ਤੁਸੀਂ ਘਰ ''ਚ ਹੀ ਲੈ ਸਕਦੇ ਹੋ Rajbhog Kesar Rasgulle ਦਾ ਮਜ਼ਾ

10/15/2018 2:57:34 PM

ਜਲੰਧਰ— ਰਾਜਭੋਗ ਰੱਸਗੁੱਲਾ ਬਿਲਕੁੱਲ ਸਪੰਜ ਰਸਗੁੱਲੇ ਦੀ ਤਰ੍ਹਾਂ ਹੀ ਬਣਾਇਆ ਜਾਂਦਾ ਹੈ। ਫਰਕ ਸਿਰਫ ਇੰਨਾ ਹੈ ਕਿ ਇਸ ਦੇ ਅੰਦਰ ਸੁੱਕੇ ਮੇਵੇ ਦੀ ਸਟਫਿੰਗ ਭਰੀ ਜਾਂਦੀ ਹੈ ਅਤੇ ਸਾਈਜ 'ਚ ਰਾਜਭੋਗ ਥੋੜ੍ਹਾ ਵੱਡਾ ਹੁੰਦਾ ਹੈ। ਰਾਜਭੋਗ ਵਿਚ ਕੇਸਰ ਮਿਲਾ ਕੇ ਇਸ ਨੂੰ ਕੇਸਰੀਆ ਰਾਜਭੋਗ ਵੀ ਕਹਿ ਸਕਦੇ ਹਾਂ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਬਦਾਮ - 1 ਵੱਡਾ ਚੱਮਚ
ਕਾਜੂ - 1 ਵੱਡਾ ਚੱਮਚ
ਦੁੱਧ - 1.5 ਲਿਟਰ
ਨਿੰਬੂ ਦਾ ਰਸ - 1 ਵੱਡਾ ਚੱਮਚ
ਸੂਜੀ - 1 ਵੱਡਾ ਚੱਮਚ
ਇਲਾਇਚੀ ਪਾਊਡਰ - 1/4 ਚੱਮਚ
ਆਰਗੇਨਿਕ ਫੂਡ ਕਲਰ - 1/4 ਚੱਮਚ
ਚੀਨੀ - 315 ਗ੍ਰਾਮ
ਪਾਣੀ - 1 ਲਿਟਰ
ਕੇਸਰ - 1/4 ਚੱਮਚ
ਵਿਧੀ—
1. ਸਭ ਤੋਂ ਪਹਿਲਾਂ ਤੁਸੀ ਬਲੈਂਡਰ ਵਿਚ ਬਦਾਮ ਅਤੇ ਕਾਜੂ ਚੰਗੀ ਤਰ੍ਹਾਂ ਪੀਸ ਲਓ।
2. ਇਕ ਬਰਤਨ ਵਿਚ 1.5 ਲਿਟਰ ਦੁੱਧ ਗਰਮ ਕਰੋ ਅਤੇ ਇਸ ਵਿਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਹਿਲਾਓ।
3. ਹੁਣ ਤੁਸੀਂ ਦੇਖ ਸਕਦੇ ਹੋ ਕਿ ਪੂਰਾ ਦੁੱਧ ਫੱਟ ਚੁੱਕਿਆ ਹੈ।
4. ਇਸ ਤੋਂ ਬਾਅਦ ਕਟੋਰੇ 'ਤੇ ਕੱਪੜਾ ਰੱਖ ਕਰ ਇਸ ਦੁੱਧ ਨੂੰ ਵੱਖ ਕਰ ਦਿਓ ਅਤੇ 30 ਮਿੰਟ ਲਈ ਲਟਕਾ ਦਿਓ ਤਾਂਕਿ ਦੁੱਧ 'ਚੋਂ ਸਾਰਾ ਪਾਣੀ ਨਿਕਲ ਜਾਵੇ।
5. ਹੁਣ ਇਸ ਨੂੰ ਇਕ ਕਟੋਰੇ 'ਚ ਪਾਓ ਅਤੇ ਉਸ ਵਿਚ ਸੂਜੀ, ਇਲਾਇਚੀ ਪਾਊਡਰ ਅਤੇ ਆਰਗੇਨਿਕ ਫੂਡ ਕਲਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਨਰਮ ਆਟੇ ਦੀ ਤਰ੍ਹਾਂ ਗੁੰਨ ਲਓ।
6. ਹੁਣ ਇਸ ਆਟੇ ਨਾਲ ਛੋਟੇ-ਛੋਟੇ ਗੋਲੇ ਬਣਾਓ ਅਤੇ ਹਲਕਾ ਫਲੈਟ ਕਰੋ ਅਤੇ ਇਸ ਵਿਚ ਕਾਜੂ, ਬਦਾਮ ਦਾ ਬਣਾਇਆ ਮਿਸ਼ਰਣ ਭਰੋ ਅਤੇ ਚੰਗੀ ਤਰ੍ਹਾਂ ਬੰਦ ਕਰ ਦਿਓ।
7. ਹੁਣ ਇਕ ਭਾਰੀ ਪਾਟ 'ਚ ਚੀਨੀ ਅਤੇ ਪਾਣੀ ਪਾ ਕੇ ਚਾਸ਼ਨੀ ਬਣਾਓ।
8. ਇਸ ਤੋਂ ਬਾਅਦ ਥੋੜ੍ਹੇ-ਜਿਹੇ ਗਰਮ ਪਾਣੀ ਵਿਚ ਕੇਸਰ ਮਿਲਾ ਕੇ ਇਸ ਨੂੰ ਚਾਸ਼ਨੀ ਵਿਚ ਪਾਓ ਅਤੇ ਘੱਟ ਗੈਸ 'ਤੇ 10 ਮਿੰਟ ਲਈ ਉਬਾਲ ਲਓ।
9. ਹੁਣ ਇਸ ਵਿਚ ਤਿਆਰ ਕੀਤੇ ਗਏ ਪਨੀਰ ਦੇ ਗੋਲੇ ਪਾ ਦਿਓ।
10. ਇਸ ਤੋਂ ਬਾਅਦ ਢੱਕ ਕੇ ਇਨ੍ਹਾਂ ਗੋਲਿਆਂ ਨੂੰ 10 ਤੋਂ 12 ਮਿੰਟ ਤੱਕ ਇਸ ਨੂੰ ਉਬਾਲ ਲਓ ਤਾਂ ਕਿ ਇਸ ਦਾ ਆਕਾਰ ਵਧ ਜਾਵੇ।
11. ਫਿਰ ਇਸ ਨੂੰ 1 ਘੰਟੇ ਤੱਕ ਠੰਡਾ ਕਰਕੇ ਸਰਵ ਕਰੋ।


Related News