ਪਪੀਤਾ ਖਾਣ ਨਾਲ ਹੁੰਦੇ ਹਨ ਕਈ ਫਾਇਦੇ
Wednesday, Feb 08, 2017 - 04:35 PM (IST)

ਨਵੀਂ ਦਿੱਲੀ— ਪਪੀਤਾ ਹਰ ਥਾਂ ਅਸਾਨੀ ਨਾਲ ਮਿਲਣ ਵਾਲਾ ਇਕ ਵਧੀਆ, ਸਦਾਬਹਾਰ ਫਲ ਹੈ। ਇਹ ਆਪਣੇ ਅੰਦਰ ਗੁਣਾਂ ਦਾ ਭੰਡਾਰ ਸਮੋਈ ਬੈਠਾ ਹੈ। ਵਿਟਾਮਿਨ ''ਏ'' ਦੀ ਕਾਫੀ ਮਾਤਰਾ ਹੋਣ ਕਾਰਨ ਇਹ ਅੱਖਾਂ ਲਈ ਬਹੁਤ ਹੀ ਲਾਭਕਾਰੀ ਹੈ। ਇਸ ਤੋਂ ਇਲਾਵਾ ਇਹ ਕਈ ਰੋਗਾਂ ਨਾਲ ਲੜਨ ਦੀ ਵੀ ਸਮਰੱਥਾ ਸਾਡੇ ਸਰੀਰ ਨੂੰ ਪ੍ਰਦਾਨ ਕਰਦਾ ਹੈ। ਵਿਗਿਆਨਿਕ ਖੋਜਾਂ ਤੋਂ ਇਹ ਪਤਾ ਲਗਦਾ ਹੈ ਕਿ ਇਸ ਵਿਚ ਵਿਟਾਮਿਨ ''ਸੀ'' ਦੀ ਮਾਤਰਾ 60 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਹੁੰਦੀ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ ''ਬੀ'' ਅਤੇ ''ਬੀ2'' ਪਾਇਆ ਜਾਂਦਾ ਹੈ। ਇਸ ਵਿਚ ਪਾਇਆ ਜਾਣ ਵਾਲਾ ''ਪਪੇਇਨ'' ਨਾਂਅ ਦਾ ਤੱਤ ਭੋਜਨ ਨੂੰ ਸਹੀ ਢੰਗ ਨਾਲ ਪਚਾਉਣ ਵਿਚ ਮਦਦ ਕਰਦਾ ਹੈ, ਜਿਸ ਨਾਲ ਭੋਜਨ ਪ੍ਰਤੀ ਰੁਚੀ ਪੈਦਾ ਹੁੰਦੀ ਹੈ। * 1.ਪਪੀਤੇ ਦੇ ਨਿਯਮਿਤ ਸੇਵਨ ਨਾਲ ਦਸਤ ਅਤੇ ਪਿਸ਼ਾਬ ਸਾਫ਼ ਹੁੰਦਾ ਹੈ ਅਤੇ ਕਬਜ਼ ਦੀ ਸ਼ਿਕਾਇਤ ਦੂਰ ਹੁੰਦੀ ਹੈ।
2. ਕੱਚੇ ਪਪੀਤੇ ਦਾ ਰਸ ਜੇਕਰ ਖਾਜ, ਖੁਜਲੀ, ਦਾਦ ''ਤੇ ਲਗਾਇਆ ਜਾਵੇ ਤਾਂ ਜਲਦ ਆਰਾਮ ਮਿਲਦਾ ਹੈ।
3. ਚਿਹਰੇ ''ਤੇ ਕੱਚੇ ਪਪੀਤੇ ਦੇ ਗੁੱਦੇ ਨੂੰ ਜੇਕਰ ਨਿਯਮਿਤ ਰੂਪ ਨਾਲ ਲਗਾਇਆ ਜਾਵੇ ਤਾਂ ਕਿੱਲ, ਮੁਹਾਂਸੇ, ਛਾਈਆਂ ਅਤੇ ਦਾਗ-ਧੱਬੇ ਸਾਫ ਹੋ ਜਾਂਦੇ ਹਨ।
4.ਜੀਰਾ ਅਤੇ ਨਮਕ ਦੇ ਨਾਲ ਇਸ ਦਾ ਸੇਵਨ ਕਰਨ ਨਾਲ ਪੇਟ ਸੰਬੰਧੀ ਸਮੱਸਿਆਵਾਂ ਵਿਚ ਸੁਧਾਰ ਹੁੰਦਾ ਹੈ।
5. ਪਪੀਤੇ ਵਿਚ ਪਾਏ ਜਾਣ ਵਾਲੇ ਵੱਖ-ਵੱਖ ਅੰਜਾਇਮ ਕੈਂਸਰ ਦੇ ਖਤਰੇ ਨੂੰ ਦੂਰ ਕਰਦੇ ਹਨ।
6. ਹਰ ਰੋਜ਼ ਸਵੇਰੇ ਖਾਲੀ ਪੇਟ ਪਪੀਤਾ ਖਾਣ ਨਾਲ ਕਬਜ਼ ਦੂਰ ਹੁੰਦੀ ਹੈ ਅਤੇ ਬਵਾਸੀਰ ਤੋਂ ਆਰਾਮ ਮਿਲਦਾ ਹੈ