ਚਿਹੜੇ ''ਤੇ ਲਗਾਓ ਇਨ੍ਹਾਂ ਦੋ ਚੀਜ਼ਾਂ ਦਾ ਮਿਸ਼ਰਣ, ਕਈ ਪਰੇਸ਼ਾਨੀਆਂ ਹੋਣਗੀਆਂ ਦੂਰ

Wednesday, May 10, 2017 - 10:33 AM (IST)

ਚਿਹੜੇ ''ਤੇ ਲਗਾਓ ਇਨ੍ਹਾਂ ਦੋ ਚੀਜ਼ਾਂ ਦਾ ਮਿਸ਼ਰਣ, ਕਈ ਪਰੇਸ਼ਾਨੀਆਂ ਹੋਣਗੀਆਂ ਦੂਰ

ਜਲੰਧਰ— ਲੜਕੀਆਂ ਆਪਣੇ ਚਿਹਰੇ ਦਾ ਖਾਸ ਖਿਆਲ ਰੱਖਦੀਆਂ ਹਨ। ਛੋਟਾ ਜਿਹਾ ਪਿੰਪਲ ਹੋਣ ''ਤੇ ਪਰੇਸ਼ਾਨ ਹੋ ਜਾਂਦੀਆਂ ਹਨ ਅਤੇ ਇਸ ਨੂੰ ਦੂਰ ਕਰਨ ਦੇ ਲਈ  ਕਈ ਬਿਊਟੀ ਪ੍ਰੋਡਰਟਾ ਦਾ ਇਸਤੇਮਾਲ ਕਰਦੀਆਂ ਹਨ। ਆਪਣੇ ਚਿਹਰੇ ਨੂੰ ਚਮਕਦਾਰ ਅਤੇ ਖੂਬਸੂਰਤ ਬਣਾਉਣ ਲਈ ਕਈ ਘਰੇਲੂ ਤਰੀਕੇ ਅਪਣਾਉਂਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹਾ ਤਰੀਕਾ ਦੱਸਣ ਜਾ ਰਹੇ ਹਾਂ ਜਿਸ ਨੂੰ ਆਪਣਾ ਕੇ ਤੁਸੀਂ ਚਮਕਦਾਰ ਚਮੜੀ ਪਾ ਸਕਦੇ ਹੋ। 
ਸਮੱਗਰੀ
- ਨਾਰੀਅਲ ਦਾ ਤੇਲ
- ਬੇਕਿੰਗ ਸੋਡਾ
ਪੇਸਟ ਬਣਾਉਣ ਅਤੇ ਲਗਾਉਣ ਦਾ ਤਰੀਕਾ
ਨਾਰੀਅਲ ਦਾ ਤੇਲ ਅਤੇ ਬੇਕਿੰਗ ਸੋਡਾ ਮਿਲਾ ਕੇ ਇਕ ਪੇਸਟ ਤਿਆਰ ਕਰ ਲਓ। ਇਸ ਨੂੰ ਆਪਣੇ ਚਿਹਰੇ ''ਤੇ ਪੈਕ ਦੀ ਤਰ੍ਹਾਂ ਲਗਾਓ। ਫਿਰ ਹਲਕੇ ਹੱਥਾਂ ਨਾਲ ਮਸਾਜ ਕਰੋ। ਮਸਾਜ ਕਰਨ ਤੋਂ ਬਾਅਦ ਚਿਹਰੇ ਨੂੰ ਸਾਫ ਕਰ ਲਓ। ਜੇਕਰ ਤੁਹਾਡੀ ਚਮੜੀ ਨਰਮ ਹੈ ਤਾਂ ਨਾਰੀਅਲ ਦਾ ਤੇਲ ਅਤੇ ਬੇਕਿੰਗ ਸੋਡਾ ਘੱਟ ਮਿਲਾਓ। 
- ਨਾਰੀਅਲ ਦਾ ਤੇਲ
ਸਕਿਨ ਦੇ ਲਈ ਨਾਰੀਅਲ ਦੇ ਤੇਲ ਬਹੁਤ ਫਾਇਦੇਮੰਦ ਹੈ। ਇਹ ਚਮੜੀ ਨੂੰ ਨਮੀ ਪ੍ਰਦਾਨ ਕਰਦਾ ਹੈ। ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੈ। 
- ਬੇਕਿੰਗ ਸੋਡਾ
ਬੇਕਿੰਗ ਸੋਡਾ ਚਮੜੀ ਦੀ ਮੌਜ਼ੂਦ ਡੈਡ ਸੈੱਲਾਂ ਨੂੰ ਦੂਰ ਕਰਦਾ ਹੈ ਅਤੇ ਨਵੇਂ ਸੈੱਲਾਂ ਨੂੰ ਬਣਾਉਣ ''ਚ ਮਦਦ ਕਰਦਾ ਹੈ।


Related News