮਾਨ
‘ਐੱਸ’ ਅੱਖਰ ਦੇ ਨਾਮ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ਚੁਸਤ ਅਤੇ ਬੁੱਧੀਮਾਨ ਹੁੰਦੀਆਂ ਹਨ। ਇਸੇ ਕਰਕੇ ਇਹ ਕੁੜੀਆਂ ਕਿਸੇ ਵੀ ਚੀਜ਼ ਨੂੰ ਛੇਤੀ ਸਮਝਣ ਦੇ ਯੋਗ ਹੋ ਜਾਂਦੀਆਂ ਹਨ। ਇਨ੍ਹਾਂ ਕੁੜੀਆਂ ਨੂੰ ਨਵੀਆਂ-ਨਵੀਆਂ ਚੀਜ਼ਾਂ, ਚੰਗੀਆਂ ਗੱਲਾਂ ਜਾਨਣ ਦੀ ਬੜੀ ਦਿਲਚਸਪੀ ਹੁੰਦੀ ਹੈ।

ਸ਼ਾਮ ਦੇ ਸਮੇਂ ਜੇਕਰ ਤੁਸੀਂ ਵੀ ਕਰਦੇ ਹੋ ਇਹ ਕੰਮ ਤਾਂ ਹੋ ਸਕਦੀ ਹੈ ਪੈਸੇ ਦੀ ਘਾਟ

PunjabKesari

7. ਦੇਖਭਾਲ ਕਰਨ ਵਾਲੀਆਂ
ਇਹ ਕੁੜੀਆਂ ਆਪਣੇ ਘਰ ਅਤੇ ਪਰਿਵਾਰ ਦਾ ਵਿਸ਼ੇਸ਼ ਤੌਰ ’ਤੇ ਧਿਆਨ ਰੱਖਦੀਆਂ ਹਨ। ਇਹ ਕੁੜੀਆਂ ਆਪਣੇ ਪਰਿਵਾਰ ਵਾਲੀਆਂ ਦੀ ਹਰ ਛੋਟੀ ਤੋਂ ਛੋਟੀ ਖੁਸ਼ੀ ਦਾ ਧਿਆਨ ਰੱਖਦੀਆਂ ਹਨ। ਉਨ੍ਹਾਂ ਨੂੰ ਖੁਸ਼ ਰੱਖਣ ਦੀਆਂ ਕਈਆਂ ਕੋਸ਼ਿਸ਼ਾਂ ਕਰਦੀਆਂ ਹਨ।

8. ਵਫਾਦਾਰ
‘ਐੱਸ’ ਅੱਖਰ ਦੀਆਂ ਕੁੜੀਆਂ ਆਪਣੇ ਰਿਸ਼ਤੇ ਨੂੰ ਦਿਲ ਤੋਂ ਪੂਰਾ ਕਰਦੀਆਂ ਹਨ। ਇਹ ਕੁੜੀਆਂ ਆਪਣੇ ਸਾਥੀ ਨਾਲ ਇਮਾਨਦਾਰੀ ਅਤੇ ਪਿਆਰ ਨਾਲ ਰਿਸ਼ਤਾ ਨਿਭਾਉਣ ਵਿਚ ਵਿਸ਼ਵਾਸ ਰੱਖਦੀਆਂ ਹਨ। ਇਸ ਤੋਂ ਇਲਾਵਾ ਇਹ ਆਪਣੇ ਸਾਥੀ ਦੇ ਦੁੱਖ-ਸੁੱਖ ’ਚ ਉਸ ਦਾ ਪੂਰਾ ਸਾਥ ਦਿੰਦੀਆਂ ਹਨ।

ਪੜ੍ਹੋ ਇਹ ਵੀ ਖਬਰ - ਖਾਣਾ ਬਣਾਉਣ ’ਚ ਮਾਹਿਰ ਹੁੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ, ਜਾਣੋ ਹੋਰ ਵੀ ਗੱਲਾਂ

ਪੜ੍ਹੋ ਇਹ ਵੀ ਖਬਰ - ਕੀ ਤੁਹਾਨੂੰ ਵੀ ਅਚਾਨਕ ਆਉਣੇ ਸ਼ੁਰੂ ਹੋ ਜਾਂਦੇ ਹਨ ‘ਚੱਕਰ’, ਤਾਂ ਜ਼ਰੂਰ ਪੜ੍ਹੋ ਇਹ ਖਬਰ

PunjabKesari

9. ਲੀਡਰਸ਼ਿਪ
‘ਐੱਸ’ ਅੱਖਰ ਦੇ ਨਾਮ ਤੋਂ ਸ਼ੁਰੂ ਹੋਣ ਵਾਲੀਆਂ ਕੁੜੀਆਂ ’ਚ ਲੀਡਰਸ਼ਿਪ ਵਾਲੀ ਕੁਆਲਿਟੀ ਪਾਈ ਜਾਂਦੀ ਹੈ। ਇਹ ਅਨੁਸ਼ਾਸਿਤ ਹੋਣ ਦੇ ਨਾਲ-ਨਾਲ ਕਿਸੇ ਵੀ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਨਿਭਾਉਂਦੀਆਂ ਹਨ।


rajwinder kaur

Content Editor

Related News