60 ਸੈਕਿੰਡ 'ਚ ਲਾਲ ਮਿਰਚ ਰੋਕ ਸਕਦੀ ਹੈ ਹਾਰਟ ਅਟੈਕ!

Friday, Sep 25, 2020 - 01:07 PM (IST)

60 ਸੈਕਿੰਡ 'ਚ ਲਾਲ ਮਿਰਚ ਰੋਕ ਸਕਦੀ ਹੈ ਹਾਰਟ ਅਟੈਕ!


ਜਲੰਧਰ—ਛੋਟੇ-ਮੋਟੇ ਦੰਦ ਦਰਦ 'ਚ ਘਰੇਲੂ ਨੁਸਖਿਆਂ ਦੀ ਵਰਤੋਂ ਤਾਂ ਤੁਸੀਂ ਸਭ ਨੇ ਸੁਣੀ ਹੋਵੇਗੀ। ਪਰ ਕੀ ਤੁਸੀ ਜਾਣਦੇ ਹੋ ਕਿ ਹਾਰਟ ਅਟੈਕ ਵਰਗੀ ਗੰਭੀਰ ਸਥਿਤੀ 'ਚ ਵੀ ਕਈ ਵਾਰ ਘਰੇਲੂ ਨੁਸਖੇ ਕੰਮ ਆ ਸਕਦੇ ਹਨ? ਜੀ ਹਾਂ, ਹਾਲ ਹੀ 'ਚ ਇਕ ਸਟਡੀ ਮੁਤਾਬਕ ਗੱਲ ਸਾਹਮਣੇ ਆਈ ਹੈ ਕਿ ਲਾਲ ਮਿਰਚ ਦੀ ਵਰਤੋਂ ਨਾਲ ਹਾਰਟ ਅਟੈਕ ਵਰਗੀ ਖਰਤਨਾਕ ਬੀਮਾਰੀ ਨੂੰ ਰੋਕਿਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿੰਝ...
ਲਾਲ ਮਿਰਚ 'ਚ ਪਾਏ ਜਾਣ ਵਾਲੇ ਜ਼ਰੂਰੀ ਤੱਤ 
ਖੋਜ ਮੁਤਾਬਕ ਇਹ ਗੱਲ ਸਾਹਮਣੇ ਆਈ ਹੈ ਕਿ ਸਿਰਫ 1 ਲਾਲ ਮਿਰਚ 'ਚ ਕੁੱਲ ਮਿਲਾ ਕੇ 90 ਹਜ਼ਾਰ ਸਕੋਵਿਲ ਯੂਨਿਟ ਪਾਏ ਜਾਂਦੇ ਹਨ। ਜਿਸ ਦੀ ਵਰਤੋਂ ਕਰਨ ਨਾਲ 50 ਫੀਸਦੀ ਤੱਕ ਹਾਰਟ ਅਟੈਕ ਦੇ ਮਰੀਜ਼ ਦੀ ਜਾਨ ਬਣਾਈ ਜਾ ਸਕਦੀ ਹੈ। ਲਾਲ ਮਿਰਚ ਦੇ ਇਲਾਵਾ ਇਹ ਜ਼ਰੂਰੀ ਤੱਤ ਸਕਾਚ ਬਾਨੇਟਸ, ਥਾਈ, ਚਾਈ, ਅਫਰੀਕਨ ਬਰਡ, ਹਬਨੇਰੀ, ਅਲਪੀਨੋ ਵਰਗੀਆਂ ਮਿਰਚਾਂ 'ਚ ਵੀ ਪਾਏ ਜਾਂਦੇ ਹਨ। ਪਰ ਲਾਲ ਮਿਰਚ 'ਚ ਇਸ ਦੀ ਮਾਤਰਾ ਪੂਰੇ ਤਰੀਕੇ ਨਾਲ ਪਾਈ ਜਾਂਦੀ ਹੈ। 
ਕਿੰਝ ਕਰਨੀ ਹੈ ਵਰਤੋਂ?
ਜਿਸ ਮਰੀਜ਼ ਨੂੰ ਹਾਰਟ ਅਟੈਕ ਆਇਆ ਹੈ ਉਸ ਨੂੰ ਇਕ ਗਿਲਾਸ ਪਾਣੀ 'ਚ 1 ਚਮਚ ਲਾਲ ਮਿਰਚ ਪਾਊਡਰ ਘੋਲ ਕੇ ਪਿਲਾਉਣਾ ਹੈ। ਇਸ ਦੇ ਲਈ ਮਰੀਜ਼ ਦਾ ਹੋਸ਼ 'ਚ ਹੋਣਾ ਬਹੁਤ ਜ਼ਰੂਰੀ ਹੈ। ਜੇਕਰ ਮਰੀਜ਼ ਹੋਸ਼ 'ਚ ਨਾ ਹੋਵੇ ਤਾਂ ਉਸ ਦੀ ਜ਼ੁਬਾਨ ਦੇ ਹੇਠਾਂ ਤੁਸੀਂ ਇਕ ਚੁਟਕੀ ਲਾਲ ਮਿਰਚ ਰੱਖ ਸਕਦੇ ਹੋ। ਇਸ ਨਾਲ ਹੋਵੇ ਕੀ ਮਰੀਜ਼ ਦੇ ਸਰੀਰ 'ਚ ਖੂਨ ਦਾ ਦੌਰਾ ਕਰਨ ਲੱਗੇਗਾ। ਇਸ ਘਰੇਲੂ ਨੁਸਖੇ ਨੂੰ ਅਪਣਾਉਂਦੇ ਸਮੇਂ ਜ਼ਿਆਦਾ ਦੇਰ ਨਾ ਕਰੋ, ਨਾਲ-ਨਾਲ ਮਰੀਜ਼ ਨੂੰ ਹਸਪਤਾਲ ਲਿਜਾਣ ਦੀ ਤਿਆਰੀ ਵੀ ਕਰੋ। 
ਲਾਲ ਮਿਰਚ ਦੇ ਹੋਰ ਫਾਇਦੇ—
—ਹਾਰਟ ਅਟੈਕ ਦੇ ਇਲਾਵਾ ਲਾਲ ਮਿਰਚ ਕਈ ਤਰ੍ਹਾਂ ਦੀ ਸਕਿਨ ਐਲਰਜੀ 'ਚ ਵੀ ਲਾਭਦਾਇਕ ਹੈ। 
—ਖਾਣੇ 'ਚ ਇਕ ਚੁੱਟਕੀ ਭਰ ਵਰਤੋਂ ਤੁਹਾਨੂੰ ਫਲੂ ਆਦਿ ਸਮੱਸਿਆਵਾਂ ਤੋਂ ਬਚਾ ਕੇ ਰੱਖਦਾ ਹੈ। 
—ਸੀਮਿਤ ਮਾਤਰਾ 'ਚ ਇਸ ਦੀ ਵਰਤੋਂ ਤੁਹਾਨੂੰ ਦੰਦ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। 
—ਮਾਈਗ੍ਰੇਨ, ਅਰਥਰਾਈਟਸ ਅਤੇ ਬਾਡੀ ਦੀ ਵਾਧੂ ਫੈਟ ਨੂੰ ਦੂਰ ਕਰਨ 'ਚ ਲਾਲ ਮਿਰਚ ਫਾਇਦੇਮੰਦ ਹੈ। 
—ਸ਼ੁੱਧ ਲਾਲ ਮਿਰਚ ਤੁਹਾਨੂੰ ਲੀਵਰ ਦੇ ਕੈਂਸਰ ਤੋਂ ਵੀ ਬਚਾਉਂਦੀ ਹੈ। 
ਸਾਵਧਾਨੀ—ਅੱਜ ਕੱੱਲ ਬਹੁਤ ਸਾਰੇ ਲੋਕ ਲਾਲ ਮਿਰਚ 'ਚ ਇੱਟ ਦਾ ਬੂਰਾ ਮਿਲਾ ਕੇ ਉਸ ਦਾ ਰੰਗ ਲਾਲ ਕਰ ਰਹੇ ਹਨ। ਅਜਿਹੇ 'ਚ ਨਕਲੀ ਲਾਲ ਮਿਰਚ ਦੀ ਪਛਾਣ ਕਰਨ ਲਈ ਇਕ ਗਿਲਾਸ ਪਾਣੀ 'ਚ 1 ਚਮਚ ਲਾਲ ਮਿਰਚ ਮਿਲਾਓ, ਜੇਕਰ ਪਾਣੀ ਲਾਲ ਹੋ ਜਾਵੇ ਤਾਂ ਅਤੇ ਬੂਰਾ ਹੇਠਾ ਬੈਠ ਜਾਵੇ ਤਾਂ ਸਮਝ ਲਓ ਲਾਲ ਮਿਰਚ ਨਕਲੀ ਹੈ। 


author

Aarti dhillon

Content Editor

Related News