ਜਾਣੋ ਮੂੰਗੀ ਦਾਲ ਦੀ ਖਿਚੜੀ ਖਾਣ ਦੇ ਫ਼ਾਇਦੇ ਅਤੇ ਬਣਾਉਣ ਦੀ ਵਿਧੀ
Monday, Dec 28, 2020 - 10:04 AM (IST)
ਜਲੰਧਰ : ਮੂੰਗੀ ਦੀ ਦਾਲ ’ਚ ਵਿਟਾਮਿਨ, ਆਇਰਨ, ਫਾਈਬਰ, ਕੈਲਸ਼ੀਅਮ ਆਦਿ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਨਾਲ ਤਿਆਰ ਖਿਚੜੀ ਦੀ ਵਰਤੋਂ ਕਰਨ ਨਾਲ ਪਾਚਨ ਤੰਤਰ ਮਜ਼ਬੂਤ ਹੋਣ ਦੇ ਨਾਲ ਬੀਮਾਰੀਆਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ। ਨਾਲ ਹੀ ਇਹ ਖਾਣ ’ਚ ਹਲਕੀ-ਫੁਲਕੀ ਹੋਣ ਨਾਲ ਇਸ ਦੀ ਵਰਤੋਂ ਨਾਲ ਭਾਰ ਵਧਣ ਦੀ ਪ੍ਰੇਸ਼ਾਨੀ ਦਾ ਵੀ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਇਸ ਨੂੰ ਸਵੇਰੇ ਨਾਸ਼ਤੇ ’ਚ ਖਾਣਾ ਵਧੀਆ ਬਦਲ ਹੈ। ਖਾਣ ’ਚ ਸੁਆਦ ਹੋਣ ਦੇ ਨਾਲ-ਨਾਲ ਇਸ ਨੂੰ ਬਣਾਉਣਾ ਵੀ ਬਹੁਤ ਆਸਾਨ ਹੈ। ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ।
ਸਮੱਗਰੀ
- ਚੌਲ-1 ਕੱਪ
- ਮੂੰਗੀ ਦੀ ਦਾਲ-1 ਕੱਪ
- ਜੀਰਾ-1 ਛੋਟਾ ਚਮਚਾ
- ਹਲਦੀ ਪਾਊਡਰ-1/2 ਛੋਟਾ ਚਮਚਾ
- ਹਿੰਗ ਪਾਊਡਰ- ਚੁਟਕੀ ਭਰ
- ਹਰੀ ਮਿਰਚ- 2 (ਬਾਰੀਕ ਕੱਟੀ ਹੋਈ)
- ਲੂਣ ਸੁਆਦ ਅਨੁਸਾਰ
- ਘਿਓ ਲੋੜ ਅਨੁਸਾਰ
- ਪਾਣੀ- 3 ਕੱਪ
- ਹਰਾ ਧਨੀਆ- 1 ਵੱਡਾ ਚਮਚਾ (ਗਾਰਨਿਸ਼ ਲਈ)
- ਨਿੰਬੂ-1/2 ਛੋਟਾ ਚਮਚਾ
ਬਣਾਉਣ ਦੀ ਵਿਧੀ
- ਸਭ ਤੋਂ ਪਹਿਲਾਂ ਮੂੰਗੀ ਦੀ ਦਾਲ ਅਤੇ ਚੌਲਾਂ ਨੂੰ ਧੋਵੋ।
- ਹੁਣ ਕੁੱਕਰ 'ਚ ਘਿਓ ਗਰਮ ਕਰਕੇ ਜੀਰੇ ਦਾ ਤੜਕਾ ਲਗਾਓ।
- ਇਸ 'ਚ ਹਰੀ ਮਿਰਚ, ਹਲਦੀ, ਹਿੰਗ ਪਾ ਕੇ ਹੌਲੀ ਅੱਗ 'ਤੇ 1 ਮਿੰਟ ਤੱਕ ਪਕਾਓ।
- ਉਸ ਤੋਂ ਬਾਅਦ ਇਸ 'ਚ ਮੂੰਗੀ ਦੀ ਦਾਲ , ਚੌਲ, ਪਾਣੀ ਅਤੇ ਲੂਣ ਪਾ ਕੇ ਮਿਲਾਓ ਅਤੇ ਕੁੱਕਰ ਬੰਦ ਕਰ ਦਿਓ।
- ਇਸ ਦੀਆਂ 3 ਸੀਟੀਆਂ ਆਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
- ਤਿਆਰ ਖਿਚੜੀ ਨੂੰ ਪਲੇਟ 'ਚ ਕੱਢ ਕੇ ਹਰੇ ਧਨੀਆ ਅਤੇ ਨਿੰਬੂ ਦੇ ਰਸ ਨਾਲ ਗਾਰਨਿਸ਼ ਕਰਕੇ ਦਹੀਂ, ਆਚਾਰ ਜਾਂ ਸਬਜ਼ੀ ਨਾਲ ਖਾਓ।
- ਲਓ ਜੀ ਤੁਹਾਡੀ ਮੂੰਗੀ ਦੀ ਦਾਲ ਦੀ ਖਿਚੜੀ ਬਣ ਕੇ ਤਿਆਰ ਹੈ।