ਮਾਨਸੂਨ ਦੇ ਮੌਸਮ ’ਚ ਘੱਟ ਨਾ ਹੋ ਜਾਵੇ ਤੁਹਾਡੀ ਖ਼ੂਬਸੂਰਤੀ, ਰੱਖੋ ਇਨ੍ਹਾਂ ਗੱਲਾਂ ਦਾ ਖਿਆਲ

Monday, Jul 13, 2020 - 02:02 PM (IST)

ਮਾਨਸੂਨ ਦੇ ਮੌਸਮ ’ਚ ਘੱਟ ਨਾ ਹੋ ਜਾਵੇ ਤੁਹਾਡੀ ਖ਼ੂਬਸੂਰਤੀ, ਰੱਖੋ ਇਨ੍ਹਾਂ ਗੱਲਾਂ ਦਾ ਖਿਆਲ

ਜਲੰਧਰ - ਮਾਨਸੂਨ ਦਾ ਮੌਸਮ ਚਿੱਪਚਪਾਉਂਦੀ ਗਰਮੀ ਤੋਂ ਰਾਹਤ ਪ੍ਰਦਾਨ ਕਰਦਾ ਹੈ ਪਰ ਵਧਦੀ ਨਮੀ ਦਾ ਮਾੜਾ ਅਸਰ ਕੁਝ ਲੋਕਾਂ ਦੀ ਚਮੜੀ ’ਤੇ ਹੋ ਸਕਦਾ ਹੈ। ਅਜਿਹਾ ਹੋਣ ’ਤੇ ਤੁਹਾਡੀ ਕੁਦਰਤੀ ਚਮਕ ਘੱਟ ਸਕਦੀ ਹੈ। ਇਸ ਦੇ ਲਈ ਅੱਜ ਅਸੀਂ ਕੁੱਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਜੋ ਤੁਹਾਡੀ ਖੂਬਸੂਰਤੀ ਨੂੰ ਇਸ ਮੌਸਮ ’ਚ ਵੀ ਘੱਟ ਨਹੀਂ ਹੋਣ ਦੇਣਗੇ। ਆਈਸ ਕਿਊਬ ਦਾ ਇਸਤੇਮਾਲ ਗਰਮੀ ਅਤੇ ਮਾਨਸੂਨ ਦੇ ਇਸ ਮੌਸਮ ਚ ਕਈ ਅਰਥਾਂ ਵਿੱਚ ਜਾਦੂਈ ਹੋ ਸਕਦਾ ਹੈ। ਅਜਿਹੇ ਹੀ ਕਈ ਘਰੇਲੂ ਇਲਾਜ ਹਨ ਜੋ ਤੁਹਾਨੂੰ ਦਮਕਦੀ ਸਕਿਨ ਪਾਉਣ ਚ ਮਦਦ ਕਰ ਸਕਦੇ ਹਨ ਇੱਥੇ ਪੇਸ਼ ਹਨ ਸਕਿਨ ਦੇ ਲਈ ਬਿਹਤਰ ਫਾਇਦੇਮੰਦ ਟਿਪਸ :

• ਅਕਸਰ ਇਸ ਮੌਸਮ ’ਚ ਸਾਨੂੰ ਓਪਨ ਪੋਰਸ ਅਤੇ ਟੈਨਿੰਗ ਦੀ ਸਮੱਸਿਆ ਹੋ ਜਾਂਦੀ ਹੈ। ਜੇਕਰ ਅਜਿਹਾ ਹੈ ਤਾਂ ਆਲੂ, ਖੀਰਾ ਅਤੇ ਟਮਾਟਰ ਦਾ ਪੇਸਟ ਲੈ ਕੇ ਆਈਸ ਟ੍ਰੇ 'ਚ ਜਮਾ ਕੇ ਕਿਊਬ ਬਣਾ ਲਓ। ਇਹ ਕਿਊਬ ਸਕਿਨ ਲਈ ਬੇਹੱਦ ਫਾਇਦੇਮੰਦ ਹਨ।

PunjabKesari

• ਕਿਊਬਸ ਨੂੰ ਆਪਣੇ ਚਿਹਰੇ ’ਤੇ ਰਗੜੋ, ਫਿਰ ਇਸ ਨੂੰ 20 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਪਾਣੀ ਨਾਲ ਧੋ ਲਓ। ਦਿਨ 'ਚ ਦੋ ਵਾਰ ਇਸ ਦੀ ਵਰਤੋਂ ਕਰੋ। ਇਹ ਸਕਿਨ ਲਈ ਬਿਹਤਰ ਕਲੀਜ਼ਰ ਅਤੇ ਟੋਨਰ ਦਾ ਕੰਮ ਕਰਦਾ ਹੈ। ਜੇਕਰ ਤੁਹਾਡੀ ਸਕਿਨ ਡ੍ਰਾਈ ਹੈ ਤਾਂ ਇਸ ’ਚ ਬਦਾਮਾਂ ਦਾ ਪੇਸਟ ਵੀ ਮਿਲਾ ਲਓ, ਇਹ ਬਹੁਤ ਫਾਇਦੇਮੰਦ ਹੋਵੇਗਾ।

ਕੀ ਪੰਜਾਬ ਦੇ ਲੋਕ 2022 'ਚ ਕੈਪਟਨ ਸਾਹਿਬ ਨੂੰ ਮੁੜ ਬਣਾਉਣਗੇ ਪੰਜਾਬ ਦਾ ਕੈਪਟਨ...?

• ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਇਸ ’ਚ ਲਾਈਮ ਜੂਸ ਓਡੀਕੋਲਨ ਮਿਲਾਓ। ਇਸ ਨਾਲ ਤੁਹਾਨੂੰ ਸਕਿਨ ਦੀ ਬਦਬੂ ਤੋਂ ਛੁਟਕਾਰਾ ਮਿਲੇਗਾ। ਜੇਕਰ ਤੁਹਾਨੂੰ ਅੰਡਰਆਰਮਸ 'ਚੋਂ ਪਸੀਨੇ ਦੀ ਬਦਬੂ ਬਹੁਤ ਜ਼ਿਆਦਾ ਆ ਰਹੀ ਹੈ ਤਾਂ ਤੁਸੀਂ ਖਾਸ ਤੌਰ 'ਤੇ ਇਸ ਦੀ ਵਰਤੋਂ ਕਰ ਸਕਦੇ ਹੋ। ਇਸ ਨਾਲ ਤੁਹਾਨੂੰ ਰਾਹਤ ਮਿਲ ਸਕਦੀ ਹੈ। 

• ਜੇਕਰ ਤੁਹਾਡੀ ਸਕਿਨ ਸਨਬਰਨ ਦੇ ਕਾਰਣ ਪੈਚ ਹੋ ਗਈ ਹੈ ਤਾਂ ਤੁਸੀਂ ਐਲੋਵੈਰਾ ਕਿਊਬ ਦੀ ਵਰਤੋਂ ਕਰੋ। ਇਸ 'ਚ ਜੈਸਮੀਨ ਜਾਂ ਨਿੰਮ ਦਾ ਤੇਲ ਮਿਲਾ ਲਓ। ਇਹ ਸਕਿਨ ਲਈ ਬੇਹੱਦ ਫਾਇਦੇਮੰਦ ਹੈ। ਇੱਕ ਕਿਊਬ ਲੈ ਕੇ ਸਕੀਨ, ਗਰਦਨ, ਕੂਹਣੀ ਤੇ ਰਗੜੋ, ਫਿਰ ਇਸ ਨੂੰ 15-20 ਮਿੰਟ ਲਈ ਛੱਡ ਦਿਓ। ਸਕੀਮ ਤੋਂ ਡਾਰਕ ਸੈੱਲਜ਼ ਅਤੇ ਟੈਨਿੰਗ ਨਿਕਲ ਜਾਵੇਗੀ।

ਵਿਆਹ ਤੋਂ ਬਾਅਦ ਪਹਿਲੀ ਸਵੇਰ ਲਾੜੀ ਦੇ ਮਨ ਵਿਚ ਆਉਂਦੇ ਹਨ ਇਹ ਖ਼ਿਆਲ…

PunjabKesari

• ਕਿਊਬ ਬਣਾਉਣ ਲਈ ਆਰ.ਓ. ਦਾ ਪਾਣੀ ਇਸਤੇਮਾਲ ਕਰੋ, ਜੋ ਹਾਰਡ ਨਾ ਹੋਵੇ। ਕਿਉਂਕਿ ਹਾਰਡ ਪਾਣੀ ਨਾਲ ਸਕਿਨ ’ਤੇ ਪੈਚ ਆਦਿ ਹੋ ਸਕਦੇ ਹਨ।

ਜੇਕਰ ਤੁਹਾਨੂੰ ਵੀ ਹੈ ਏ.ਸੀ ਵਿਚ ਰਹਿਣ ਦੀ ਆਦਤ, ਤਾਂ ਇੰਝ ਰੱਖੋ ਚਮੜੀ ਦਾ ਖ਼ਿਆਲ

• ਜੇਕਰ ਤੁਹਾਡੀਆਂ ਅੱਖਾਂ ਪਫੀ ਹੋ ਰਹੀਆਂ ਹਨ ਤਾਂ ਦੁੱਧ ਅਤੇ ਗ੍ਰੀਨ-ਟੀ ਨਾਲ ਆਈਸ ਕਿਊਬ ਪੈਕ ਬਣਾਓ। ਗ੍ਰੀਨ ਟੀ ਬਣਾ ਕੇ ਆਈਸ-ਟ੍ਰੇ 'ਚ ਰੱਖੋ। ਜਦੋਂ ਜ਼ਰੂਰਤ ਹੋਵੇ ਤਾਂ ਅੱਖਾਂ ’ਤੇ ਲਗਾਓ। ਸਾਫ ਤੌਲੀਏ ਨਾਲ ਸਕਿਨ ਨੂੰ ਸੁਕਾ ਲਓ।

• ਆਈਸ ਕਿਊਬ ਐਕਨੇ ਪੋਰਸ ਦੇ ਵੀ ਬੇਹੱਦ ਫਾਇਦੇ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਐਕਨੇ ਦੀ ਸਮੱਸਿਆ ਲਈ ਕੀਤੀ ਜਾ ਸਕਦੀ ਹੈ। ਇਹ ਸਕਿਨ ਦੀ ਲਾਲਗੀ ਤੇ ਸੋਜ਼ ਨੂੰ ਦੂਰ ਕਰਦੇ ਹਨ। ਆਈਸ ਕਿਊਬ ਲਗਾਉਣ ਤੋਂ ਪਹਿਲਾਂ ਚਿਹਰੇ ਨੂੰ ਪਾਣੀ ਨਾਲ ਧੋ ਕੇ ਚੰਗੀ ਤਰ੍ਹਾਂ ਸਾਫ ਕਰ ਲਓ। ਕੁਝ ਸਮੇਂ ਲਈ ਆਈਸ ਕਿਊਬ ਦਾ ਲਗਾਤਾਰ ਇਸਤੇਮਾਲ ਕਰੋ, ਇਸ ਤੋਂ ਬਾਅਦ ਨਿਯਮਤ ਰੂਪ ਨਾਲ ਵਰਤੋਂ ਕਰੋ। 

ਇਨ੍ਹਾਂ ਆਸਾਨ ਤਰੀਕਿਆਂ ਨਾਲ ਹੁਣ ਤੁਸੀਂ ਵੀ ਪਾ ਸਕਦੇ ਹੋ ਗਲੋਇੰਗ ਸਕਿਨ

PunjabKesari

• ਔਰਤਾਂ ਤਾਂ ਵੈਕਸਿੰਗ ਦੀ ਵਰਤੋਂ ਕਰਦੀਆਂ ਹੀ ਹਨ, ਅੱਜ ਕੱਲ੍ਹ ਮਰਦ ਵੀ ਇਸ ਦਾ ਇਸਤੇਮਾਲ ਕਰਨ ਲੱਗ ਪਏ ਹਨ। ਇਹ ਸਰੀਰ ਤੋਂ ਅਣਚਾਹੇ ਵਾਲ ਹਟਾਉਣ ਦਾ ਚੰਗਾ ਤਰੀਕਾ ਹੈ ਪਰ ਵੈਕਸਿੰਗ ਨਾਲ ਸਕਿਨ ਦੀ ਦੇਖਭਾਲ ਕਰਨੀ ਜ਼ਰੂਰੀ ਹੈ। ਖਾਸ ਤੌਰ ’ਤੇ ਜੇਕਰ ਤੁਹਾਡੀ ਸਕਿਨ ਬਹੁਤ ਸੈਂਸੇਟਿਵ ਹੈ ਤਾਂ ਆਈਸ ਕਿਊਸ ਫਾਇਦੇਮੰਦ ਹੋ ਸਕਦੇ ਹਨ। ਵੈਕਸਿੰਗ ਤੋਂ ਬਾਅਦ ਸਕਿਨ ’ਤੇ ਆਈਸ ਕਿਊਬ ਰਗੜੋ, ਇਸ ਨਾਲ ਸਕੀਮ ਦੀ ਲਾਲਗੀ ਘੱਟ ਹੋਵੇਗੀ ਅਤੇ ਆਰਾਮ ਮਿਲੇਗਾ

• ਉੱਮਸ ਭਰੇ ਮੌਸਮ ’ਚ ਮੇਕਅੱਪ ਕਰਨ ਅਤੇ ਫਾਊਂਡੇਸ਼ਨ ਲਗਾਉਣ ਤੋਂ ਪਹਿਲਾਂ ਜੇਕਰ ਆਈਸ ਕਿਊਬ ਦੀ ਵਰਤੋਂ ਕੀਤੀ ਜਾਵੇ ਤਾਂ ਮੇਕਅੱਪ ਲੰਬੇ ਸਮੇਂ ਤੱਕ ਟਿਕਦਾ ਹੈ। ਆਪਣੀ ਸਕਿਨ ਸਾਫ ਕਰੋ, ਰੂੰ ਨਾਲ ਐਸਟ੍ਰੀਜੈਂਟ ਟੋਨਰ ਲਗਾਓ। ਇਸ ਤੋਂ ਬਾਅਦ ਆਈਸ ਕਿਊਬ ਨੂੰ ਇਸ ਨਾਲ ਸਾਫ ਕਪੜੇ 'ਚ ਲਪੇਟ ਕੇ ਕੁਝ ਸੈਕਿੰਡ ਲਈ ਚਿਹਰੇ 'ਤੇ ਲਗਾਓ।

ਕਿੱਲ ਅਤੇ ਛਾਈਆਂ ਤੋਂ ਜੇਕਰ ਤੁਸੀਂ ਵੀ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ

• ਆਇਸ ਕਿਊਬ ਦੀ ਵਰਤੋਂ ਕਦੇ ਵੀ 15 ਮਿੰਟ ਤੋਂ ਜ਼ਿਆਦਾ ਨਾ ਕਰੋ। 

PunjabKesari


author

rajwinder kaur

Content Editor

Related News