ਮਰੀਨਾ ਕੁਰੈਸ਼ੀ ਦੀ ਡਿਜ਼ਾਇਨਰ ਪੋਸ਼ਾਕ ''ਚ ਨਜ਼ਰ ਆਈ ਕਾਜਲ

01/17/2017 4:03:20 PM

ਮੁੰਬਈ— ਬਾਲੀਵੁੱਡ ਦੇ ਫੈਸ਼ਨ ਨੂੰ ਹਰ ਲੜਕੀ ਕਾਪੀ ਕਰਦੀ ਹੈ। ਇਸ ਦੇ ਲਈ ਬੀ-ਟਾਊਨ ਦੇ ਹਰ ਸਟਾਈਲ ''ਤੇ ਪੂਰੀ ਨਜ਼ਰ ਰੱਖਦੀਆਂ ਹਨ। ਹਰ ਰੋਜ਼ ਬਾਲੀਵੁੱਡ ਅਦਾਕਾਰਾਂ ਨੂੰ ਅਲੱਗ-ਅਲੱਗ ਜਗ੍ਹਾਂ ''ਤੇ ਹਵਾਈ ਅੱਡਾ, ਐਵਾਰਡ ਫੰਕਸ਼ਨ ਅਤੇ ਪਾਰਟੀ ਦੌਰਾਨ ਸਟਾਈਲਿਸ਼ ਆਉਟਫਿਟ ''ਚ ਦੇਖਿਆ ਜਾ ਸਕਦਾ ਹੈ। ਅੱਜ ਅਸੀਂ ਜਿਸ ਅਦਾਕਾਰਾ ਦੀ ਗੱਲ ਕਰ ਰਹੇ ਹਾਂ, ਉਹ ਹੈ ਕਾਜਲ ਅਗਰਵਾਲ।
ਬਾਲੀਵੁੱਡ ਅਤੇ ਟਾਲੀਵੁੱਡ ''ਚ ਹੁਨਰ ਅਤੇ ਸੁੰਦਰਤਾ ਨਾਲ ਆਪਣਾ ਜਲਵਾ ਦਿਖਾਉਣ ਵਾਲੀ ਕਾਜਲ ਅਗਰਵਾਲ ਆਪਣੇ ਸਟਾਈਲ ਅਤੇ ਕਲਾਸੀ ਲੁਕ ਦੇ ਲਈ ਜਾਣੀ ਜਾਂਦੀ ਹੈ। ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਪੂਰਾ ਕਾਪੀ ਕਰਦੇ ਹਨ। ਇਸ ਵਾਰ ਕਾਜਲ ਨੂੰ ਮਰੀਨਾ ਕੁਰੈਸ਼ੀ ਦੀ ਡਿਜ਼ਾਈਨ ਸਟਾਈਲਿਸ਼ ਪੋਸ਼ਾਕ ''ਚ ਦੇਖਿਆ ਗਿਆ। ਇਸ ਪੋਸ਼ਾਕ ''ਚ ਕਾਜਲ ਬਹੁਤ ਸੁੰਦਰ ਲੱਗ ਰਹੀ ਸੀ।
ਕਾਜਲ ਨੇ ਚਿੱਟੇ ਅਤੇ ਨੀਲੇ ਰੰਗ ਦੀ ਧਾਰੀਦਾਰ ਰੰਗ ਵਾਲੀ ਸ਼ਰਟ ਪਹਿਨੀ ਹੋਈ ਸੀ। ਨੀਲੇ ਰੰਗ ਦੀ ਡੈਨਿਮ ਫੈਬਰਿਕ ਸਟਾਈਲ ਕਾਜਲ ਬਹੁਤ ਸੁੰਦਰ ਲੱਗ ਰਹੀ ਸੀ। ਇਸ ''ਤੇ ਛੋਟੀ ਜੇਬ ਅਤੇ ਪ੍ਰਿਟਿੰਡ ਸਟਾਰ ਬਣੇ ਹੋਏ ਸਨ। ਇਸ ਦੇ ਨਾਲ ਕਾਜਲ ਨੇ ਮੈਟੇਲਿਕ ਸਿਲਵਰ ਹੀਲ ਪਹਿਨੀ ਹੋਈ ਸੀ। ਵਾਲਾਂ ਦੇ ਸਟਾਈਲ ਦੀ ਗੱਲ ਕਰੀਏ ਤਾਂ ਅੱਜਕਲ ਲੋ ਪੋਨੀ ਟੇਲ ਦੇ ਦੀਪਿਕਾ ਅਤੇ ਆਲੀਆ ਦੇ ਫੈਸ਼ਨ ਸਟਾਈਲ ਨੂੰ ਕਾਜਲ ਵੀ ਕਾਪੀ ਕਰ ਰਹੀ ਹੈ। ਇਸ ਆਉਟਫਿਟ ਦੇ ਨਾਲ ਕਾਜਲ ਨੇ ਵੀ ਲੋ ਪੋਨੀ ਟੇਲ ਕੀਤੀ ਹੋਈ ਸੀ। 
ਮੇਕਅੱਪ ਦੀ ਗੱਲ ਕਰੀਏ ਤਾਂ ਕਾਜਲ ਨੇ ਗੁਲਾਬੀ ਰੰਗ ਦੀ ਨਿਊਡ ਸ਼ੇਡ ਦਾ ਲਿਪ ਕਲਰ ਲਗਾਇਆ ਹੋਇਆ ਸੀ। ਇਸ ਤੋਂ ਇਲਾਵਾ ਵੀ ਕਾਜਲ ਨੂੰ ਹਮੇਸ਼ਾ ਹੀ ਅਲੱਗ-ਅਲੱਗ ਪੋਸ਼ਾਕ ''ਚ ਦੇਖਿਆ ਜਾਂਦਾ ਹੈ। ਜੇਕਰ ਤੁਹਾਨੂੰ ਵੀ ਕਾਜਲ ਦਾ ਇਹ ਸਟਾਈਲ ਪਸੰਦ ਆਇਆ ਹੈ ਤਾਂ ਤੁਸੀਂ ਵੀ ਜ਼ਰੂਰ ਕਾਪੀ ਕਰੋ।


Related News