ਗਰਭ ਅਵਸਥਾ ਹੀ ਨਹੀਂ ਇਨ੍ਹਾਂ ਕਾਰਨਾਂ ਕਰਕੇ ਵੀ ਹੋ ਸਕਦੀ ਹੈ ਮਾਹਾਵਾਰੀ ''ਚ ਦੇਰੀ

05/26/2017 4:28:09 PM

ਨਵੀਂ ਦਿੱਲੀ— ਸਾਰੀਆਂ ਔਰਤਾਂ ਨੂੰ ਮਹੀਨੇ ਦੇ 5 ਦਿਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਾਹਾਵਾਰੀ ਦੇ ਇਨ੍ਹਾਂ ਦਿਨ੍ਹਾਂ 'ਚ ਸਰੀਰ 'ਚ ਕਈ ਤਰ੍ਹਾਂ ਦੇ ਹਾਰਮੋਨ ਬਦਲਾਅ ਹੁੰਦਾ ਹੈ। ਜਿਸ ਨਾਲ ਪੇਟ ਦਰਦ ਅਤੇ ਚਿੜਚਿੜਾ ਸੁਭਾਅ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਕਈ ਔਰਤਾਂ ਦੀ ਮਾਹਾਵਾਰੀ ਰੈਗੁਲਰ ਨਹੀਂ ਹੁੰਦੀ। ਇਸ ਦਾ ਕਾਰਨ ਸਿਰਫ ਗਰਭ ਅਵਸਥਾ ਦੀ ਨਹੀਂ ਹੈ ਇਸ ਤੋਂ ਇਲਾਵਾ ਹੋਰ ਵੀ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ਕਾਰਨ ਮਾਹਾਵਾਰੀ ਸਮੇਂ 'ਤੇ ਨਹੀਂ ਆਉਂਦੀ। ਆਓ ਜਾਣਦੇ ਹਾਂ ਕੁਝ ਅਜਿਹੇ ਕਾਰਨਾਂ ਬਾਰੇ
1. ਤਣਾਅ
ਜ਼ਿਆਦਾ ਤਣਾਅ ਲੈਣ ਨਾਲ ਔਰਤਾਂ ਦੇ ਸਰੀਰ 'ਚ ਐਡ੍ਰੇਨਾਲਾਈਨ ਅਤੇ ਹਾਰਮੋਨ ਬਣਨ ਲਗਦੇ ਹਨ। ਜੋ ਮਾਹਾਵਾਰੀ 'ਚ ਦੇਰੀ ਕਰ ਦਿੰਦੇ ਹਨ।
2. ਕਮਜ਼ੋਰੀ
ਸਰੀਰ 'ਚ ਕਮਜ਼ੋਰੀ ਹੋਣਾ ਮਾਹਾਵਾਰੀ 'ਚ ਦੇਰੀ ਦਾ ਸਭ ਤੋਂ ਵੱਡਾ ਕਾਰਨ ਹੈ। ਇਸ ਨਾਲ ਸਰੀਰ 'ਚ ਓਵੇਲਯੂਏਸ਼ਨ ਦੀ ਗਤੀ ਘੱਟ ਹੋ ਜਾਂਦੀ ਹੈ। ਜਿਸ ਨਾਲ ਮਾਹਾਵਾਰੀ ਦੀ ਸਮੱਸਿਆ ਆਉਣੀ ਸ਼ੁਰੂ ਹੋ ਜਾਂਦੀ ਹੈ।
3. ਮੋਟਾਪਾ  
ਭਾਰ ਜ਼ਿਆਦਾ ਹੋਣ ਦੀ ਵਜ੍ਹਾ ਨਾਲ ਵੀ ਸਰੀਰ 'ਚ ਐਕਟ੍ਰੋਜ਼ਨ ਹਾਰਮੋਨਸ ਜ਼ਿਆਦਾ ਹੋ ਜਾਂਦੇ ਹਨ ਜੋ ਮਾਹਾਵਾਰੀ ਨੂੰ ਅਨਿਯਮਤ ਕਰ ਦਿੰਦੇ ਹਨ। 
4. ਕਸਰਤ
ਕਈ ਔਰਤਾਂ ਜਿੰਮ ਜਾਕੇ ਜ਼ਰੂਰਤ ਤੋਂ ਜ਼ਿਆਦਾ ਕਸਰਤ ਕਰਦੇ ਹਨ। ਜਿਸ ਨਾਲ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ ਅਤੇ ਮਾਹਾਵਾਰੀ 'ਚ ਸਮੱਸਿਆ ਹੁੰਦੀ ਹੈ।
5. ਬ੍ਰੈਸਟ ਫੀਡਿੰਗ
ਬ੍ਰੈਸਟ ਫੀਡਿੰਗ ਦੇ ਦੌਰਾਨ ਸਰੀਰ 'ਚ ਹਾਰਮੋਨ ਬਣਨ ਲਗਦੇ ਹਨ ਜੋ ਮਾਹਾਵਾਰੀ 'ਚ ਸਮੱਸਿਆ ਪਾਉਂਦੇ ਹਨ।
6. ਦਵਾਈਆਂ
ਗਰਭ ਨਿਰੋਧਕ ਦਵਾਈ ਜਾਂ ਹਾਰਮੋਨ ਸੰਤੁਲਿਤ ਕਰਨ ਵਾਲੀ ਦਵਾਈ ਖਾਣ ਨਾਲ ਸਰੀਰ 'ਚ ਓਵੇਲੂਯੇਸ਼ਨ ਦੀ ਗੜਬੜ ਹੋ ਜਾਂਦੀ ਹੈ। ਜਿਸ ਨਾਲ ਮਾਹਾਵਾਰੀ 'ਚ ਦੇਰੀ ਹੋ ਜਾਂਦੀ ਹੈ।
7. ਅਸੰਤੁਲਿਤ ਹਾਰਮੋਨ 
ਕਈ ਵਾਰ ਕਿਸੇ ਲੰਬੀ ਬੀਮਾਰੀ ਦੀ ਵਜ੍ਹਾ ਨਾਲ ਵੀ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ। ਜਿਸ ਨਾਲ ਮਾਹਾਵਾਰੀ 'ਚ ਦੇਰੀ ਹੋ ਜਾਂਦੀ ਹੈ।
8. ਥਾਈਰਾਈਡ
ਥਾਈਰਾਈਡ ਦੀ ਸਮੱਸਿਆ ਹੋਣ 'ਤੇ ਵੀ ਮਾਹਾਵਾਰੀ ਅਨਿਯਮਤ ਹੋ ਜਾਂਦੇ ਹਨ ਕਈ ਔਰਤਾਂ ਨੂੰ ਇਸ ਵਜ੍ਹਾ ਨਾਲ ਵੀ ਮਾਹਾਵਾਰੀ ਦੇ ਦਿਨਾਂ 'ਚ ਜ਼ਿਆਦਾ ਜਾਂ ਘੱਟ ਬਲੀਡਿੰਗ ਹੋ ਸਕਦੀ ਹੈ।  


Related News