ਨਵੇਂ ਰਿਸ਼ਤੇ ਦੀ ਸ਼ੁਰੂਆਤ ਕਰਦੇ ਸਮੇਂ ਪਤੀ-ਪਤਨੀ ਨੂੰ ਇਨ੍ਹਾਂ ਗੱਲਾਂ ਦਾ ਰੱਖਣਾ ਚਾਹੀਦੈ ਖ਼ਾਸ ਧਿਆਨ, ਵਧੇਗਾ ਪਿਆਰ

01/03/2022 12:06:02 PM

ਜਲੰਧਰ (ਬਿਊਰੋ) - ਇਹ ਤਾਂ ਤੁਸੀਂ ਜਾਣਦੇ ਹੀ ਹੋ ਕਿ ਕੋਈ ਵੀ ਨਵਾਂ ਰਿਸ਼ਤਾ ਸ਼ੁਰੂਆਤ ਵਿੱਚ ਬਹੁਤ ਚੰਗਾ ਲੱਗਦਾ ਹੈ, ਕਿਉਂਕਿ ਇਹ ਨਾ ਸਿਰਫ਼ ਤੁਹਾਡਾ ਸਮਾਂ ਮੰਗਦਾ ਹੈ ਸਗੋਂ ਇਸ ਨਾਲ ਤੁਹਾਡੀਆਂ ਤਰਜੀਹਾਂ ਵੀ ਬਦਲ ਜਾਂਦੀਆਂ ਹਨ। ਇਸੇ ਲਈ ਜੇਕਰ ਤੁਸੀਂ ਵੀ ਨਵੇਂ ਰਿਸ਼ਤੇ ਵੱਲ ਵਧਣ ਜਾ ਰਹੇ ਹੋ ਤਾਂ ਕੁਝ ਗੱਲਾਂ ਦਾ ਖ਼ਾਸ ਧਿਆਨ ਰੱਖੋ, ਜੋ ਤੁਹਾਡੇ ਲਈ ਜ਼ਰੂਰੀ ਵੀ ਹਨ। ਤੁਸੀਂ ਲਵ ਲਾਈਫ ਦੇ ਕਈ ਲੈਵਲ ਸੁਣੇ ਹੋਣਗੇ ਪਰ ਕੋਈ ਵੀ ਰਿਸ਼ਤਾ ਖੇਡ ਨਹੀਂ ਕਿ ਤੁਸੀਂ ਉਸ ਦੇ ਹਰ ਲੈਵਲ ਨੂੰ ਸਫਲਤਾਪੂਰਵਕ ਪਾਰ ਕਰਨਾ ਹੈ। ਜੇਕਰ ਤੁਸੀਂ ਆਪਣੇ ਪਿਆਰ ਨੂੰ ਮਿੱਥਣ ਲੱਗੋਗੇ ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤੁਸੀਂ ਨਵੇਂ ਰਿਸ਼ਤੇ ਵਿੱਚ ਜੁੜਨ ਤੋਂ ਪਹਿਲਾਂ ਜੋ ਹੋ ਉਹ ਹੀ ਰਹੋ ਬਨਾਵਟੀ ਬਣਨ ਦੀ ਲੋੜ ਨਹੀਂ।

ਕਰੀਬੀ ਲੋਕਾਂ ਨਾਲ ਮਿਲਵਾਉਣ ਵਿੱਚ ਜਲਦਬਾਜ਼ੀ ਨਾ ਕਰੋ
ਤੁਸੀਂ ਨਵੇਂ-ਨਵੇਂ ਰਿਸ਼ਤੇ ਵਿੱਚ ਬੱਝ ਜਾਂਦੇ ਹੋ ਤਾਂ ਤੁਸੀਂ ਆਪਣੇ ਪਾਰਟਨਰ ਨੂੰ ਆਪਣੇ ਕਰੀਬੀ ਲੋਕਾਂ ਨਾਲ ਮਿਲਵਾਉਣ ਵਿੱਚ ਜਲਦਬਾਜ਼ੀ ਨਾ ਕਰੋ। ਪਹਿਲਾਂ ਤੁਸੀਂ ਆਪ ਖੁਦ ਉਸ ਨੂੰ ਜਾਣੋ, ਸਮਝੋ ਅਤੇ ਆਪਣਾ ਪੂਰਾ ਸਮਾਂ ਉਸ ਨੂੰ ਦੇਵੋਂ। ਕਿਤੇ ਅਜਿਹਾ ਨਾ ਹੋਵੇ ਕਿ ਪਰਿਵਾਰ ਵਾਲਿਆਂ ਨਾਲ ਮਿਲਵਾਉਣ ਦੀ ਜਲਦਬਾਜ਼ੀ ਵਿੱਚ ਤੁਸੀਂ ਗੜਬੜ ਕਰ ਦਿਓ ਤੇ ਤੁਹਾਡਾ ਰਿਸ਼ਤਾ ਮਜਬੂਤ ਹੋਣ ਤੋਂ ਪਹਿਲਾਂ ਹੀ ਕਮਜ਼ੋਰ ਹੋਣ ਲੱਗੇ।

ਸਭ ਨੂੰ ਆਪਣਾ ਸਮਾਂ ਜ਼ਰੂਰ ਦਿਓ 
ਇਹ ਸਹੀ ਹੈ ਕਿ ਨਵੇਂ ਰਿਸ਼ਤੇ ਵਿੱਚ ਪਾਰਟਨਰ ਨੂੰ ਵਧੇਰੇ ਸਮਾਂ ਦੇਣ ਦੀ ਲੋੜ ਹੁੰਦੀ ਹੈ ਪਰ ਇਸ ਦਾ ਇਹ ਮਤਲਬ ਨਹੀਂ ਕਿ ਤੁਸੀਂ ਬਾਕੀ ਸਾਰਿਆਂ ਨੂੰ ਭੁੱਲ ਜਾਵੋ। ਤੁਹਾਨੂੰ ਆਪਣੇ ਕਰੀਬੀ ਦੋਸਤਾਂ ਤੇ ਪਰਿਵਾਰ ਨੂੰ ਬਰਾਬਰ ਦਾ ਸਮਾਂ ਦੇਣਾ ਪਵੇਗਾ। ਇਸ ਨਾਲ ਤੁਸੀਂ ਸਾਰਿਆਂ ਚੀਜ਼ਾਂ ਨੂੰ ਬੈਲੈਂਸ ਕਰ ਸਕੋਗੇ।

ਆਪਣੇ ਸਾਥੀ ਨੂੰ ਜ਼ਰੂਰ ਦਿਓ ਥੋੜੀ ਜਿਹੀ ਸਪੇਸ
ਨਵੇਂ ਰਿਸ਼ਤੇ ਵਿੱਚ ਤੁਹਾਡਾ ਆਪਣੇ ਪਾਰਟਨਰ ਕੋਲ ਹਰ ਸਮੇਂ ਰਹਿਣ ਦਾ ਤੇ ਉਸ ਨਾਲ ਗੱਲ ਕਰਨ ਦਾ ਮਨ ਕਰਦਾ ਹੋਵੇਗਾ। ਧਿਆਨ ਰੱਖੋ ਕਿ ਜਿਸ ਤਰ੍ਹਾਂ ਤੁਹਾਨੂੰ ਸਪੇਸ ਚਾਹੀਦੀ ਹੈ, ਓਦਾਂ ਹੀ ਉਸ ਨੂੰ ਵੀ ਸਪੇਸ ਦੀ ਲੋੜ ਹੁੰਦੀ ਹੈ। ਫੋਨ ’ਤੇ ਮੈਸੇਜ ਦੀ ਥਾਂ ਆਹਮਣੇ-ਸਾਹਮਣੇ ਜ਼ਿਆਦਾ ਗੱਲਬਾਤ ਕਰੋ।

ਆਪਣੇ ’ਤੇ ਵਿਸ਼ਵਾਸ਼ ਕਰੋ
ਜੀਵਨ ਸਾਥੀ ਨੂੰ ਨਵੇਂ ਰਿਸ਼ਤੇ ’ਚ ਪੈਰ ਰੱਖਣ ਤੋਂ ਪਹਿਲਾਂ ਆਪਣੇ ਆਪ ’ਤੇ ਵਿਸ਼ਵਾਸ਼ ਕਰਨਾ ਚਾਹੀਦਾ ਹੈ। ਕਦੇ ਵੈਲਿਊਜ਼ ਨਾਲ ਸਮਝੌਤਾ ਨਾ ਕਰੋ। ਆਪਣੇ ਵਿਚਾਰਾਂ ਨੂੰ ਮਰਨ ਨਾ ਦਿਓ। ਜੇਕਰ ਤੁਸੀਂ ਰਿਸ਼ਤੇ ਵਿੱਚ ਸਮਝੌਤਾ ਕਰਨ ਲੱਗੋਗੇ ਤਾਂ ਅਜਿਹਾ ਰਿਸ਼ਤਾ ਲੰਬੇ ਸਮੇਂ ਤੱਕ ਨਹੀਂ ਟਿਕ ਸਕੇਗਾ।

ਆਪਣੇ ਪਾਰਟਨਰ ਦੀ ਤੁਲਨਾ ਦੂਜੇ ਲੋਕਾਂ ਨਾਲ ਨਾ ਕਰੋ
ਅਕਸਰ ਤੁਸੀਂ ਆਪਣੇ ਪਾਰਟਨਰ ਦੀ ਤੁਲਨਾ ਦੂਜੇ ਲੋਕਾਂ ਨਾਲ ਕਰਨ ਲੱਗਦੇ ਹੋ। ਅਜਿਹੀ ਗਲਤੀ ਤੁਸੀਂ ਭੁੱਲ ਕੇ ਵੀ ਕਦੇ ਨਾ ਕਰੋ। ਇਸ ਨਾਲ ਤੁਹਾਡਾ ਰਿਸ਼ਤਾ ਖ਼ਰਾਬ ਹੋ ਸਕਦਾ ਹੈ। 


rajwinder kaur

Content Editor

Related News