ਇਸ ਮੰਦਰ ''ਚ ਪੰਡਿਤ ਨਹੀਂ ਸੱਪ ਕਰਦਾ ਹੈ ਸ਼ਿਵ ਜੀ ਦੀ ਪੂਜਾ

02/06/2018 3:02:06 PM

ਨਵੀਂ ਦਿੱਲੀ—ਭਾਰਤ 'ਚ ਬਹੁਤ ਸਾਰੇ ਅਨੌਖੇ ਮੰਦਰ ਆਪਣੀਆਂ ਅਜੀਬੋ ਗਰੀਬ ਪਰੰਪਰਾਵਾਂ ਦੇ ਲਈ ਦੁਨੀਆ ਭਰ 'ਚ ਮਸ਼ਹੂਰ ਹਨ। ਕੁਝ ਮੰਦਰਾਂ 'ਚ ਤਾਂ ਭਗਵਾਨ ਦੀ ਪੂਜਾ ਦੇ ਲਈ ਵੱਖ-ਵੱਖ ਤਰੀਕੇ ਅਪਣਾਏ ਜਾਂਦੇ ਹਨ ਪਰ ਅੱਜ ਅਸੀਂ ਤੁਹਾਨੂੰ ਇਕ ਅਜਿਹੇ ਮੰਦਰ ਬਾਰੇ ਦੱਸਣ ਜਾਂ ਰਹੇ ਹਾਂ ਜਿੱਥੇ ਕੋਈ ਪੁਜਾਰੀ ਨਹੀਂ ਹੈ, ਬਲਕਿ ਇਕ ਸੱਪ ਸ਼ਿਵਲਿੰਗ ਦੀ ਪੂਜਾ ਕਰਦਾ ਹੈ। ਇਸ ਮੰਦਰ ਦੀ ਇਨ੍ਹਾਂ ਦਿਲਚਸਪ ਗੱਲਾਂÎ ਕਰਕੇ ਇੱਥੇ ਸ਼ਿਵਰਾਤਰੀ 'ਤੇ ਕਈ ਸੈਲਾਨੀ ਮੱਥਾ ਟੇਕਣ ਆਉਂਦੇ ਹਨ। ਬਿਨ੍ਹਾਂ ਸ਼ਿਵਰਾਤਰੀ ਦੇ ਵੀ ਇਸ ਮੰਦਰ 'ਚ ਦਰਸ਼ਨ ਕਰਨ ਲਈ ਭਗਤਾਂ ਦੀ ਭੀੜ ਲੱਗੀ ਰਹਿੰਦੀ ਹੈ। ਆਓ ਜਾਣਦੇ ਹਾਂ ਇਸ ਮੰਦਰ ਦੇ ਬਾਰੇ 'ਚ ਕੁਝ ਖਾਸ ਗੱਲਾਂ।
ਉੱਤਰਪ੍ਰਦੇਸ਼ ਆਗਰਾ ਦੇ ਕੋਲ ਸਥਿਤ ਪਿੰਡ ਸਲੇਮਾਬਾਦ ਦੇ ਇਕ ਪ੍ਰਾਚੀਨ ਮੰਦਰ 'ਚ ਸ਼ਿਵ ਦੀ ਪੂਜਾ ਕਰਨ ਲਈ ਇਕ ਸੱਪ15 ਸਾਲਾਂ ਤੋਂ ਰੋਜ਼ ਆਉਂਦਾ ਹੈ। ਇਹ ਸੱਪ ਰੋਜ਼ ਮੰਦਰ 'ਚ ਕਰੀਬ 5 ਘੰਟੇ ਤੱਕ ਇੱਥੇ ਰੁਕਦਾ ਹੈ ਅਤੇ ਭਗਵਾਨ ਦੀ ਪੂਜਾ ਕਰਦਾ ਹੈ। 
PunjabKesari
ਸੱਪ ਇਸ ਮੰਦਰ 'ਚ ਕਰੀਬ 10 ਵਜੇ ਆਉਂਦਾ ਹੈ ਅਤੇ ਦੁਪਹਿਰ 3 ਵਜੇ ਤੱਕ ਵਾਪਸ ਚਲਾ ਜਾਂਦਾ ਹੈ। ਲੋਕ ਇੱਥੇ ਇਸ ਮੰਦਰ ਅਤੇ ਸੱਪ ਦੇ ਦਰਸ਼ਨ ਕਰਨ ਆਉਂਦੇ ਹਨ। ਸ਼ਰਧਾਲੂਆਂ ਨੂੰ ਇਸ ਸੱਪ ਤੋਂ ਡਰ ਨਹੀਂ ਲਗਦਾ ਅਤੇ ਨਾ ਹੀ ਉਹ ਕਿਸੇ ਨੂੰ ਨੁਕਸਾਨ ਪਹੁੰਚਾਉਂਦਾ ਹੈ। ਪੌਰਾਣਿਕ ਮਾਨਤਾਵਾਂ ਦੇ ਅਨੁਸਾਰ ਇਸ ਮੰਦਰ 'ਚ ਭਗਵਾਨ ਸ਼ਿਵ ਦੀ ਪੂਜਾ ਕਰਨ ਨਾਲ ਹਰ ਇੱਛਾ ਪੂਰੀ ਹੋ ਜਾਂਦੀ ਹੈ। ਇਸੇ ਕਾਰਨ ਸ਼ਰਧਾਲੂ ਸ਼ਿਵ ਜੀ ਦੀ ਪੂਜਾ ਕਰਨ ਦੇ ਲਈ ਇੱਥੇ ਦੂਰ-ਦੂਰ ਤੋਂ ਆਉਂਦੇ ਹਨ।
PunjabKesari
ਵੈਸੇ ਤਾਂ ਇਸ ਮੰਦਰ 'ਚ ਸੱਪ ਦੇ ਪ੍ਰਵੇਸ਼ ਦੇ ਬਾਅਦ ਦੁਆਰ ਬੰਦ ਕਰ ਦਿੱਤਾ ਜਾਂਦਾ ਹੈ ਪਰ ਫਿਰ ਵੀ ਲੋਕ ਸੱਪ ਦੇ ਦਰਸ਼ਨ ਕਰਨ ਲਈ ਲੋਕ ਮੰਦਰ ਦੇ ਬਾਹਰ ਖੜੇ ਰਹਿੰਦੇ ਹਨ। ਸੱਪ ਦੇ ਬਾਹਰ ਆਉਂਣ ਦੇ ਬਾਅਦ ਹੀ ਲੋਕਾਂ ਨੂੰ ਸ਼ਿਵ ਜੀ ਦੇ ਦਰਸ਼ਨ ਕਰਨ ਦਿੱਤੇ ਜਾਂਦੇ ਹਨ। ਉਸ ਤੋਂ ਪਹਿਲਾਂ ਦੁਆਰ ਬੰਦ ਰਹਿੰਦਾ ਹੈ।

Image result for snake in this temple; Shiva worship


Related News