Relationships: ਨਵੇਂ-ਨਵੇਂ ਵਿਆਹ ਦੇ ਬਾਅਦ ਇਨ੍ਹਾਂ ਗੱਲਾਂ ’ਤੇ ਧਿਆਨ ਦਿਓ

01/30/2022 1:38:06 PM

ਔਰਤ ਜਾਂ ਮਰਦ ਦੋਵਾਂ ਲਈ ਵਿਆਹ ਜੀਵਨ ਦੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ। ਕਈ ਮਾਮਲਿਆਂ ’ਚ ਵਿਆਹ ਦੇ ਬਾਅਦ ਨਵਾਂ ਵਿਆਹਿਆ ਜੋੜਾ ਇਕ-ਦੂਜੇ ਨੂੰ ਚੰਗੀ ਤਰ੍ਹਾਂ ਨਹੀਂ ਜਾਣਦੇ ਹੁੰਦੇ। ਕਈ ਵਾਰ ਲਵ ਮੈਰਿਜ ’ਚ ਵੀ ਅਜਿਹਾ ਹੋ ਸਕਦਾ ਹੈ, ਕਿਉਂਕਿ ਪਹਿਲਾਂ ਤੁਸੀਂ ਬਾਹਰ ਮਿਲਦੇ ਰਹੇ ਹੋ। ਘਰ ’ਚ ਇਕ-ਦੂਜੇ ਨਾਲ ਰਹਿਣਾ ਵੱਖਰੀ ਗੱਲ ਹੁੰਦੀ ਹੈ, ਇਸ ਲਈ ਨਵੇਂ ਵਿਆਹ ਦੇ ਬਾਅਦ ਕਈ ਗੱਲਾਂ ਦਾ ਧਿਆਨ ਰੱਖਿਆ ਜਾਵੇ ਕਿ ਰਿਸ਼ਤਾ ਦਿਨ-ਬ-ਦਿਨ ਮਜ਼ਬੂਤ ਹੋਵੇ, ਆਓ ਤੁਹਾਨੂੰ ਦੱਸਦੇ ਹਾਂ...
ਇਕ-ਦੂਜੇ ਨਾਲ ਕਰੋ ਗੱਲ
ਵਿਆਹ ਦੇ ਬਾਅਦ ਇਕ-ਦੂਸਰੇ ਨੂੰ ਜਾਣਨਾ ਜ਼ਰੂਰੀ ਹੈ। ਗੱਲ ਕਰਨ ’ਤੇ ਹੀ ਇਕ-ਦੂਜੇ ਦੇ ਸੁਭਾਅ ਬਾਰੇ ਜਾਣ ਸਕੋਗੇ। ਜਦੋਂ ਤੁਸੀਂ ਆਪਸ ’ਚ ਭਾਵਨਾਵਾਂ ਸ਼ੇਅਰ ਕਰੋਗੇ ਤਾਂ ਕਈ ਤਰ੍ਹਾਂ ਦੀਆਂ ਗਲਤ-ਫਹਮੀਆਂ ਵੀ ਦੂਰ ਹੋਣਗੀਆਂ। ਇਕ ਦੂਜੇ ਨਾਲ ਖੁੱਲ੍ਹ ਕੇ ਅਤੇ ਮਰਿਆਦਾ ਨੂੰ ਧਿਆਨ ’ਚ ਰੱਖ ਕੇ ਗੱਲ ਕਰੋ।
ਟੋਕਾ-ਟਾਕੀ ਤੋਂ ਬਚੋ
ਵਿਆਹ ਦੀ ਗੱਲ ਦੋ ਲੋਕਾਂ ਨੂੰ ਇਕ-ਦੂਜੇ ਨੂੰ ਧਿਆਨ ’ਚ ਰੱਖ ਕੇ ਜੀਵਨ ਬਿਤਾਉਣਾ ਹੁੰਦਾ ਹੈ। ਜਦਕਿ ਵਿਆਹ ਤੋਂ ਪਹਿਲਾਂ ਦੋਵੇਂ ਇਕੱਲੇ ਜੀਅ ਰਹੇ ਹੁੰਦੇ ਹਨ, ਇਸ ਲਈ ਇਕ-ਦੂਜੇ ਦੇ ਅਨੁਸਾਰ ਢਲਣ ’ਚ ਸਮਾਂ ਲੱਗਦਾ ਹੈ। ਇਸ ਨੂੰ ਧਿਆਨ ’ਚ ਰੱਖਦੇ ਹੋਏ ਇਕ-ਦੂਜੇ ਦੇ ਕੰਮ ’ਚ ਜ਼ਿਆਦਾ ਟੋਕਾ-ਟਾਕੀ ਨਾ ਕਰੋ। ਇਸ ਨਾਲ ਰਿਸ਼ਤੇ ’ਚ ਪਹਿਲਾਂ ਹੀ ਖਟਾਸ ਆ ਸਕਦੀ ਹੈ।
ਐਡਜਸਟ ਕਰਨਾ ਸਿੱਖੋ
ਵਿਆਹ ਦੇ ਬੰਧਨ ਦੇ ਬਾਅਦ ਪਤੀ-ਪਤਨੀ ਦੋਵਾਂ ਨੂੰ ਐਡਜਸਟ ਕਰਨਾ ਹੁੰਦਾ ਹੈ। ਦੋਵਾਂ ਨੂੰ ਇਕ-ਦੂਜੇ ਤੋਂ ਉਮੀਦਾਂ ਹੁੰਦੀਆਂ ਹਨ। ਆਪਣੇ ਪਾਰਟਨਰ ਲਈ ਇਸ ਨਵੇਂ ਰਿਸ਼ਤੇ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰੋ। ਪਾਰਟਨਰ ਨੂੰ ਪੂਰੀ ਸਪੇਸ ਅਤੇ ਇੱਜ਼ਤ ਦਵੋ। ਪਾਟਨਰ ਦਾ ਮੂਡ ਅਤੇ ਸਮੇਂ ਨੂੰ ਦੇਖ ਕੇ ਹੀ ਗੱਲ ਕਰੋ। ਅਜਿਹਾ ਕਰਨ ਤੋਂ ਉਸ ਨੂੰ ਚੰਗਾ ਫੀਲ ਹੋਵੇਗਾ।
ਦੂਸਰੇ ਨੂੰ ਦਿਓ ਐਡਜਸਟ ਹੋਣ ਦਾ ਸਮਾਂ?
ਵਿਆਹ ਦੇ ਬਾਅਦ ਇਕ-ਦੂਜੇ ਨੂੰ ਸਮਝਣ, ਜਾਣਨ ਅਤੇ ਐਡਜਸਟ ਕਰਨ ’ਚ ਸਮਾਂ ਲੱਗ ਸਕਦਾ ਹੈ। ਖੁਦ ਐਡਜਸਟ ਕਰਨਾ ਚੰਗਾ ਹੈ। ਇਸ ਦੇ ਨਾਲ ਸਾਹਮਣੇ ਵਾਲੇ ਨੂੰ ਵੀ ਐਡਜਸਟ ਹੋਣ ਦਾ ਪੂਰਾ ਸਮਾਂ ਦਿਓ। ਪਹਿਲੇ ਦਿਨ ਤੋਂ ਹੀ ਇਹ ਉਮੀਦ ਨਹੀਂ ਕਰਨੀ ਚਾਹੀਦੀ  ਕਿ ਸਾਹਮਣੇ ਵਾਲਾ ਤੁਹਾਡੇ ਮੁਤਾਬਕ ਕੰਮ ਕਰਨ ਲੱਗੇ।
ਸਹਿਜਤਾ ਨਾਲ ਗੱਲ ਕਰੋ
ਸਾਰੀ ਸਾਵਧਾਨੀਆਂ ਵਰਤਣ ਦੇ ਬਾਅਦ ਵੀ ਕਈ ਵਾਰ ਕੋਈ ਅਜਿਹੀ ਗੱਲ ਹੋ ਜਾਂਦੀ ਹੈ, ਜਿਸ ਨਾਲ ਰਿਸ਼ਤੇ ’ਚ ਤਰੇੜ ਆਉਣ ਦੀ ਸੰਭਾਵਨਾ ਹੋ ਸਕਦੀ ਹੈ। ਅਜਿਹੇ ’ਚ ਸਹਿਜ ਰਹੋ ਅਤੇ ਇਸ ਬਾਰੇ ’ਚ ਸਹਿਜਤਾ ਨਾਲ ਗੱਲ ਕਰੋ ਅਤੇ ਸਮਝਦਾਰੀ ਵਰਤੋ। ਕਿਸੇ ਵੀ ਮਸਲੇ ਦਾ ਹੱਲ ਗੱਲਬਾਤ ਨਾਲ ਕੱਢਣ ਦੀ ਕੋਸ਼ਿਸ਼ ਕਰੋ।
 


Aarti dhillon

Content Editor

Related News