ਗਰਭ ਅਵਸਥਾ ਤੋਂ ਬਾਅਦ ਸਕਿਨ ਸੰਬੰਧੀ ਸਮੱਸਿਆਵਾਂ ਨੂੰ ਇੰਝ ਕਰੋ ਦੂਰ

09/20/2019 4:28:11 PM

ਨਵੀਂ ਦਿੱਲੀ(ਬਿਊਰੋ)— ਜਿਸ ਤਰ੍ਹਾਂ ਗਰਭਵਤੀ ਔਰਤਾਂ ਦਾ ਪੇਟ ਵਧਦਾ ਹੈ ਉਸੇ ਤਰ੍ਹਾਂ ਉਸ 'ਚ ਕਈ ਹਾਰਮੋਨਲ ਬਦਲਾਅ ਵੀ ਦੇਖਣ ਨੂੰ ਮਿਲਦੇ ਹਨ। ਇਨ੍ਹਾਂ ਹਾਰਮੋਨਲਸ ਬਦਲਾਅ ਕਾਰਨ ਖਾਰਸ਼, ਮੁਹਾਸੇ, ਮੋਟਾਪਾ ਅਤੇ ਸਟ੍ਰੈਚ ਮਾਰਕਸ, ਚਿਹਰੇ 'ਤੇ ਪਿਗਮੇਂਟੇਸ਼ਨ, ਵਾਲ ਝੜਣਾ ਆਦਿ ਸਮੱਸਿਆਵਾਂ ਹੋਣਾ ਆਮ ਹੈ। ਜ਼ਿਆਦਾਤਰ ਔਰਤਾਂ ਦੀ ਸਕਿਨ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਹੈ, ਜਿਸ ਵਜ੍ਹਾ ਨਾਲ ਉਨ੍ਹਾਂ ਨੂੰ ਚਮੜੀ ਸੰਬੰਧੀ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗਰਭ ਅਵਸਥਾ ਦੇ ਬਾਅਦ ਔਰਤਾਂ 'ਚ ਪਿਗਮੇਂਟੇਸ਼ਨ ਮਤਲੱਬ ਚਿਹਰੇ 'ਤੇ ਛਾਈਆਂ ਜਾਂ ਫਿਰ ਦਾਗ-ਧੱਬਿਆਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲਦੀ ਹੈ। ਜੇ ਤੁਸੀਂ ਵੀ ਇਸ ਸਮੱਸਿਆ ਦੀ ਵਜ੍ਹਾ ਨਾਲ ਆਪਣੀ ਖੂਬਸੂਰਤੀ ਗੁਆ ਬੈਠੀ ਹੋ ਤਾਂ ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਮਦਦ ਨਾਲ ਪਿਗਮੇਂਟੇਸ਼ਨ ਦੀ ਸਮੱੱਸਿਆ ਦੂਰ ਹੋਵੇਗੀ ਅਤੇ ਚਿਹਰਾ ਡਿਲਵਰੀ ਦੇ ਬਾਅਦ ਵੀ ਗਲੋ ਕਰੇਗਾ।
1. ਐਲੋਵੇਰਾ
ਐਲੋਵੇਰਾ 'ਚ ਅਜਿਹੇ ਗੁਣ ਮੌਜੂਦ ਹੁੰਦੇ ਹਨ ਜੋ ਚਿਹਰੇ ਦੇ ਡਾਰਕ ਸਪਾਟ ਨੂੰ ਲਾਈਟ ਕਰਨ 'ਚ ਮਦਦ ਕਰਦੇ ਹਨ। ਐਲੋਵੇਰਾ ਜੈੱਲ ਨੂੰ 15-20 ਮਿੰਟ ਤਕ ਰੋਜ਼ਾਨਾ ਆਪਣੇ ਚਿਹਰੇ 'ਤੇ ਲਗਾਓ ਅਤੇ ਕੋਸੇ ਪਾਣੀ ਨਾਲ ਧੋ ਲਓ। ਇਸ ਨਾਲ ਚਮੜੀ 'ਤੇ ਮੌਜੂਦ ਛਾਈਆਂ ਅਤੇ ਦਾਗ-ਧੱਬੇ ਦੂਰ ਹੋ ਜਾਣਗੇ।
2. ਟਮਾਟਰ ਅਤੇ ਖੀਰੇ ਦਾ ਰਸ
ਟਮਾਟਰ ਅਤੇ ਖੀਰੇ ਦੇ ਰਸ 'ਚ ਦੁੱਧ ਮਿਲਾ ਕੇ ਚਿਹਰੇ 'ਤੇ ਲਗਾਓ। ਇਸ ਨਾਲ ਕਾਫੀ ਚੰਗਾ ਨਤੀਜ਼ਾ ਮਿਲੇਗਾ। ਨਾਲ ਹੀ ਸਕਿਨ ਵੀ ਸਮੂਦ ਅਤੇ ਸ਼ਾਈਨ ਕਰੇਗੀ।
3. ਬਾਦਾਮ ਅਤੇ ਸ਼ਹਿਦ
ਕੁਝ ਬਾਦਾਮ ਅਤੇ ਸ਼ਹਿਦ ਮਿਲਾ ਕੇ ਸਮੂਦ ਪੇਸਟ ਬਣਾ ਲਓ। ਫਿਰ ਇਸ ਪੇਸਟ ਨੂੰ ਚਿਹਰੇ 'ਤੇ 15-20 ਮਿੰਟ ਤਕ ਲਗਾਓ ਅਤੇ ਬਾਅਦ 'ਚ ਧੋ ਲਓ। ਇਸ ਨਾਲ ਕਾਫੀ ਫਾਇਦਾ ਮਿਲੇਗਾ।
4. ਪਪੀਤਾ ਅਤੇ ਸ਼ਹਿਦ
ਪਪੀਤੇ ਦਾ ਪੈਕ ਬਣਾਉਣ ਲਈ 2 ਚੱਮਚ ਪਪੀਤੇ ਦੀ ਪੇਸਟ, 1 ਚੱਮਚ ਸ਼ਹਿਦ, 1 ਚੱਮਚ ਐਲੋਵੇਰਾ ਜੈੱਲ ਮਿਲਾਓ। ਫਿਰ ਇਸ ਪੈਕ ਨੂੰ ਚਿਹਰੇ 'ਤੇ 30 ਮਿੰਟ ਲਗਾਉਣ ਦੇ ਬਾਅਦ ਧੋ ਲਓ। ਇਸ ਨਾਲ ਸਕਿਨ ਦੇ ਡੈੱਡ ਸੈਲਸ ਦੂਰ ਹੋਣਗੇ ਅਤੇ ਪਿਗਮੇਂਟੇਸ਼ਨ ਦੀ ਸਮੱਸਿਆ ਵੀ ਦੂਰ ਹੋਵੇਗੀ।
5. ਕੱਚਾ ਨਾਰੀਅਲ
ਕੱਚੇ ਨਾਰੀਅਲ 'ਚ ਪਿਗਮੇਂਟੇਸ਼ਨ ਨੂੰ ਦੂਰ ਕਰਨ ਦੀ ਜਾਦੁਈ ਸ਼ਕਤੀ ਹੁੰਦੀ ਹੈ। ਰੂੰ ਦੀ ਮਦਦ ਨਾਲ ਨਾਰੀਅਲ ਪਾਣੀ ਨੂੰ ਚਮੜੀ ਦੇ ਦਾਗ ਧੱਬਿਆ 'ਤੇ ਲਗਾਓ। ਇਸ ਨੂੰ 20 ਮਿੰਟ ਤਕ ਸੁੱਕਣ ਦਿਓ। ਉਸ ਤੋਂ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ।


manju bala

Content Editor

Related News