ਗਰਮੀਆਂ ''ਚ ਇਨ੍ਹਾਂ ਪਰਦਿਆਂ ਨਾਲ ਦਿਓ ਘਰ ਨੂੰ ਨਵਾਂ ਲੁਕ
Tuesday, Apr 11, 2017 - 06:12 PM (IST)

ਜਲੰਧਰ — ਘਰ ਨੂੰ ਸੋਹਣਾ ਅਤੇ ਖੂਬਸੂਰਤ ਬਣਾਉਣ ਦੀ ਇੱਛਾ ਹਰ ਕਿਸੇ ਦੀ ਹੁੰਦੀ ਹੈ ਪਰ ਇਸ ਦੇ ਲਈ ਜ਼ਰੂਰੀ ਨਹੀਂ ਕਿ ਤੁਸੀਂ ਮੰਹਿਗੀਆਂ ਚੀਜ਼ਾਂ ''ਤੇ ਖਰਚਾ ਕਰੋ। ਮਾਡਰਨ ਫਰਨੀਚਰ ਜਾਂ ਮਹਿੰਗਾ ਸ਼ੋ-ਪੀਸ ਲੈਣਾ ਤੁਹਾਡੇ ਬਜਟ ''ਚ ਨਹੀਂ ਹੈ ਤਾਂ ਤੁਸੀਂ ਘਰ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਨੂੰ ਧਿਆਨ ''ਚ ਰੱਖ ਕੇ ਵੀ ਇਨ੍ਹਾਂ ਨੂੰ ਸਟਾਈਲਿਸ਼ ਲੁਕ ਦੇ ਸਕਦੇ ਹੋ। ਤੁਹਾਡੀ ਥੋੜ੍ਹੀ ਜਿਹੀ ਮਿਹਨਤ ਘਰ ਨੂੰ ਮਾਡਰਨ ਵੀ ਦਿਖਾਏਗੀ ਅਤੇ ਖਰਚਾ ਵੀ ਬਚਾਏਗੀ। ਪਰਦੇ ਘਰ ਦੇ ਇੰਟੀਰੀਅਰ ਦਾ ਖਾਸ ਹਿੱਸਾ ਹੁੰਦੇ ਹਨ। ਘਰ ''ਚ ਭਾਂਵੇ ਤੁਸੀਂ ਜਿੰਨੇ ਮਰਜੀ ਭਾਰੇ ਇੰਟੀਰੀਅਰ ਦੀ ਵਰਤੋ ਕਿਓ ਨਾ ਕਰ ਲਓ ਪਰ ਬਿਨ੍ਹਾਂ ਪਰਦਿਆਂ ਤੋਂ ਖਾਲੀਪਣ ਸਾਫ ਦਿਖਦਾ ਹੈ। ਨਾਲ ਹੀ ਇਹ ਧੂਲ-ਮਿੱਟੀ ਨੂੰ ਕਮਰੇ ''ਚ ਦਾਖਲ ਨਹੀਂ ਹੋਣ ਦਿੰਦੇ। ਕੁਝ ਥਾਵਾਂ ''ਤੇ ਪਰਦੇ ਪ੍ਰਾਈਵਸੀ ਦਾ ਵੀ ਕੰਮ ਦਿੰਦੇ ਹਨ। ਸਮੇਂ ਦੇ ਨਾਲ-ਨਾਲ ਪਰਦਿਆਂ ਦਾ ਫੈਸ਼ਨ ਵੀ ਬਦਲਦਾ ਜਾ ਰਿਹਾ ਹੈ। ਪਹਿਲਾਂ ਲੋਕੀ ਗਰਮੀ ਸਰਦੀ ''ਚ ਇਕ ਹੀ ਤਰ੍ਹਾਂ ਦੇ ਪਰਦੇ ਲਗਾਉਂਦੇ ਸੀ ਪਰ ਹੁਣ ਗਰਮੀ ਅਤ ਸਰਦੀ ਦੇ ਲਈ ਵੱਖ-ਵੱਖ ਤਰ੍ਹਾਂ ਦੇ ਪਰਦੇ ਆ ਗਏ ਹਨ। ਇਕ ਤਰ੍ਹਾਂ ਨਾਲ ਇਹ ਠੀਕ ਵੀ ਹੈ ਮੋਟੇ ਸਟਫ ਦੇ ਪਰਦੇ ਸਰਦੀਆਂ ''ਚ ਠੰਡ ਤੋਂ ਬਚਾਉਂਦੇ ਹਨ। ਉੱਥੇ ਹੀ ਗਰਮੀਆਂ ''ਚ ਨੈੱਟ ਦੇ ਪਰਦੇ ਚੰਗੇ ਲਗਦੇ ਹਨ। ਪਤਲੇ ਹੋਣ ਕਾਰਨ ਇਨ੍ਹਾਂ ''ਚੋਂ ਹਵਾ ਵੀ ਅੰਦਰ ਆ ਜਾਂਦੀ ਹੈ। ਇਸ ਗੱਲ ਦਾ ਧਿਆਨ ਰੱਖੋ ਕਿ ਪਰਦਿਆਂ ਦਾ ਰੰਗ ਕੰਧਾ ਦੇ ਰੰਗ ਨਾਲ ਮੈਚ ਕਰਦਾ ਹੋਵੇ।
ਮੌਸਮ ਦੇ ਮੁਤਾਬਕ ਹੋਣ ਪਰਦੇ
ਗਰਮੀ ਦੇ ਮੌਸਮ ''ਚ ਲਾਈਟ ਰੰਗ ਦੇ ਪਰਦੇ ਲਗਾਓ। ਗੁਲਾਬੀ, ਗ੍ਰੇ, ਲੈਮਨ ਆਦਿ ਵਧੀਆਂ ਹਨ। ਮੋਟਾ ਸਟਫ ਲੈਣ ਦੀ ਗਲਤੀ ਨਾ ਕਰੋ। ਤੁਸੀਂ ਕਾਟਨ ਦੇ ਪਰਦੇ ਲੈ ਸਕਦੇ ਹੋ। ਤੁਸੀਂ ਗਾੜੇ ਅਤੇ ਹਲਕੇ ਰੰਗ ਦ ੇਪਰਦੇ ਵੀ ਲਗਾ ਸਕਦੇ ਹੋ। ਪ੍ਰਿੰਟ ਵਾਲੇ ਪਰਦੇ ਵੀ ਕਾਫੀ ਪਸੰਦ ਕੀਤੇ ਜਾ ਰਹੇ ਹਨ।
ਝਾਲਰ ਵਾਲੇ ਪਰਦੇ
ਕਮਰੇ ਨੂੰ ਰੋਅਲੀ ਲੁਕ ਦੇਣ ਲਈ ਪਰਦੇ ਦੇ ਨਾਲ ਤੁਸੀਂ ਝਾਲਰ ਲੁਕ ਟਰਾਈ ਕਰ ਸਕਦੇ ਹੋ। ਪਰਦੇ ਦੇ ਨਾਲ ਝਾਲਰ ਵੀ ਹੁੰਦੀ ਹੈ। ਜਿਸ ਨੂੰ ਵੇਲੇਂਸ ਕਹਿੰਦੇ ਹਨ। ਜ਼ਿਅਦਾਤਰ ਲੋਕ ਵਾਟਰਫਾਲ ਸਟਾਈਲ ਲਗਾਉਣਾ ਪਸੰਦ ਕਰਦੇ ਹਨ।