ਗਰਮੀਆਂ ''ਚ ਜ਼ਰੂਰ ਕਰੋਂ ਦਹੀਂ ਦਾ ਇਸਤੇਮਾਲ, ਮਿਲਣਗੇ ਕਈ ਫਾਇਦੇ
Sunday, Apr 09, 2017 - 12:33 PM (IST)

ਜਲੰਧਰ— ਗਰਮੀਆਂ ''ਚ ਦਹੀ ਦਾ ਸੇਵਨ ਸਰੀਰ ਲਈ ਬਹੁਤ ਫਾਇਦੇਮੰਦ ਸਾਬਤ ਹੁੰਦਾ ਹੈ। ਜੀ ਹਾਂ, ਇੱਕ ਤਾਂ ਇਸ ਨਾਲ ਪੇਟ ਠੰਡਾ ਰਹਿੰਦਾ ਹੈ ਅਤੇ ਦੂਸਰਾ ਇਹ ਖਾਣੇ ਨੂੰ ਜਲਦੀ ਪਚਾਉਣ ''ਚ ਮਦਦ ਕਰਦਾ ਹੈ। ਦਹੀ ''ਚ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ, ਲੈਕਟੋਜ.. ਆਈਰਨ ਅਤੇ ਫਾਸਫੋਰਸ ਵਰਗੇ ਤੱਤ ਭਰਪੂਰ ਮਾਤਰਾ ''ਚ ਮੌਜੂਦ ਹੁੰਦੇ ਹਨ ਜੋ ਸਰੀਰ ਦੀਆਂ ਕਮੀਆਂ ਨੂੰ ਪੂਰਾ ਕਰਕੇ ਸਰੀਰ ਨੂੰ ਤੰਦਰੁਸਤ ਬਣਾਉਣ ''ਚ ਮਦਦ ਕਰਦਾ ਹੈ।
1. ਹੱਡੀਆਂ ਮਜ਼ਬੂਤ
ਦਹੀ ''ਚ ਕੈਲਸ਼ੀਅਮ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ ਅਤੇ ਕੈਲਸ਼ੀਅਮ ਸਾਡੀ ਹੱਡੀਆਂ ਨੂੰ ਮਜ਼ਬੂਤ ਬਣਾਉਣ ਦਾ ਕੰਮ ਕਰਦਾ ਹੈ।
2 ਕਬਜ਼
ਜੇਕਰ ਤੁਹਾਨੂੰ ਕਬਜ਼ ਦੀ ਸਮੱਸਿਆ ਹੈ ਤਾਂ ਤੁਸੀਂ ਦਹੀਂ ਦਾ ਸੇਵਨ ਕਰ ਸਕਦੇ ਹੋ। ਦਹੀ ''ਚ ਅਜਵਾਇਨ ਪਾ ਕੇ ਖਾਣ ਨਾਲ ਕਬਜ਼ ਦੀ ਸਮੱਸਿਆ ਦੂਰ ਹੋ ਜਾਵੇਗੀ।
3. ਸੰਕਰਮਣ
ਦਹੀਂ ਹਰ ਤਰ੍ਹਾਂ ਦੇ ਸੰਕਰਮਣ ਨੂੰ ਖਤਮ ਕਰਨ ''ਚ ਮਦਦ ਕਰਦਾ ਹੈ। ਜੇਕਰ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਸੰਕਰਮਣ ਹੈ ਤਾਂ ਦਹੀਂ ਦਾ ਇਸਤੇਮਾਲ ਕਰੋ।
4. ਮੁਲਾਇਮ ਚਮੜੀ
ਚਿਹਰੇ ''ਤੇ ਦਹੀਂ ਦਾ ਇਸਤੇਮਾਲ ਕਰਨ ਨਾਲ ਚਿਹੜਾ ਮੁਲਾਇਮ ਹੋ ਜਾਂਦਾ ਹੈ। ਇੰਨਾ ਹੀ ਨਹੀਂ ਇਸਦੇ ਇਸਤੇਮਾਲ ਨਾਲ ਚਿਹਰੇ ਤੇ ਚਮਕ ਵੀ ਆਉਦੀ ਹੈ।
5. ਸਰੀਰ ਨੂੰ ਠੰਡਕ
ਗਰਮੀਆਂ ''ਚ ਇਸਦਾ ਸੇਵਨ ਕਰਨ ਨਾਲ ਸਰੀਰ ਨੂੰ ਬਹੁਤ ਠੰਡਕ ਮਿਲਦੀ ਹੈ। ਇਸਨੂੰ ਤੁਸੀਂ ਲੱਸੀ ਦੇ ਰੂਪ ''ਚ ਵੀ ਪੀ ਸਕਦੇ ਹੋ