ਯੂਰਿਨ ਇੰਫੈਕਸ਼ਨ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਣਗੀਆਂ ਇਹ ਚੀਜ਼ਾਂ

10/03/2020 11:40:41 AM

ਜਲੰਧਰ—ਯੂਰਿਨ ਇੰਫੈਕਸ਼ਨ ਦੀ ਸਮੱਸਿਆ ਅੱਜ ਕੱਲ ਲੋਕਾਂ 'ਚ ਆਮ ਦੇਖਣ ਨੂੰ ਮਿਲ ਰਹੀ ਹੈ। ਉਂਝ ਤਾਂ ਇਹ ਪ੍ਰੇਸ਼ਾਨੀ ਔਰਤਾਂ ਅਤੇ ਪੁਰਸ਼ ਦੋਵਾਂ 'ਚ ਪਾਈ ਜਾਂਦੀ ਹੈ। ਪਰ ਫਿਰ ਵੀ ਔਰਤਾਂ ਇਸ ਬਿਮਾਰੀ ਦਾ ਜ਼ਿਆਦਾ ਸ਼ਿਕਾਰ ਹੁੰਦੀਆਂ ਹਨ। ਇਹ ਪ੍ਰੇਸ਼ਾਨੀ ਮੁੱਖ ਰੂਪ ਨਾਲ ਪੇਸ਼ਾਬ ਵਾਲੀ ਨਾਲੀ 'ਚ ਇੰਫੈਕਸ਼ਨ ਅਤੇ ਸੋਜ ਹੋਣ ਕਾਰਨ ਹੁੰਦੀ ਹੈ। ਇਸ ਦੀ ਵਜ੍ਹਾ ਨਾਲ ਬਲੈਡਰ ਸਿਕੁੜਨ ਲੱਗਦਾ ਹੈ। ਅਜਿਹੇ 'ਚ ਪੇਸ਼ਾਬ ਕਰਨ ਦੌਰਾਨ ਸੜਨ, ਦਰਦ ਅਤੇ ਕਦੇ ਤਾਂ ਖੂਨ ਆਉਣ ਵਰਗੀ  ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦਾ ਸਹਾਰਾ ਲੈਣ ਦੇ ਨਾਲ ਤੁਸੀਂ ਆਪਣੀ ਡੇਲੀ ਡਾਈਟ ਅਤੇ ਲਾਈਫ ਸਟਾਈਲ 'ਚ ਕੁਝ ਬਦਲਾਅ ਕਰਨ ਦੀ ਵੀ ਲੋੜ ਹੁੰਦੀ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਇਸ ਤੋਂ ਰਾਹਤ ਪਾਉਣ ਦੇ ਲਈ ਕੁਝ ਗੱਲਾਂ ਦੱਸਦੇ ਹਾਂ। ਪਰ ਇਸ ਤੋਂ ਪਹਿਲਾਂ ਜਾਣਦੇ ਹਾਂ ਇਸ ਸਮੱਸਿਆ ਦੇ ਹੋਣ ਦੇ ਲੱਛਣ ਅਤੇ ਕਾਰਨ...
ਯੁਰਿਨ ਇੰਫੈਕਸ਼ਨ ਹੋਣ ਦੇ ਲੱਛਣ
—ਪੇਸ਼ਾਬ ਕਰਦੇ ਸਮੇਂ ਸੜਨ ਅਤੇ ਦਰਦ ਹੋਣਾ
—ਯੂਰਿਨ 'ਚ ਖੂਨ ਆਉਣਾ
—ਜ਼ਿਆਦਾ ਗਾੜ੍ਹਾ ਪੇਸ਼ਾਬ ਆਉਣਾ
—ਵਾਰ-ਵਾਰ ਪੇਸ਼ਾਬ ਆਉਣਾ
—ਆਮ ਤੋਂ ਜ਼ਿਆਦਾ ਸਰੀਰ ਦਾ ਤਾਪਮਾਨ ਹੋਣਾ
—ਪੇਟ ਦੇ ਹੇਠਲੇ ਹਿੱਸੇ ਅਤੇ ਪਿੱਠ 'ਚ ਦਰਦ ਰਹਿਣਾ
ਯੂਰਿਨ ਇੰਫੈਕਸ਼ਨ ਹੋਣ ਦੇ ਕਾਰਨ
—ਸਹੀ ਮਾਤਰਾ 'ਚ ਪਾਣੀ ਨਾ ਪੀਣਾ
—ਖਾਣੇ 'ਚ ਨਮਕ ਦੀ ਵਰਤੋਂ ਜ਼ਿਆਦਾ ਕਰਨਾ
—ਪੇਸ਼ਾਬ ਨੂੰ ਰੋਕਣਾ
—ਜ਼ਿਆਦਾ ਸਮੇਂ ਤੱਕ ਧੁੱਪ 'ਚ ਰਹਿਣਾ
—ਭਾਰੀ ਮਾਤਰਾ 'ਚ ਮਸਾਲੇਦਾਰ ਅਤੇ ਆਇਲੀ ਭੋਜਨ ਦੀ ਵਰਤੋਂ ਕਰਨਾ
ਇਸ ਪ੍ਰੇਸ਼ਾਨੀ ਤੋਂ ਰਾਹਤ ਪਾਉਣ ਲਈ ਤੁਸੀਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰ ਸਕਦੇ ਹੋ...

PunjabKesari
ਨਾਰੀਅਲ ਪਾਣੀ—ਨਾਰੀਅਲ ਪਾਣੀ 'ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ। ਇਸ ਦੇ ਨਾਲ ਸਰੀਰ ਹਾਈਡ੍ਰੇਟ ਹੁੰਦਾ ਹੈ। ਢਿੱਡ 'ਚ ਹੋਣ ਵਾਲੀ ਸੜਨ ਤੋਂ ਆਰਾਮ ਮਿਲ ਕੇ ਠੰਡਕ ਦਾ ਅਹਿਸਾਸ ਹੁੰਦਾ ਹੈ। ਅਜਿਹੇ 'ਚ ਰੋਜ਼ਾਨਾ ਸਵੇਰੇ ਖਾਲੀ ਢਿੱਡ ਇਸ ਦੀ ਵਰਤੋਂ ਕਰਨ ਨਾਲ ਯੂਰਿਨ ਇੰਫੈਕਸ਼ਨ ਦੀ ਪ੍ਰੇਸ਼ਾਨੀ ਤੋਂ ਛੇਤੀ ਹੀ ਰਾਹਤ ਮਿਲਦੀ ਹੈ। 
ਔਲੇ—ਵਿਟਾਮਿਨ ਸੀ ਨਾਲ ਭਰਪੂਰ ਔਲਿਆਂ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਮਜ਼ਬੂਤ ਹੋਣ 'ਚ ਮਦਦ ਮਿਲਦੀ ਹੈ। ਯੂਰਿਨ ਇੰਫੈਕਸ਼ਨ ਦੀ ਪ੍ਰੇਸ਼ਾਨੀ 'ਚ ਵੀ ਇਹ ਬਹੁਤ ਫਾਇਦੇਮੰਦ ਹੈ। ਇਸ ਲਈ 1 ਚਮਚ ਔਲਿਆਂ ਦੇ ਪਾਊਡਰ 'ਚ 4-5 ਇਲਾਇਚੀ ਦੇ ਦਾਣਿਆਂ ਦਾ ਪਾਊਡਰ ਮਿਲਾ ਕੇ ਖਾਣ ਨਾਲ ਫਾਇਦਾ ਮਿਲਦਾ ਹੈ। 
ਇਲਾਇਚੀ—5-6 ਇਲਾਇਚੀ ਦੇ ਦਾਣਿਆਂ ਨੂੰ ਪੀਸ ਕੇ ਉਸ ਦਾ ਪਾਊਡਰ ਬਣਾ ਲਓ। ਫਿਰ ਉਸ 'ਚ 1/2 ਚਮਚ ਸੌਫ ਦਾ ਪਾਊਡਰ, 1 ਚਮਚ ਅਨਾਰ ਦਾ ਰਸ, ਚੁਟਕੀ ਭਰ ਸੇਂਧਾ ਨਮਕ ਮਿਲਾ ਕੇ ਕੋਸੇ ਪਾਣੇ ਨਾਲ ਵਰਤੋਂ ਕਰੋ। ਇਸ ਨਾਲ ਯੂਰਿਨ ਇੰਫੈਕਸ਼ਨ ਤੋਂ ਤੁਰੰਤ ਰਾਹਤ ਮਿਲੇਗੀ। 

PunjabKesari
ਦਹੀਂ —ਪੌਸ਼ਟਿਕ ਗੁਣਾਂ ਨਾਲ ਭਰਪੂਰ ਦਹੀਂ ਦੀ ਵਰਤਂ ਕਰਨ ਨਾਲ ਇਮਿਊਨਿਟੀ ਸਟਰਾਂਗ ਹੋਣ ਦੇ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਇਸ ਦੀ ਵਰਤੋਂ ਕਰਨ ਨਾਲ ਯੂਰਿਨ 'ਚ ਹੋਣ ਵਾਲੀ ਸੜਨ ਤੋਂ ਆਰਾਮ ਮਿਲਦਾ ਹੈ। ਇਸ ਦੇ ਨਾਲ ਹੀ ਆਪਣੀ ਡੇਲੀ ਡਾਈਟ 'ਚ ਦੁੱਧ ਅਤੇ ਲੱਸੀ ਨੂੰ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। 
ਸੇਬ ਦਾ ਸਿਰਕਾ—ਸੇਬ 'ਚ ਸਾਰੇ ਜ਼ਰੂਰੀ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ। ਸੇਬ ਦੇ ਨਾਲ ਇਸ ਦਾ ਸਿਰਕਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ 1 ਚਮਚ ਕੋਸੇ ਪਾਣੀ 'ਚ 2 ਚਮਚ ਸਿਰਕਾ ਅਤੇ ਸੁਆਦ ਅਨੁਸਾਰ ਸ਼ਹਿਦ ਮਿਲਾ ਕੇ ਵਰਤੋਂ ਕਰਨ ਨਾਲ ਯੂਰਿਨ ਇੰਫੈਕਸ਼ਨ ਦੀ ਪ੍ਰੇਸ਼ਾਨੀ ਤੋਂ ਛੁਟਕਾਰਾ ਮਿਲਦਾ ਹੈ।


Aarti dhillon

Content Editor

Related News