ਵਾਲਾਂ ਲਈ ਫਾਇਦੇਮੰਦ ਹੈ ਇਹ ਤੇਲ
Monday, Jan 30, 2017 - 11:38 AM (IST)

ਮੁੰਬਈ— ਜ਼ਿਆਦਾਤਰ ਲੜਕੀਆਂ ਲੰਬੇ, ਸੰਘਣੇ ਅਤੇ ਚਮਕਦਾਰ ਵਾਲ ਪਸੰਦ ਕਰਦੀਆਂ ਹਨ ਅਤੇ ਉਹ ਇਸਦੇ ਲਈ ਕਈ ਤਰੀਕੇ ਵਰਤਦੀਆਂ ਹਨ। ਪਰ ਉਨ੍ਹਾਂ ਨੂੰ ਕੋਈ ਵੀ ਫਰਕ ਨਹੀਂ ਨਜ਼ਰ ਆਉਂਦਾ। ਜੇਕਰ ਤੁਸੀਂ ਵੀ ਲੰਬੇ, ਮਜ਼ਬੂਤ ਅਤੇ ਚਮਕਦਾਰ ਵਾਲਾਂ ਚਾਹੁੰਦੇ ਹੋ ਤਾਂ ਇਸਦੇ ਲਈ ਤੁਸੀਂ ਭਰੰਗਰਾਜ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਹ ਇਕ ਕੁਦਰਤੀ ਉਪਾਅ ਹੈ। ਇਹ ਤੇਲ ਵਾਲਾਂ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਨੂੰ ਖਤਮ ਕਰਦਾ ਹੈ। ਜਿਵੇਂ ਵਾਲਾਂ ਦਾ ਝੜਨਾ, ਰੁੱਖੇ ਵਾਲ, ਸਿਕਰੀ ਆਦਿ। ਉਂਝ ਤਾਂ ਇਹ ਤੇਲ ਤੁਹਾਨੂੰ ਬਜ਼ਾਰ ''ਚ ਵੀ ਆਸਾਨੀ ਨਾਲ ਮਿਲ ਜਾਵੇਗਾ ਪਰ ਜੇਕਰ ਤੁਸੀਂ ਚਾਹੋਂ ਤਾਂ ਇਸਨੂੰ ਘਰ ''ਚ ਵੀ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ।
ਸਮੱਗਰੀ
- 1 ਲੀਟਰ ਜੈਤੂਨ ਦਾ ਤੇਲ
- 50 ਗ੍ਰਾਮ ਆਂਵਲਾ
- 100 ਗ੍ਰਾਮ ਅਮਰਬੇਰ
- 50 ਗ੍ਰਾਮ ਜਟਾਮਾਂਸੀ
- 50 ਗ੍ਰਾਮ ਨਾਗਰਮੋਥਾ
- 50 ਗ੍ਰਾਮ ਸ਼ਿਕਾਕਾਈ
- 50 ਗ੍ਰਾਮ ਭਰੰਗਰਾਜ ਦੀਆਂ ਪੱਤੀਆਂ
ਵਿਧੀ
1. ਸਭ ਤੋਂ ਪਹਿਲਾਂ ਜੈਤੂਨ ਦੇ ਤੇਲ ਨੂੰ ਛੱਡ ਕੇ ਸਾਰੀ ਸਮੱਗਰੀ ਨੂੰ 2 ਲੀਟਰ ਪਾਣੀ ''ਚ ਚੰਗੀ ਤਰ੍ਹਾਂ ਉਬਾਲ ਲਓ।
2. ਜਦੋਂ ਪਾਣੀ 1/4 ਰਹਿ ਜਾਵੇ ਤਾਂ ਇਸ ''ਚ ਜੈਤੂਨ ਦਾ ਤੇਲ ਮਿਲਾਕੇ ਅਤੇ ਇਸ ਨੂੰ ਚੰਗੀ ਤਰ੍ਹਾਂ ਪਕਾਓ।
3. ਇਸ ਤੋਂ ਬਾਅਦ ਜਦੋਂ ਸਾਰਾ ਪਾਣੀ ਸੁੱਕ ਜਾਵੇ ਤਾਂ ਗੈਸ ਬੰਦ ਕਰ ਦਿਓ ਅਤੇ ਬਚੇ ਹੋਏ ਤੇਲ ਨੂੰ ਕਿਸੇ ਕੱਚ ਦੀ ਬੋਤਲ ''ਚ ਬੰਦ ਕਰਕੇ ਰੱਖ ਦਿਓ।
ਧਿਆਨ ਦਿਓ
ਜੇਕਰ ਤੁਹਾਨੂੰ ਸਰਦੀ ਜ਼ੁਕਾਮ ਹੈ ਤਾਂ ਇਸ ਤੇਲ ਦੀ ਵਰਤੋਂ ਨਾ ਕਰੋ ਕਿਉਂਕਿ ਇਹ ਤੇਲ ਠੰਡਾ ਹੁੰਦਾ ਹੈ। ਜੇਕਰ ਤੁਸੀਂ ਸਰਦੀ ਜ਼ੁਕਾਮ ''ਚ ਵੀ ਇਸ ਤੇਲ ਦੀ ਵਰਤੋਂ ਕਰਦੇ ਹੋ ਤਾਂ ਇਸਦਾ ਤੁਹਾਡੀ ਸਿਹਤ ''ਤੇ ਮਾੜਾ ਅਸਰ ਹੋ ਸਕਦਾ ਹੈ।