ਇਸ ਤਰ੍ਹਾਂ ਬਣਾਓ ਬਰੈੱਡ ਹਲਵਾ

Tuesday, Jan 31, 2017 - 04:43 PM (IST)

ਮੁੰਬਈ—ਭੋਜਨ ਦੇ ਬਾਅਦ ਮਿੱਠਾ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਤੁਸੀਂ ਹਲਵਾ ਤਾਂ ਬਹੁਤ ਤਰ੍ਹਾਂ ਦਾ ਖਾਦਾ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਬਰੈੱਡ ਦੇ ਹਲਵੇ ਬਾਰੇ ਦੱਸਣ ਜਾ ਰਹੇ ਹਾਂ ਜੋ ਖਾਣ ''ਚ ਬਹੁਤ ਹੀ ਸੁਆਦ ਹੁੰਦਾ ਹੈ ਅਤੇ ਇਸ ਨੂੰ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- 5 ਪੀਸ ਬਰੈੱਡ 
- 1ਚਮਚ ਘਿਓ
- 2 ਕੱਪ ਦੁੱਧ
- 1/2 ਚਮਚ ਮਲਾਈ
- 1 ਕੱਪ ਚੀਨੀ
- ਕੱਟੇ ਹੋਏ ਮਿਕਸ ਸੁੱਕੇ ਮੇਵੇ
ਵਿਧੀ
1. ਸਭ ਤੋਂ ਪਹਿਲਾਂ ਬਰੈੱਡ ਨੂੰ ਕਿਨਾਰਿਆਂ ਤੋਂ ਕੱਟ ਲਓ ਅਤੇ ਫਿਰ ਮਿਕਸਚਰ ਕਰ ਲਓ।
2. ਹੁਣ ਇੱਕ ਪੈਨ ''ਚ ਘਿਓ ਗਰਮ ਕਰਕੇ ਉਸ ''ਚ ਬਰੈੱਡ ਦਾ ਚੂਰਾ ਬਰਾਊਨ ਹੋਣ ਤੱਕ ਭੁੰਨੋ।
3. ਇਸਦੇ ਬਾਅਦ ਦੁੱਧ ਪਾ ਕੇ ਗਾੜਾ ਹੋਣ ਤੱਕ ਪਕਾਓ।
4. ਫਿਰ ਇਸ ''ਚ ਮਲਾਈ ਅਤੇ ਚੀਨੀ ਮਿਕਸ ਕਰੋ।
5. ਜਦੋਂ ਹਲਵੇ ਦਾ ਘਿਓ ਨਿਕਲਣਾ ਸ਼ੁਰੂ ਹੋ ਜਾਵੇ ਤਾਂ ਸਮਝ ਲਓ ਹਲਵਾ ਬਣ ਕੇ ਤਿਆਰ ਹੈ।
6. ਫਿਰ ਇਸ ''ਚ ਕੱਟੇ ਹੋਏ ਸੁੱਕੇ ਮੇਵੇ ਪਾ ਕੇ ਗਰਮਾ-ਗਰਮ ਪਰੋਸੋ। 


Related News