ਇਨ੍ਹਾਂ 5 ਕਾਰਨਾਂ ਕਾਰਨ ਵਿਆਹੁਤਾ ਔਰਤਾਂ ਦਿੰਦੀਆਂ ਹਨ ਆਪਣੇ ਪਤੀ ਨੂੰ ਧੋਖਾ

04/24/2017 5:33:43 PM

ਜਲੰਧਰ— ਵਿਆਹ ਨੂੰ ਇਕ ਬਹੁਤ ਹੀ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਪਰ ਵਿਆਹ ਤੋਂ ਬਾਅਦ ਵੀ ਕਈ ਮਰਦ ਬਾਹਰ ਰਿਸ਼ਤੇ ਬਣਾ ਲੈਂਦੇ ਹਨ ਅਤੇ ਆਪਣੇ ਪਤਨੀ ਨੂੰ ਧੋਖਾ ਦਿੰਦੇ ਹਨ। ਜਿਸ ਦੇ ਨਾਲ ਗੱਲ ਤਲਾਕ ਤੱਕ ਪਹੁੰਚ ਜਾਂਦੀ। ਅੱਜ-ਕਲ ਬਾਹਰ ਚੱਕਰ ਚਲਣਾ ਇਕ ਆਮ ਜਿਹੀ ਗੱਲ ਹੋ ਗਈ ਹੈ ਪਰ ਮਰਦਾਂ ਦੇ ਮੁਕਾਬਲੇ ਔਰਤਾਂ ਆਪਣੇ ਪਤੀਆਂ ਨੂੰ ਜ਼ਿਆਦਾ ਧੋਖਾਂ ਦਿੰਦੀਆਂ ਹਨ। ਅਸੰਤੁਸ਼ਟੀ ਦੀ ਵਜ੍ਹਾ ਨਾਲ ਔਰਤਾਂ ਬਾਹਰ ਰਿਸ਼ਤਾ ਬਣਾ ਲੈਂਦੀਆਂ ਹਨ। ਜਿਸ ਕਾਰਨ ਉਨ੍ਹਾਂ ਦਾ ਰਿਸ਼ਤਾ ਖਰਾਬ ਹੋ ਜਾਂਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਕਾਰਨਾਂ ਬਾਰੇ ਜਿਸ ਦੇ ਕਾਰਨ ਔਰਤਾਂ ਬਾਹਰ ਰਿਸ਼ਤਾ ਬਣਾਉਣਾ ਪਸੰਦ ਕਰਦੀਆਂ ਹਨ। 
1. ਗੱਲਬਾਤ ''ਚ ਕਮੀ
ਕਈ ਔਰਤਾਂ ਨੂੰ ਜ਼ਿਆਦਾ ਬੋਲਣਾ ਪਸੰਦ ਨਹੀਂ ਹੁੰਦਾ। ਇਸ ਲਈ ਉਹ ਆਪਣੇ ਮਨ ਦੀ ਗੱਲ ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਪਸੰਦ ਕਰਦੀਆਂ ਹਨ ਪਰ ਕੰਮ ਦੀ ਵਜ੍ਹਾ ਨਾਲ ਉਨ੍ਹਾਂ ਦੇ ਪਤੀ ਕੋਲ ਗੱਲ ਸੁਣਨ ਦਾ ਸਮਾਂ ਨਹੀਂ ਹੁੰਦਾ ਇਸ ਲਈ ਹੌਲੀ-ਹੌਲੀ ਰਿਸ਼ਤੇ ''ਚ ਦਰਾੜ ਆ ਜਾਂਦੀ ਹੈ। ਇਸ ਲਈ ਔਰਤਾਂ ਬਾਹਰ ਦੋਸਤ ਲੱਭਦੀਆਂ ਹਨ। ਜਿਨ੍ਹਾਂ ਨਾਲ ਉਹ ਆਪਣੇ ਮਨ ਦੀ ਗੱਲ ਕਰ ਸਕਨ।
2. ਬਾਹਰ ਚੱਕਰ ਚਲਣਾ
ਕਈ ਵਾਰ ਔਰਤਾਂ ਦਾ ਵਿਆਹ ਤੋਂ ਪਹਿਲਾਂ ਕਿਸੇ ਦੇ ਨਾਲ ਚੱਕਰ ਹੁੰਦਾ ਹੈ ਪਰ ਉਨ੍ਹਾਂ ਦਾ ਵਿਆਹ ਉਸ ਲੜਕੇ ਨਾਲ ਨਹੀਂ ਹੋ ਪਾਉਂਦਾ। ਇਸ ਵਜ੍ਹਾ ਨਾਲ ਲੜਕੀ ਨੂੰ ਆਪਣੇ ਘਰਦਿਆਂ ਮਰਜ਼ੀ ਨਾਲ ਵਿਆਹ ਕਰਵਾਉਣਾ ਪੈਂਦਾ ਹੈ। ਇਸੇ ਕਾਰਨ ਉਹ ਪਤੀ ਨੂੰ ਦਿਲ ਤੋਂ ਨਹੀਂ ਅਪਣਾਉਂਦੀ ਅਤੇ ਬਾਹਰ ਰਿਸ਼ਤਾ ਬਣਾ ਲੈਂਦੀ ਹੈ।
3. ਵਿਚਾਰ ਨਾ ਮਿਲਣਾ
ਕੁਝ ਜੋੜਿਆਂ ਦੇ ਆਪਸ ''ਚ ਵਿਚਾਰ ਨਹੀਂ ਮਿਲਦੇ ਜਿਸ ਕਾਰਨ ਦੋਹਾਂ ''ਚ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਇਸ ਲਈ ਔਰਤਾਂ ਸ਼ਾਂਤੀ ਅਤੇ ਸੁੱਖ ਪਾਉਣ ਲਈ ਬਾਹਰ ਰਿਸ਼ਤਾ ਬਣਾ ਲੈਂਦੀਆਂ ਹਨ।
4. ਵਿਸ਼ਵਾਸ ਦੀ ਕਮੀ
ਕੁਝ ਮਰਦ ਆਪਣੀ ਪਤਨੀ ''ਤੇ ਹਰ ਗੱਲ ''ਤੇ ਸ਼ੱਕ ਕਰਦੇ ਹਨ ਅਤੇ ਉਨ੍ਹਾਂ ''ਤੇ ਬਿਲਕੁਲ ਵੀ ਵਿਸ਼ਵਾਸ ਨਹੀਂ ਰੱਖਦੇ। ਜਿਸ ਵਜ੍ਹਾ ਨਾਲ ਦੋਹਾਂ ਦਾ ਰਿਸ਼ਤਾ ਖਰਾਬ ਹੋ ਜਾਂਦਾ ਹੈ। ਇਸੇ ਵਜ੍ਹਾ ਕਾਰਨ ਔਰਤਾਂ ਦੂਜੇ ਮਰਦ ਨਾਲ ਸੰਬੰਧ ਜੋੜ ਲੈਂਦੀਆਂ ਹਨ। 
5. ਸਰੀਰਕ ਸੁੱਖ
ਕੁਝ ਔਰਤਾਂ ਨੂੰ ਆਪਣੇ ਪਤੀ ਨਾਲ ਸਰੀਰਕ ਸੰਤੁਸ਼ਟੀ ਨਹੀਂ ਮਿਲਦੀ ਜਿਸ ਵਜ੍ਹਾ ਨਾਲ ਉਹ ਸੰਬੰਧ ਬਣਾਉਣ ਲਈ ਬਾਹਰ ਰਿਸ਼ਤੇ ਬਣਾਉਣਾ ਪਸੰਦ ਕਰਦੀਆਂ ਹਨ।  
ਆਪਣੇ ਚਹਿਰੇ ਤੋਂ ਜਾਣੋ


Related News