ਨਿੰਬੂ ਦੀਆਂ ਪੰਜ ਬੂੰਦਾਂ ਨਾਲ ਪਾਓ ਸਕਿਨ ਅਤੇ ਵਾਲਾਂ ਦੀ ਸੁੰਦਰਤਾ ''ਚ ਵਾਧਾ

05/23/2017 5:53:26 PM

ਮੁੰਬਈ— ਨਿੰਬੂ ''ਚ ਕੁਦਰਤੀ ਬਲੀਚਿੰਗ ਏਜੰਟਸ ਹੁੰਦੇ ਹਨ ਜੋ ਸਕਿਨ ਨੂੰ ਗੋਰਾ ਕਰਨ ''ਚ ਮਦਦ ਕਰਦੇ ਹਨ। ਇਸ ''ਚ ਪਾਏ ਜਾਣ ਵਾਲੇ ਐਂਟੀ ਆਕਸੀਡੈਂਟ, ਸਾਈਟ੍ਰਿਕ ਐਸਿਡ ਅਤੇ ਅਲਕੇਲਾਈਡਸ ਸਕਿਨ ਸੰਬੰਧੀ ਸਮੱਸਿਆਵਾਂ ਨੂੰ ਦੁਰ ਕਰਦੇ ਹਨ। ਬਿਊਟੀ ਮਾਹਰ ਸ਼ਾਂਤੀ ਕੁਸ਼ਵਾਹਾ ਮੁਤਾਬਕ ਨਿੰਬੂ ਦੀਆਂ ਪੰਜ ਬੂੰਦਾਂ ਨਾਲ ਸਕਿਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਪਰ ਇਸ ਨੂੰ ਸਕਿਨ ਜਾਂ ਵਾਲਾਂ ''ਤੇ ਲਗਾਉਣ ਤੋਂ ਪਹਿਲਾਂ ਇਸ ''ਚ ਥੋੜ੍ਹਾ ਜਿਹਾ ਪਾਣੀ ਮਿਲਾ ਲੈਣਾ ਚਾਹੀਦਾ ਹੈ। ਇਸ ਨਾਲ ਇਨਫੈਕਸ਼ਨ ਦੀ ਸੰਭਾਵਨਾ ਖਤਮ ਹੋ ਜਾਂਦੀ ਹੈ। ਇਸ ਦੇ ਇਲਾਵਾ ਨਿੰਬੂ ਦੇ ਰਸ ਨੂੰ ਜ਼ਿਆਦਾ ਸਮੇਂ ਤੱਕ ਚਿਹਰੇ ਅਤੇ ਵਾਲਾਂ ''ਤੇ ਨਹੀਂ ਲੱਗੇ ਰਹਿਣਾ ਦੋਣਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਚਿਹਰੇ ਅਤੇ ਵਾਲਾਂ ਦੀ ਖੂਬਸੂਰਤੀ ਵਧਾਉਣ ਲਈ ਨਿੰਬੂ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ ਹੈ।
1. ਨਿੰਬੂ ਦੇ ਰਸ ''ਚ ਦਹੀਂ ਮਿਲਾ ਕੇ ਸਕਿਨ ''ਤੇ ਲਗਾਉਣ ਨਾਲ ਰੰਗ ਗੋਰਾ ਹੁੰਦਾ ਹੈ।
2. ਨਿੰਬੂ ਦੇ ਰਸ ''ਚ ਬਦਾਮ ਦਾ ਤੇਲ ਮਿਲਾ ਕੇ ਚਿਹਰੇ ਦੀ ਹਲਕੀ ਮਾਲਸ਼ ਕਰਨ ਨਾਲ ਸਕਿਨ ਟਾਈਟ ਹੁੰਦੀ ਹੈ। ਇਹ ਝੁਰੜੀਆਂ ਤੋਂ ਬਚਾਉਂਦਾ ਹੈ।
3. ਨਿੰਬੂ ਦੇ ਰਸ ''ਚ ਪਾਣੀ ਮਿਲਾ ਕੇ ਅੰਡਰ ਆਰਮਸ ''ਚ ਲਗਾਉਣ ਨਾਲ ਪਸੀਨੇ ਦੀ ਬਦਬੂ ਦੂਰ ਹੁੰਦੀ ਹੈ।
4. ਵੇਸਣ ''ਚ ਹਲਦੀ ਪਾਊਡਰ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਧੁੱਪ ''ਚ ਝੁਲਸੀ ਸਕਿਨ ਠੀਕ ਹੁੰਦੀ ਹੈ।
5. ਨਿੰਬੂ ਦੇ ਰਸ ''ਚ ਸ਼ਹਿਦ ਮਿਲਾ ਕੇ ਲਗਾਉਣ ਨਾਲ ਸਕਿਨ ''ਚ ਚਮਕ ਆਉਂਦੀ ਹੈ।
6. ਨਿੰਬੂ ਦੇ ਰਸ ''ਚ ਨਾਰੀਅਲ ਤੇਲ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ''ਚ ਲਗਾਉਣ ਨਾਲ ਸਿਕਰੀ ਦੂਰ ਹੁੰਦੀ ਹੈ।
7. ਨਿੰਬੂ ''ਚ ਅੰਡਾ ਅਤੇ ਓਲਿਵ ਤੇਲ ਮਿਲਾ ਕੇ ਵਾਲਾਂ ''ਚ ਲਗਾਉਣ ਨਾਲ ਖੁਸ਼ਕੀ ਦੂਰ ਹੁੰਦੀ ਹੈ।
8. ਨਿੰਬੂ ਦੇ ਰਸ ''ਚ ਦਹੀਂ ਮਿਲਾ ਕੇ ਵਾਲਾਂ ''ਚ ਲਗਾਉਣ ਨਾਲ ਵਾਲਾਂ ਦੀ ਚਮਕ ਵੱਧਦੀ ਹੈ।
9. ਨਿੰਬੂ ਦੇ ਰਸ ''ਚ ਆਮਲੇ ਦਾ ਪਾਊਡਰ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ''ਚ ਲਗਾਉਣ ਨਾਲ ਵਾਲ ਕਾਲੇ ਹੁੰਦੇ ਹਨ।
10. ਸਿਰਕੇ ''ਚ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਦੀਆਂ ਜੜ੍ਹਾਂ ''ਚ ਲਗਾਉਣ ਨਾਲ ਵਾਲਾਂ ਦਾ ਝੜਨਾ ਰੁੱਕਦਾ ਹੈ।

Related News