ਮੁਟਿਆਰਾਂ ਨੂੰ ਸਟਾਈਲਿਸ਼ ਲੁੱਕ ਦਿੰਦੇ ਹਨ ਲਾਲ ਟਾਪ

Saturday, Oct 05, 2024 - 06:12 PM (IST)

ਜਲੰਧਰ ਬਿਊਰੋ- ਮੁਟਿਆਰਾਂ ਨੂੰ ਭਾਰਤੀ ਅਤੇ ਪੱਛਮੀ ਦੋਹਾਂ ਤਰ੍ਹਾਂ ਦੇ ਪਹਿਰਾਵੇ ਵਿਚ ਦੇਖਿਆ ਜਾ ਸਕਦਾ ਹੈ। ਭਾਰਤੀ ਪਹਿਰਾਵੇ ਵਿਚ ਮੁਟਿਆਰਾਂ ਵਿਆਹ, ਹਲਦੀ, ਮਹਿੰਦੀ ਵਰਗੇ ਫੰਕਸ਼ਨਾਂ ਵਿਚ ਪਹਿਨਣਾ ਪਸੰਦ ਕਰਦੀਆਂ ਹਨ, ਦੂਜੇ ਪਾਸੇ ਪਿਕਨਿਕ, ਪਾਰਟੀ, ਸ਼ਾਪਿੰਗ, ਦਫਤਰ, ਕਾਲਜ ਆਦਿ ਲਈ ਮੁਟਿਆਰਾਂ ਨੂੰ ਜ਼ਿਆਦਾਤਰ ਜੀਨਸ-ਟਾਪ ਪਹਿਨੇ ਦੇਖਿਆ ਜਾ ਸਕਦਾ ਹੈ। ਜੀਨਸ ਵਿਚ ਮੁਟਿਆਰਾਂ ਜ਼ਿਆਦਾਤਰ ਕਾਲੇ, ਨੀਲੇ, ਗ੍ਰੇ ਜਾਂ ਚਿੱਟੇ ਰੰਗ ਦੀ ਜੀਨਸ ਪਹਿਨਣਾ ਪਸੰਦ ਕਰ ਦੀਆਂ ਹਨ ਅਤੇ ਟਾਪ ਵਿਚ ਉਨ੍ਹਾਂ ਨੂੰ ਲਾਲ ਰੰਗ ਦੇ ਟਾਪ ਬਹੁਤ ਪਸੰਦ ਆਉਂਦੇ ਹਨ।
ਇਹ ਟਾਪ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਲੁੱਕ ਦਿੰਦੇ ਹਨ। ਇਨ੍ਹਾਂ ਟਾਪ ਦੀ ਖਾਸੀਅਤ ਇਹ ਹੈ ਕਿ ਮੁਟਿਆਰਾਂ ਇਨ੍ਹਾਂ ਨੂੰ ਕਾਲੇ, ਨੀਲੇ, ਗ੍ਰੇ ਅਤੇ ਚਿੱਟੇ ਰੰਗ ਦੀ ਜੀਨਸ ਨਾਲ ਟਰਾਈ ਕਰ ਰਹੀਆਂ ਹਨ ਜੋ ਕਿ ਉਨ੍ਹਾਂ ’ਤੇ ਬਹੁਤ ਜੱਚਦੇ ਵੀ ਹਨ। ਪਾਰਟੀ ਅਤੇ ਪਿਕਨਿਕ ਆਦਿ ਦੌਰਾਨ ਜੋ ਮੁਟਿਆਰਾਂ ਖੁਦ ਨੂੰ ਵੱਖਰੀ ਦਿੱਖ ਦੇਣਾ ਚਾਹੁੰਦੀਆਂ ਹਨ ਉਨ੍ਹਾਂ ਨੂੰ ਜ਼ਿਆਦਾਤਰ ਜੀਨਸ ਦੇ ਨਾਲ ਲਾਲ ਟਾਪ ਵਿਚ ਦੇਖਿਆ ਜਾ ਸਕਦਾ ਹੈ।
ਦੂਜੇ ਪਾਸੇ ਦਫਤਰ ਵਿਚ ਵੀ ਲਾਲ ਟਾਪ ਮੁਟਿਆਰਾਂ ਦੀ ਦਿੱਖ ਨੂੰ ਬਹੁਤ ਨਿਖਾਰਦਾ ਹੈ। ਬਾਜ਼ਾਰਾਂ ਵਿਚ ਕਈ ਡਿਜ਼ਾਈਨ ਅਤੇ ਪੈਰਟਨ ਵਿਚ ਲਾਲ ਰੰਗ ਦੇ ਟਾਪ ਮੁਹੱਈਆ ਹਨ ਜਿਨ੍ਹਾਂ ਨੂੰ ਮੁਟਿਆਰਾਂ ਆਪਣੀ ਪਸੰਦ ਦੇ ਹਿਸਾਬ ਨਾਲ ਖਰੀਦ ਰਹੀਆਂ ਹਨ। ਮੁਟਿਆਰਾਂ ਨੂੰ ਜ਼ਿਆਦਾਤਰ ਲਾਲ ਕ੍ਰਾਪ ਟਾਪ, ਹਾਈ ਨੈੱਕ ਟਾਪ, ਕਾਲਰ ਡਿਜ਼ਾਈਨ ਵਾਲਾ ਟਾਪ, ਬੈਲੂਨ ਸ਼ੇਪ ਟਾਪ, ਸ਼ਾਰਟ ਫਰਾਕ ਟਾਈਪ ਟਾਪ, ਫੁੱਲ ਸਲੀਵ ਟਾਪ, ਅੰਬ੍ਰੇਲਾ ਸਲੀਵ ਟਾਪ ਅਤੇ ਹਾਫ ਸ਼ੋਲਡਰ ਟਾਪ ਆਦਿ ਬਹੁਤ ਪਸੰਦ ਆ ਰਹੇ ਹਨ। ਹੇਅਰ ਸਟਾਈਲ ਵਿਚ ਮੁਟਿਆਰਾਂ ਨੂੰ ਲਾਲ ਹਾਫ ਸ਼ੋਲਡਰ ਟਾਪ ਨਾਲ ਜ਼ਿਆਦਾਤਰ ਓਪਨ ਹੇਅਰ ਸਟਾਈਲ ਵਿਚ ਦੇਖਿਆ ਜਾ ਸਕਦਾ ਹੈ। ਦੂਜੇ ਲਾਲ ਕਾਲਰ ਜਾਂ ਹਾਈ ਨੈੱਕ ਟਾਪ ਨਾਲ ਮੁਟਿਆਰਾਂ ਜ਼ਿਆਦਾਤਰ ਪੋਨੀ ਕਰਨਾ ਪਸੰਦ ਕਰਦੀਆਂ ਹਨ। ਲਾਲ ਰੰਗ ਦੇ ਬੈਲੂਨ ਸ਼ੇਪ ਟਾਪ ਅਤੇ ਸ਼ਾਰਟ ਫਰਾਕ ਟਾਈਪ ਟਾਪ ਨੂੰ ਕਈ ਔਰਤਾਂ ਵੀ ਪਹਿਨਣਾ ਪਸੰਦ ਕਰਦੀਆਂ ਹਨ। ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਹ ਹਰ ਉਮਰ ਦੀਆਂ ਔਰਤਾਂ ’ਤੇ ਜੱਚ ਜਾਂਦੇ ਹਨ। ਦੂਜੇ ਪਾਸੇ ਨਵੀਂ ਵਿਆਹੀ ਨੂੰ ਵੀ ਲਾਲ ਟਾਪ ਬਹੁਤ ਪਸੰਦ ਆਉਂਦੇ ਹਨ। ਵਿਆਹ ਤੋਂ ਬਾਅਦ ਉਨ੍ਹਾਂ ਨੂੰ ਕਈ ਮੌਕਿਆਂ ’ਤੇ ਲਾਪ ਟਾਪ ਵਿਚ ਦੇਖਿਆ ਜਾ ਸਕਦਾ ਹੈ।


Aarti dhillon

Content Editor

Related News