ਮੁਟਿਆਰਾਂ ਨੂੰ ਮਾਡਰਨ ਲੁਕ ਦੇ ਰਹੇ ਨਾਟ ਸ਼ੋਲਡਰ ਸੂਟ
Monday, Jun 16, 2025 - 11:37 AM (IST)

ਮੁੰਬਈ- ਇਨ੍ਹੀਂ ਦਿਨੀਂ ਮਾਰਕੀਟ ’ਚ ਨਵੇਂ ਫ਼ੈਸ਼ਨ ਅਤੇ ਡਿਜ਼ਾਈਨ ਦੇ ਸੂਟ ਉਪਲੱਬਧ ਹਨ, ਜਿਨ੍ਹਾਂ ਨੂੰ ਪਹਿਨ ਕੇ ਮੁਟਿਆਰਾਂ ਨੂੰ ਸਿੰਪਲ ਦੇ ਨਾਲ-ਨਾਲ ਅਟਰੈਕਟਿਵ ਲੁਕ ਵੀ ਮਿਲ ਰਿਹਾ ਹੈ। ਮੁਟਿਆਰਾਂ ਨੂੰ ਸਲੀਵਲੈੱਸ ਤੋਂ ਲੈ ਕੇ ਡਿਫਰੈਂਟ ਸਲੀਵਜ਼ ਅਤੇ ਸ਼ੋਲਡਰ ਡਿਜ਼ਾਈਨ ਦੇ ਸੂਟ ਜ਼ਿਆਦਾ ਪਸੰਦ ਆ ਰਹੇ ਹਨ। ਨਾਟ ਸ਼ੋਲਡਰ ਡਿਜ਼ਾਈਨ ਦੇ ਸੂਟ ਵੀ ਇਨ੍ਹੀਂ ਦਿਨੀਂ ਕਾਫ਼ੀ ਟ੍ਰੈਂਡ ’ਚ ਹਨ। ਇਹ ਸੂਟ ਮੁਟਿਆਰਾਂ ਨੂੰ ਮਾਡਰਨ ਅਤੇ ਸਟਾਈਲਿਸ਼ ਲੁਕ ਦਿੰਦੇ ਹਨ।
ਨਾਟ ਸ਼ੋਲਡਰ ਸੂਟ ’ਚ ਆਕਰਸ਼ਕ ਨਾਟ ਡਿਜ਼ਾਈਨ ਹੁੰਦਾ ਹੈ ਜੋ ਸ਼ੋਲਡਰ ’ਤੇ ਰਹਿੰਦਾ ਹੈ। ਇਹ ਸੂਟ ਮੁਟਿਆਰਾਂ ਲਈ ਇਕ ਫੈਸ਼ਨੇਬਲ ਬਦਲ ਬਣੇ ਹੋਏ ਹਨ। ਇਨ੍ਹਾਂ ਨੂੰ ਮੁਟਿਆਰਾਂ ਅਤੇ ਔਰਤਾਂ ਵੀ ਵੱਖ-ਵੱਖ ਮੌਕਿਆਂ ਜਿਵੇਂ ਕੈਜ਼ੂਅਲ ਤੋਂ ਲੈ ਕੇ ਪਾਰਟੀ, ਫੰਕਸ਼ਨ ਅਤੇ ਹੋਰ ਮੌਕਿਆਂ ’ਤੇ ਪਹਿਨ ਸਕਦੀਆਂ ਹਨ। ਨਾਟ ਸ਼ੋਲਡਰ ਸੂਟ ’ਚ ਨਾਟ ਕਈ ਤਰ੍ਹਾਂ ਦੀ ਹੁੰਦੀ ਹੈ। ਸਿੰਗਲ ਨਾਟ ਇਕ ਸਿੰਪਲ ਡਿਜ਼ਾਈਨ ਹੈ ਜਿਸ ’ਚ ਇਕ ਹੀ ਨਾਟ ਹੁੰਦੀ ਹੈ। ਡਬਲ ਨਾਟ ’ਚ ਦੋ ਨਾਟ ਹੁੰਦੀਆਂ ਹਨ।
ਬੋ ਨਾਟ ਇਕ ਆਕਰਸ਼ਕ ਡਿਜ਼ਾਈਨ ਹੈ, ਜਿਸ ’ਚ ਇਕ ਬੋ ਵਰਗੀ ਆਕ੍ਰਿਤੀ ਦੀ ਨਾਟ ਹੁੰਦੀ ਹੈ। ਲੂਜ਼ ਨਾਟ ਇਕ ਆਰਾਮਦਾਇਕ ਡਿਜ਼ਾਈਨ ਹੈ, ਜਿਸ ’ਚ ਇਕ ਢਿੱਲੀ ਨਾਟ ਹੁੰਦੀ ਹੈ। ਟਾਈਟ ਨਾਟ ’ਚ ਇਕ ਕਸ ਕੇ ਬੱਝੀ ਹੋਈ ਨਾਟ ਹੁੰਦੀ ਹੈ। ਮੁਟਿਆਰਾਂ ਨੂੰ ਵੱਖ-ਵੱਖ ਡਿਜ਼ਾਈਨ ਦੇ ਨਾਟ ਸ਼ੋਲਡਰ ਸੂਟ ’ਚ ਵੇਖਿਆ ਜਾ ਸਕਦਾ ਹੈ। ਇਸ ਸੂਟ ’ਚ ਜ਼ਿਆਦਾਤਰ ਨਾਟ ਨੂੰ ਮੋਤੀ ਜਾਂ ਸਟੋਨ ਨਾਲ ਸਜਾਇਆ ਜਾਂਦਾ ਹੈ। ਕੁਝ ’ਚ ਨਾਟ ਨੂੰ ਪੈਚਵਰਕ ਨਾਲ ਸਜਾਇਆ ਜਾਂਦਾ ਹੈ, ਜੋ ਇਸ ਨੂੰ ਇਕ ਰੰਗੀਨ ਅਤੇ ਆਕਰਸ਼ਕ ਲੁਕ ਦਿੰਦਾ ਹੈ।
ਕੁੱਝ ਸੂਟ ’ਚ ਨਾਟ ਨੂੰ ਬੀਡਸ ਨਾਲ ਸਜਾਇਆ ਜਾ ਸਕਦਾ ਹੈ, ਜੋ ਇਸ ਨੂੰ ਇਕ ਸਟਾਈਲਿਸ਼ ਲੁਕ ਦਿੰਦਾ ਹੈ। ਕੁਝ ਸੂਟ ’ਚ ਨਾਟ ਨੂੰ ਫੈਬਰਿਕ ਫਲਾਵਰ ਨਾਲ ਸਜਾਇਆ ਜਾਂਦਾ ਹੈ ਤੇ ਕੁਝ ’ਚ ਲਟਕਨ ਵਾਂਗ ਵੀ ਸਟਾਈਲ ਕੀਤਾ ਜਾਂਦਾ ਹੈ। ਸਿੰਪਲ ਸੂਟ ’ਚ ਜ਼ਿਆਦਾਤਰ ਸਿੰਪਲ ਨਾਟ ਸ਼ੋਲਡਰ ਡਿਜ਼ਾਈਨ ਵੇਖਿਆ ਜਾ ਸਕਦਾ ਹੈ। ਪਾਰਟੀ ਵੀਅਰ ਸੂਟ ਜਿਵੇਂ ਪਟਿਆਲਾ, ਸ਼ਰਾਰਾ, ਨਾਇਰਾ, ਫ੍ਰਾਕ ਸੂਟ, ਅਨਾਰਕਲੀ ਸੂਟ, ਪਲਾਜੋ ਸੂਟ ਆਦਿ ’ਚ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਦੀ ਸ਼ੋਲਡਰ ਨਾਟ ਹੁੰਦੀ ਹੈ। ਨਾਟ ਸ਼ੋਲਡਰ ਸੂਟ ਮੁਟਿਆਰਾਂ ਨੂੰ ਹਰ ਮੌਕਿਆਂ ’ਤੇ ਇਕ ਅਟਰੈਕਟਿਵ ਅਤੇ ਸਟਾਈਲਿਸ਼ ਲੁਕ ਦਿੰਦੇ ਹਨ। ਖਾਸ ਕਰ ਕੇ ਮੁਟਿਆਰਾਂ ਇਨ੍ਹਾਂ ਨੂੰ ਗਰਮੀਆਂ ਦੇ ਮੌਸਮ ’ਚ ਪਹਿਨਣਾ ਪਸੰਦ ਕਰਦੀਆਂ ਹਨ।
ਵਿਆਹਾਂ ਅਤੇ ਫੰਕਸ਼ਨਾਂ ਦੌਰਾਨ ਮੁਟਿਆਰਾਂ ਆਪਣੀ ਲੁਕ ਨੂੰ ਹੋਰ ਜ਼ਿਆਦਾ ਸੁੰਦਰ ਬਣਾਉਣ ਲਈ ਇਸ ਤਰ੍ਹਾਂ ਦੇ ਹੈਵੀ ਸੂਟ ਨਾਲ ਲਾਈਟ ਤੋਂ ਹੈਵੀ ਜਿਊਲਰੀ ਨੂੰ ਸਟਾਈਲ ਕਰਨਾ ਪਸੰਦ ਕਰਦੀਆਂ ਹਨ। ਉਨ੍ਹਾਂ ਨੂੰ ਲੁਕ ਨੂੰ ਕੰਪਲੀਟ ਕਰਨ ਲਈ ਪੋਟਲੀ, ਕਲੱਚ ਆਦਿ ਨੂੰ ਵੀ ਕੈਰੀ ਕੀਤੇ ਵੇਖਿਆ ਜਾ ਸਕਦਾ ਹੈ। ਫੁੱਟਵੀਅਰ ’ਚ ਮੁਟਿਆਰਾਂ ਇਨ੍ਹਾਂ ਦੇ ਨਾਲ ਜ਼ਿਆਦਾਤਰ ਹਾਈ ਹੀਲਜ਼, ਸੈਂਡਲ ਆਦਿ ਪਹਿਨਣਾ ਪਸੰਦ ਕਰਦੀਆਂ ਹਨ। ਹੇਅਰ ਸਟਾਈਲ ’ਚ ਮੁਟਿਆਰਾਂ ਨੂੰ ਇਸ ਸੂਟ ਨਾਲ ਓਪਨ ਹੇਅਰ, ਹੇਅਰ ਡੂ, ਗੁੱਤ ਅਤੇ ਬੰਨ ਆਦਿ ਕੀਤੇ ਵੇਖਿਆ ਜਾ ਸਕਦਾ ਹੈ।