ਬਾਲੀਵੁੱਡ ''ਚ ਛਾਇਆ ਹੱਥ ''ਚ ਫੜਨ ਵਾਲੇ ਬੈਗਾਂ ਦਾ ਨਵਾਂ ਫੈਸ਼ਨ

03/27/2017 2:10:50 PM

ਮੁੰਬਈ— ਫੈਸ਼ਨ ਚਾਹੇ ਕੱਪੜਿਆਂ ਦਾ ਹੋਵੇ ਜਾਂ ਬੈਗਾਂ ਦਾ ਇਸ ''ਚ ਆਏ ਦਿਨ ਕੋਈ ਨਾ ਕੋਈ ਬਦਲਾਅ ਆਉਂਦਾ ਹੀ ਰਹਿੰਦਾ ਹੈ। ਜੇਕਰ ਬਾਲੀਵੁੱਡ ਅਦਾਕਾਰਾਂ ਦੀ ਗੱਲ ਕਰੀਏ ਤਾਂ ਹਰ ਸਟਾਈਲ ਹੀ ਲੋਕਾਂ ਦੇ ਲਈ ਫੈਸ਼ਨ ਬਣ ਜਾਂਦਾ ਹੈ। ਲੜਕੀਆਂ ਅਕਸਰ ਆਪਣੇ ਮਨਪਸੰਦ ਅਦਾਕਾਰਾਂ ਦੇ ਸਟਾਈਲ ਅਤੇ ਪੋਸ਼ਾਕਾਂ ਦੀ ਨਕਲ ਕਰਦੀਆਂ ਹਨ। ਬਾਲੀਵੁੱਡ ਅਦਾਕਾਰਾਂ ਆਪਣੇ ਸਟਾਈਲਿਸ਼ ਕੱਪੜਿਆਂ ਦੇ ਲਈ ਲੋਕਾਂ ਦੀ ਪਸੰਦ ਬਣੀਆਂ ਰਹਿੰਦੀਆਂ ਹਨ। ਉਂਝ ਹੀ ਇਨ੍ਹਾਂ ਦਾ ਬੈਗ ਸਟਾਈਲ ਵੀ ਕੁੱਝ ਘੱਟ ਨਹੀਂ ਹੁੰਦਾ। 
ਅਦਾਕਾਰਾਂ ਦਾ ਸਧਾਰਨ ਪਹਿਰਾਵਾ ਵੀ ਲੋਕਾਂ ਨੂੰ ਬਹੁਤ ਪਸੰਦ ਆਉਂਦਾ ਹੈ। ਜੇ ਉਨ੍ਹਾਂ ਦੇ ਏਅਰਪੋਰਟ ਕੱਪੜਿਆਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਉਹ ਬਹੁਤ ਹੀ ਕਮਾਲ ਦਾ ਹੁੰਦਾ ਹੈ। ਪਰ ਕਿ ਤੁਸੀਂ ਇਕ ਗੱਲ ਨੋਟਿਸ ਕੀਤੀ ਹੈ ਕਿ ਬਾਲੀਵੁੱਡ ਅਦਾਕਾਰਾ ਦੇ ਸਟਾਈਲ ਦੇ ਨਾਲ ਉਨ੍ਹਾਂ ਦਾ ਬੈਗ ਸਟਾਈਲ ਵੀ ਬਹੁਤ ਵਧੀਆਂ ਹੁੰਦਾ ਹੈ। 
ਹੇਮਸ ਵਰਕਿੰਗ ਬੈਗ ਕੰਗਨਾ ਰਾਣਾਵਤ, ਕਰੀਨਾ ਕਪੂਰ ਖਾਣ, ਸ਼੍ਰੀਦੇਵੀ ਅਤੇ ਸੋਨਮ ਕਪੂਰ ਦੀ ਖਾਸ ਪਸੰਦ ਬਣਿਆ ਹੋਇਆ ਹੈ ਅਤੇ ਨਾਲ ਹੀ ਉਨ੍ਹਾਂ ਦੇ ਸਫਰ ਦਾ ਸਾਥੀ ਵੀ। ਤੁਸੀਂ ਅਕਸਰ ਅਦਾਕਾਰਾਂ ਦੇ ਹੱਥ ''ਚ ਬੈਗ ਫੜਿਆਂ ਦੇਖਿਆ ਹੋਵੇਗਾ। ਕਿਉਂ ਨਾ ਇਸ ਵਾਰ ਤੁਸੀਂ ਵੀ ਇਸ ਨੂੰ ਆਪਣਾ ਸਟਾਈਲ ਬਣਾ ਲਓ ਅਤੇ ਆਪਣੇ ਪਸੰਦ ਦੇ ਅਦਾਕਾਰਾਂ ਦੀ ਤਰ੍ਹਾਂ ਸਟਾਈਲਿਸ਼ ਬਣੋਂ। ਇਹ ਬੈਗ ਸਟਾਈਲਿਸ਼ ਲੁਕ ਦੇ ਨਾਲ ਹੀ ਨਹੀਂ ਇਸ ਨੂੰ ਦਫਤਰ ਅਤੇ ਕਾਲਜ ਜਾਣ ਵਾਲੀਆਂ ਕੁੜੀਆਂ ਵੀ ਲੈ ਸਕਦੀਆਂ ਹਨ।


Related News