ਬੱਚਿਆਂ ਦੀ ਦੇਖਭਾਲ ਦੌਰਾਨ ਨਾ ਕਰੋ ਇਹ ਕੰਮ, ਪਵੇਗਾ ਬੁਰਾ ਅਸਰ
Friday, May 29, 2020 - 12:48 AM (IST)
ਨਵੀਂ ਦਿੱਲੀ- ਪੇਰੇਂਟਸ ਬਣਨਾ ਆਸਾਨ ਨਹੀਂ ਹੈ। ਬੱਚਿਆਂ ਦੀ ਦੇਖਭਾਲ ਵਿਚ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਕੁਝ ਮਾਤਾ-ਪਿਤਾ ਬੱਚਿਆਂ ਦੇ ਨਾਲ ਇੰਨੀ ਸਖਤੀ ਵਰਤਦੇ ਹਨ ਤੇ ਅਨੁਸ਼ਾਸਨ ਸਿਖਾਉਣ ਦੀ ਕੋਸ਼ਿਸ਼ ਕਰਦੇ ਹਨ ਕਿ ਬੱਚਿਆਂ 'ਤੇ ਇਸ ਦਾ ਉਲਟ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਬੱਚਾ ਸਹੀ ਰਾਸਤੇ 'ਤੇ ਚੱਲਣ ਤੇ ਉਸ ਵਿਚ ਚੰਗੀਆਂ ਆਦਤਾਂ ਜਨਮ ਲੈਣ ਤਾਂ ਤੁਹਾਨੂੰ ਇਨ੍ਹਾਂ ਗੱਲਾਂ ਦਾ ਧਿਆਨ ਰੱਖਣ ਦੀ ਬਹੁਤ ਜ਼ਿਆਦਾ ਲੋੜ ਹੈ।
ਬੱਚਿਆਂ ਦੀਆਂ ਸ਼ਿਕਾਇਤਾਂ
ਆਪਣੇ ਬੱਚੇ ਦੀਆਂ ਸ਼ਿਕਾਇਤਾਂ ਜ਼ਰੂਰ ਸੁਣੋ। ਉਹ ਤੁਹਾਡੇ ਤੋਂ ਕੀ ਚਾਹੁੰਦੇ ਹਨ। ਜਿਵੇਂ ਬਹੁਤ ਸਾਰੇ ਮਾਂ-ਪਿਓ ਅਕਸਰ ਅਨੁਸ਼ਾਸਨ ਸਿਖਾਉਣ ਦੇ ਚੱਕਰ ਵਿਚ ਦਿਨਭਰ ਚੀਖਦੇ ਰਹਿੰਦੇ ਹਨ। ਅਜਿਹਾ ਨਾ ਕਰੋ, ਇਧਰ ਨਾ ਬੈਠੋ, ਇਸ ਤਰ੍ਹਾਂ ਨਾ ਬੋਲੋ, ਦੇਖੋ ਉਸ ਦੇ ਕਿੰਨੇ ਚੰਗੇ ਨੰਬਰ ਆਏ ਹਨ। ਮਾਂ-ਬਾਪ ਦੀਆਂ ਇੰਨਾਂ ਆਦਤਾਂ ਨਾਲ ਬੱਚਿਆਂ ਨੂੰ ਸ਼ਿਕਾਇਤ ਹੁੰਦੀ ਹੈ। ਤਾਂ ਜ਼ਰੂਰੀ ਹੈ ਕਿ ਬੱਚਿਆਂ ਦੇ ਮਨ ਦੀ ਗੱਲ ਨੂੰ ਸਮਝਿਆ ਜਾਵੇ ਤੇ ਉਸ ਨੂੰ ਸਮਝਾਇਆ ਜਾਵੇ। ਅਜਿਹਾ ਕਰਨ ਨਾਲ ਬੱਚਾ ਤੁਹਾਡੀ ਗੱਲ ਜ਼ਿਆਦਾ ਆਸਾਨੀ ਨਾਲ ਸੁਣੇਗਾ ਤੇ ਸਮਝੇਗਾ।
ਸਾਰਿਆਂ ਦੇ ਸਾਹਮਣੇ ਨਾਲ ਝਿੜਕੋ
ਕੁਝ ਬੱਚੇ ਭਾਵਨਾਤਮਕ ਰੂਪ ਨਾਲ ਜ਼ਿਆਦਾ ਕਮਜ਼ੋਰ ਹੁੰਦੇ ਹਨ। ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਝਿੜਕਣ 'ਤੇ ਦਿਲ 'ਤੇ ਗਹਿਰਾ ਅਸਰ ਪੈਂਦਾ ਹੈ। ਜੇਕਰ ਬੱਚਿਆਂ ਤੋਂ ਕੋਈ ਗਲਤੀ ਹੋ ਜਾਵੇ ਤਾਂ ਉਸ ਨੂੰ ਸਾਰਿਆਂ ਸਾਹਮਣੇ ਨਾ ਝਿੜਕੋ। ਉਸ ਨੂੰ ਇਕੱਲੇ ਵਿਚ ਸਮਝਾਓਣ ਨਾਲ ਉਹ ਗੱਲ ਨੂੰ ਜਲਦੀ ਸਮਝੇਗਾ।
ਬੱਚਿਆਂ ਸਾਹਮਣੇ ਨਾ ਬੋਲੋ ਝੂਠ
ਬੱਚਿਆਂ ਦੇ ਸਾਹਮਣੇ ਝੂਠ ਨਾ ਬੋਲੋ ਕਿਉਂਕਿ ਜਦੋਂ ਤੁਸੀਂ ਖੁਦ ਝੂਠ ਬੋਲੋਗੇ ਤਾਂ ਉਸ ਨੂੰ ਕਿਵੇਂ ਰੋਕੋਗੇ। ਨਾਲ ਹੀ ਜੇਕਰ ਤੁਸੀਂ ਬੱਚੇ ਨੂੰ ਕਿਸੇ ਚੀਜ਼ ਦਾ ਵਾਅਦਾ ਕਰਦੇ ਹੋ ਤਾਂ ਉਸ ਨੂੰ ਜ਼ਰੂਰ ਨਿਭਾਓ। ਅਜਿਹਾ ਕਰਨ ਨਾਲ ਬੱਚਿਆਂ ਦੇ ਉੱਪਰ ਹਾਂ-ਪੱਖੀ ਅਸਰ ਪਵੇਗਾ।
ਦੋਸਤ ਬਣੋ
ਬੱਚੇ ਦੇ ਦੋਸਤ ਬਣੋ। ਜਦੋਂ ਤੁਸੀਂ ਉਨ੍ਹਾਂ ਦੇ ਨਾਲ ਦੋਸਤਾਂ ਜਿਹਾ ਵਿਵਹਾਰ ਕਰੋਗੇ ਤਾਂ ਉਹ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਝੀਆਂ ਕਰਨਗੇ। ਉਥੇ ਹੀ ਉਨ੍ਹਾਂ ਦੀਆਂ ਗੱਲਾਂ ਨੂੰ ਸੁਣ ਕੇ ਤੁਰੰਤ ਉਸ 'ਤੇ ਪ੍ਰਤੀਕਿਰਿਆ ਨਾ ਦਵੋ। ਪਹਿਲਾਂ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਸਮਝੋ ਕਿ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹਨ। ਜਦੋਂ ਤੁਸੀਂ ਉਨ੍ਹਾਂ ਦੀਆਂ ਗੱਲਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੋਗੇ ਤਾਂ ਬੱਚੇ ਮਾਤਾ-ਪਿਤਾ ਦੇ ਜ਼ਿਆਦਾ ਨੇੜੇ ਰਹਿਣਗੇ।