ਕਹਾਣੀਨਾਮਾ-8 : ਕਦੇ ਵੀ ਕੋਈ ਫ਼ੈਸਲਾ, ਇਕ ਤਰਫਾਂ ਪਿਆਰ ’ਤੇ ਨਾ ਕਰੋ...

Wednesday, Apr 29, 2020 - 06:25 PM (IST)

ਗੁਰਪ੍ਰੀਤ ਸਿੰਘ ਜਖਵਾਲੀ

ਮੋਬਾਇਲ- 98550 36444

ਅੱਜ ਮੇਰੀਆਂ ਅੱਖਾਂ ਇਕ ਅਣਜਾਣ ਸੂਰਤ ’ਤੇ ਐਨੀਆਂ ਮਿਹਰਵਾਨ ਸਨ, ਕੀ ਇਕ ਪਲ ਲਈ ਵੀ ਉਸਦੀ ਸੂਰਤ ਅੱਖਾਂ ਤੋਂ ਓਹਲੇ ਜਾਂ ਇਕ ਪਲ ਲਈ ਵੀ ਬੰਦ ਨਹੀਂ ਸੀ ਹੋਣਾ ਚਾਉਂਦੀਆ। ਕਿਉਂਕਿ ਹਰਜੋਤ ਵਰਗੀ ਸੋਹਣੀ ਕੁੜੀ ਅੱਜ ਤੱਕ ਉਸ ਨੇ ਕਦੇ ਵੇਖੀ ਹੀ ਨਹੀਂ ਸੀ, ਬਸ ਦਿਲ ਆਖ ਰਿਹਾ ਸੀ ਕੀ ਉਹ ਅੱਖਾਂ ਸਾਹਮਣੇ ਹੋਏ ਤੇ ਉਹ ਵੇਖੀ ਜਾਵੇ...ਵੇਖੀ ਜਾਵੇ। ਮੈਂ ਇਹ ਵੀ ਮੰਨਦਾ ਹਾਂ, ਕੀ ਦੁਨੀਆਂ ਸੋਹਣਿਆ ਨਾਲ ਭਰੀ ਪਈਏ ਪਰ ਉਨ੍ਹਾਂ ਸੋਹਣਿਆ ਵਿਚ ਕੋਈ ਸੋਹਣਾ ਐਨਾ ਵੀ ਹੁੰਦਾ ਹੈ ਕੀ ਉਹ ਸੋਹਣਾ ਰੂਹ ਤੱਕ ਲਹਿ ਜਾਵੇ ਅਤੇ ਦਿਲ ਵਿਚ ਆਪਣੇ ਲਈ ਘਰ ਬਣਾ ਕੇ ਬੈਠ ਜਾਵੇ। ਉਸ ਨੂੰ ਵੇਖਿਆ ਬਿਨਾਂ ਕਿੱਧਰੇ ਦਿਲ ਹੀ ਨਹੀਂ ਲੱਗੇ।

ਪਤਾ ਕਰਨ ’ਤੇ ਪਤਾ ਲੱਗਿਆ ਕੀ ਉਸਦਾ ਨਾਮ ਹਰਜੋਤ ਸੀ ਤੇ ਉਹ ਆਪਣੀਆਂ ਸਹੇਲੀਆਂ ਨਾਲ ਕਾਲਜ਼ ਦੇ ਟੂਰ ’ਤੇ ਆਈ ਹੋਈ ਸੀ। ਹਰਜੋਤ ਬੀ.ਐੱਸੀ.ਸੀ.ਦੀ ਵਿਦਿਆਰਥਣ ਸੀ। ਉਸਦਾ ਸੁਪਨਾ ਸੀ ਕੀ ਉਹ ਬੀ.ਐੱਸੀ.ਸੀ.ਕਰਕੇ ਬਾਹਰਲੇ ਮੁਲਕ ਜਾ ਕੇ ਆਪਣੀ ਜ਼ਿੰਦਗੀ ਗੁਜ਼ਾਰੇ ਪਰ ਸਿਮਰਨ ਹੈਰਾਨ ਸੀ ਕੀ ਹਰੇਕ ਕੁੜੀ ਜਾਂ ਮੁੰਡਾ, ਡਿਗਰੀ, ਡਿਪਲੋਮਾ ਕਰਕੇ ਜਾਂ ਹੋਰ ਉੱਚ ਪੜ੍ਹਾਈ ਕਰਕੇ ਬਾਹਰਲੇ ਮੁਲਕ ਹੀ ਜਾਣ ਨੂੰ ਕਿਉਂ ਪਹਿਲ ਦਿੰਦੇ ਹਨ। ਅਸੀਂ ਆਪਣੇ ਮੁਲਕ ਨੂੰ ਕਿਉਂ ਨਹੀਂ ਪਹਿਲ ਦਿੰਦੇ ਸਵਾਰਨ ਦੀ।

ਸਿਮਰਨ ਆਪਣੇ ਘਰੇ ਆ ਗਿਆ, ਉਸਨੂੰ ਇਕ ਤਾਂ ਹਰਜੋਤ ਦਾ ਸੁਨੱਖਾਪਣ ਆਪਣੇ ਵੱਲ ਨੂੰ ਖਿੱਚ ਪਾ ਰਿਹਾ ਸੀ ਤੇ ਦੂਸਰੇ ਪਾਸੇ ਇਹ ਗੱਲ ਵੀ ਪ੍ਰੇਸ਼ਾਨ ਕਰ ਰਹੀ ਸੀ, ਕੀ ਜੇਕਰ ਹਰਜੋਤ ਆਪਣੀ ਪੜ੍ਹਾਈ ਪੂਰੀ ਕਰਕੇ ਬਾਹਰ ਚੱਲੀ ਗਈ ਤਾਂ ਉਸਦੇ ਤਾਂ ਹਸੀਨ ਸੁਪਨੇ ਸਾਰੇ ਹੀ ਟੁੱਟ ਜਾਣਗੇ। ਸਿਮਰਨ ਨੇ ਇਕ ਦਿਨ ਵਿਚਾਰ ਕੀਤਾ ਕੀ ਉਹ ਉਸਨੂੰ ਮਿਲਣ ਦੇ ਲਈ ਉਸਦੇ ਕਾਲਜ ਜਾ ਕੇ ਆਵੇਗਾ ਤੇ ਆਪਣੇ ਦਿਲ ਦਾ ਹਾਲ ਦੱਸ ਕੇ ਆਵੇਗਾ ਪਰ ਉਹ ਜੋ ਸੋਚ ਰਿਹਾ ਸੀ, ਐਨਾ ਵੀ ਸੁਖਾਲਾ ਨਹੀਂ ਸੀ। ਉਹ ਆਪਣੇ ਪਾਗਲ ਦਿਲ ਨੂੰ ਕਿਵੇਂ ਸਮਝਾਉਂਦਾ ਤੇ ਆਪਣੇ ਅਰਮਾਨਾਂ ਨੂੰ ਕਿਵੇਂ ਆਪਣੇ ਕਾਬੂ ਵਿਚ ਰੱਖਦਾ।

ਸਿਮਰਨ ਸਵੇਰੇ ਜਲਦੀ ਉੱਠਿਆ ਆਪਣੇ ਘਰਦੇ ਕੰਮ ਮੁਕਾ ਕੇ ਬੜੀ ਖੁਸ਼ੀ-ਖੁਸ਼ੀ ਤਿਆਰ ਹੋ ਰਿਹਾ ਸੀ, ਜਿਵੇ ਉਸਨੂੰ ਹਰਜੋਤ ਨੇ ਹੀ ਮਿਲਣ ਲਈ ਬੁਲਾਇਆ ਹੋਵੇ। ਸਿਮਰਨ ਨੂੰ ਐਨਾ ਚਾਅ ਚੜ੍ਹਿਆ ਹੋਇਆ ਸੀ, ਜਿਵੇਂ ਉਹ ਹਰਜੋਤ ਨੂੰ ਮਿਲਣ ਲਈ ਨਹੀਂ ਸੀ ਜਾਂ ਰਿਹਾ, ਜਿਵੇ ਉਹ ਹਰਜੋਤ ਨੂੰ ਆਪਣੇ ਨਾਲ ਲਿਆਉਣ ਲਈ ਜਾ ਰਿਹਾ ਹੋਵੇ। ਸ਼ਾਇਦ ਸਿਮਰਨ ਆਪਣੇ ਖਿਆਲਾਂ ’ਤੇ ਕਾਬੂ ਨਹੀਂ ਸੀ ਰੱਖ ਪਾ ਰਿਹਾ ਸੀ। ਤਿਆਰ ਹੁੰਦੇ-ਹੁੰਦੇ ਨੇ ਕਈ ਵਾਰੀ ਤਾਂ ਕੱਪੜੇ ਪਾਏ ਅਤੇ ਉਤਾਰੇ, ਅੱਜ ਉਸਨੂੰ ਆਪਣੇ ਕੋਲ ਕੱਪੜੇ ਵੀ ਘੱਟ ਲੱਗ ਰਹੇ ਸੀ। ਫੇਰ ਤਿਆਰ ਹੋਕੇ ਆਉਂਦੇ-ਆਉਂਦੇ ਨੇ, ਆਪਣੇ ਕੱਪੜਿਆਂ ’ਤੇ ਪਰਫ਼ਿਊਨ ਲਗਾ ਕੇ ਆਪਣੇ ਆਪ ਹੀ ਉਸਦੀ ਖੁਸ਼ਬੋ ਦਾ ਅਨੰਦ ਮਾਣ ਦਾ ਹੋਇਆ ਕਮਰੇ ਵਿੱਚੋ ਬਾਹਰ ਆ ਗਿਆ ਤੇ ਆਪਣੀ ਮਾਂ ਦੇ ਪੈਰੀਂ ਹੱਥ ਲਗਵਾਉਂਦਾ ਹੋਇਆ, ਮਾਂ ਨੂੰ ਕਹਿਣ ਲੱਗਾ ਬੇਬੇ ਮੈਂ ਕਾਲਜੋ ਆਉਂਦਿਆ ਸ਼ਾਇਦ ਥੋੜ੍ਹਾ ਲੇਟ ਹੋ ਜਾਵਾਂ, ਆਪਣੇ ਦੋਸਤ ਦੇ ਘਰ ਹੋ ਕੇ ਆਉਣਾ ਹੈ।

ਪੜ੍ਹੋ ਇਹ ਵੀ ਖਬਰ - ਕੀ ਮੋਬਾਈਲ ਫੋਨ ਨਾਲ ਵੀ ਫੈਲਦਾ ਹੈ ਕੋਰੋਨਾ ਵਾਇਰਸ, ਸੁਣੋ ਇਹ ਵੀਡੀਓ 

ਪੜ੍ਹੋ ਇਹ ਵੀ ਖਬਰ - ਜਾਣੋ ਕੀ ਵਿਟਾਮਿਨ-ਡੀ ਅਤੇ ਧੁੱਪ ਸੇਕਣ ਨਾਲ ਕੋਰੋਨਾ ਵਾਇਰਸ ਦਾ ਹੱਲ ਹੋ ਸਕਦਾ ਹੈ ਜਾਂ ਨਹੀਂ (ਵੀਡੀਓ)

ਪੜ੍ਹੋ ਇਹ ਵੀ ਖਬਰ - ਜਾਣੋ ਸੀ-ਸੈਕਸ਼ਨ ਦੁਆਰਾ ਜਨਮ-ਦਰ 'ਤੇ ਕੋਰੋਨਾ ਦਾ ਕੀ ਰਿਹਾ ਅਸਰ (ਵੀਡੀਓ) 

ਸਿਮਰਨ ਦੀ ਮਾਂ ਨੇ ਕਿਹਾ, ਪੁੱਤ ਸਿਮਰਨ ਮੈਨੂੰ ਤੇਰੇ ’ਤੇ ਮਾਣ ਹੈ, ਜੇ ਤੂੰ ਲੇਟ ਵੀ ਹੋਵੇਗਾ ਤਾਂ ਕੋਈ ਕੰਮ ਕਰਕੇ, ਏਦਾਂ ਤਾਂ ਮੇਰਾ ਪੁੱਤ ਘਰੋਂ ਪੈਰ ਵੀ ਬਾਹਰ ਨਹੀਂ ਧਰਦਾ। ਸਿਮਰਨ ਹੱਸਦਿਆਂ ਹੋਇਆ ਆਪਣੇ ਮੋਟਰਸਾਈਕਲ ਦੀ ਕਿੱਕ ਮਾਰ ਕੇ ਸ਼ਹਿਰ ਵੱਲ ਨੂੰ ਚੱਲ ਪਿਆ। ਉਹ ਹਰਜੋਤ ਦੇ ਕਾਲਜ ਬਾਹਰ ਉਸਦਾ ਇੰਤਜ਼ਾਰ ਕਰ ਰਿਹਾ ਸੀ। ਅੱਜ ਸਿਮਰਨ ਦੀਆਂ ਧੜਕਣਾਂ ਪਹਿਲਾ ਨਾਲੋਂ ਤੇਜ਼ ਚੱਲ ਰਹੀਆਂ ਸੀ ਤੇ ਹੱਥਾਂ ਪੈਰਾਂ ਨੂੰ ਇਕ ਕੰਬਣੀ ਜਿਹੀ ਛਿੜੀ ਜਾ ਰਹੀ ਸੀ। ਬਿਨਾਂ ਗੱਲੋਂ ਹੀ ਸਰੀਰ ਵਿਚੋਂ ਜਿਵੇ ਜਾਨ ਜੇਹੀ ਨਿਕਲ ਰਹੀ ਹੋਵੇ, ਹੱਥ ਪੈਰ ਝੂਠੇ ਜਿਹੇ ਪੈ ਰਹੇ ਸੀ ।

ਕਾਲਜ਼ ਤੋਂ ਛੁੱਟੀ ਹੋਈ ਸਾਰੇ ਜਣੇ ਬਾਹਰ ਆ ਰਹੇ ਸੀ ਪਰ ਸਿਮਰਨ ਦੀਆਂ ਨਜ਼ਰਾਂ ਹਰਜੋਤ ਦੇ ਰਾਹ ਵੇਖ ਰਹੀਆਂ ਸੀ। ਆਖਿਰਕਾਰ ਉਹ ਘੜੀ ਵੀ ਖ਼ਤਮ ਹੋ ਗਈ, ਹਰਜੋਤ ਆਪਣੀ ਸਹੇਲੀ ਨਾਲ ਗੇਟ ’ਤੇ ਆਈ ਅਤੇ ਸਿਮਰਨ ਵੇਖਦਾ ਹੀ ਰਹਿ ਗਿਆ। ਹਰਜੋਤ ਬਿਨਾਂ ਦੇਖਿਆ ਹੀ ਉਸਦੇ ਕੋਲੋ ਲੰਘ ਗਈ, ਸਿਮਰਨ ਨੂੰ ਜਿਵੇਂ ਆਪਣੀ ਹੋਸ਼ ਹੀ ਨਾ ਰਹੀ ਹੋਵੇ, ਫੇਰ ਦੇਰ ਪਿੱਛੋਂ ਵੇਖਿਆ ਕੀ ਉਹ ਕਾਫ਼ੀ ਅੱਗੇ ਜਾ ਚੁੱਕੀਆਂ ਸੀ। ਸਿਮਰਨ ਨੇ ਆਪਣੇ ਮੋਟਰਸਾਇਕਲ ਦੀ ਕਿੱਕ ਮਾਰੀ, ਉਨ੍ਹਾਂ ਦੇ ਅੱਗੇ ਰੋਕਦਾ ਹੋਇਆ ਬੋਲਿਆ, ਹਰਜੋਤ ਜੀ ਰੁੱਕਣਾ !

ਹਰਜੋਤ ਅਤੇ ਉਸਦੀ ਸਹੇਲੀ ਰੁੱਕ ਗਈਆਂ।

ਸਿਮਰਨ ਨੇ ਕਿਹਾ ....ਹਰਜੋਤ ਜੀ .....ਮੈਂ ਸਿਮਰਨ ਅਤੇ ਮੈਂ ਬੀ.ਏ.ਫਾਈਨਲ ਖ਼ਾਲਸਾ ਕਾਲਜ਼ ਤੋਂ ਕਰ ਰਿਹਾ ਹਾਂ। ਮੈਂ ਹਰਜੋਤ ਜੀ ਤੁਹਾਨੂੰ ਬਹੁਤ ਪਸੰਦ ਕਰਦਾ ਹਾਂ ਤੇ ਆਪਣੀ ਜ਼ਿੰਦਗੀ ਤੁਹਾਡੇ ਨਾਲ ਬਿਤਾਉਣਾ ਚਾਉਂਦਾ ਹਾਂ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ। ਹਰਜੋਤ ਦੀਆਂ ਬੇਬਾਕ ਗੱਲਾਂ ਸੁਣਕੇ ਹਰਜੋਤ ਹੈਰਾਨ ਸੀ ਤੇ ਥੋੜ੍ਹਾ ਧੱਕਾ ਵੀ ਲੱਗਾ। ਹਰਜੋਤ ਨੇ ਕਿਹਾ, ਦੇਖੋ ਤੁਹਾਨੂੰ ਕੋਈ ਗ਼ਲਤ ਫਹਿਮੀ ਹੋਈ ਹੈ, ਮੈਂ ਇਹੋ ਜਿਹੀ ਕੁੜੀ ਨਹੀਂ ਹਾਂ, ਫ਼ਿਲਹਾਲ ਮੈਂ ਪਿਆਰ, ਵਿਆਰ ਤੇ ਵਿਆਹ ਦੇ ਚੱਕਰਾਂ ਤੋਂ ਬਹੁਤ ਦੂਰ ਹਾਂ। ਸਿਮਰਨ ਨੇ ਕਿਹਾ ਮੈਂ ਹਰਜੋਤ ਤੁਹਾਨੂੰ ਪਸੰਦ ਕਰਦਾ ਹਾਂ, ਹਰਜੋਤ ਕਹਿਣ ਲੱਗੀ ਫੇਰ ਪਸੰਦ ਕਰਦੇ ਹੋ ਤਾਂ ਮੈਂ ਤੁਹਾਡੀ ਹੋ ਗਈ, ਮੇਰੀ ਵੀ ਪਸੰਦ ਨਾ ਪਸੰਦ ਪੁਛੋਗੇ ਕੀ ਨਹੀਂ!

ਸਿਮਰਨ ਇਕ ਦਮ ਚੁੱਪ-ਚਾਪ ਜੇਹਾ ਖੜਾ ਸੀ ਤੇ ਹਰਜੋਤ ਬੋਲੀ ਸੁਣੋ ਤੁਸੀਂ ਚੰਗੇ ਮਾਪਿਆਂ ਦੇ ਚੰਗੇ ਪੁੱਤ ਲੱਗਦੇ ਹੋ, ਜਿਵੇਂ ਤੁਹਾਨੂੰ ਆਪਣੇ ਮਾਪੇ ਪਿਆਰੇ ਨੇ ਮੈਨੂੰ ਵੀ ਮਾਪੇ ਪਿਆਰੇ ਨੇ। ਰਹੀ ਗੱਲ ਵਿਆਹ ਦੀ ,ਮੈਂ ਦੱਸ ਦਿਆਂ ਮੇਰੀ ਮੰਗਣੀ ਹੋ ਚੁੱਕੀ ਹੈ, ਬਸ ਆਪਣੀ ਪੜ੍ਹਾਈ ਪੂਰੀ ਕਰਕੇ ਬਾਹਰ ਚੱਲੀ ਜਾਣਾ ਏ। ਮੁੰਡਾ ਤੇ ਉਸਦੇ ਮਾਪੇ ਉੱਧਰ ਹੀ ਪੱਕੇ ਨੇ, ਸਿਮਰਨ ਨੂੰ ਜਿਵੇਂ ਬਾਰਾਂ ਸੋ ਬੋਲਟ ਦਾ ਕਰੰਟ ਲੱਗ ਗਿਆ ਹੋਵੇ। ਹਰਜੋਤ ਉੱਥੋਂ ਤੁਰਦੀ ਹੋਈ, ਸਿਮਰਨ ਲਈ ਦਿਲ ਨੂੰ ਸਮਝਾਉਣਾ ਔਖਾ ਹੋ ਗਿਆ ਸੀ, ਉਸ ਨੂੰ ਲੱਗਾ ਜਿਵੇਂ ਕਿਸੇ ਨੇ ਫੁੱਲ ਖਿੜਨ ਤੋਂ ਪਹਿਲਾਂ ਹੀ ਬੂਟੇ ਦੀਆਂ ਜੜਾਂ ਵਿਚ ਤੇਲ ਪਾ ਦਿੱਤਾ ਹੋਵੇ, ਫੇਰ ਉਹ ਉਥੋਂ ਤੁਰ ਪਿਆ ਤੇ ਆਪਣੇ ਘਰੇ ਆ ਗਿਆ।

ਸਿਮਰਨ ਨੇ ਇਕ ਦੋ ਦਿਨ ਤਾਂ ਰੋਟੀ ਵੀ ਠੀਕ ਜੇਹੀ ਹੀ ਖਾਹਦੀ ਪਰ ਮਾਂ ਨੇ ਉਸਦੀਆਂ ਅੱਖਾਂ ਪੜ੍ਹਦੇ ਹੋਏ ਪੁੱਛਿਆ, ਸਿਮਰਨ ਪੁੱਤਰ ਕੋਈ ਗੱਲ ਏ, ਤੂੰ ਠੀਕ ਵੀ ਏ, ਮੈਨੂੰ ਨਹੀਂ ਲੱਗ ਰਿਹਾ ,ਸਿਮਰਨ ਦੀ ਮਾਂ ਨੇ ਕਿਹਾ..। ਸਿਮਰਨ ਝਿਜਕ ਦਿਆਂ ਕਿਹਾ ਨਹੀਂ ਬੇਬੇ ਏਦਾਂ ਦਾ ਕੁਝ ਵੀ ਨਹੀਂ ਮੈਂ ਠੀਕ ਹਾਂ ,ਵੈਸੇ ਤੇਰਾ ਕੋਈ ਵਹਿਮ ਹੋਣਾ ਏ, ਮਾਂ ਨੇ ਕਿਹਾ ਪੁੱਤ ਦੱਸਣਾ ਨਾ ਦੱਸਣਾ ਤੇਰੀ ਮਰਜ਼ੀ ਪਰ ਜੋ ਮੈਨੂੰ ਠੀਕ ਲੱਗਿਆ ਮੈਂ ਉਹ ਕਹਿ ਦਿੱਤਾ।

ਸਿਮਰਨ ਆਪਣੇ ਕਮਰੇ ਵਿਚ ਆ ਗਿਆ ਤੇ ਹਰਜੋਤ ਦੀਆਂ ਗੱਲਾਂ ਚੇਤੇ ਕਰ ਰਿਹਾ ਸੀ ਤੇ ਆਪਣੇ ਪਿਆਰ ਨੂੰ ਲੱਗੀ ਠੋਕਰ ’ਤੇ ਉਹ ਬਹੁਤ ਪਛਤਾ ਰਿਹਾ ਸੀ। ਫੇਰ ਉਸਦੇ ਦੋਸਤ ਕਮਲ ਦਾ ਫੋਨ ਆਇਆ ਤੇ ਸਿਮਰਨ ਨੇ ਹੈਲੋ ਹਾਏ ਕੀਤੀ ਤੇ ਕਮਲ ਨੇ ਝੱਟ ਗੱਲ ਫੜਦਿਆਂ ਕਿਹਾ, ਸਿਮਰਨ ਕੋਈ ਗੱਲ ਏ....,ਨਹੀਂ ਯਾਰ ਸਿਮਰਨ ਬੋਲਿਆ....!ਕਮਲ ਨੇ ਕਿਹਾ ਮੈਂ ਤੇਰਾ ਦੋਸਤ ਹਾਂ ਐਨਾ ਕੁ ਤਾਂ ਤੇਰੇ ਵਾਰੇ ਜਾਣਦਾ ਹੀ ਹਾਂ, ਦੱਸ ਕਿ ਗੱਲ ਹੋਈ ਏ......ਕਮਲ ਨੇ ਕਿਹਾ....!

ਪੜ੍ਹੋ ਇਹ ਵੀ ਖਬਰ - ‘ਜੇ ਭਾਰਤ ਨੂੰ ਬਚਾਉਣਾ ਹੈ ਤਾਂ ਕੋਰੋਨਾ ਟੈਸਟ ਹੋਵੇ ਮੁਫ਼ਤ’ 

ਪੜ੍ਹੋ ਇਹ ਵੀ ਖਬਰ - ਜਗਬਾਣੀ ਟ੍ਰਿਬਿਊਟ : ਸਲਾਮ ਇਰਫ਼ਾਨ ਖ਼ਾਨ 

ਸਿਮਰਨ ਨੇ ਕਮਲ ਨੂੰ ਹਰਜੋਤ ਵਾਰੇ ਸਭ ਕੁਝ ਦੱਸਿਆ ਅਤੇ ਕਮਲ ਨੇ ਉਸ ਨੂੰ ਇਕ ਚੰਗੇ ਦੋਸਤ ਦੀ ਤਰ੍ਹਾਂ ਕਿਹਾ....! ਸਿਮਰਨ ਵੇਖ ਹਰਜੋਤ ਦੀ ਕੋਈ ਗ਼ਲਤੀ ਨਹੀਂ, ਮੈਂ ਗ਼ਲਤੀ ਤੇਰੀ ਵੀ ਨਹੀਂ ਕਹਿੰਦਾ ਪਰ ਹਰੇਕ ਦੀ ਪਸੰਦ ਨਾ ਪਸੰਦ ’ਤੇ ਵੀ ਨਿਰਭਰ ਕਰਦਾ ਹੈ, ਕੀ ਅਸੀਂ ਉਸ ਲਈ ਕੀ ਅਹਿਮੀਅਤ ਰੱਖਦੇ ਹਾਂ,ਪਰ ਜੇ ਉਸਦੀ ਮੰਗਣੀ ਹੀ ਹੋ ਗਈ ਹੈ ਤੇ ਉਹ ਬਾਹਰ ਜਾਣਾ ਚਾਉਂਦੀ ਹੈ, ਤਾਂ ਅਸੀਂ ਕਰ ਵੀ ਕੀ ਸਕਦੇ ਹਾਂ। ਤੂੰ ਆਪਣਾ ਹੁਣ ਸਾਰਾ ਧਿਆਨ ਆਪਣੀ ਪੜ੍ਹਾਈ ਵੱਲ ਲਗਾ ਅਤੇ ਮਾਪਿਆਂ ਦੇ ਸੁਪਨੇ ਸਾਕਾਰ ਕਰ, ਕੀ ਪਤਾ ਰੱਬ ਨੇ ਤੇਰੇ ਲਈ ਕੋਈ ਹੋਰ ਹਰਜੋਤ ਬਣਾਈ ਹੋਵੇ। ਸੁਣਿਆ ਹੈ ਕੀ ਇਕੋ ਸ਼ਕਲ ਦੇ ਸੱਤ ਇਨਸਾਨ ਬਣਾਏ ਹੁੰਦੇ ਨੇ ਰੱਬ ਨੇ, ਕੀ ਪਤਾ ਤੇਰੀ ਹਰਜੋਤ ਕਿਤੇ ਛੇ ਵਿੱਚੋ ਹੋਰ ਹੋਵੇ, ਕਮਲ ਤੇ ਸਿਮਰਨ ਗੱਲਾਂ ਕਰਦੇ ਕਰਦੇ ਦੋਨੋਂ ਹੱਸਣ ਲੱਗ ਗਏ।

ਸਿਮਰਨ ਹੌਲੀ-ਹੌਲੀ ਫੇਰ ਪਹਿਲਾ ਵਾਂਗੂ ਆਪਣੀ ਪੜ੍ਹਾਈ ਵਿਚ ਲੱਗ ਗਿਆ ਤੇ ਬੀ. ਏ. ਦੀ ਡਿਗਰੀ ਪਹਿਲੇ ਦਰਜੇ ਵਿਚ ਪਾਸ ਕਰਕੇ ਇਕ ਵਧੀਆਂ ਸਰਕਾਰੀ ਨੌਕਰੀ ਲੱਗ ਗਿਆ ਅਤੇ ਉਸ ਨੂੰ ਅੱਜ ਬਹੁਤ ਸਾਰੇ ਰਿਸ਼ਤੇ ਆ ਰਹੇ ਸੀ। ਹੁਣ ਪਸੰਦ ਨਾ ਪਸੰਦ ਸਿਮਰਨ ਦੀ ਬਣੀ ਹੋਈ ਸੀ ਪਰ ਉਸਦਾ ਦਿਲ ਜਿਵੇਂ ਅੱਜ ਵੀ ਹਰਜੋਤ ਲਈ ਧੜਕ ਰਿਹਾ ਹੋਏ ਤੇ ਆਪਣੇ ਦੋਸਤ ਕਮਲ ਦਾ ਤੇ ਮਾਂ ਦੇ ਸੁਪਨਿਆਂ ਦਾ ਉਹ ਧੰਨਵਾਦ ਕਰ ਰਿਹਾ ਸੀ ਤੇ ਪ੍ਰਮਾਤਮਾ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਸੀ। ਇਸ ਨਵੀਂ ਜ਼ਿੰਦਗੀ ਲਈ।


rajwinder kaur

Content Editor

Related News