ਮਰਦਾਂ ਦੀ ਸਰੀਰਕ ਕਮਜ਼ੋਰੀ ਦੂਰ ਕਰਦਾ ਹੈ ਜਾਮਣ ਦਾ ਬੀਜ, ਜਾਣੋ ਇਸ ਦੇ ਫਾਇਦੇ

Wednesday, Jun 14, 2017 - 09:07 AM (IST)

ਮਰਦਾਂ ਦੀ ਸਰੀਰਕ ਕਮਜ਼ੋਰੀ ਦੂਰ ਕਰਦਾ ਹੈ ਜਾਮਣ ਦਾ ਬੀਜ, ਜਾਣੋ ਇਸ ਦੇ ਫਾਇਦੇ

ਮੁੰਬਈ— ਜੇਕਰ ਦਿਨ-ਭਰ ਕੰਮ ਦੇ ਪ੍ਰੈਸ਼ਰ ਦੇ ਨਾਲ ਤੁਸੀਂ ਘਰ ਆਉਂਦੇ ਵੇਲੇ ਬਹੁਤ ਥਕਾਵਟ ਮਹਿਸੂਸ ਕਰਦੇ ਹੋ ਤਾਂ ਇਸ ਦੀ ਵਜ੍ਹਾ ਤੁਹਾਡੀ ਸ਼ਾਦੀ-ਸ਼ੁਦਾ ਜ਼ਿੰਦਗੀ ਵੀ ਠੀਕ ਨਹੀਂ ਚੱਲ ਪਾ ਰਹੀ ਹੈ ਤਾਂ ਇਸ ਬੀਜ ਦੇ ਬਾਰੇ 'ਚ ਜ਼ਰੂਰ ਪੜ੍ਹੋ। ਤੁਸੀਂ ਆਪਣੀ ਇਸ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ ਜਾਮਨ ਦੇ ਬੀਜਾ ਦਾ ਇਸਤੇਮਾਲ ਕਰ ਸਕਦੇ ਹੋ। ਤੁਸੀਂ ਜਾਮਣ ਦੇ ਬੀਜਾਂ ਦੇ ਫਾਇਦਿਆਂ ਬਾਰੇ ਤਾਂ ਸੁਣਿਆ ਹੀ ਹੋਵੇਗਾ। ਕੀ ਤੁਸੀਂ ਜਾਣਦੇ ਹੋ ਕਿ ਜਾਮਣ 'ਚ ਮੌਜ਼ੂਦ ਕਾਰਬੋਹਾਈਡ੍ਰੇਟਸ, ਫਾਈਬਰ, ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਨਾਲ-ਨਾਲ ਮਰਦਾਂ ਦੀ ਕਮਜ਼ੋਰੀ ਵੀ ਦੂਰ ਕਰਦਾ ਹੈ। ਆਓ ਜਾਣਦੇ ਹਾਂ ਇਸ ਨੂੰ ਇਸਤੇਮਾਲ ਕਿਵੇਂ ਕੀਤਾ ਜਾਵੇ। ਸਭ ਤੋਂ ਪਹਿਲਾਂ ਜਾਮਣ ਦੀਆਂ ਗੁੱਠਲੀਆਂ ਨੂੰ ਧੋ ਕੇ ਸੁੱਕਾ ਲਓ। ਇਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਕੇ ਇਸ ਦਾ ਚੂਰਨ ਬਣਾ ਕੇ ਕਿਸੇ ਕੱਚ ਦੀ ਸ਼ੀਸ਼ੀ ਨਾਲ ਭਰ ਲਓ। ਯਾਦ ਰੱਖੋ ਕਿ ਇਸ ਚੂਰਣ ਦਾ ਇਸਤੇਮਾਲ 15 ਦਿਨ ਤੱਕ ਹੀ ਕਰੋ। ਇਸ ਤੋਂ ਬਾਅਦ ਇਕ ਚਮਚ ਜਾਮਣ ਦਾ ਚੂਰਣ, ਇਕ ਚਮਚ ਸ਼ਹਿਦ ਨੂੰ ਰਾਤ ਨੂੰ ਸੌਂਣ ਤੋਂ ਇਕ ਘੰਟਾ ਪਹਿਲਾਂ ਖਾਓ।
ਯਾਦ ਰੱਖੋ ਕਿ ਜਿਨ੍ਹਾਂ ਲੋਕਾਂ ਸ਼ੂਗਰ ਦੀ ਬੀਮਾਰੀ ਹੈ, ਉਹ ਜਾਮਣ ਅਤੇ ਸ਼ਹਿਦ ਦਾ ਇਸਤੇਮਾਲ ਨਾ ਕਰਨ। ਇਹ ਨੁਕਸਾ ਘੱਟ ਤੋਂ ਘੱਟ ਇਕ ਮਹੀਨਾ ਅਜਮਾ ਕੇ ਦੇਖੋ। ਇਸ ਨਾਲ ਮਰਦਾਂ ਦੀ ਕਮਜ਼ੋਰੀ ਦੂਰ ਹੁੰਦੀ ਹੈ। ਜਾਮਣ ਨੂੰ ਖਾਣ ਨਾਲ ਦੰਦ ਅਤੇ ਮਸੂੜੇ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਹੁੰਦੀਆਂ ਹਨ।


Related News