ਚਿਹਰੇ ਦੇ ਦਾਗ-ਧੱਬਿਆ ਨੂੰ ਦੂਰ ਕਰਨ ਦਾ ਨੁਸਖਾ

Monday, Jan 02, 2017 - 12:58 PM (IST)

 ਚਿਹਰੇ ਦੇ ਦਾਗ-ਧੱਬਿਆ ਨੂੰ ਦੂਰ ਕਰਨ ਦਾ ਨੁਸਖਾ

ਜਲੰਧਰ— ਸੁੰਦਰ ਚਿਹਰਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਪਰ ਜੇਕਰ ਕਿਸੇ ਕਾਰਨ ਚਿਹਰੇ ''ਤੇ ਦਾਗ ਪੈ ਜਾਣ ਤਾਂ ਸੁੰਦਰਤਾ ਗੁਆਚ ਜਾਦੀ ਹੈ। ਇਸ ਨੂੰ ਦੂਰ ਕਰਨ ਲਈ ਅਲੱਗ-ਅਲੱਗ ਤਰ੍ਹਾਂ ਦੇ ਉਤਪਾਦਕਾਂ ਦੀ ਵਰਤੋਂ ਕੀਤੀ ਜਾਦੀ ਹੈ ਪਰ ਇੰਨ੍ਹਾਂ ਉਤਪਾਦਕਾਂ ਦੇ ਬਹੁਤ ਸਾਰੇ ਨੁਕਸਾਨ ਵੀ ਹਨ ਇਸ ਲਈ ਸਹੀ ਇਹ ਹੀ ਹੋਵੇਗਾ ਕਿ ਘਰੇਲੂ ਉਪਚਾਰਾਂ ਦੀ ਸਹਾਇਤਾ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾਵੇ। ਆਓ ਜਾਣਦੇ ਹਾਂ ਇੱਕ ਇਸ ਤਰ੍ਹਾਂ ਦਾ ਘਰੇਲੂ ਉਪਚਾਰ ਜਿਸ ਦੀ ਸਹਾਇਤਾ ਨਾਲ ਦਾਗ-ਧੱਬਿਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਸਮੱਗਰੀ
- 1 ਚਮਚ ਖੰਡ
- 2 ਚਮਚ ਨਿੰਬੂ ਦਾ ਰਸ
ਇਸਤੇਮਾਲ ਕਰਨ ਦਾ ਤਰੀਕਾ 
1. ਨਿੰਬੂ ਦੇ ਰਸ ਅਤੇ ਖੰਡ ਨੂੰ ਚੰਗੀ ਤਰ੍ਹਾਂ ਮਿਲਾ ਲਓ।
2. ਇਸ ਨਾਲ ਚਿਹਰੇ ''ਤੇ ਸਕਰਬ ਕਰੋ ਥੋੜੇ ਸਮੇਂ ਬਾਅਦ ਚਿਹਰਾ ਧੋ ਦਿਓ।
3. ਇਸ ਦੀ ਵਰਤੋਂ ਹਫਤੇ ''ਚ 2 ਵਾਰ ਕਰੋ।
ਧਿਆਨ ਦੇਣ ਵਾਲੀ ਗੱਲ
ਇਸ ਤਰੀਕੇ ਨੂੰ ਵਰਤਣ ਤੋਂ ਪਹਿਲਾਂ ਕਿਸੇ ਚੰਗੇ ਡਾਕਟਰ ਦੀ ਸਲਾਹ ਲਓ, ਤਾਂ ਕਿ ਬਾਅਦ ''ਚ ਕਿਸੇ ਵੀ ਤਰੀਕੇ ਦਾ ਕੋਈ ਨੁਕਸਾਨ ਨਾ ਹੋ ਸਕੇ।


Related News