ਗਰਦਨ ਦਾ ਕਾਲਾਪਨ ਦੂਰ ਕਰਨ ਲਈ ਅਪਣਾਓ ਘਰੇਲੂ ਨੁਸਖੇ

07/25/2018 1:56:52 PM

ਜਲੰਧਰ— ਚਿਹਰੇ ਦੀ ਖੂਬਸੂਰਤੀ ਵੱਲ ਅਸੀਂ ਹਮੇਸ਼ਾ ਹੀ ਧਿਆਨ ਦਿੰਦੇ ਹਾਂ ਪਰ ਸਰੀਰ ਦੇ ਦੂਜੇ ਅੰਗਾਂ ਦੀ ਕੇਅਰ ਕਰਨਾ ਭੁੱਲ ਜਾਂਦੇ ਹਾਂ। ਉਨ੍ਹਾਂ 'ਚੋਂ ਇਕ ਹੈ ਗਰਦਨ। ਚੰਗੀ ਤਰ੍ਹਾਂ ਦੇਖ-ਭਾਲ ਨਾ ਕਰਨ ਨਾਲ ਗਰਦਨ ਕਾਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਜੋ ਦੇਖਣ 'ਚ ਵੀ ਬਹੁਤ ਗੰਦੀ ਲੱਗਦੀ ਹੈ। ਗਰਦਨ ਦਾ ਕਾਲਾਪਨ ਦੂਰ ਕਰਨ ਲਈ ਲੋਕ ਕਈ ਤਰ੍ਹਾਂ ਦੇ ਕੈਮੀਕਲ ਯੁਕਤ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ, ਪਰ ਉਨ੍ਹਾਂ ਨਾਲ ਵੀ ਫਾਇਦਾ ਨਹੀਂ ਹੁੰਦਾ। ਅਜਿਹੀ ਹਾਲਤ 'ਚ ਤੁਸੀਂ ਕੁਝ ਘਰੇਲੂ ਚੀਜ਼ਾਂ ਦਾ ਇਸਤੇਮਾਲ ਕਰਕੇ ਗਰਦਨ ਦੇ ਕਾਲੇਪਨ ਤੋਂ ਛੁਟਕਾਰਾ ਪਾ ਸਕਦੇ ਹੋ।
1. ਐਲੋਵੇਰਾ
ਗਰਦਨ ਦੇ ਕਾਲੇਪਨ ਨੂੰ ਦੂਰ ਕਰਨ ਲਈ ਐਲੋਵੀਰਾ ਜੈੱਲ ਬਹੁਤ ਹੀ ਫਾਇਦੇਮੰਦ ਹੈ। ਰਾਤ ਨੂੰ ਸੌਂਣ ਤੋਂ ਪਹਿਲਾਂ ਗਰਦਨ 'ਤੇ 5 ਮਿੰਟ ਤੱਕ ਐਲੋਵੇਰਾ ਜੈੱਲ ਨਾਲ ਮਸਾਜ ਕਰੋ। ਇਕ ਮਹੀਨੇ 'ਚ ਗਰਦਨ ਦਾ ਕਾਲਾਪਨ ਦੂਰ ਹੋ ਜਾਵੇਗਾ।
2. ਆਲੂ
ਆਲੂ ਇਕ ਕੁਦਰਤੀ ਬਲੀਚ ਹੈ। ਜੋ ਸਕਿਨ ਦੇ ਕਾਲੇਪਨ ਨੂੰ ਦੂਰ ਕਰਦਾ ਹੈ। ਗਰਦਨ ਨੂੰ ਸਾਫ ਕਰਨ ਲਈ ਆਲੂ ਦਾ ਇਸਤੇਮਾਲ ਕਰੋ। ਰੋਜ਼ਾਨਾ ਰਾਤ ਨੂੰ ਸੌਂਣ ਤੋਂ ਪਹਿਲਾਂ ਆਲੂ ਦੇ ਇਕ ਸਲਾਈਸ ਨੂੰ ਗਰਦਨ 'ਤੇ ਰਗੜੋ। 10 ਮਿੰਟ ਬਾਅਦ ਗਰਦਨ ਨੂੰ ਧੋ ਲਓ।
3. ਵੇਸਣ
ਵੇਸਣ 'ਚ ਅੱਧਾ ਚੱਮਚ ਸਰ੍ਹੋਂ ਦਾ ਤੇਲ ਅਤੇ ਚੁੱਟਕੀਭਰ ਹਲਦੀ ਨੂੰ ਮਿਲਾ ਕੇ ਪੈਕ ਤਿਆਰ ਕਰੋ। ਇਸ ਪੇਸਟ ਨੂੰ ਗਰਦਨ 'ਤੇ ਘੱਟ ਤੋਂ ਘੱਟ 15 ਮਿੰਟ ਤੱਕ ਲਗਾਓ ਅਤੇ ਮਸਾਜ ਕਰਕੇ ਗਰਦਨ ਨੂੰ ਸਾਫ ਕਰ ਲਓ।
4. ਬੇਕਿੰਗ ਸੋਡਾ
ਬੇਕਿੰਗ ਸੋਡਾ ਸਿਰਫ ਨਹੂੰ ਚਮਕਾਉਣ ਲਈ ਹੀ ਨਹੀਂ ਸਗੋਂ ਗਰਦਨ ਸਾਫ ਕਰਨ ਦਾ ਵੀ ਕੰਮ ਕਰਦਾ ਹੈ। ਅੱਧਾ ਚੱਮਚ ਬੇਕਿੰਗ ਸੋਡੇ 'ਚ 1 ਚੱਮਚ ਪਾਣੀ ਮਿਲਾ ਲਓ। ਇਸ਼ ਪੇਸਟ ਨਾਲ ਗਰਦਨ ਦੀ ਮਸਾਜ ਕਰੋ। ਕੁਝ ਹੀ ਦਿਨਾਂ 'ਚ ਗਰਦਨ ਚਮਕਦਾਰ ਹੋ ਜਾਵੇਗੀ।


Related News