ਜ਼ਿਆਦਾਤਰ ਮਰਦ ਆਪਣੇ ਦੋਸਤਾਂ ਨਾਲ ਇਹ ਗੱਲਾਂ ਸ਼ੇਅਰ ਕਰਦੇ ਹਨ

03/28/2017 10:45:50 AM

ਨਵੀਂ ਦਿੱਲੀ— ਔਰਤਾਂ ਨੂੰ ਗੱਲਾਂ ਕਰਨ ਦਾ ਸ਼ੌਕ ਜ਼ਿਆਦਾ ਹੁੰਦਾ ਹੈ। ਜਿੱਥੇ ਹਰ ਔਰਤ ਆਪਣੀ ਜਿੰਦਗੀ ਨਾਲ ਸੰਬੰਧਿਤ ਗੱਲਾਂ ਆਪਣੀਆਂ ਸਹੇਲੀਆਂ ਨਾਲ ਸ਼ੇਅਰ ਕਰਦੀ ਹੈ ਪਰ ਆਪਣੇ ਪਤੀ ਜਾਂ ਪ੍ਰੇਮੀ ਨਾਲ ਸਿਰਫ ਸ਼ਾਪਿੰਗ ਅਤੇ ਘਰ ਦੀਆਂ ਗੱਲਾਂ ਹੀ ਕਰਦੀ ਹੈ। ਉੱਥੇ ਮਰਦ ਵੀ ਕਈ ਗੱਲਾਂ ਔਰਤਾਂ ਨਾਲ ਨਹੀਂ ਬਲਕਿ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਮਰਦ ਆਪਸ ''ਚ ਕਿਹੜੀਆਂ ਗੱਲਾਂ ਕਰਦੇ ਹਨ।
1. ਔਰਤਾਂ ਨਾਲ ਸੰਬੰਧਿਤ ਗੱਲਾਂ
ਮਰਦ ਆਪਸ ''ਚ ਆਪਣੀ ਪਤਨੀ ਜਾਂ ਪ੍ਰੇਮਿਕਾ ਨਾਲ ਸੰਬੰਧਿਤ ਗੱਲਾਂ ਸ਼ੇਅਰ ਕਰਦੇ ਹਨ। ਉਹ ਆਪਸ ''ਚ ਔਰਤਾਂ ਦੇ ਦੋਹਰੇ ਵਤੀਰੇ ਦੀਆਂ ਗੱਲਾਂ ਸ਼ੇਅਰ ਕਰਦੇ ਹਨ।
2. ਮੈਚ
ਮੈਚ ਦੇਖਣ ਲਈ ਮਰਦ ਕੁਝ ਵੀ ਕਰ ਸਕਦੇ ਹਨ। ਮੈਚ ਦੇਖਣ ਲਈ ਕਈ ਵਾਰੀ ਉਹ ਆਪਣੀ ਨੌਕਰੀ ਅਤੇ ਰਿਸ਼ਤਾ ਵੀ ਦਾਅ ''ਤੇ ਲੱਗਾ ਦਿੰਦੇ ਹਨ। ਕਈ ਔਰਤਾਂ ਆਪਣੇ ਪਤੀ ਦੀ ਇਸ ਆਦਤ ਤੋਂ ਪਰੇਸ਼ਾਨ ਵੀ ਰਹਿੰਦੀਆਂ ਹਨ। ਮੈਚ ਦੇਖਣ ਲਈ ਆਪਣੀ ਪਤਨੀ ਨਾਲ ਹੋਏ ਝਗੜੇ ਨੂੰ ਮਰਦ ਆਪਣੇ ਦੋਸਤਾਂ ਨਾਲ ਸ਼ੇਅਰ ਕਰਦੇ ਹਨ।
3. ਗੁਆਂਢਣ ਦੀ ਤਾਰੀਫ
ਪਤਨੀ ਸਾਹਮਣੇ ਤਾਂ ਮਰਦ ਆਪਣੀ ਗੁਆਂਢਣ ਦੀ ਤਾਰੀਫ ਨਹੀਂ ਕਰ ਪਾਉਂਦੇ ਪਰ ਆਪਣੇ ਦੋਸਤਾਂ ਨਾਲ ਉਸ ਸੰਬੰਧੀ ਸਾਰੀਆਂ ਗੱਲਾਂ ਕਰਦੇ ਹਨ।
4. ਰੁਟੀਨ
ਜ਼ਿਆਦਾਤਰ ਮਰਦਾਂ ਨੂੰ ਆਪਣੀ ਰੁਟੀਨ ਮੁਤਾਬਕ ਹੀ ਕੰਮ ਕਰਨਾ ਪਸੰਦ ਹੁੰਦਾ ਹੈ। ਔਰਤਾਂ ਦੀਆਂ ਕੁਝ ਗੱਲਾਂ ਮਰਦਾਂ ਦੀ ਰੁਟੀਨ ਨੂੰ ਖਰਾਬ ਕਰ ਦਿੰਦੀਆਂ ਹਨ, ਜਿਸ ਕਾਰਨ ਉਹ ਖਿੱਝ ਜਾਂਦੇ ਹਨ। ਇਸ ਬਾਰੇ ''ਚ ਉਹ ਸਾਰੀ ਗੱਲ ਆਪਣੇ ਦੋਸਤਾਂ ਨਾਲ ਸ਼ੇਅਰ ਕਰਦੇ ਹਨ।  
5. ਬਾਥਰੂਮ ''ਚ ਪਰੇਸ਼ਾਨ ਕਰਨਾ
ਕੁਝ ਮਰਦਾਂ ਨੂੰ ਇਹ ਗੱਲ ਬਿਲਕੁਲ ਪਸੰਦ ਨਹੀਂ ਹੁੰਦੀ ਕਿ ਕੋਈ ਬਾਥਰੂਮ ''ਚ ਉਨ੍ਹਾਂ ਨੂੰ ਪਰੇਸ਼ਾਨ ਕਰੇ ਪਰ ਔਰਤਾਂ ਇਸ ਤਰ੍ਹਾਂ ਦੀ ਹਰਕਤ ਜ਼ਰੂਰ ਕਰਦੀਆਂ ਹਨ। ਇਹ ਪਰੇਸ਼ਾਨੀ ਮਰਦ ਆਪਣੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰਦੇ ਹਨ।

 

Related News