ਇਸ ਹੋਟਲ ''ਚ ਨਾ ਮਨਾਓ ਹਨੀਮੂਨ, ਹੋ ਜਾਵੇਗਾ ਤਲਾਕ
Sunday, Dec 25, 2016 - 10:49 AM (IST)

ਮੁੰਬਈ— ਦੁਨੀਆਂ ਭਰ ''ਚ ਕਈ ਹੋਟਲ ਹਨ ਜੋ ਕਿਸੇ ਨਾ ਕਿਸੇ ਖਾਸ ਵਜ੍ਹਾ ਨਾਲ ਮਸ਼ਹੂਰ ਹਨ। ਵਿਅਹੁਤਾ ਜੋੜੇ ਹਨੀਮੂਨ ਮਨਾਉਂਣ ਲਈ ਕਿਸੇ ਨਾ ਕਿਸੇ ਖਾਸ ਜਗ੍ਹਾਂ ''ਤੇ ਜਾਂਦੇ ਹਨ ''ਤੇ ਕਿਸੇ ਹੋਟਲ ''ਚ ਠਹਿਰਦੇ ਹਨ। ਆਓ ਜਾਣਦੇ ਹਾਂ ਇਕ ਇਸ ਤਰ੍ਹਾਂ ਦੇ ਹੋਟਲ ਬਾਰੇ ਜਿੱਥੇ ਵਿਆਹੁਤਾ ਜੋੜੇ ਬਹੁਤ ਜਾਂਦੇ ਹਨ ਪਰ ਇੱਥੋ ਨਿਕਲਦੇ ਹੀ ਉਨ੍ਹਾਂ ਦਾ ਤਲਾਕ ਹੋ ਜਾਂਦਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਨੀਦਰਲਂੈਡ ''ਚ ਬਣੇ ਹੋਟਲ ਦੀ, ਜਿਸਨੂੰ ਲੋਕ ਡਾਈਵੋਸ ਹੋਟਲ ਵੀ ਕਹਿੰਦੇ ਹਨ। ਆਓ ਜਾਣਦੇ ਹਾਂ ਇਸ ਹੋਟਲ ਦੇ ਬਾਰੇ ''ਚ
ਨੀਦਰਲੈਂਡ ਹੋਟਲ ਇਕ ਇਸ ਤਰ੍ਹਾਂ ਦਾ ਹੋਟਲ ਹੈ ਜਿੱਥੇ ਸਿਰਫ ਵਿਆਹੁਤਾ ਜੋੜੇ ਹੀ ਆ ਸਕਦੇ ਹਨ। ਇਸ ਹੋਟਲ ਚੋਂ ਜਿਸ ਤਰ੍ਹਾਂ ਹੀ ਬਾਹਰ ਨਿਕਲਦੇ ਹਨ ਉਨ੍ਹਾਂ ਦਾ ਤਲਾਕ ਹੋ ਜਾਂਦਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇੱਥੇ ਖਾਸ ਤੌਰ ''ਤੇ ਵਕੀਲ ਦੀ ਵਿਵਸਥਾ ਕੀਤੀ ਗਈ ਹੈ। ਅਸਲ ''ਚ ਇੱਥੇ ਜੋੜੇ ਤਲਾਕ ਲੈਣ ਲਈ ਹੀ ਆਉਂਦੇ ਹਨ ਜਿਹੜੇ ਆਪਣੀ ਵਿਆਹੁਤਾ ਜ਼ਿੰਦਗੀ ਤੋਂ ਖੁਸ਼ ਨਹੀਂ ਹਨ।
ਇਸ ਹੋਟਲ ''ਚ ਇਨ੍ਹਾਂ ਜੋੜਿਆਂ ਲਈ ਖਾਸ ਪ੍ਰਬੰਧ ਕੀਤਾ ਗਿਆ ਹੈ। ਇੱਥੇ ਉਨ੍ਹਾਂ ਨੂੰ ਆਪਣਾ ਰਿਸ਼ਤਾ ਸਮਝਣ ''ਤੇ ਖਤਮ ਕਰਨ ਦਾ ਪੂਰਾ ਮੌਕਾ ਦਿਤਾ ਜਾਂਦਾ ਹੈ।